ਪੀਐੱਸਈਬੀ ਇੰਪਲਾਈਜ਼ ਫੈਡਰੇਸ਼ਨ ਏਟਕ ਦੀ ਮੀਟਿੰਗ ਹੋਈ ਬਲਰਾਜ ਸਿੰਘ, ਪੰਜਾਬੀ ਜਾਗਰਣ ਵੇਰਕਾ : ਪੀਐੱਸਈਬੀ ਇੰਪਲਾਈਜ਼ ਫੈਡਰੇਸ਼ਨ ਏਟਕ ਸਬ-ਅਰਬਨ ਸਰਕਲ ਅੰਮ੍ਰਿਤਸਰ ਦੀ ਮੀਟਿੰਗ ਮੁਸਤਫਾਬਾਦ ਬਟਾਲਾ ਰੋਡ ਅੰਮ੍ਰਿਤਸਰ ਵਿਖੇ ਅਮਰੀਕ ਸਿੰਘ ਲੁਹਾਰਕਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਕੁਲਦੀਪ
Publish Date: Fri, 11 Sep 2026 04:09 PM (IST)
Updated Date: Fri, 11 Sep 2026 04:11 PM (IST)
ਸਰਕਾਰ ਵੱਲੋਂ ਸਮਾਂ ਦੇ ਕੇ ਮੀਟਿੰਗ ਤੋਂ ਮੁਨਕਰ ਹੋਣ ਦੀ ਕੀਤੀ ਨਿਖੇਧੀ ਬਲਰਾਜ ਸਿੰਘ, ਪੰਜਾਬੀ ਜਾਗਰਣ ਵੇਰਕਾ : ਪੀਐੱਸਈਬੀ ਇੰਪਲਾਈਜ਼ ਫੈਡਰੇਸ਼ਨ ਏਟਕ ਸਬ-ਅਰਬਨ ਸਰਕਲ ਅੰਮ੍ਰਿਤਸਰ ਦੀ ਮੀਟਿੰਗ ਮੁਸਤਫਾਬਾਦ ਬਟਾਲਾ ਰੋਡ ਅੰਮ੍ਰਿਤਸਰ ਵਿਖੇ ਅਮਰੀਕ ਸਿੰਘ ਲੁਹਾਰਕਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਕੁਲਦੀਪ ਸ਼ਰਮਾਂ ਜਨਰਲ ਸਕੱਤਰ ਨੇ ਪਿਛਲੇ ਸੰਘਰਸ਼ਾਂ ਦਾ ਰੀਵਿਊ ਕੀਤਾ ਥੇ ਅਗਲੇ ਸੰਘਰਸ਼ਾਂ ਦੀ ਤਿਆਰੀ। ਸਾਥੀ ਨਰਿੰਦਰ ਬੱਲ ਜਨਰਲ ਵਰਕਿੰਗ ਜਨਰਲ ਸਕੱਤਰ ਪੰਜਾਬ ਪਾਵਰ ਕਾਮ ਅਤੇ ਟਰਾਂਸਕੋ ਪੈਨਸ਼ਨ ਯੂਨੀਅਨ ਪੰਜਾਬ ਨਾਲ ਸਬੰਧਤ ਏਕਟ ਨੂੰ ਉਚੇਚੇ ਤੋਰ ਤੇ ਸੱਦਿਆ ਗਿਆ। ਮੀਟਿੰਗ ’ਚ ਮੋਜੂਦ ਇਸੇ ਸਰਕਲ ਦੇ ਪੰਜਾਬ ਪ੍ਰਧਾਨ ਫੇਡਰੇਸ਼ਨ ਏਟਕ ਅਤੇ ਏਕਤਾ ਮੰਚ ਦੇ ਆਗੂ ਮਨਜੀਤ ਸਿੰਘ ਬਾਸਰਕੇ, ਨਰਿੰਦਰ ਬੱਲ ਨੇ ਸਾਂਝੇ ਤੋਰ ਤੇ ਸੰਬੋਧਨ ਕਰਦੇ ਕਿਹਾ ਕਿ ਦੋਹਵੇਂ ਜਥੇਬੰਦੀਆਂ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਤਾਲਮੇਲ ਕਮੇਟੀ ਵਿੱਚ ਸ਼ਾਮਿਲ ਜਥੇਬੰਦੀਆਂ ਹਨ। ਇਨ੍ਹਾਂ ਜੱਥੇਬੰਦੀਆਂ ਦੇ ਆਏ ਸੰਘਰਸ਼ ਲਾਗੂ ਕੀਤੇ ਜਾਣਗੇ। ਪੰਜਾਬ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 27 ਅਗਸਤ ਜਲੰਧਰ ਦੀ ਮੀਟਿੰਗ ਦਾ ਸਮਾ ਦੇ ਕੇ ਮੀਟਿੰਗ ਤੋਂ ਮੁਨਕਰ ਹੋਣ ਦੀ ਨਿਖੇਧੀ ਕੀਤੀ ਗਈ। ਮੁਲਾਜ਼ਮ ਤਾਲਮੇਲ ਕਮੇਟੀ ਨੇ 30 ਅਗਸਤ 2026 ਨੂੰ ਲੁਧਿਆਣਾ ਵਿਖੇ ਮੀਟਿੰਗ ਸੱਦ ਕੇ ਅਗਲੇ ਸੰਘਰਸ਼ ਦੇ ਪ੍ਰੋਗਰਾਮ ਦਿੱਤੇ ਹਨ। ਲਏ ਗਏ ਫੈਸਲੇ ਅਨੁਸਾਰ 13 ਸਤੰਬਰ 2026 ਨੂੰ ਹਰਭਜਨ ਸਿੰਘ ਈ.ਟੀ.ੳ ਦੀ ਕੋਠੀ ਅੱਗੇ ਹੋ ਰਹੇ ਧਰਨੇ ਵਿੱਚ ਦੋਹਵੇਂ ਜਥੇਬੰਦੀਆਂ ਵੱਡੀ ਗਿਣਤੀ ਵਿੱਚ ਸਮੂਲੀਅਤ ਕਰਨਗੀਆਂ। ਜਿਸ ਵਿੱਚ ਮੁੱਖ ਮੰਗਾਂ 15 ਜਨਵਰੀ 2015/17 ਜੁਲਾਈ 2020 ਪੱਤਰ ਰੱਦ ਕਰਕੇ ਪੰਜਾਬ ਦੇ ਸਕੇਲ ਲਾਗੂ ਕਰਨ ਅਤੇ ਕੇਂਦਰੀ ਪੈਟਰਨ ਤੇ ਡੀ.ਏ 18 ਹਾਈ ਕੋਰਟ ਦੇ ਫੈਸਲੇ ਅਨੁਸਾਰ ਦਿੱਤਾ ਜਾਵੇ। ਚੋਣਾਂ ਤੋਂ ਪਹਿਲਾਂ ਫੈਸਲੇ ਅਨੁਸਾਰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਸਾਰੇ ਕੱਚੇ ਕਾਮੇ ਪੱਕੇ ਕੀਤੇ ਜਾਣ, ਠੇਕੇਦਾਰੀ ਸਿਸਟਮ ਬੰਦ ਕਰਕੇ ਸਰਕਾਰ ਆਪਣੇ ਦੁਆਰਾ ਸਿੱਧੇ ਕਾਮੇ ਭਰਤੀ ਕਰੇ ਇਨ੍ਹਾਂ ਮੁੱਖ ਮੰਗਾਂ ਨੂੰ ਲੈ ਕੇ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੀ ਤਾਲਮੇਲ ਕਮੇਟੀ 30 ਸਤੰਬਰ ਨੂੰ ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ ਦਾ ਇਜਲਾਸ ਸਦਕੇ ਪੰਜਾਬ ਦੇ ਸਮੁੱਚੇ 117 ਐੱਮਐੱਲਏ/ ਐੱੱਮਪੀ ਦੀਆਂ ਕੁਰਸੀਆਂ ਲਗਾ ਕੇ ਜਵਾਬ ਤਲਬੀ ਕਰਨਗੀਆਂ ਅਤੇ 10 ਅਕਤੂਬਰ ਸੰਗਰੂਰ ਵਿਖੇ ਹੋ ਰਹੀ ਮਹਾਂ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ ਜਾਵੇਗੀ। ਮੰਡਲ ਆਗੂ ਤੇ ਸਰਕਲ ਆਗੂ ਮਨਦੀਪ ਸਿੰਘ ਨਵਾਂ ਪਿੰਡ, ਪਰਮਲਾਲ ਸਿੰਘ ਚੋਗਾਵਾਂ, ਮਾਨਕ ਮਲਹੋਤਰਾ, ਰਜਿੰਦਰ ਸ਼ਰਮਾਂ, ਬਲੀ ਰਾਮ, ਅਵਤਾਰ ਸਿੰਘ ਫੋਜੀ, ਪਿਸ਼ੋਰਾ ਸਿੰਘ, ਪੈਨਸ਼ਨਰ ਬਲਦੇਵ ਸਿੰਘ ਮਾਨਾਂਵਾਲਾ ਅਤੇ ਹੋਰ ਸਾਥੀ ਆਗੂਆਂ ਦੀ ਮੋਜੂਦਗੀ ਵਿੱਚ ਪਿਛਲੇ ਸਮੇ ਤੋਂ ਨਰਾਜ਼ ਹੋ ਕੇ ਟੀ.ਐੱਸ.ਯੂ ਵਿੱਚ ਗਏ ਨਰੇਸ਼ ਕੁਮਾਰ ਛੇਹਰਟਾ ਅਤੇ ਸਾਥੀਆਂ ਨੂੰ ਸਾਥੀ ਨਰਿੰਦਰ ਬੱਲ, ਬਲਦੇਵ ਸਿੰਘ ਮਾਨਾਂਵਾਲਾ ਦੀ ਪੇ੍ਰਰਣਾ ਸਦਕਾ ਘਰ ਵਾਪਸੀ ਕਰਾ ਕੇ ਫੈਡਰੇਸ਼ਨ ਏਟਕ ’ਚ ਵਾਪਿਸ ਲਿਆਦਾਂ ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਸਾਥੀਆਂ ਵਿਸ਼ਵਾਸ਼ ਦਿੱਤਾ ਕਿ ਉਹ ਜੱਥੇਬੰਦੀ ਦੇ ਹਿੱਤਾਂ ਲਈ ਤਨਦੇਹੀ ਨਾਲ ਕੰਮ ਕਰਨਗੇ।