ਜੇਲ੍ਹ ਤੋਂ ਭਰਾ ਦੇ ਸਸਕਾਰ ’ਚ ਸ਼ਾਮਲ ਹੋਣ ਆਏ ਹਵਾਲਾਤੀ ਦੀ ਜੇਲ੍ਹ ਜਾ ਕੇ ਹੋਈ ਹਾਲਤ ਖਰਾਬ, ਮੌਤ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਵੱਡੇ ਭਰਾ ਦੇ ਅੰਤਿਮ ਸਸਕਾਰ ਵਿਚ ਸ਼ਾਮਿਲ ਹੋਣ ਦੇ ਲਈ ਆਏ ਹਵਾਲਾਤੀ ਦੀ ਜੇਲ੍ਹ ਤੋਂ ਵਾਪਸ ਪਹੁੰਚ ਕੇ ਹਾਲਤ ਖਰਾਬ ਹੋਣ ਨਾਲ ਸ਼ੱਕੀ ਹਾਲਾਤਾਂ
Publish Date: Tue, 15 Sep 2026 06:48 PM (IST)
Updated Date: Tue, 15 Sep 2026 06:50 PM (IST)
ਪਰਿਵਾਰ ਨੇ ਕਤਲ ਦਾ ਦੋਸ਼ ਲਗਾਇਆ, ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਵੱਡੇ ਭਰਾ ਦੇ ਅੰਤਿਮ ਸਸਕਾਰ ਵਿਚ ਸ਼ਾਮਿਲ ਹੋਣ ਦੇ ਲਈ ਆਏ ਹਵਾਲਾਤੀ ਦੀ ਜੇਲ੍ਹ ਤੋਂ ਵਾਪਸ ਪਹੁੰਚ ਕੇ ਹਾਲਤ ਖਰਾਬ ਹੋਣ ਨਾਲ ਸ਼ੱਕੀ ਹਾਲਾਤਾਂ ਵਿਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦ ਕਿ ਮ੍ਰਿਤਕ ਦੇ ਪਰਿਵਾਰ ਨੇ ਰੰਜਿਸ਼ ਤਹਿਤ ਕਿਸੇ ਵਲੋਂ ਜਹਿਰੀਲਾ ਪਦਾਰਥ ਖਵਾ ਕੇ ਕਤਲ ਦਾ ਦੋਸ਼ ਲਗਾਉਂਦੇ ਹੋਏ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕਰਦੇ ਹੋਏ ਡਿਊਟੀ ਦੌਰਾਨ ਲਾਪ੍ਰਵਾਹੀ ਕਰਨ ਵਾਲੇ ਪੁਲਿਸ ਮੁਲਾਜਮਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਮ੍ਰਿਤਕ ਕੈਦੀ ਦੀ ਪਛਾਣ ਪੁਨੀਤਪਾਲ ਸਿੰਘ ਢਿੱਲੋਂ (32) ਪੁੱਤਰ ਸਵਰਗੀ ਜੋਗਿੰਦਰ ਸਿੰਘ ਵਾਸੀ ਮੁਸਤਫਾਬਾਦ, ਜੋ ਇਸ ਸਮੇਂ ਜੰਡਿਆਲਾ ਗੁਰੂ ਦੀ ਦਾਣਾ ਮੰਡੀ ਵਜੋਂ ਹੈ। ਉਹ ਆਪਣੇ ਪਿੱਛੇ ਦੋ ਧੀਆਂ, ਤਿੰਨ ਸਾਲ ਦੀ ਦਮਨ ਅਤੇ ਦੋ ਸਾਲ ਦੀ ਲਵਨੀਤ ਅਤੇ ਉਸ ਦੀ ਵਿਧਵਾ ਪਤਨੀ ਅਮਨਦੀਪ ਕੌਰ ਛੱਡ ਗਿਆ ਹੈ। ਮ੍ਰਿਤਕ ਦੀ ਮਾਂ ਬੇਵੀ ਨੇ ਦੱਸਿਆ ਕਿ ਪੁਨੀਤਪਾਲ ਸਿੰਘ ਢਿੱਲੋਂ ਨਸ਼ੀਲੇ ਪਦਾਰਥਾਂ ਦੇ ਦੋਸ਼ ਵਿਚ ਦੋ ਮਹੀਨਿਆਂ ਤੋਂ ਜੇਲ੍ਹ ਵਿਚ ਸੀ। ਉਸ ਦੇ ਵੱਡੇ ਭਰਾ ਜਸਵਿੰਦਰ ਸਿੰਘ ਵਿੱਕੀ ਸਟਾਰ ਦੀ ਸੋਮਵਾਰ ਨੂੰ ਮੌਤ ਹੋ ਗਈ। ਉਹ ਆਪਣੇ ਭਰਾ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਲਈ ਪੁਲਿਸ ਅਧਿਕਾਰੀਆਂ ਦੇ ਨਾਲ ਆਇਆ ਸੀ। ਅੰਤਿਮ ਸੰਸਕਾਰ ਤੋਂ ਬਾਅਦ ਉਹ ਠੀਕ ਸਿਹਤ ਵਿਚ ਜੇਲ੍ਹ ਵਾਪਸ ਆਇਆ। ਅੱਧੀ ਰਾਤ ਦੇ ਕਰੀਬ ਜੇਲ੍ਹ ਤੋਂ ਫੋਨ ਆਇਆ ਕਿ ਪੁਨੀਤਪਾਲ ਸਿੰਘ ਦੀ ਹਾਲਤ ਵਿਗੜ ਗਈ ਹੈ ਅਤੇ ਉਹ ਉਸ ਨੂੰ ਹਸਪਤਾਲ ਲੈ ਜਾ ਰਹੇ ਹਨ। ਲਗਭਗ 1:30 ਵਜੇ ਪੁਨੀਤਪਾਲ ਸਿੰਘ ਨੂੰ ਗੁਰੂ ਨਾਨਕ ਦੇਵ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਮਾਂ ਬੇਵੀ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਪੁਨੀਤਪਾਲ ਸਿੰਘ ਜਦੋਂ ਪਹੁੰਚਿਆ ਤਾਂ ਉਹ ਬਿਲਕੁਲ ਠੀਕ ਸੀ। ਉਸ ਨੂੰ ਕਿਸੇ ਨੇ ਰੰਜਿਸ਼ ਨਾਲ ਜ਼ਹਿਰ ਦਿੱਤਾ ਸੀ। ਜਦੋਂ ਉਸ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਸ ਦਾ ਪੂਰਾ ਸਰੀਰ ਨੀਲਾ ਸੀ। ਉਨ੍ਹਾਂ ਕਿਹਾ ਕਿ ਪੁਨੀਤਪਾਲ ਸਿੰਘ ਨੂੰ ਜ਼ਹਿਰ ਦਿੱਤਾ ਗਿਆ ਸੀ ਅਤੇ ਉਸ ਨੂੰ ਜ਼ਹਿਰ ਦੇਣ ਲਈ ਪੁਲਿਸ ਮੁਲਾਜਮ ਜਿੰਮੇਵਾਰ ਹਨ। ਵਾਰਸਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਅਤੇ ਡਿਊਟੀ ਦੌਰਾਨ ਲਾਪ੍ਰਵਾਹੀ ਵਰਤਣ ਵਾਲੇ ਪੁਲਿਸ ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।