ਪੰਜਾਬ ਕੈਮਿਸਟ ਐਸੋਸੀਏਸ਼ਨ ਦੀ ਸੂਬਾ ਪੱਧਰੀ ਹੰਗਾਮੀ ਮੀਟਿੰਗ ਅੱਜ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟਸ ਐਂਡ ਡਰੱਗਿਸਟਸ ਨਾਲ ਸਬੰਧਿਤ ਪੰਜਾਬ ਕੈਮਿਸਟ ਐਸੋਸੀਏਸ਼ਨ (ਰਜਿ.) ਦੇ ਪੰਜਾਬ ਪ੍ਰਧਾਨ ਸੁਰਿੰਦਰ ਦੁੱਗਲ ਨੇ ਦੱਸਿਆ ਕਿ ਅੱਜ 25.11.2026, ਬੁੱਧਵਾਰ ਨੂੰ ਪੰਜਾਬ
Publish Date: Tue, 24 Nov 2026 05:26 PM (IST)
Updated Date: Tue, 24 Nov 2026 05:28 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟਸ ਐਂਡ ਡਰੱਗਿਸਟਸ ਨਾਲ ਸਬੰਧਿਤ ਪੰਜਾਬ ਕੈਮਿਸਟ ਐਸੋਸੀਏਸ਼ਨ (ਰਜਿ.) ਦੇ ਪੰਜਾਬ ਪ੍ਰਧਾਨ ਸੁਰਿੰਦਰ ਦੁੱਗਲ ਨੇ ਦੱਸਿਆ ਕਿ ਅੱਜ 25.11.2026, ਬੁੱਧਵਾਰ ਨੂੰ ਪੰਜਾਬ ਦੇ ਸਾਰੇ 23 ਜ਼ਿਿਲ੍ਹਆਂ ਦੇ ਪ੍ਰਧਾਨਾਂ, ਸਕੱਤਰਾਂ ਅਤੇ ਕਾਰਜਕਾਰਨੀ ਮੈਂਬਰਾਂ ਦੀ ਹੰਗਾਮੀ ਮੀਟਿੰਗ ਬੁਲਾਈ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿਹਤ ਵਿਭਾਗ ਨਾਲ ਕਈ ਮੀਟਿੰਗਾਂ ਕਰਨ ਅਤੇ ਭਰੋਸਾ ਦਿੱਤੇ ਜਾਣ ਦੇ ਬਾਵਜੂਦ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਪੰਜਾਬ ਵਿੱਚ ਡਰੱਗ ਵਿਭਾਗ ਦੀਆਂ ਕਾਰਵਾਈਆਂ, ਪੁਲਿਸ ਦੇ ਦਖ਼ਲ, ਫਾਰਮੇਸੀ ਕੌਂਸਲ ਪੰਜਾਬ ਵੱਲੋਂ ਰਿਿਨਊਅਲ ਨਾ ਕਰਨ, ਕੈਮਿਸਟਾਂ ਦੇ ਚਰਿੱਤਰ ਹਨਨ, ਹੈਬਿਟ ਫਾਰਮਿੰਗ ਤੇ ਮਨੋਵਿਿਗਆਨਕ ਦਵਾਈਆਂ ਦੀ ਵਿਕਰੀ ਨਾ ਕਰਨ, ਕਿਸੇ ਤਰ੍ਹਾਂ ਦਾ ਹੱਲ ਅਤੇ ਭਰੋਸਾ ਦੇ ਕੇ ਵੀ ਹੱਲ ਨਾ ਕਰਨ ਕਾਰਨ ਕੈਮਿਸਟਾਂ ਲਈ ਕੰਮ ਕਰਨਾ ਮੁਸ਼ਕਲ ਹੋ ਗਿਆ ਹੈ। ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਗੁਰਦਾਸਪੁਰ, ਰੋਪੜ, ਮਾਨਸਾ, ਮੋਗਾ, ਕਪੂਰਥਲਾ, ਮੋਹਾਲੀ, ਸੰਗਰੂਰ ਤੋਂ ਮਾਨਸਿਕ ਰੋਗਾਂ, ਨਿਊਰੋਪੈਥੀ, ਰੀੜ੍ਹ ਦੀ ਹੱਡੀ, ਕੈਂਸਰ, ਐਪੀਲੇਪਸੀ ਦੇ ਮਰੀਜ਼ਾਂ ਦੇ ਫ਼ੋਨ ਆਉਣਾ, ਇਨ੍ਹਾਂ ਸਭ ਦਵਾਈਆਂ ਦੀ ਕਿੱਲਤ ਨਾਲ ਉਨ੍ਹਾਂ ਨੂੰ ਪਰੇਸ਼ਾਨੀ ਅਤੇ ਕਈ ਲੋਕਾਂ ਨੂੰ ਦੂਜੇ ਰਾਜਾਂ ਤੋਂ ਜਾ ਕੇ (ਚੰਡੀਗੜ੍ਹ, ਹਿਮਾਚਲ, ਹਰਿਆਣਾ, ਜੰਮੂ-ਕਸ਼ਮੀਰ, ਰਾਜਸਥਾਨ) ਦਵਾਈ ਲੈਣੀ ਚਿੰਤਾ ਦਾ ਕਾਰਨ ਬਣੀ ਹੋਈ ਹੈ। ਸੁਰਿੰਦਰ ਦੁੱਗਲ, ਪ੍ਰਧਾਨ, ਪੰਜਾਬ ਕੈਮਿਸਟ ਐਸੋਸੀਏਸ਼ਨ (ਰਜਿ.) ਨੇ ਦੱਸਿਆ ਕਿ ਮੁੱਖ ਮੰਗਾਂ ਵਿਚ ਕੈਮਿਸਟਾਂ ਲਈ ਡਰੱਗ ਪਾਲਿਸੀ ਵਿੱਚ ਲਗਾਤਾਰ ਮੀਟਿੰਗਾਂ, ਭਰੋਸਾ ਦਿੱਤੇ ਜਾਣ ਦੇ ਬਾਵਜੂਦ ਅਜੇ ਤੱਕ ਸਿਹਤ ਵਿਭਾਗ ਵੱਲੋਂ ਕੋਈ ਕਾਰਵਾਈ ਨਾ ਕਰਨਾ। ਚੈਕਿੰਗ ਦੌਰਾਨ ਛੋਟੀ ਤੋਂ ਛੋਟੀ ਗ਼ਲਤੀ ’ਤੇ ਸਸਪੈਂਸ਼ਨ ਅਤੇ ਸੀਲ ਕਰਨਾ, ਐਕਟ ਅਨੁਸਾਰ ਕਾਰਵਾਈ ਨਾ ਕਰਨਾ। ਪੰਜਾਬ ਦੇ ਗੁਆਂਢੀ ਰਾਜਾਂ ਤੋਂ ਪੰਜਾਬ ਵਿਚ ਪਾਬੰਦੀਸ਼ੁਦਾ ਦਵਾਈਆਂ ਦਾ ਲਗਾਤਾਰ ਆਉਣਾ ਅਤੇ ਸਿਹਤ ਵਿਭਾਗ ਵੱਲੋਂ ਕੋਈ ਕਾਰਵਾਈ ਨਾ ਕਰਨਾ। ਓਐੱਨਡੀਐੱਲਐਕਸ ਸਿਸਟਮ ਨੂੰ ਲਾਗੂ ਕਰਨਾ, ਅਜੇ ਤੱਕ ਖਾਮੀਆਂ ਨੂੰ ਦੂਰ ਨਾ ਕਰਨਾ। 23 ਰਾਜਾਂ ਵਿਚ ਅਜੇ ਇਹ ਸਿਸਟਮ ਲਾਗੂ ਨਹੀਂ ਹੈ ਤਾਂ ਪੰਜਾਬ ਵਿੱਚ ਕਿਉਂ? ਕੈਮਿਸਟਾਂ, ਜੋ ਸਵੇਰੇ 6 ਵਜੇ ਤੋਂ ਰਾਤ ਤੱਕ ਕੰਮ ਕਰਦੇ ਹਨ, ਦਾ ਚਰਿੱਤਰ ਹਨਨ ਕਰਨਾ। ਸਾਰੀਆਂ ਪਾਬੰਦੀਸ਼ੁਦਾ ਦਵਾਈਆਂ ਦੀ ਸੇਲ ਸਰਕਾਰ ਆਪਣੇ ਹਸਪਤਾਲਾਂ ਵਿਚ ਕਰੇ। ਫਾਰਮੇਸੀ ਕੌਂਸਲ ਪੰਜਾਬ ਉਨ੍ਹਾਂ ਫਾਰਮੇਸਿਸਟਾਂ ਦੇ ਲਾਇਸੈਂਸ ਜਲਦੀ ਜਾਰੀ ਕਰੇ, ਜਿਨ੍ਹਾਂ ਦੀ 2-3-4 ਵਾਰ ਰਿਿਨਊਅਲ ਹੋ ਚੁੱਕੀ ਹੈ। ਪੁਲਿਸ ਦਾ ਦਖ਼ਲ ਬੰਦ ਹੋਵੇ ਅਤੇ ਨਸ਼ਾ ਮੁਕਤ ਪੰਜਾਬ-ਸੁਰੱਖਿਅਤ ਪੰਜਾਬ, ਇੱਕਜੁੱਟ ਜਥੇਬੰਦੀ, ਮਜ਼ਬੂਤ ਕਾਨੂੰਨ ਵਿਵਸਥਾ ਕਰਨਾ ਹੈ। ਪ੍ਰਧਾਨ ਦੁੱਗਲ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਮੰਗਾਂ ’ਤੇ ਸਟੇਟ ਲੈਵਲ ਮੀਟਿੰਗ ਵਿਚ ਅੰਤਿਮ ਫ਼ੈਸਲਾ ਲਿਆ ਜਾਵੇਗਾ। ਜੇਕਰ ਇੱਕ ਹਫ਼ਤੇ ਵਿੱਚ ਕਾਰਵਾਈ ਨਾ ਕੀਤੀ ਗਈ ਤਾਂ ਸਖ਼ਤ ਤੋਂ ਸਖ਼ਤ ਫ਼ੈਸਲਾ ਲਿਆ ਜਾਵੇਗਾ।