ਪੰਜਾਬ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ: ਗੈਂਗਸਟਰ ਬਿੱਲਾ 8 ਦਿਨਾਂ ਦੇ ਪੁਲਿਸ ਰਿਮਾਂਡ ’ਤੇ, ਵੱਖ-ਵੱਖ ਮਾਮਲਿਆਂ ’ਚ ਸੀ ਲੋੜੀਂਦਾ
ਬੀਤੇ ਦਿਨੀਂ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਪੰਜਾਬ ਪੁਲਿਸ ਦੀ ਟੀਮ ਵੱਲੋਂ ਸਾਂਝਾ ਆਪਰੇਸ਼ਨ ਚਲਾਉਂਦੇ ਹੋਏ ਇੰਡੋਨੇਸ਼ੀਆ ਤੋਂ ਗੈਂਗਸਟਰ ਜੋਬਨਜੀਤ ਸਿੰਘ ਉਰਫ ਬਿੱਲਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
Publish Date: Tue, 28 Jul 2026 09:16 AM (IST)
Updated Date: Tue, 28 Jul 2026 09:20 AM (IST)
ਗੌਰਵ ਜੋਸ਼ੀ, ਪੰਜਾਬੀ ਜਾਗਰਣ, ਰਈਆ। ਬੀਤੇ ਦਿਨੀਂ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਪੰਜਾਬ ਪੁਲਿਸ ਦੀ ਟੀਮ ਵੱਲੋਂ ਸਾਂਝਾ ਆਪਰੇਸ਼ਨ ਚਲਾਉਂਦੇ ਹੋਏ ਇੰਡੋਨੇਸ਼ੀਆ ਤੋਂ ਗੈਂਗਸਟਰ ਜੋਬਨਜੀਤ ਸਿੰਘ ਉਰਫ ਬਿੱਲਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਉਕਤ ਗੈਂਗਸਟਰ ਨੂੰ ਥਾਣਾ ਬਿਆਸ ਦੀ ਟੀਮ ਵੱਲੋਂ ਅਦਾਲਤ ਬਾਬਾ ਬਕਾਲਾ ਸਾਹਿਬ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ। ਸੋਮਵਾਰ ਦੁਪਹਿਰ ਸਮੇਂ ਪੁਲਿਸ ਟੀਮ ਭਾਰੀ ਸੁਰੱਖਿਆ ਦਸਤੇ ਦੇ ਨਾਲ ਕਥਿਤ ਮੁਲਜਮ ਜੋਬਨਜੀਤ ਸਿੰਘ ਬਿੱਲਾ ਨੂੰ ਲੈ ਕੇ ਅਦਾਲਤ ਦੇ ਵਿਚ ਪੁੱਜੀ।
ਇਸ ਦੌਰਾਨ ਗੱਲਬਾਤ ਕਰਦੇ ਹੋਏ ਥਾਣਾ ਬਿਆਸ ਦੇ ਐੱਸਐੱਚਓ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਬਿਆਸ ਵਿਚ ਦਰਜ ਕਤਲ ਦੇ ਕੇਸ ਵਿਚ ਮੁਲਜਮ ਜੋਬਨਜੀਤ ਸਿੰਘ ਬਿੱਲਾ ਨੂੰ ਅਦਾਲਤ ਅੱਗੇ ਪੇਸ਼ ਕੀਤਾ ਗਿਆ ਹੈ।
ਅਦਾਲਤ ਨੇ ਉਕਤ ਮੁਲਜ਼ਮ ਦਾ ਅੱਠ ਦਿਨ ਦਾ ਰਿਮਾਂਡ ਪੁਲਿਸ ਨੂੰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਵਿਸਥਾਰ ਸਹਿਤ ਜਾਣਕਾਰੀ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਜਾਵੇਗੀ।