ਪੰਜਾਬੀ ਲੇਖਕਾਂ ਤੇ ਚਿੰਤਕਾਂ ਵੱਲੋਂ ਡਾ. ਸਿਰਸਾ ਦੇ ਹੱਕ ’ਚ ਅਪੀਲ ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : 20 ਸਤੰਬਰ ਨੂੰ ਹੋਣ ਜਾ ਰਹੀਆਂ ਯੂਨੀਵਰਸਿਟੀ ਸੈਨੇਟ ਦੀਆਂ ਚੋਣਾਂ ਵਿਚ ਉਮੀਦਵਾਰ ਡਾ. ਸੁਖਦੇਵ ਸਿੰਘ ਸਿਰਸਾ ਦੇ ਹੱਕ ਵਿੱਚ ਅੰਮ੍ਰਿਤਸਰ ਦੀਆਂ ਵੱਖ-ਵੱਖ ਸਾਹਿਤਕ ਸਭਾਵਾਂ, ਜਥੇਬੰਦੀਆਂ ਦੇ ਆਗੂਆਂ, ਲੇਖਕਾਂ
Publish Date: Tue, 15 Sep 2026 06:09 PM (IST)
Updated Date: Tue, 15 Sep 2026 06:11 PM (IST)
ਵਿੱਦਿਆ ਤੇ ਯੂਨੀਵਰਸਿਟੀ ਦੀ ਖੁਦਮੁਖਤਿਆਰੀ ਬਚਾਉਣ ਲਈ ਬੁੱਧੀਜੀਵੀ ਉਮੀਦਵਾਰ ਨੂੰ ਜਿਤਾਉਣਾ ਜ਼ਰੂਰੀ : ਲੇਖਕ ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : 20 ਸਤੰਬਰ ਨੂੰ ਹੋਣ ਜਾ ਰਹੀਆਂ ਯੂਨੀਵਰਸਿਟੀ ਸੈਨੇਟ ਦੀਆਂ ਚੋਣਾਂ ਵਿਚ ਉਮੀਦਵਾਰ ਡਾ. ਸੁਖਦੇਵ ਸਿੰਘ ਸਿਰਸਾ ਦੇ ਹੱਕ ਵਿੱਚ ਅੰਮ੍ਰਿਤਸਰ ਦੀਆਂ ਵੱਖ-ਵੱਖ ਸਾਹਿਤਕ ਸਭਾਵਾਂ, ਜਥੇਬੰਦੀਆਂ ਦੇ ਆਗੂਆਂ, ਲੇਖਕਾਂ ਅਤੇ ਚਿੰਤਕਾਂ ਨੇ ਸਾਂਝੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿੱਦਿਆ, ਅਕਾਦਮਿਕ ਮਾਹੌਲ ਅਤੇ ਯੂਨੀਵਰਸਿਟੀ ਦੀ ਖੁਦਮੁਖਤਿਆਰੀ ਦੀ ਰਾਖੀ ਲਈ ਡਾ. ਸਿਰਸਾ ਵਰਗੇ ਬੁੱਧੀਜੀਵੀ ਅਤੇ ਤਜਰਬੇਕਾਰ ਵਿਦਵਾਨ ਨੂੰ ਸੈਨੇਟ ਚੋਣ ਵਿਚ ਵੱਡੇ ਬਹੁਮਤ ਨਾਲ ਜਿਤਾਉਣਾ ਬੇਹੱਦ ਜ਼ਰੂਰੀ ਹੈ। ਇਸ ਸਬੰਧੀ ਅਪੀਲ ਕਰਦਿਆਂ ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਡਾ. ਧਰਮ ਸਿੰਘ, ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਅੰਮ੍ਰਿਤਸਰ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ, ਜਨਰਲ ਸਕੱਤਰ ਧਰਵਿੰਦਰ ਸਿੰਘ ਔਲਖ, ਫੋਕਲੋਰ ਰਿਸਰਚ ਅਕੈਡਮੀ ਅੰਮ੍ਰਿਤਸਰ ਦੇ ਪ੍ਰਧਾਨ ਰਮੇਸ਼ ਯਾਦਵ, ਕਮਲ ਗਿੱਲ, ਦਿਲਬਾਗ ਸਿੰਘ ਸਰਕਾਰੀਆ, ਹਰੀਸ਼ ਸਾਬਰੀ, ਡਾ. ਹੀਰਾ ਸਿੰਘ, ਡਾ. ਊਧਮ ਸਿੰਘ ਸ਼ਾਹੀ, ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਮਜੀਠਾ ਦੇ ਸਰਪ੍ਰਸਤ ਨਿਰੰਜਨ ਸਿੰਘ ਗਿੱਲ, ਪ੍ਰਧਾਨ ਸੁਖਬੀਰ ਸਿੰਘ ਭੁੱਲਰ, ਜਨਰਲ ਸਕੱਤਰ ਨਿਰਮਲ ਕੌਰ ਕੋਟਲਾ, ਨਵਜੋਤ ਕੌਰ ਭੁੱਲਰ, ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਸਰਪ੍ਰਸਤ ਮੁਖਤਾਰ ਗਿੱਲ, ਯੁਧਬੀਰ ਸਿੰਘ ਔਲਖ, ਮਹਾਂਬੀਰ ਸਿੰਘ ਗਿੱਲ, ਸਤਨਾਮ ਜੱਸੜ, ਨਿਸ਼ਾਨ ਸਿੰਘ ਛੀਨਾ, ਡਾ. ਕੇਵਲ ਸਿੰਘ ਰੰਧਾਵਾ, ਲਾਡੀ ਹੁੰਦਲ, ਗੁਰਜਿੰਦਰ ਸਿੰਘ ਬਗਿਆੜੀ, ਜਗਰੂਪ ਸਿੰਘ ਐਮਾ, ਪ੍ਰਗਟ ਸਿੰਘ ਔਲਖ, ਕੁਲਦੀਪ ਸਿੰਘ ਦਰਾਜਕੇ, ਕੁਲਵਿੰਦਰ ਸਿੰਘ ਆਨੰਦ, ਕੁਲਵੰਤ ਸਿੰਘ ਕੰਤ, ਰਾਜ ਕੁਮਾਰ ਰਾਜ ਆਦਿ ਨੇ ਕਿਹਾ ਕਿ ਡਾ. ਸੁਖਦੇਵ ਸਿੰਘ ਸਿਰਸਾ ਨੇ ਲੰਮੇ ਸਮੇਂ ਤੋਂ ਵਿੱਦਿਅਕ, ਸਾਹਿਤਕ ਅਤੇ ਸਮਾਜਿਕ ਖੇਤਰ ਵਿੱਚ ਸਰਗਰਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੀ ਸੈਨੇਟ ਵਿੱਦਿਆ ਅਤੇ ਅਕਾਦਮਿਕ ਮਸਲਿਆਂ ਨਾਲ ਸਿੱਧੇ ਤੌਰ ’ਤੇ ਜੁੜੀ ਮਹੱਤਵਪੂਰਨ ਸੰਸਥਾ ਹੈ। ਇਸ ਲਈ ਸੈਨੇਟ ਵਿੱਚ ਅਜਿਹੇ ਨੁਮਾਇੰਦਿਆਂ ਦੀ ਲੋੜ ਹੈ ਜੋ ਵਿਿਦਆਰਥੀਆਂ, ਅਧਿਆਪਕਾਂ ਅਤੇ ਵਿੱਦਿਅਕ ਸੰਸਥਾਵਾਂ ਦੇ ਹਿੱਤਾਂ ਦੀ ਮਜ਼ਬੂਤੀ ਨਾਲ ਆਵਾਜ਼ ਉਠਾ ਸਕਣ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਡਾ. ਸੁਖਦੇਵ ਸਿੰਘ ਸਿਰਸਾ ਦੇ ਹੱਕ ਵਿੱਚ ਆਪਣੀ ਕੀਮਤੀ ਵੋਟ ਪਾ ਕੇ ਉਨ੍ਹਾਂ ਨੂੰ ਵੱਡੇ ਬਹੁਮਤ ਨਾਲ ਜਿਤਾਉਣ।