ਤਹਿਸੀਲ ਕੰਪਲੈਕਸ 'ਚ ਬਿਜਲੀ ਗੁੱਲ, ਬਿਨਾਂ ਲਾਈਟਾਂ ਦੇ ਹੀ ਡੇਢ ਘੰਟਾ ਕੰਮ ਕਰਦੇ ਰਹੇ ਕਰਮਚਾਰੀ
ਤਹਿਸੀਲ ਕੰਪਲੈਕਸ ਵਿਖੇ ਸਵੇਰੇ ਕਰੀਬ 8-40 ਮਿੰਟ ਤੇ ਬਿਜਲੀ ਬੰਦ ਹੋ ਗਈ ਜਿਸ ਕਾਰਨ ਕਰੀਬ ਡੇਢ ਘੰਟਾ ਵੇਟ ਕਰਨ ਤੋਂ ਬਾਅਦ ਜਨਰੇਟਰ ਚਲਾਇਆ ਗਿਆ ਪਰ ਕਰਮਚਾਰੀ ਹਨੇਰੇ ਵਿੱਚ ਹੀ ਕੰਮ ਕਰਦੇ ਰਹੇ। ਮਾਲ ਵਿਭਾਗ ਵੱਲੋਂ ਸਭ ਤੋਂ ਕਮਾਈ ਦੇਣ ਵਾਲਾ ਵਿਭਾਗ ਦਾ ਜਰਨੇਟਰ ਡੇਢ ਘੰਟਾ ਨਹੀਂ ਚੱਲਿਆ।
Publish Date: Fri, 21 Aug 2026 12:36 PM (IST)
Updated Date: Fri, 21 Aug 2026 12:38 PM (IST)
ਮਨਿੰਦਰ ਸਿੰਘ ਗੋਰੀ, ਪੰਜਾਬੀ ਜਾਗਰਣ, ਅੰਮ੍ਰਿਤਸਰ - ਤਹਿਸੀਲ ਕੰਪਲੈਕਸ ਵਿਖੇ ਸਵੇਰੇ ਕਰੀਬ 8-40 ਮਿੰਟ ਤੇ ਬਿਜਲੀ ਬੰਦ ਹੋ ਗਈ ਜਿਸ ਕਾਰਨ ਕਰੀਬ ਡੇਢ ਘੰਟਾ ਵੇਟ ਕਰਨ ਤੋਂ ਬਾਅਦ ਜਨਰੇਟਰ ਚਲਾਇਆ ਗਿਆ ਪਰ ਕਰਮਚਾਰੀ ਹਨੇਰੇ ਵਿੱਚ ਹੀ ਕੰਮ ਕਰਦੇ ਰਹੇ। ਮਾਲ ਵਿਭਾਗ ਵੱਲੋਂ ਸਭ ਤੋਂ ਕਮਾਈ ਦੇਣ ਵਾਲਾ ਵਿਭਾਗ ਦਾ ਜਰਨੇਟਰ ਡੇਢ ਘੰਟਾ ਨਹੀਂ ਚੱਲਿਆ।
ਪੰਜਾਬੀ ਜਾਗਰਣ ਦੀ ਟੀਮ ਵੱਲੋਂ ਡੀਸੀ ਦਫਤਰ ਵਿਖੇ ਜਾ ਕੇ ਦੇਖਿਆ ਗਿਆ ਤਾਂ ਸਿਰਫ ਡੀਸੀ ਦਫਤਰ ਦਾ ਹੀ ਜਨਰੇਟਰ ਚੱਲ ਰਿਹਾ ਸੀ ਤਿੰਨ ਮੰਜ਼ਿਲਾਂ ਦੇ ਵਿੱਚ ਕਿਸੇ ਵੀ ਵਿਭਾਗ ਵੱਲੋਂ ਜਨਰੇਟਰ ਦਾ ਪ੍ਰਬੰਧ ਨਹੀਂ ਕੀਤਾ ਗਿਆ ਜਿਸ ਕਾਰਨ ਕੁਝ ਅਧਿਕਾਰੀ ਆਪਣੀਆਂ ਸੀਟਾਂ ਤੇ ਵੀ ਤੈਨਾਤ ਨਹੀਂ ਸਨ।