- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਦੁਸਹਿਰਾ ਤਿਉਹਾਰ ਨੇੜੇ ਆਉਂਦਿਆਂ ਹੀ ਮਹਾਨਗਰ 'ਚ ਰਾਮਲੀਲਾ ਮੰਚਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਸ਼ਹਿਰ ਦੀਆਂ ਵੱਖ-ਵੱਖ ਰਾਮਲੀਲਾ ਕਮੇਟੀਆਂ ਅਤੇ ਨਾਟਕ ਸੰਸਥਾਵਾਂ ਵੱਲੋਂ ਕਲਾਕਾਰਾਂ ਦੀ

ਲਕਸ਼ਮੀ ਨਰਾਇਣ ਡ੍ਰਾਮਾਟਿਕ ਕਲੱਬ ਵਲੋਂ 11 ਅਕਤੂਬਰ ਤੋਂ ਸ਼ੁਰੂ ਹੋਵੇਗੀ ਰਾਮਲੀਲਾ
ਅਮਨਦੀਪ ਸਿੰਘ, ਪੰਜਾਬੀ ਜਾਗਰਣ
ਅੰਮ੍ਰਿਤਸਰ : ਦੁਸਹਿਰਾ ਤਿਉਹਾਰ ਨੇੜੇ ਆਉਂਦਿਆਂ ਹੀ ਮਹਾਨਗਰ 'ਚ ਰਾਮਲੀਲਾ ਮੰਚਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਸ਼ਹਿਰ ਦੀਆਂ ਵੱਖ-ਵੱਖ ਰਾਮਲੀਲਾ ਕਮੇਟੀਆਂ ਅਤੇ ਨਾਟਕ ਸੰਸਥਾਵਾਂ ਵੱਲੋਂ ਕਲਾਕਾਰਾਂ ਦੀ ਰਿਹਰਸਲ ਸ਼ੁਰੂ ਕਰ ਦਿੱਤੀ ਗਈ ਹੈ। ਕਿਤੇ ਕਲਾਕਾਰ ਮੰਚਨ ਦੌਰਾਨ ਬੋਲੇ ਜਾਣ ਵਾਲੇ ਡਾਇਲਗ ਯਾਦ ਕਰਨ 'ਚ ਜੁਟੇ ਹਨ ਤਾਂ ਕਿਤੇ ਸਟੇਜ ਸਜਾਵਟ, ਪਹਿਰਾਵੇ ਅਤੇ ਲਾਈਟ ਵਿਵਸਥਾ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਮਹਾਂਨਗਰ 'ਚ ਕਈ ਥਾਵਾਂ 'ਤੇ 11 ਅਕਤੂਬਰ ਤੋਂ ਪਹਿਲਾਂ ਹੀ ਰਾਮਲੀਲਾ ਦਾ ਮੰਚਨ ਸ਼ੁਰੂ ਹੋ ਜਾਵੇਗਾ। ਇਸੇ ਤਰ੍ਹਾਂ ਲਕਸ਼ਮੀ ਨਰਾਇਣ ਡ੍ਰਾਮਾਟਿਕ ਕਲੱਬ ਪੁਰਾਣਾ ਟਾਊਨ ਨਰਾਇਣਗੜ੍ਹ ਵਲੋਂ ਵੀ 11 ਅਕਤੂਬਰ ਐਤਵਾਰ ਨੂੰ ਰਾਮਲੀਲਾ ਦਾ ਆਗਾਜ ਕੀਤਾ ਜਾ ਰਿਹਾ ਹੈ। ਇਸ ਰਾਮਲੀਲਾ ਦੌਰਾਨ ਸਾਹਿਲ ਪ੍ਰਧਾਨ, ਰਾਜੇਸ਼ ਕੁਮਾਰ, ਰਾਜਾ, ਗੋਰਵ, ਗੋਤਮ, ਵੰਸ਼, ਕਰਨ ਹਮੀਦਪੁਰਾ, ਬਿੱਟੂ, ਵਿਸ਼ੂ, ਵੰਸ਼, ਵੰਸ਼ ਬਾਹਮਣ, ਜਸ਼ਨ, ਕਵਿਸ਼, ਸੋਨਾ, ਅਭੀ, ਬਾਬਾ ਸਲੀਮ, ਨਿਸ਼ਾਨ, ਮੇਕਅੱਪ ਆਰਟਿਸਟ ਮੁਸਕਾਨ ਆਦਿ ਭੂਮਿਕਾ ਨਿਭਾ ਰਹੇ ਹਨ। ਇਸ ਤੋਂ ਇਲਾਵਾ ਹੋਰ ਕਲਾਕਾਰ ਵੱਖ-ਵੱਖ ਕਿਰਦਾਰਾਂ ਦੀ ਭੂਮਿਕਾ 'ਚ ਨਜ਼ਰ ਆਉਣਗੇ। ਰਾਮਲੀਲਾ ਮੰਚਨ ਨੂੰ ਲੈ ਕੇ ਕਲਾਕਾਰ ਰੋਜ਼ਾਨਾ ਲਗਭਗ ਚਾਰ-ਪੰਜ ਘੰਟੇ ਰਿਹਰਸਲ ਕਰ ਰਹੇ ਹਨ। ਕਲਾਕਾਰਾਂ ਨੂੰ ਉਨ੍ਹਾਂ ਦੇ ਸੰਵਾਦ ਯਾਦ ਕਰਵਾਉਣ ਦੇ ਨਾਲ ਸਟੇਜ 'ਤੇ ਪ੍ਰਵੇਸ਼, ਅਦਾਕਾਰੀ, ਹਾਵ-ਭਾਵ ਅਤੇ ਸੰਵਾਦ ਅਦਾਇਗੀ ਦਾ ਅਭਿਆਸ ਕਰਵਾਇਆ ਜਾ ਰਿਹਾ ਹੈ। ਕਈ ਕਲਾਕਾਰ ਰਿਹਰਸਲ ਦੌਰਾਨ ਆਪਣੇ ਸੰਵਾਦ ਦੁਹਰਾਉਂਦੇ ਨਜ਼ਰ ਆਏ। ਨਿਰਦੇਸ਼ਕ ਵੱਲੋਂ ਹਰੇਕ ਦ੍ਰਿਸ਼ ਨੂੰ ਵਾਰ-ਵਾਰ ਤਿਆਰ ਕਰਵਾਇਆ ਜਾ ਰਿਹਾ ਹੈ, ਤਾਂ ਜੋ ਮੰਚਨ ਦੌਰਾਨ ਕਿਸੇ ਤਰ੍ਹਾਂ ਦੀ ਕਮੀ ਨਾ ਰਹੇ। ਪ੍ਰਬੰਧਕ ਰਾਜਾ ਨੇ ਦੱਸਿਆ ਕਿ ਰਾਮਲੀਲਾ ਲਈ ਕਲਾਕਾਰਾਂ ਦੀ ਰਿਹਰਸਲ ਦੇ ਨਾਲ ਪਹਿਰਾਵੇ ਅਤੇ ਹੋਰ ਸਮਾਨ ਦੀ ਖਰੀਦਦਾਰੀ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਾਮਲੀਲਾ ਸਿਰਫ਼ ਮਨੋਰੰਜਨ ਦਾ ਮਾਧਿਅਮ ਨਹੀਂ, ਸਗੋਂ ਨਵੀਂ ਪੀੜ੍ਹੀ ਨੂੰ ਭਗਵਾਨ ਸ੍ਰੀ ਰਾਮ ਦੇ ਜੀਵਨ, ਧਾਰਮਿਕ ਗ੍ਰੰਥਾਂ ਅਤੇ ਭਾਰਤੀ ਸੰਸਕ੍ਰਿਤੀ ਨਾਲ ਜੋੜਨ ਦਾ ਮਾਧਿਅਮ ਵੀ ਹੈ। ਗੋਤਮ ਬਿੱਲਾ ਨੇ ਦੱਸਿਆ ਕਿ ਰਾਮਲੀਲਾ ਦੇ ਮੰਚਨ 'ਚ ਸੰਵਾਦ ਯਾਦ ਕਰਵਾਉਣਾ ਵੀ ਕਮੇਟੀਆਂ ਲਈ ਚੁਣੌਤੀ ਬਣਿਆ ਹੋਇਆ ਹੈ। ਕਈ ਕਲਾਕਾਰ ਪਹਿਲੀ ਵਾਰ ਸਟੇਜ 'ਤੇ ਅਦਾਕਾਰੀ ਕਰ ਰਹੇ ਹਨ। ਅਜਿਹੇ 'ਚ ਉਨ੍ਹਾਂ ਨੂੰ ਸੰਵਾਦ ਅਤੇ ਅਦਾਕਾਰੀ ਦੀਆਂ ਬਾਰੀਕੀਆਂ ਸਮਝਾਉਣ 'ਚ ਸਮਾਂ ਲੱਗ ਰਿਹਾ ਹੈ। ਸਾਰੇ ਕਲਾਕਾਰਾਂ ਤੋਂ ਰੋਜਾਨਾ ਰਿਹਰਸਲ ਕਰਵਾਈ ਜਾ ਰਹੀ ਹੈ, ਤਾਂ ਜੋ ਮੰਚਨ ਦੌਰਾਨ ਸੰਵਾਦ 'ਚ ਕੋਈ ਪ੍ਰੇਸ਼ਾਨੀ ਨਾ ਆਵੇ।
ਕਲਾਕਾਰਾਂ ’ਚ ਉਤਸ਼ਾਹ
ਪ੍ਰਬੰਧਕ ਰਾਜਾ ਤੇ ਗੋਰਵ ਬਿੱਲਾ ਨੇ ਦੱਸਿਆ ਕਿ ਰਾਮਲੀਲਾ ਦੇ ਮੰਚਨ ਨੂੰ ਲੈ ਕੇ ਕਲਾਕਾਰਾਂ ਵਿਚ ਉਤਸ਼ਾਹ ਹੈ। ਇਹ ਪੰਜਵੀਂ ਰਾਮਲੀਲਾ ਦਾ ਮੰਚਨ ਹੋਵੇਗਾ। ਬਾਬਾ ਸਲੀਮ ਵੀ ਆਪਣੇ ਰੋਲ ਨੂੰ ਨਿਭਾਉਣ ਸਬੰਧੀ ਕਾਫੀ ਉਤਸ਼ਾਹਿਤ ਹਨ ਅਤੇ ਉਹ ਵੱਖ-ਵੱੱਖ ਦਿਨ ਅਲੱਗ-ਅਲੱਗ ਕਿਰਦਾਰ ਵੀ ਨਿਭਾਉਣਗੇ। ਸਾਰੇ ਕਲਾਕਾਰ ਉਨ੍ਹਾਂ ਦਾ ਉਤਸ਼ਾਹ ਵਧਾ ਰਹੇ ਹਨ। 11 ਤੋਂ 19 ਅਕਤੂਬਰ ਤੱਕ ਚੱਲਣ ਵਾਲੀ ਇਸ ਰਾਮਲੀਲਾ ਦੌਰਾਨ ਸ਼ਹਿਰ ਦੀਆਂ ਵੱਖ-ਵੱਖ ਸ਼ਖਸੀਅਤਾਂ ਤੇ ਸਮਾਜ ਸੇਵਕ ਨੁਮਾਇੰਦੇ ਪਹੁੰਚ ਕੇ ਕਲਾਕਾਰਾਂ ਦੀ ਹੌਂਸਲਾ ਅਫਜਾਈ ਕਰਨਗੇ।
ਕੈਪਸ਼ਨ :
ਰਾਮਲੀਲਾ ਦੇ ਮੰਚਨ ਤੋਂ ਪਹਿਲਾਂ ਰਿਹਰਸਲ ਦੌਰਾਨ ਲਕਸ਼ਮੀ ਨਰਾਇਣ ਡ੍ਰਾਮਾਟਿਕ ਕਲੱਬ ਪੁਰਾਣਾ ਟਾਊਨ ਨਰਾਇਣਗੜ੍ਹ ਦੇ ਕਲਾਕਾਰ।