ਆਜ਼ਾਦੀ ਦਿਵਸ ਮੌਕੇ ਪ੍ਰਧਾਨ ਸੁਰਜੀਤ ਸਿੰਘ ਕੰਗ ਨੇ ਝੰਡਾ ਲਹਿਰਾਇਆ ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਆਜ਼ਾਦੀ ਦਿਵਸ ਦਿਵਸ ਮੌਕੇ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਵਿਖੇ ਪ੍ਰਧਾਨ ਸੁਰਜੀਤ
Publish Date: Mon, 17 Aug 2026 04:11 PM (IST)
Updated Date: Mon, 17 Aug 2026 04:12 PM (IST)
ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਆਜ਼ਾਦੀ ਦਿਵਸ ਦਿਵਸ ਮੌਕੇ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਵਿਖੇ ਪ੍ਰਧਾਨ ਸੁਰਜੀਤ ਸਿੰਘ ਕੰਗ ਨੇ ਕੌਮੀ ਝੰਡਾ ਲਹਿਰਾਇਆ। ਇਸ ਮੌਕੇ ਪ੍ਰਧਾਨ ਸੁਰਜੀਤ ਸਿੰਘ ਕੰਗ, ਐਮਸੀ ਰਵੀ ਸਿੰਘ, ਐਮਸੀ ਮਨਜਿੰਦਰ ਸਿੰਘ, ਸੁਜਾਨ ਸਿੰਘ ਖਾਲਸਾ, ਮੰਗਲ ਸਿੰਘ ਫਾਜਲਪੁਰ ਆਦਿ ਆਗੂਆਂ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਜਾਦੀ ਦੇ ਅਨੇਕਾਂ ਮਹਾਨ ਅਜਾਦੀ ਘੁਲਾਟੀਆਂ ਜਿੰਨਾਂ ਨੇ ਦੇਸ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਅਤੇ ਸੰਘਰਸ਼ ਕਰਕੇ ਦੇਸ਼ ਨੂੰ ਅਜਾਦ ਕਰਵਾਇਆ, ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ ਕਿ ਸ਼ਹੀਦ ਸਾਡੇ ਦੇਸ਼ ਦਾ ਸਰਮਾਇਆ ਹਨ ਅਤੇ ਸਾਨੂੰ ਉਨ੍ਹਾਂ ਦੇ ਜੀਵਨ ਤੋਂ ਸਿੱਖ ਕੇ ਆਪਣੇ ਦੇਸ਼ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਣਾ ਚਾਹੀਦਾ ਹੈ। ਸਾਡੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਉਹੀ ਹੈ ਕਿ ਅਸੀ ਉਨ੍ਹਾਂ ਦੇ ਦੱਸੇ ਹੋਏ ਮਾਰਗ ਤੇ ਚੱਲੀਏ। ਇਸ ਮੌਕੇ ਵਾਇਸ ਪ੍ਰਧਾਨ ਬੀਬੀ ਸੁਖਵਿੰਦਰ ਕੌਰ, ਐਮਸੀ ਬੀਬੀ ਮਨਜੀਤ ਕੌਰ, ਐਮਸੀ ਬੀਬੀ ਰਮਨਦੀਪ ਕੌਰ, ਐਮਸੀ ਬੀਬੀ ਬਲਜੀਤ ਕੌਰ, ਐਮਸੀ ਬੀਬੀ ਸਰਬਜੀਤ ਕੌਰ, ਐਮਸੀ ਬੀਬੀ ਰਣਜੀਤ ਕੌਰ, ਐਮਸੀ ਬੀਬੀ ਗੁਰਮੀਤ ਕੌਰ, ਐਮਸੀ ਬੀਬੀ ਸੁਖਜੀਤ ਕੌਰ ਕੰਗ, ਐਮਸੀ ਜੈਮਲ ਸਿੰਘ, ਐਮਸੀ ਗੁਰਮੀਤ ਸਿੰਘ, ਸੁਖਚੈਨ ਸਿੰਘ ਗਿੱਲ, ਕੁਲਵੰਤ ਸਿੰਘ ਰੰਧਾਵਾ, ਐਡਵੋਕੇਟ ਰਣਜੀਤ ਸਿੰਘ ਰਾਣਾ, ਗੁਰਦਿਆਲ ਸਿੰਘ, ਅਡੀਸ਼ਨਲ ਐਸਐਚਓ ਬਲਦੇਵ ਸਿੰਘ, ਇੰਸਪੈਕਟਰ ਦਵਿੰਦਰ ਸਿੰਘ, ਰਾਹੁਲ, ਅਰਸ਼, ਬਲਜਿੰਦਰ ਸਿੰਘ, ਰਮਨ, ਕਰਮ ਸਿੰਘ, ਕੁਲਦੀਪ ਸਿੰਘ ਬੰਟੂ, ਪਰਮਜੀਤ ਸਿੰਘ ਭੁੱਲਰ, ਬੀਬੀ ਗੁਰਮੀਤ ਕੌਰ ਕੰਗ, ਬੀਬੀ ਜਗੀਰ ਕੌਰ, ਬੀਬੀ ਮਨਜੀਤ ਕੌਰ, ਬੀਬੀ ਲਖਵਿੰਦਰ ਕੌਰ, ਬੀਬੀ ਗੁਰਸ਼ਰਨਜੀਤ ਕੌਰ, ਬੀਬੀ ਮਨਜਿੰਦਰ ਕੌਰ, ਬਲਸਰਨ ਸਿੰਘ ਜਮਾਲਪੁਰ, ਮਨਦੀਪ ਸਿੰਘ ਠੱਠੀਆ, ਭਗਵਾਨ ਸਿੰਘ, ਅਮਰ ਸਿੰਘ ਰੰਧਾਵਾ, ਸਿਮਰਨਜੀਤ ਸਿੰਘ, ਮੰਗਲ ਸਿੰਘ ਫਾਜਲਪੁਰ, ਸਰਬਜੀਤ ਸਿੰਘ, ਸੁਰਿੰਦਰ ਸਿੰਘ ਸੰਧੂ, ਸ਼ਹੀਦ ਅਮਰਜੀਤ ਸਿੰਘ ਦੇ ਮਾਤਾ, ਗਗਨਦੀਪ ਸਿੰਘ ਜਲਾਲਾਬਾਦ, ਪ੍ਰਿਥੀਪਾਲ ਸਿੰਘ ਫਾਜਲਪੁਰ, ਪ੍ਰਤਾਪ ਸਿੰਘ, ਸੁਖਵਿੰਦਰ ਸਿੰਘ ਰਾਮਪੁਰ, ਗੁਰਮੀਤ ਸਿੰਘ ਮਾਹਲਾ ਥਾਣੇਵਾਲ, ਸਤਨਾਮ ਸਿੰਘ ਝਲਾੜੀ ਸਰਪੰਚ, ਬਾਬਾ ਦਿਆ ਸਿੰਘ, ਸਰਮੁੱਖ ਸਿੰਘ ਫੋਜੀ,ਜਤਿੰਦਰਪਾਲ ਸਿੰਘ, ਤਰਨਦੀਪ ਸਿੰਘ, ਸੁਖਦੇਵ ਸਿੰਘ ਆਦਿ ਨੇ ਝੰਡੇ ਨੂੰ ਪੂਰੇ ਸਨਮਾਨ ਨਾਲ ਸਲਾਮੀ ਦਿੱਤੀ ਅਤੇ ਨਿਪਸ ਪਬਲਿਕ ਸਕੂਲ ਬੁਤਾਲਾ ਦੀਆਂ ਬੱਚੀਆਂ ਨੇ ਰਾਸਟਰੀ ਗੀਤ ਗਾਇਆ। ਪ੍ਰੋਗਰਾਮ ਦੀ ਸਮਾਪਤੀ ਤੇ ਪ੍ਰਧਾਨ ਸੁਰਜੀਤ ਸਿੰਘ ਕੰਗ ਵੱਲੋਂ ਸਮੂਹ ਐਮਸੀ, ਸਮੂਹ ਸਟਾਫ ਨਗਰ ਪੰਚਾਇਤ ਬਾਬਾ ਬਕਾਲਾ ਬਕਾਲਾ ਸਾਹਿਬ, ਵੱਖ ਵੱਖ ਪਿੰਡਾਂ ਤੋਂ ਆਏ ਬਲਾਕ ਸੰਮਤੀ ਮੈਂਬਰ, ਸਰਪੰਚ, ਪੰਚ ਅਤੇ ਸਮੂਹ ਸੰਗਤ ਦਾ ਧੰਨਵਾਦ ਕੀਤਾ ਅਤੇ ਆਈਆਂ ਹੋਈਆਂ ਮੋਹਤਬਰ ਸਖਸ਼ੀਅਤਾਂ ਦਾ ਟਰਾਫੀਆਂ ਦੇ ਕੇ ਮਾਨ ਸਨਮਾਨ ਕੀਤਾ।