ਪੰਜਾਬ ’ਚ ਬਦਲਾਖੋਰੀ ਤੇ ਦਬਾਅ ਦੀ ਰਾਜਨੀਤੀ ਹੋ ਰਹੀ : ਮਜੀਠੀਆ ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਆਮ ਆਦਮੀ ਪਾਰਟੀ ਵੱਲੋ ਪੰਜਾਬ ਵਿਚ ਬਦਲਾਖੋਰੀ ਅਤੇ ਦਬਾਅ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਿਕਰਮ ਸਿੰਘ ਮਜੀਠੀਆ ਨੇ ਪਿੰਡ ਨਾਗ ਖੁਰਦ ਵਿਖੇ ਸਾਬਕਾ ਚੇਅਰਮੈਨ ਬਲਬੀਰ ਸਿੰਘ
Publish Date: Fri, 18 Sep 2026 06:26 PM (IST)
Updated Date: Fri, 18 Sep 2026 06:29 PM (IST)
ਕਿਹਾ ਮਜੀਠਾ ਹਲਕੇ ਦੇ ਲੋਕ 2027 ਦੀਆਂ ਚੋਣਾ ਵਿਚ ਆਪ ਪਾਰਟੀ ਕੋਲੋ ਇੱਕਲੀ ਇਕੱਲੀ ਧੱਕੇਸ਼ਾਹੀ ਦਾ ਹਿਸਾਬ ਲੈਣਗੇ, ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਆਮ ਆਦਮੀ ਪਾਰਟੀ ਵੱਲੋ ਪੰਜਾਬ ਵਿਚ ਬਦਲਾਖੋਰੀ ਅਤੇ ਦਬਾਅ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਿਕਰਮ ਸਿੰਘ ਮਜੀਠੀਆ ਨੇ ਪਿੰਡ ਨਾਗ ਖੁਰਦ ਵਿਖੇ ਸਾਬਕਾ ਚੇਅਰਮੈਨ ਬਲਬੀਰ ਸਿੰਘ ਚੰਦੀ ਦੀ ਅਗਵਾਈ ਵਿਚ ਅਕਾਲੀ ਆਗੂਆਂ ਅਤੇ ਵਰਕਰਾਂ ਨਾਲ ਚੋਣਾ ਸਬੰਧੀ ਕੀਤੀ ਇਕੱਤਰਤਾ ਉਪਰੰਤ ਗਲਬਾਤ ਕਰਦਿਆਂ ਕੀਤਾ। ਮਜੀਠੀਆ ਨੇ ਅਗੇ ਕਿਹਾ ਕਿ ਪੰਜਾਬ ਵਿਚ ਕਿਸੇ ਵੀ ਨਾਗਰਿਕ ਵੱਲੋ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਸਵਾਲ ਪੁੱਛੇ ਜਾਣ ਤੇ ਆਪ ਆਗੂ ਪੁਲਿਸ ਦੀ ਮਦਦ ਨਾਲ ਓਸ ਵਿਅਕਤੀ ਉਪਰ ਤਸ਼ੱਦਦ ਕਰਵਾ ਰਹੀ ਹੈ ਅਤੇ ਝੂਠੇ ਮੁਕੱਦਮਿਆਂ ਵਿਚ ਫਸਾ ਰਹੀ ਹੈ। ਆਪ ਆਗੂ ਵਿਰੋਧੀ ਪਾਰਟੀ ਦੇ ਵਰਕਰਾਂ ਉਪਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਵਾਸਤੇ ਹਰ ਤਰ੍ਹਾਂ ਦੇ ਹੱਥਕੰਡੇ ਅਪਨਾ ਰਹੇ ਹਨ। ਜਦ ਕਿ ਲੋਕ ਆਮ ਆਦਮੀ ਪਾਰਟੀ ਵਿਚ ਘੁਟਣ ਮਹਿਸੂਸ ਕਰ ਰਹੇ ਹਨ ਅਤੇ ਚੋਣ ਜ਼ਾਬਤਾ ਲੱਗਣ ਦੀ ਇੰਤਜ਼ਾਰ ਕਰ ਰਹੇ ਹਨ। ਮਜੀਠੀਆ ਨੇ ਕਿਹਾ ਕਿ ਆਪ ਆਗੂ ਵਿਕਾਸ ਦੀ ਦੁਹਾਈ ਦੇ ਰਹੇ ਹਨ ਅਗਰ ਇੰਨਾ ਹੀ ਵਿਕਾਸ ਸੂਬੇ ਵਿਚ ਕਰਵਾਇਆ ਹੈ ਤਾਂ ਵਿਰੋਧੀ ਪਾਰਟੀਆਂ ਦੇ ਵਰਕਰਾਂ ਨੂੰ ਆਪ ਵਿਚ ਸ਼ਾਮਲ ਹੋਣ ਲਈ ਦਬਾਅ ਕਿਉ ਬਣਾ ਰਹੇ ਹਨ। ਜਦ ਕਿ ਸੱਚਾਈ ਤਾਂ ਇਹ ਹੈ ਕਿ ਆਪ ਵੱਲੋ ਆਪਣੀ ਪਾਰਟੀ ਦੀ ਝੂਠੀ ਸ਼ੋਹਰਤ ਵਾਸਤੇ ਇਸ਼ਤਿਹਾਰ ਬਾਜੀ ਕੀਤੀ ਜਾ ਰਹੀ ਜਿਸ ਕਰਕੇ ਪੰਜਾਬ ਦੇ ਸਿਰ ਤੇ ਕਈ ਲੱਖ ਕਰੋੜ ਦਾ ਕਰਜਾ ਚੜ੍ਹ ਚੁੱਕਾ ਹੈ। ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਇਸ ਦਾ ਹਿਸਾਬ ਦੇਣਾ ਪਵੇਗਾ। ਇਸ ਮੌਕੇ ਮਜੀਠੀਆ ਦੇ ਨਾਲ ਮੇਜ਼ਰ ਸਿਵਚਰਨ ਸਿੰਘ, ਗਗਨਦੀਪ ਸਿੰਘ ਭਕਨਾ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਕੁਲਜੀਤ ਸਿੰਘ ਬਰਾੜ, ਸਾਬਕਾ ਚੇਅਰਮੈਨ ਬਲਬੀਰ ਸਿੰਘ ਚੰਦੀ, ਨਵਦੀਪ ਸਿੰਘ ਝੰਡ, ਯਸ਼ਪਾਲ ਪੰਚ, ਜਗਰੂਪ ਸਿੰਘ ਚੰਦੀ, ਸੁਖਬੀਰ ਸਿੰਘ, ਦਿਲਸ਼ੇਰ ਸਿੰਘ, ਹਰਨੂਰ ਸਿੰਘ, ਰਣਜੀਤ ਸਿੰਘ ਸਰਪੰਚ, ਲਾਭ ਸਿੰਘ, ਦਲਬੀਰ ਸਿੰਘ ਦੋਧੀ, ਮਾਸਟਰ ਜਗਜੀਤ ਸਿੰਘ, ਬਿਕਰਮਜੀਤ ਸਿੰਘ, ਨੰਬਰਦਾਰ ਜ਼ਸਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ।