ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਜਾ ਰਹੇ ਅੀ ਸੈਮੀਨਾਰ ਅਤੇ ਸਕੂਲਾਂ ਵਿਚ ਏਆਈ ਵਿਸ਼ੇ ਨੂੰ ਲਾਗੂ ਕਰਨ ਦੇ ਤਰੀਕੇ ਸਬੰਧੀ ਰਾਸਾ ਪੰਜਾਬ ਵੱਲੋਂ ਆਪਣਾ ਸਪੱਸ਼ਟ ਵਿਰੋਧ ਦਰਜ ਕਰਵਾਇਆ ਗਿਆ। ਇਸ
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਜਾ ਰਹੇ ਅੀ ਸੈਮੀਨਾਰ ਅਤੇ ਸਕੂਲਾਂ ਵਿਚ ਏਆਈ ਵਿਸ਼ੇ ਨੂੰ ਲਾਗੂ ਕਰਨ ਦੇ ਤਰੀਕੇ ਸਬੰਧੀ ਰਾਸਾ ਪੰਜਾਬ ਵੱਲੋਂ ਆਪਣਾ ਸਪੱਸ਼ਟ ਵਿਰੋਧ ਦਰਜ ਕਰਵਾਇਆ ਗਿਆ। ਇਸ ਸਬੰਧੀ ਰਾਸਾ ਪੰਜਾਬ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਜ਼ਿਲ੍ਹਾ ਅੰਮ੍ਰਿਤਸਰ ਦੀ ਡਿਪੂ ਮੈਨੇਜਰ ਅੰਜੂ ਬਾਲਾ ਦੀ ਮਾਰਫਤ ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ। ਮੰਗ ਪੱਤਰ ਵਿਚ ਰਾਸਾ ਪੰਜਾਬ ਨੇ ਕਿਹਾ ਕਿ ਏਆਈ ਵਰਗੀ ਆਧੁਨਿਕ ਅਤੇ ਭਵਿੱਖਮੁਖੀ ਤਕਨਾਲੋਜੀ ਨੂੰ ਸਕੂਲੀ ਸਿੱਖਿਆ ਵਿਚ ਸ਼ਾਮਲ ਕਰਨ ਤੋਂ ਪਹਿਲਾਂ ਸਕੂਲਾਂ, ਵਿਿਦਆਰਥੀਆਂ ਅਤੇ ਅਧਿਆਪਕਾਂ ਨਾਲ ਜੁੜੇ ਅਹਿਮ ਮੁੱਦਿਆਂ ਬਾਰੇ ਸਪੱਸ਼ਟ ਨੀਤੀ ਅਤੇ ਲਿਖਤੀ ਜਾਣਕਾਰੀ ਜਾਰੀ ਕੀਤੀ ਜਾਣੀ ਚਾਹੀਦੀ ਹੈ। ਰਾਸਾ ਪੰਜਾਬ ਦੇ ਜਨਰਲ ਸਕੱਤਰ ਸੁਜੀਤ ਸ਼ਰਮਾ, ਮੁੱਖ ਸਲਾਹਕਾਰ ਜਗਜੀਤ ਸਿੰਘ, ਰਾਸਾ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਸੁਸ਼ੀਲ ਅੱਗਰਵਾਲ ਅਤੇ ਕਾਰਜਕਾਰੀ ਪ੍ਰਧਾਨ ਸਮੀਰ ਭਾਟੀਆ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਵਿਿਦਆਰਥੀ ਪਹਿਲਾਂ ਹੀ ਲਗਭਗ 8–9 ਵਿਿਸ਼ਆਂ ਦੀ ਪੜ੍ਹਾਈ ਕਰ ਰਹੇ ਹਨ। ਅਜਿਹੀ ਸਥਿਤੀ ਵਿਚ ਇਕ ਹੋਰ ਨਵਾਂ ਵਿਸ਼ਾ ਸ਼ਾਮਲ ਕਰਨ ਨਾਲ ਵਿਿਦਆਰਥੀਆਂ ’ਤੇ ਵਾਧੂ ਅਕਾਦਮਿਕ ਬੋਝ ਪੈ ਸਕਦਾ ਹੈ। ਇਸ ਲਈ ਏਆਈ ਲਾਗੂ ਕਰਨ ਤੋਂ ਪਹਿਲਾਂ ਮੌਜੂਦਾ ਵਿਿਸ਼ਆਂ ਅਤੇ ਸਿਲੇਬਸ ਦੇ ਕੁੱਲ ਬੋਝ ਦਾ ਮੁੜ ਮੁਲਾਂਕਣ ਕਰਨ ਦੀ ਮੰਗ ਕੀਤੀ ਗਈ। ਰਾਸਾ ਪੰਜਾਬ ਨੇ ਕਿਹਾ ਕਿ ਮੌਜੂਦਾ ਅਕਾਦਮਿਕ ਸੈਸ਼ਨ ਪਹਿਲਾਂ ਹੀ ਚੱਲ ਰਿਹਾ ਹੈ। ਸੈਸ਼ਨ ਦੇ ਵਿਚਕਾਰ ਨਵਾਂ ਵਿਸ਼ਾ ਲਾਗੂ ਕਰਨਾ ਸਕੂਲਾਂ, ਅਧਿਆਪਕਾਂ ਅਤੇ ਵਿਿਦਆਰਥੀਆਂ ਲਈ ਵਿਹਾਰਕ ਤੌਰ ’ਤੇ ਮੁਸ਼ਕਿਲ ਹੋ ਸਕਦਾ ਹੈ। ਰਾਸਾ ਪੰਜਾਬ ਨੇ ਸੁਝਾਅ ਦਿੱਤਾ ਕਿ ਏਆਈ ਨੂੰ ਅਗਲੇ ਅਕਾਦਮਿਕ ਸੈਸ਼ਨ ਤੋਂ ਪੂਰੀ ਤਿਆਰੀ, ਸਪੱਸ਼ਟ ਸਿਲੇਬਸ, ਲੋੜੀਂਦੇ ਸਾਧਨਾਂ ਅਤੇ ਯੋਗ ਅਧਿਆਪਕ ਟ੍ਰੇਨਿੰਗ ਦੇ ਨਾਲ ਲਾਗੂ ਕੀਤਾ ਜਾਵੇ। ਰਾਸਾ ਪੰਜਾਬ ਵੱਲੋਂ ਬੋਰਡ ਤੋਂ ਹੇਠ ਲਿਖੇ ਸਵਾਲਾਂ ਦੇ ਸਪੱਸ਼ਟ ਜਵਾਬ ਮੰਗੇ ਗਏ: ਏਆਈ ਵਿਸ਼ਾ ਸਕੂਲਾਂ ਵਿੱਚ ਕਦੋਂ ਤੋਂ ਲਾਜ਼ਮੀ ਤੌਰ ’ਤੇ ਲਾਗੂ ਹੋਵੇਗਾ? ਵਿਿਦਆਰਥੀਆਂ ਤੋਂ ਏਆਈ ਲਈ ਕਿੰਨੀ ਫੀਸ ਜਾਂ ਚਾਰਜ ਲਏ ਜਾਣਗੇ? ਕੀ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੇ ਵਿਿਦਆਰਥੀਆਂ ਲਈ ਇਹ ਚਾਰਜ ਇੱਕੋ ਜਿਹੇ ਹੋਣਗੇ? ਅਧਿਆਪਕਾਂ ਅਤੇ ਸਟਾਫ ਦੀ ਏਆਈ ਟ੍ਰੇਨਿੰਗ ਲਈ ਸਕੂਲਾਂ ਨੂੰ ਕਿੰਨੇ ਚਾਰਜ ਅਦਾ ਕਰਨੇ ਪੈਣਗੇ? ਕੀ ਇਸ ਸਬੰਧੀ ਕੋਈ ਅਧਿਕਾਰਤ ਫੀਸ ਸਟਰਕਚਰ ਅਤੇ ਲਿਖਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ? ਰਾਸਾ ਪੰਜਾਬ ਨੇ ਮੰਗ ਕੀਤੀ ਕਿ ਇਹ ਵੀ ਸਪੱਸ਼ਟ ਕੀਤਾ ਜਾਵੇ ਕਿ ਏਆਈ ਹਰ ਵਿਿਦਆਰਥੀ ਲਈ ਲਾਜ਼ਮੀ ਵਿਸ਼ਾ ਹੋਵੇਗਾ ਜਾਂ ਵਿਿਦਆਰਥੀਆਂ ਨੂੰ ਇਸ ਨੂੰ ਵਿਕਲਪਿਕ ਵਿਸ਼ੇ ਵਜੋਂ ਚੁਣਨ ਦੀ ਆਜ਼ਾਦੀ ਦਿੱਤੀ ਜਾਵੇਗੀ। ਮੰਗ ਪੱਤਰ ਸੌਂਪਣ ਸਮੇਂ ਰਾਸਾ ਪੰਜਾਬ ਦੇ ਜਨਰਲ ਸਕੱਤਰ ਸੁਜੀਤ ਸ਼ਰਮਾ, ਮੁੱਖ ਸਲਾਹਕਾਰ ਜਗਜੀਤ ਸਿੰਘ, ਰਾਸਾ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਸੁਸ਼ੀਲ ਅੱਗਰਵਾਲ, ਕਾਰਜਕਾਰੀ ਪ੍ਰਧਾਨ ਸਮੀਰ ਭਾਟੀਆ, ਜਨਰਲ ਸਕੱਤਰ ਯਾਦਵਿੰਦਰ ਸਿੰਘ, ਹਰਸ਼ਦੀਪ ਸਿੰਘ ਰੰਧਾਵਾ, ਹਰਪਾਲ ਸਿੰਘ ਯੂਕੇ ਚੇਅਰਮੈਨ (ਰਾਸਾ ਯੂਕੇ), ਸੰਦੀਪ ਸਰੀਨ, ਡਾ. ਵਿਨੋਦ ਕਪੂਰ ਸਮੇਤ ਰਾਸਾ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦੇ ਅਹੁਦੇਦਾਰ ਅਤੇ ਮੈਂਬਰਾਂ ਤੋਂ ਇਲਾਵਾ ਮੋਹਿਤ ਮਹਾਜਨ, ਮਯੰਕ ਕਪੂਰ, ਕੁਲਬੀਰ ਸਿੰਘ ਮਾਨ, ਜਸਕੀਰਤ ਸਿੰਘ, ਕਮਲਜੋਤ ਕੋਹਲੀ, ਅਰੁਣ ਮਨਸ਼ੋਤਰਾ, ਦਵਿੰਦਰ ਪਿਪਲਾਨੀ, ਦਿਨੇਸ਼ ਕਪੂਰ, ਕੁਲਵਿੰਦਰ ਸਿੰਘ, ਸੁਮਿਤ ਪੁਰੀ, ਸ਼ੁਭਮ ਪਿਪਲਾਨੀ, ਸੰਦੀਪ ਸਿੰਘ, ਨਰਿੰਦਰਪਾਲ ਸਿੰਘ, ਸਲਿਲ ਸਾਗਰ ਅਰੋੜਾ, ਨਵਜੋਤ ਸਿੰਘ ਭੰਗੂ, ਗੌਰਵ ਅਰੋੜਾ, ਕੁਨਾਲ ਕਪੂਰ, ਸੰਜੀਵ ਗੁਲਾਟੀ, ਵਿਪਨ ਗੁਲਾਟੀ, ਦਵਿੰਦਰ ਸਿੰਘ, ਅਮਰਜੀਤ ਸਿੰਘ, ਗਗਨਦੀਪ ਸਿੰਘ, ਰਾਜੀਵ ਪੁੰਜ, ਰਿਤੇਸ਼ ਪੁਰੀ, ਅਭਿਸ਼ੇਕ ਪੁਰੀ, ਰਾਜੇਸ਼ ਪ੍ਰਭਾਕਰ, ਹਰਸਿਮਰਨ ਸਿੰਘ, ਗੁਰਜੀਤ ਸਿੰਘ, ਬਿਕਰਮਜੀਤ ਚੀਮਾ, ਸੂਰਜ ਸਿੰਘ, ਗੁਰਸੇਵਕ ਸਿੰਘ, ਤੇਜਬੀਰ ਸਿੰਘ, ਅਮਰਪ੍ਰੀਤ ਸਿੰਘ, ਅਸ਼ਵਨੀ ਮਲਹੋਤਰਾ, ਕਰਨਜੀਤ ਸਿੰਘ, ਕਰਨਬੀਰ ਸਿੰਘ, ਅਜੈ ਕਨਵਰ, ਅਜੈ ਸ਼ਰਮਾ, ਪਵਨ ਸ਼ਰਮਾ, ਰਮਾ ਮਹਾਜਨ, ਰਿਤੂ ਸ਼ਰਮਾ, ਪਰਮਜੀਤ ਕੌਰ ਸੇਖੋਂ, ਰਿਤੂ ਪੁਰੀ, ਸਰਬਜੀਤ ਕੌਰ, ਰੂਪਾ ਸ਼ਰਮਾ, ਸਾਰਿਕਾ ਸ਼ਰਮਾ, ਬਲਵਿੰਦਰ ਕੌਰ, ਅਮਨਦੀਪ ਕੌਰ ਅਤੇ ਸ਼ਰੂਤੀ ਮਹਾਜਨ ਆਦਿ ਵੀ ਹਾਜ਼ਰ ਸਨ। ਬਾਕਸ ਹਿੱਤਾਂ ਨਾਲ ਕਿਸੇ ਵੀ ਕੀਮਤ ’ਤੇ ਸਮਝੌਤਾ ਨਹੀਂ ਕੀਤਾ ਜਾਵੇਗਾ ਰਾਸਾ ਪੰਜਾਬ ਦੇ ਆਗੂਆਂ ਨੇ ਸਪੱਸ਼ਟ ਕੀਤਾ ਕਿ ਸੰਸਥਾ ਏਆਈ ਵਰਗੀ ਮਹੱਤਵਪੂਰਨ ਅਤੇ ਭਵਿੱਖਮੁਖੀ ਸਿੱਖਿਆ ਦਾ ਵਿਰੋਧ ਨਹੀਂ ਕਰਦੀ। ਰਾਸਾ ਪੰਜਾਬ ਇਹ ਮੰਨਦਾ ਹੈ ਕਿ ਵਿਿਦਆਰਥੀਆਂ ਨੂੰ ਆਉਣ ਵਾਲੀਆਂ ਤਕਨੀਕੀ ਚੁਣੌਤੀਆਂ ਲਈ ਤਿਆਰ ਕਰਨਾ ਸਮੇਂ ਦੀ ਲੋੜ ਹੈ। ਪਰ ਏਆਈ ਵਰਗੇ ਮਹੱਤਵਪੂਰਨ ਬਦਲਾਅ ਨੂੰ ਸਪੱਸ਼ਟ ਨੀਤੀ, ਉਚਿਤ ਸਮਾਂ, ਵਿਹਾਰਕ ਸਿਲੇਬਸ, ਯੋਗ ਅਧਿਆਪਕ ਟ੍ਰੇਨਿੰਗ ਅਤੇ ਬਿਨਾਂ ਬੇਲੋੜੇ ਵਿੱਤੀ ਜਾਂ ਅਕਾਦਮਿਕ ਬੋਝ ਦੇ ਲਾਗੂ ਕੀਤਾ ਜਾਣਾ ਚਾਹੀਦਾ ਹੈ। ਰਾਸਾ ਪੰਜਾਬ ਨੇ ਕਿਹਾ ਕਿ ਸਕੂਲਾਂ, ਅਧਿਆਪਕਾਂ ਅਤੇ ਵਿਿਦਆਰਥੀਆਂ ਦੇ ਹਿੱਤਾਂ ਨਾਲ ਕਿਸੇ ਵੀ ਕੀਮਤ ’ਤੇ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਇਨ੍ਹਾਂ ਮਾਮਲਿਆਂ ਸਬੰਧੀ ਬੋਰਡ ਵੱਲੋਂ ਸਪੱਸ਼ਟ ਜਵਾਬ ਅਤੇ ਨੀਤੀ ਦੀ ਉਡੀਕ ਕੀਤੀ ਜਾ ਰਹੀ ਹੈ।