ਰਾਸ਼ਟਰੀ ਗਊ ਰੱਖਿਆ ਮਹਾਸੰਘ ਵੱਲੋਂ ਨਿਗਮ ਦੇ ਬਾਹਰ ਰੋਸ ਪ੍ਰਦਰਸ਼ਨ ਅੱਜ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਰਾਸ਼ਟਰੀ ਗਊ ਰੱਖਿਆ ਮਹਾਸੰਘ ਵਲੋਂ ਨਗਰ ਨਿਗਮ ਦੇ ਬਾਹਰ ਅੱਜ ਸਵੇਰੇ 9 ਵਜੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਰੋਸ ਪ੍ਰਦਰਸ਼ਨ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਗਊਆਂ ਦੀ
Publish Date: Tue, 22 Sep 2026 04:53 PM (IST)
Updated Date: Tue, 22 Sep 2026 04:57 PM (IST)
ਤਿਆਰ ਹੋਈ ਗਊਸ਼ਾਲਾ ਸ਼ੁਰੂ ਹੋਣ ਤੱਕ ਧਰਨਾ ਜਾਰੀ ਰੱਖਾਂਗੇ : ਡਾ. ਰੋਹਨ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਰਾਸ਼ਟਰੀ ਗਊ ਰੱਖਿਆ ਮਹਾਸੰਘ ਵਲੋਂ ਨਗਰ ਨਿਗਮ ਦੇ ਬਾਹਰ ਅੱਜ ਸਵੇਰੇ 9 ਵਜੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਰੋਸ ਪ੍ਰਦਰਸ਼ਨ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਗਊਆਂ ਦੀ ਸੁਰੱਖਿਆ ਤੇ ਉਨ੍ਹਾਂ ਦੇ ਆਸਰੇ ਲਈ ਕੀਤੇ ਜਾ ਰਹੇ ਇਸ ਰੋਸ ਪ੍ਰਦਰਸ਼ਨ ਨੂੰ ਕਈ ਸ਼ਖਸੀਅਤਾਂ ਤੇ ਸਮਾਜ ਸੇਵੀ ਆਗੂਆਂ ਵਲੋਂ ਸਮਰਥਨ ਦਿੱਤਾ ਗਿਆ ਹੈ। ਮਹਾਸੰਘ ਦੇ ਰਾਸ਼ਟਰੀ ਪ੍ਰਧਾਨ ਡਾ. ਰੋਹਨ ਮਹਿਰਾ ਨੇ ਅੰਮ੍ਰਿਤਸਰ ਵਿਚ ਤਿਆਰ ਕੀਤੀ ਗਈ ਨਵੀਂ ਗਊਸ਼ਾਲਾ ਨੂੰ ਜਲਦ ਸ਼ੁਰੂ ਕਰਨ ਦੀ ਮੰਗ ਉਠਾਈ ਗਈ ਸੀ। ਡਾ. ਰੋਹਨ ਮਹਿਰਾ ਨੇ ਕਿਹਾ ਕਿ ਉਨ੍ਹਾਂ ਨੇ ਸਾਲ 2023 ਵਿਚ ਅੰਮ੍ਰਿਤਸਰ ਕਾਰਪੋਰੇਸ਼ਨ ਤੋਂ ਸ਼ਹਿਰ ਵਿਚ ਇਕ ਹੋਰ ਗਊਸ਼ਾਲਾ ਖੋਲ੍ਹਣ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਝਬਾਲ ਰੋਡ ਦੇ ਨੇੜੇ ਜ਼ਮੀਨ ਉਪਲਬਧ ਕਰਵਾਈ ਗਈ, ਜਿੱਥੇ ਕਰੀਬ 3 ਕਰੋੜ ਰੁਪਏ ਦੀ ਲਾਗਤ ਨਾਲ ਲਗਭਗ ਤਿੰਨ ਸਾਲਾਂ ਵਿਚ ਗਊਸ਼ਾਲਾ ਤਿਆਰ ਕੀਤੀ ਗਈ ਹੈ। ਡਾ. ਰੋਹਨ ਮਹਿਰਾ ਅਨੁਸਾਰ ਜੇਕਰ ਇਹ ਗਊਸ਼ਾਲਾ ਸ਼ੁਰੂ ਹੁੰਦੀ ਹੈ ਤਾਂ ਇਸ ਵਿਚ ਕਰੀਬ 400 ਤੋਂ 500 ਗਾਵਾਂ ਨੂੰ ਆਸਰਾ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰ ਗਊ ਰੱਖਿਆ ਮਹਾਸੰਘ ਵੱਖ-ਵੱਖ ਜਥੇਬੰਦੀਆਂ ਅਤੇ ਸੰਸਥਾਵਾਂ ਨਾਲ ਮਿਲ ਕੇ ਅੰਮ੍ਰਿਤਸਰ ਕਾਰਪੋਰੇਸ਼ਨ ਦੇ ਬਾਹਰ ਅੱਜ ਵੱਡਾ ਰੋਸ ਪ੍ਰਦਰਸ਼ਨ ਕਰੇਗਾ ਅਤੇ ਤਿਆਰ ਕੀਤੀ ਗਊਸ਼ਾਲਾ ਨੂੰ ਸ਼ੁਰੂ ਕਰਵਾਉਣ ਤੱਕ ਧਰਨਾ ਜਾਰੀ ਰਹੇਗਾ। ਤਿਆਰ ਕੀਤੀ ਗਊਸ਼ਾਲਾ ਸ਼ੁਰੂ ਕੀਤੀ ਜਾਵੇ : ਡਾ. ਨੂਰੀਨ ਭਾਜਪਾ ਸਿਵਲ ਲਾਈਨ ਮੰਡਲ ਦੀ ਪ੍ਰਧਾਨ ਡਾ. ਨੂਰੀਨ ਮਹਾਜਨ ਨੇ ਰਾਸ਼ਟਰੀ ਗਊ ਰੱਖਿਆ ਮਹਾਸੰਘ ਵਲੋਂ ਵਲੋਂ ਕੀਤੇ ਜਾ ਰਹੇ ਇਸ ਰੋਸ ਪ੍ਰਦਰਸ਼ਨ ਨੂੰ ਸਮਰਥਨ ਦਿੰਦਿਆਂ ਕਿਹਾ ਕਿ ਨਗਰ ਨਿਗਮ ਪ੍ਰਸ਼ਾਸਨ ਨੂੰ ਗਊਸ਼ਾਲਾ ਨੂੰ ਜਲਦੀ ਸ਼ੁਰੂ ਕਰਨਾ ਚਾਹੀਦਾ ਹੈ। ਇਸ ਨਾਲ ਅੰਮ੍ਰਿਤਸਰ ਦੀਆਂ ਸੜਕਾਂ ਤੇ ਘੁੰਮ ਰਹੇ ਬੇਸਹਾਰਾ ਗਊ-ਵੰਸ਼ ਦੀ ਸਮੱਸਿਆ ਨੂੰ ਘੱਟ ਕਰਨ ਵਿਚ ਮਦਦ ਮਿਲੇਗੀ। ਨਾਲ ਹੀ ਸੜਕਾਂ ਤੇ ਕੂੜਾ ਖਾਣ ਵਾਲੀਆਂ ਗਾਵਾਂ ਨੂੰ ਵੀ ਸੁਰੱਖਿਅਤ ਆਸਰਾ ਮਿਲ ਸਕੇਗਾ ਅਤੇ ਆਮ ਲੋਕਾਂ ਨੂੰ ਵੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਉਹ ਆਪਣੀ ਟੀਮ ਨਾਲ ਇਸ ਰੋਸ ਪ੍ਰਦਰਸ਼ਨ ਵਿਚ ਸ਼ਾਮਿਲ ਹੋਣਗੇ ਅਤੇ ਗਊ ਵੰਸ਼ ਦੀ ਭਲਾਈ ਲਈ ਅਵਾਜ ਬੁਲੰਦ ਕਰਨਗੇ। ਨਿਗਮ ਦੀ ਲਾਪ੍ਰਵਾਹੀ ਭੁਗਤ ਰਹੀ ਜਨਤਾ : ਡਾ. ਚੇਤਨ ਸ਼ਰਮਾ ਸਮਾਜ ਸੇਵਕ ਡਾ. ਚੇਤਨ ਸ਼ਰਮਾ ਨੇ ਕਿਹਾ ਕਿ ਕਾਰਪੋਰੇਸ਼ਨ ਦੀ ਲਾਪ੍ਰਵਾਹੀ ਕਾਰਨ ਆਏ ਦਿਨ ਗਊ-ਵੰਸ਼ ਅਤੇ ਅੰਮ੍ਰਿਤਸਰ ਦੀ ਜਨਤਾ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਈ ਮਹੀਨੇ ਵਿਚ ਡਾ. ਰੋਹਨ ਮਹਿਰਾ ਨੇ ਕਾਰਪੋਰੇਸ਼ਨ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਗਊਸ਼ਾਲਾ ਦਾ ਜਲਦ ਉਦਘਾਟਨ ਕਰਨ ਦੀ ਮੰਗ ਕੀਤੀ ਸੀ, ਤਾਂ ਜੋ ਬੇਸਹਾਰਾ ਗਾਵਾਂ ਨੂੰ ਸੁਰੱਖਿਅਤ ਆਸਰਾ ਮਿਲ ਸਕੇ। ਪਰ ਤਿੰਨ ਮਹੀਨਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਗਊਸ਼ਾਲਾ ਸ਼ੁਰੂ ਨਹੀਂ ਕੀਤੀ ਗਈ, ਜਿਸ ਨੂੰ ਉਨ੍ਹਾਂ ਨੇ ਬੇਹੱਦ ਨਿੰਦਣਯੋਗ ਦੱਸਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਤਿਆਰ ਗਊਸ਼ਾਲਾ ਦਾ ਉਦਘਾਟਨ ਨਹੀਂ ਕੀਤਾ ਜਾਂਦਾ, ਉਦੋਂ ਤੱਕ ਪ੍ਰਦਰਸ਼ਨ ਜਾਰੀ ਰੱਖਿਆ ਜਾਵੇਗਾ।