ਓਸੀਐੱਮ ਮਿੱਲ ਦੇ ਬਾਹਰ ਧਰਨਾ ਪ੍ਰਦਰਸ਼ਨ 10ਵੇਂ ਦਿਨ ਹੋਇਆ ਸਮਾਪਤ ਸੁਰਿੰਦਰ ਸਿੰਘ ਵਿਰਦੀ, ਪੰਜਾਬੀ ਜਾਗਰਣ ਛੇਹਰਟਾ : 10 ਦਿਨਾਂ ਤੋਂ ਓਸੀਐੱਮ ਮਿੱਲ ਦੇ ਅਸਥਾਈ ਮਜ਼ਦੂਰ ਅਤੇ ਉਨ੍ਹਾਂ ਦੇ ਸਹਿਯੋਗੀ ਸਥਾਈ ਵਰਕਰਾਂ ਵੱਲੋਂ ਵੱਡੀ ਗਿਣਤੀ ਚ ਬਾਹਰ ਮੁੱਖ ਗੇਟ ਨੇੜੇ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਲਈ
Publish Date: Thu, 19 Nov 2026 06:47 PM (IST)
Updated Date: Thu, 19 Nov 2026 06:51 PM (IST)
ਮੈਨੇਜਮੈਂਟ ਤੇ ਠੇਕੇਦਾਰਾਂ ਵੱਲੋਂ ਮੰਗਾਂ ਨੂੰ ਜਲਦ ਪੂਰਾ ਕਰਨ ਦਾ ਦਿੱਤਾ ਠੋਸ ਭਰੋਸਾ, ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਸੁਰਿੰਦਰ ਸਿੰਘ ਵਿਰਦੀ, ਪੰਜਾਬੀ ਜਾਗਰਣ ਛੇਹਰਟਾ : 10 ਦਿਨਾਂ ਤੋਂ ਓਸੀਐੱਮ ਮਿੱਲ ਦੇ ਅਸਥਾਈ ਮਜ਼ਦੂਰ ਅਤੇ ਉਨ੍ਹਾਂ ਦੇ ਸਹਿਯੋਗੀ ਸਥਾਈ ਵਰਕਰਾਂ ਵੱਲੋਂ ਵੱਡੀ ਗਿਣਤੀ ਚ ਬਾਹਰ ਮੁੱਖ ਗੇਟ ਨੇੜੇ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਲਈ ਰਾਤ ਦਿਨ ਸੰਘਰਸ਼ ਕਰ ਰਹੇ ਸਨ, ਜਿਨਾਂ ਚੋਂ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਿਲ ਸਨ। ਇਸ ਧਰਨੇ ਨੂੰ ਸਫਲ ਬਣਾਉਣ ਦੇ ਲਈ ਵੱਡੀ ਗਿਣਤੀ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਮਜ਼ਦੂਰ ਭਾਈਚਾਰੇ ਦੇ ਹੱਕ ਚ ਭਰੋਸਾ ਦਿੱਤਾ ਗਿਆ ਸੀ। ਉੱਥੇ ਹੀ ਮਜ਼ਦੂਰ ਭਾਈਚਾਰੇ ਵੱਲੋ ਲੰਬੇ ਸਮੇਂ ਤੋਂ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਆਪਣੀਆਂ ਮੁੱਖ ਮੰਗਾਂ ਨੂੰ ਓਸੀਐਮ ਮੈਨੇਜਮੈਂਟ ਅਤੇ ਠੇਕੇਦਾਰਾਂ ਦੇ ਸਾਹਮਣੇ ਰੱਖਿਆ ਗਿਆ। ਪਰ ਓਸੀਐਮ ਮੈਨੇਜਮੈਂਟ ਅਤੇ ਠੇਕੇਦਾਰਾਂ ਵੱਲੋਂ ਮਜ਼ਦੂਰ ਭਾਈਚਾਰੇ ਦੀਆਂ ਮੰਗਾਂ ਨੂੰ ਪ੍ਰਵਾਨ ਕਰਨ ਦੀ ਜਗ੍ਹਾ ਅਣਗੋਲਿਆ ਕੀਤਾ ਜਾ ਰਿਹਾ ਸੀ। ਇਹ ਮੁੱਦਾ ਮੀਡੀਆ, ਸੋਸ਼ਲ ਮੀਡੀਆ ਤੇ ਭੱਖਦਾ ਜਾ ਰਿਹਾ ਸੀ। ਜਿਸ ਕਾਰਨ ਜਿੱਥੇ ਮਜ਼ਦੂਰਾਂ ਦਾ ਆਪਣਾ ਨੁਕਸਾਨ ਹੋ ਰਿਹਾ ਸੀ ਉੱਥੇ ਹੀ ਮਿਲ ਨੂੰ ਵੀ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤਾਂ ਉੱਚ ਅਧਿਕਾਰੀਆਂ ਦੀ ਅਗਵਾਈ ਵਿੱਚ ਦੋ ਵਾਰ ਮੀਟਿੰਗਾਂ ਹੋਣ ਦੇ ਬਾਵਜੂਦ ਵੀ ਹੱਕੀ ਮੰਗਾਂ ਦਾ ਮੁੱਦਾ ਲਟਕਦਾ ਨਜ਼ਰ ਆਉਂਦਾ ਸੀ ਤਾ ਆਖਰਕਾਰ ਬੀਤੀ ਸ਼ਾਮ ਕੱਲ 4 ਵਜੇ ਤੋਂ ਸਾਢੇ 7 ਵਜੇ ਤੱਕ ਡੀਸੀਪੀ ਲਾਅ ਐਂਡ ਆਰਡਰ ਅੰਮ੍ਰਿਤਸਰ, ਐਸਡੀਐਮ 2, ਏ ਐਲਸੀ ਅੰਮ੍ਰਿਤਸਰ, ਏਸੀਪੀ ਪੱਛਮੀ, ਐਸ ਐਚ ਓ ਛੇਹਰਟਾ ਉੱਚ ਅਧਿਕਾਰੀਆਂ ਦੀ ਅਗਵਾਈ ਵਿੱਚ ਚੱਲੀ ਇਹ ਬੈਠਕ ਵਿੱਚ ਓਸੀਐਮ ਮਿਲ ਮੈਨੇਜਮੈਂਟ ਦੇ ਉੱਚ ਅਧਿਕਾਰੀਆਂ ਅਤੇ ਠੇਕੇਦਾਰਾਂ ਵੱਲੋਂ ਇਹ ਮੰਗਾਂ ਨੂੰ ਪ੍ਰਵਾਨ ਕਰਨ ਦਾ ਠੋਸ ਭਰੋਸਾ ਗਿਆ। ਇਸ ਮੌਕੇ ਨਵ ਨਿਯੁਕਤ ਲੇਬਰ ਕਮਿਸ਼ਨਰ ਨੇ ਵੀ ਲੇਬਰ ਦੀਆਂ ਮੰਗਾਂ ਪ੍ਰਤੀ ਸਹਿਮਤੀ ਪ੍ਰਗਟਾਈ ਹੈ ਉੱਥੇ ਹੀ ਅਹਿਮ ਮੰਗਾਂ ਵਿੱਚੋਂ ਇੱਕ ਮੰਗ ਕਿ ਕੱਚੇ ਵਰਕਰਾਂ ਨੂੰ ਪੱਕਾ ਕੀਤਾ ਜਾਵੇ ਤਾਂ ਇਸ ਦੇ ਲਈ ਮੈਨੇਜਮੈਂਟ ਅਤੇ ਠੇਕੇਦਾਰਾਂ ਵੱਲੋਂ ਤਕਰੀਬਨ ਦੋ ਮਹੀਨੇ ਦਾ ਸਮੇਂ ਦੀ ਮੰਗ ਕੀਤੀ ਗਈ ਹੈ । ਇਸ ਮੌਕੇ ਦੇਰ ਰਾਤ ਲੇਬਰ ਕਮਿਸ਼ਨਰ ਅਤੇ ਸੇਵਾ ਮੁਕਤ ਏਡੀਸੀ ਕਾਂਗਰਸੀ ਬੁਲਾਰੇ ਰਾਕੇਸ਼ ਕੁਮਾਰ, ਏਟਕ ਵਰਿੰਦਰ ਫੁੱਲ, ਵਾਰਸ ਪੰਜਾਬ ਦੀ ਜਥੇਬੰਦੀ ਦੇ ਆਗੂ ਗੁਰਦੇਵ ਸਿੰਘ ਜੱਜੀ, ਭਾਰਤੀ ਕਿਸਾਨ ਯੂਨੀਅਨ ਪ੍ਰਧਾਨ ਕਾਬਲ ਸਿੰਘ ਮਾਹਵਾ, ਆਗੂ ਪ੍ਰਭਦੀਪ ਸਿੰਘ ਛੀਨਾ, ਪੰਕਜ ਦਵੇਸਰ ਪ੍ਰਧਾਨ ਰਾਸ਼ਟਰੀ ਭਗਵਾਂ ਸੈਨਾ ਸੰਗਠਨ, ਏਸੀਪੀ ਪੱਛਮੀ ਇੰਦਰਪਾਲ ਸਿੰਘ, ਦੀ ਅਗਵਾਈ ਚ ਮਜ਼ਦੂਰ ਯੂਨੀਅਨ ਪ੍ਰਧਾਨ ਸ਼ਮਸ਼ੇਰ ਸਿੰਘ ਵੱਲੋਂ ਆਪਣੀਆਂ ਮੰਗਾਂ ਸਬੰਧੀ ਐਚ ਆਰ ਸਪਨ ਸ਼ਰਮਾ ਨੂੰ ਮੰਗ ਪੱਤਰ ਸੌਂਪਿਆ ਗਿਆ । ਇਸ ਮੌਕੇ ਸੰਬੋਧਨ ਦੌਰਾਨ ਐਚ ਆਰ ਸਪਨ ਸ਼ਰਮਾ ਨੇ ਕਿਹਾ ਕਿ ਮਿੱਲ ਤੁਹਾਡੀ ਆਪਣੀ ਮਿੱਲ ਹੈ ਤੁਸੀਂ ਮਿਹਨਤ ਕਰਕੇ ਮਿਲ ਨੂੰ ਵੀ ਅੱਗੇ ਲੈ ਕੇ ਜਾਓ ਅਤੇ ਖੁਦ ਵੀ ਅੱਗੇ ਵਧੋ ਕਿਉਂਕਿ ਮੈਨੇਜਮੈਂਟ ਅਤੇ ਮਜ਼ਦੂਰ ਦਾ ਰਿਸ਼ਤਾ ਨੌ ਅਤੇ ਮਾਸ ਜਿਹਾ ਹੈ ਦੋਨਾਂ ਦਾ ਹੀ ਇੱਕ ਦੂਜੇ ਬਿਨਾਂ ਗੁਜ਼ਾਰਾ ਨਹੀਂ ਹੈ। ਇਸ ਲਈ ਕੋਈ ਵੀ ਮਤਭੇਦ ਨਹੀਂ ਰੱਖਣਾ ਕਿਉਂਕਿ ਆਪਾਂ ਸਾਰੇ ਹੀ ਵਰਕਰ ਹਾਂ ਅਤੇ ਸਾਡੀ ਜਿੰਮੇਵਾਰੀ ਹੈ ਆਪਣੇ ਕੰਮ ਪ੍ਰਤੀ ਇਮਾਨਦਾਰੀ ਤੇ ਇੱਕ ਦੂਜੇ ਨੂੰ ਸਹਿਯੋਗ ਦੇਣਾ ਤਾਂ ਜੋ ਮਿਲ ਤਰੱਕੀ ਕਰੇ ਅਤੇ ਸਾਨੂੰ ਵੀ ਉਨਤੀ ਪ੍ਰਾਪਤ ਹੋਵੇ। ਇਸ ਮੌਕੇ ਸਮੁੱਚੀ ਲੇਬਰ ਵੱਲੋਂ ਵਿਸ਼ਵਾਸ ਦਵਾਇਆ ਗਿਆ ਹੈ ਕਿ ਉਹ ਪੂਰੀ ਇਮਾਨਦਾਰੀ ਅਤੇ ਤਨ ਦੇਹੀ ਨਾਲ ਆਪਣੀ ਜਿੰਮੇਵਾਰੀ ਨੂੰ ਨਿਭਾਉਣਗੇ ਉਪਰੰਤ ਧਰਨੇ ਨੂੰ ਸਮਾਪਤ ਕੀਤਾ ਗਿਆ । ਇਸ ਉਪਰੰਤ ਸਵੇਰੇ 10 ਵਜੇ ਦੇ ਕਰੀਬ ਮੀਟਿੰਗ ਕੀਤੀ ਗਈ ਜਿਸ ਵਿੱਚ ਸਾਰੇ ਹੀ ਮਜ਼ਦੂਰ ਭਾਈਚਾਰੇ ਦੀ ਸਹਿਮਤੀ ਸਾਹਮਣੇ ਹੀ ਨਵੀਂ ਵਰਕਸ ਕਮੇਟੀ ਬਣਾਈ ਗਈ ਜਿਸ ਤੇ ਹਾਜ਼ਰ ਮਜ਼ਦੂਰ ਭਾਈਚਾਰੇ ਅਤੇ ਪ੍ਰਮੁੱਖ ਸ਼ਖਸੀਅਤਾਂ ਨੇ ਯੂਨੀਅਨ ਪ੍ਰਧਾਨ ਸ਼ਮਸ਼ੇਰ ਸਿੰਘ ਨੂੰ ਨਵੀਂ ਵਰਕਰ ਕਮੇਟੀ ਅਤੇ ਮੰਗਾਂ ਨੂੰ ਪ੍ਰਵਾਨ ਕਰਨ ਦੀ ਖੁਸ਼ੀ ਚ ਸਮੂਹ ਅਹੁਦੇਦਾਰਾਂ ਨੂੰ ਸਿਰੋਪੇ ਭੇਟ ਕਰਕੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਲੱਡੂ ਵੰਡ ਕੇ ਇਸ ਖੁਸ਼ੀ ਨੂੰ ਜਾਹਿਰ ਕੀਤਾ ਗਿਆ। ਇਸ ਮੌਕੇ ਸਮੁੱਚੇ ਮਜ਼ਦੂਰ ਭਾਈਚਾਰੇ ਅਤੇ ਸਮੁੱਚੇ ਅਹੁਦੇਦਾਰਾਂ ਵੱਲੋਂ ਜਨਮ ਸਥਾਨ ਗੁਰਦੁਆਰਾ ਗੁਰੂ ਕੀ ਵਡਾਲੀ ਸ਼੍ਰੀ ਗੁਰੂ ਹਰਗੋਬਿੰਦ ਜੀ ਅਤੇ ਛੇਹਰਟਾ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ੁਕਰਾਨਾ ਕੀਤਾ ਗਿਆ ਅਤੇ ਇਸ ਉਪਰੰਤ 4 ਵਜੇ ਦੀ ਸ਼ਿਫਟ ਚ ਮਜ਼ਦੂਰ ਆਪਣੇ ਕੰਮ ਤੇ ਪਹੁੰਚ ਗਏ। ਮਜ਼ਦੂਰ ਭਾਈਚਾਰੇ ਵਿੱਚ ਇੱਕ ਵੱਡੀ ਖੁਸ਼ੀ ਨਜ਼ਰ ਆ ਰਹੀ ਸੀ, ਮਜ਼ਦੂਰ ਯੂਨੀਅਨ ਪ੍ਰਧਾਨ ਸ਼ਮਸ਼ੇਰ ਸਿੰਘ ਵੱਲੋਂ ਸਭ ਦਾ ਤਹਿ ਦਿਲੋਂ ਸ਼ੁਕਰਾਨਾ ਕੀਤਾ ਗਿਆ।