ਪੀਟੀਆਈ ਅਧਿਆਪਕ ਦਵਿੰਦਰ ਸਿੰਘ ਮਾਨ ਨੇ ਕੀਤਾ ਜੁਆਇਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਤਾ ਨੰਗਲ ਵਿਖੇ ਕਾਫੀ ਲੰਬੇ ਅਰਸੇ ਬਾਅਦ ਖ਼ਾਲੀ ਪਈ ਪੋਸਟ ਉੱਪਰ ਪੀਟੀਆਈ ਅਧਿਆਪਕ ਦਵਿੰਦਰ ਸਿੰਘ ਮਾਨ ਨੇ ਜੁਆਇਨ ਕਰ ਲਿਆ।
Publish Date: Wed, 25 Nov 2026 04:08 PM (IST)
Updated Date: Wed, 25 Nov 2026 04:10 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਤਾ ਨੰਗਲ ਵਿਖੇ ਕਾਫੀ ਲੰਬੇ ਅਰਸੇ ਬਾਅਦ ਖ਼ਾਲੀ ਪਈ ਪੋਸਟ ਉੱਪਰ ਪੀਟੀਆਈ ਅਧਿਆਪਕ ਦਵਿੰਦਰ ਸਿੰਘ ਮਾਨ ਨੇ ਜੁਆਇਨ ਕਰ ਲਿਆ। ਐੱਮਏ, ਐੱਮ ਫ਼ਿਲ. (ਫਿਜੀਕਲ ਐਜੂਕੇਸ਼ਨ) ਐਜੂਕੇਟਡ ਅਧਿਆਪਕ ਵੱਲੋਂ ਇਸ ਪੋਸਟ ਤੇ ਹਾਜ਼ਰੀ ਭਰਦੇ ਹੀ ਸਕੂਲ ਸਟਾਫ਼ ਅਤੇ ਵਿਿਦਆਰਥੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਮੌਕੇ ਸਕੂਲ ਦੇ ਇੰਚਾਰਜ ਪ੍ਰਿੰਸੀਪਲ ਕੁਲਦੀਪ ਸਿੰਘ, ਨਰਿੰਦਰ ਸਿੰਘ ਰਾਏ ਅਤੇ ਚਰਨਜੀਤ ਸਿੰਘ ਬੱਲ ਵਲੋਂ ਉਨ੍ਹਾਂ ਨੂੰ ਜੀ ਆਇਆ ਆਖਿਆ। ਇਸ ਮੌਕੇ ਸੀਨੀਅਰ ਵੋਕੇਸ਼ਨਲ ਲੈਕਚਰਾਰ ਸੁਰਿੰਦਰ ਭਾਟੀਆ ਅਤੇ ਗੁਰਮੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਪੀਟੀਆਈ ਅਧਿਆਪਕ ਵੱਲੋਂ 16 ਸਾਲਾਂ ਦੇ ਲੰਬੇ ਸੰਘਰਸ਼ ਤੋਂ ਬਾਅਦ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਸਿੱਖਿਆ ਵਿਭਾਗ ਪੰਜਾਬ ਵਿਚ ਅਹੁੱਦੇ ਉੱਪਰ ਨੌਕਰੀ ਮਿਲਣ ਤੇ ਸਕੂਲ ਦੇ ਵਿਿਦਆਰਥੀਆਂ ਨੂੰ ਸਿਹਤ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿਚ ਅਥਾਹ ਫਾਇਦਾ ਹੋਵੇਗਾ। ਨਵ-ਨਿਯੁਕਤ ਅਧਿਆਪਕ ਦਵਿੰਦਰ ਸਿੰਘ ਨਾਲ ਆਏ ਉਨ੍ਹਾਂ ਦੇ ਦੋਸਤ ਬਲਜਿੰਦਰ ਸਿੰਘ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਗਿਆ ਕਿ ਦਵਿੰਦਰ ਸਿੰਘ ਦੇ ਧਰਮਪਤਨੀ ਅਮਨਦੀਪ ਕੌਰ ਮਾਨ ਹੈਲਥ ਵਿਭਾਗ ਵਿੱਚ ਸੇਵਾ ਨਿਭਾ ਰਹੇ ਹਨ ਅਤੇ ਉਨ੍ਹਾਂ ਦੇ ਬੇਟੇ ਅੰਗਦ ਸਿੰਘ ਮਾਨ ਬੀਟੈੱਕ ਕਰ ਰਹੇ ਹਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸੀਨੀਅਰ ਲੈਕਚਰਾਰ ਰਵਿੰਦਰ ਕੁਮਾਰ, ਕੁਲਬੀਰ ਕੌਰ, ਮਮਤਾ, ਅੰਕੁਰ ਰਾਲਾ, ਕ੍ਰਿਸ਼ਨ ਕੁਮਾਰ, ਕੁਲਜਿੰਦਰ ਕੌਰ, ਜਸਮੀਤ ਕੌਰ, ਵਿਜੇਤਾ ਮਲਿਕ, ਰਜਨਦੀਪ ਕੌਰ, ਸਲਵਿੰਦਰ ਸਿੰਘ, ਹਰਸਿਮਰਨ ਕੌਰ, ਨਵਜੋਤ ਸਿੰਘ, ਰਾਕੇਸ਼ ਕੁਮਾਰ, ਹਰਜੋਤ ਸਿੰਘ, ਸਾਹਿਬ ਸਿੰਘ ਅਤੇ ਕੈਂਪਸ ਮੈਨੇਜਰ ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।