ਪੰਜਾਬੀ ਭਾਸ਼ਾ ਵਿਸ਼ਵ ਪੱਧਰੀ ਪਛਾਣ ਬਣਾ ਚੁੱਕੀ : ਆਦਰਸ਼ ਸ਼ਰਮਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਲਾਰੈਂਸ ਰੋਡ ਸਥਿਤ ‘ਆਦਰਸ਼ ਸ਼ਰਮਾ ਫੋਟੋਗ੍ਰਾਫੀ’ ਦੇ ਐੱਮਡੀ ਤੇ ਸਮਾਜ ਸੇਵਕ ਆਦਰਸ਼ ਸ਼ਰਮਾ ਨੇ ਵਿਸ਼ਵ ਪੰਜਾਬੀ ਦਿਵਸ ਮੌਕੇ ਕਿਹਾ ਕਿ ਆਪਣੀ ਮਾਂ ਬੋਲੀ, ਆਪਣੇ ਸੱਭਿਆਚਾਰ ਅਤੇ ਵਿਰਾਸਤ ਨੂੰ ਹਮੇਸ਼ਾਂ ਪਹਿਲੇ
Publish Date: Thu, 24 Sep 2026 04:16 PM (IST)
Updated Date: Thu, 24 Sep 2026 04:18 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਲਾਰੈਂਸ ਰੋਡ ਸਥਿਤ ‘ਆਦਰਸ਼ ਸ਼ਰਮਾ ਫੋਟੋਗ੍ਰਾਫੀ’ ਦੇ ਐੱਮਡੀ ਤੇ ਸਮਾਜ ਸੇਵਕ ਆਦਰਸ਼ ਸ਼ਰਮਾ ਨੇ ਵਿਸ਼ਵ ਪੰਜਾਬੀ ਦਿਵਸ ਮੌਕੇ ਕਿਹਾ ਕਿ ਆਪਣੀ ਮਾਂ ਬੋਲੀ, ਆਪਣੇ ਸੱਭਿਆਚਾਰ ਅਤੇ ਵਿਰਾਸਤ ਨੂੰ ਹਮੇਸ਼ਾਂ ਪਹਿਲੇ ਦਰਜੇ ’ਤੇ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਪੰਜਾਬੀ ਭਾਸ਼ਾ ਅੱਜ ਦੇ ਸਮੇਂ ਵਿੱਚ ਵਿਸ਼ਵ ਪੱਧਰੀ ਪਛਾਣ ਬਣਾ ਚੁੱਕੇ ਹਨ, ਸਾਨੂੰ ਇਸ ਪਛਾਣ ਨੂੰ ਹੋਰ ਨਿਖਾਰਨ ਦੀ ਲੋੜ ਹੈ। ਪੰਜਾਬੀ ਸਾਡੀ ਮਾਤ ਭਾਸ਼ਾ ਹੈ ਅਤੇ ਆਪਣੀ ਭਾਸ਼ਾ ਨੂੰ ਪਿਆਰ ਕਰਨ ਦੇ ਨਾਲ- ਨਾਲ ਬਾਕੀ ਭਸ਼ਾਵਾਂ ਦਾ ਸਤਿਕਾਰ ਵੀ ਬਹੁਤ ਜਰੂਰੀ ਹੈ। ਪੰਜਾਬੀ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਇਸ ਨਾਲ ਕੇਵਲ ਭਾਵੁਕ ਸਾਂਝ ਹੀ ਜਰੂਰੀ ਨਹੀਂ ਸਗੋਂ ਇਸ ਦੀ ਮਹੱਤਤਾ ਨੂੰ ਵਧਾਉਣ ਲਈ ਇਸ ਨੂੰ ਸਮੇਂ ਦੇ ਹਾਣ ਦੀ ਬਣਾਉਣ ਦੀ ਲੋੜ ਹੈ। ਆਧੁਨਿਕ ਏਆਈ ਦੇ ਦੌਰ ਵਿਚ ਜੇਕਰ ਅਸੀਂ ਪੰਜਾਬੀ ਭਾਸ਼ਾ ਨੂੰ ਸਮੇਂ ਦੇ ਹਾਣ ਦੀ ਨਾ ਬਣਾਇਆ ਤਾਂ ਹੌਲੀ ਹੌਲੀ ਲੋਕ ਇਸ ਨੂੰ ਵਿਸਰ ਜਾਣਗੇ। ਇਸ ਲਈ ਸਾਨੂੰ ਆਪਣੀ ਭਾਸ਼ਾ, ਆਪਣੇ ਸੱਭਿਆਚਾਰ ਅਤੇ ਆਪਣੇ ਵਿਰਸੇ ਵਿੱਚ ਲੋੜੀਂਦੇ ਸਾਰਥਿਕ ਬਦਲਾਵ ਕਰਦੇ ਰਹਿਣਾ ਚਾਹੀਦਾ ਹੈ। ਆਦਰਸ਼ ਸ਼ਰਮਾ ਨੇ ਕਿਹਾ ਇਹ ਦਿਨ ਮਹਾਨ ਸੂਫ਼ੀ ਕਵੀ ਬਾਬਾ ਫ਼ਰੀਦ ਜੀ ਦੇ ਆਗਮਨ ਦਿਵਸ ਨੂੰ ਸਮਰਪਿਤ ਹੈ। ਇਸ ਦਾ ਮੁੱਖ ਉਦੇਸ਼ ਪੰਜਾਬੀ ਮਾਂ-ਬੋਲੀ, ਅਮੀਰ ਸਾਹਿਤ ਅਤੇ ਸੱਭਿਆਚਾਰਕ ਰਵਾਇਤਾਂ ਨੂੰ ਦੁਨੀਆ ਭਰ ਵਿੱਚ ਉਜਾਗਰ ਕਰਨਾ ਹੈ। ਇਸ ਦਿਨ ‘ਮੇਰੀ ਪੰਜਾਬੀ, ਮੇਰਾ ਮਾਣ’ ਵਰਗੀਆਂ ਮੁਹਿੰਮਾਂ ਚਲਾਈਆਂ ਜਾਂਦੀਆਂ ਹਨਸਕੂਲਾਂ, ਕਾਲਜਾਂ ਅਤੇ ਵੱਖ-ਵੱਖ ਸੰਸਥਾਵਾਂ ਵਿੱਚ ਕਵਿਤਾ ਉਚਾਰਨ, ਭਾਸ਼ਣ ਮੁਕਾਬਲੇ, ਪੋਸਟਰ ਬਣਾਉਣ ਅਤੇ ਪੰਜਾਬੀ ਹਸਤਾਖਰ ਅਭਿਆਨ ਵਰਗੇ ਪ੍ਰੋਗਰਾਮ ਕਰਵਾਏ ਜਾਂਦੇ ਹਨ। ਇਸ ਮੌਕੇ ਵਿਿਦਆਰਥੀ ਅਤੇ ਆਮ ਲੋਕ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿਚ ਪੰਜਾਬੀ ਭਾਸ਼ਾ ਦੀ ਵੱਧ ਤੋਂ ਵੱਧ ਵਰਤੋਂ ਕਰਨ ਅਤੇ ਇਸ ਦਾ ਸਤਿਕਾਰ ਕਰਨ ਦਾ ਪ੍ਰਣ ਲੈਂਦੇ ਹਨ। ਉਨ੍ਹਾਂ ਕਿਹਾ ਕਿ ਸਮੂਹ ਪੰਜਾਬੀਆਂ ਨੂੰ ਦੁਨੀਆ ਭਰ ਵਿਚ ਵੱਸਦੇ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਨਾਲ ਜੋੜਨ ਅਤੇ ਪੰਜਾਬੀ ਦੀ ਵਿਸ਼ਵ ਪੱਧਰੀ ਪਛਾਣ ਨੂੰ ਹੋਰ ਮਜ਼ਬੂਤ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ।