ਕਾਰ ਲੁੱਟਣ ਵਾਲੇ ਦੀ ਤਲਾਸ਼ ’ਚ ਪੁਲਿਸ, ਕੱਥੂਨੰਗਲ ਟੋਲ ਪਾਰ ਕਰਨ ਦੀ ਮਿਲੀ ਸੀਸੀਟੀਵੀ ਫੁਟੇਜ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਪਠਾਨਕੋਟ ਇਲਾਕੇ ਵਿਚ ਐਤਵਾਰ ਦੀ ਰਾਤ ਪਿਸਤੌਲ ਦੇ ਬਲ 'ਤੇ ਲੁੱਟੀ ਗਈ ਕਾਰ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਕੱਥੂਨੰਗਲ ਇਲਾਕੇ ਦੇ ਟੋਲ ਪਲਾਜ਼ਾ
Publish Date: Tue, 17 Nov 2026 06:40 PM (IST)
Updated Date: Tue, 17 Nov 2026 06:42 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਪਠਾਨਕੋਟ ਇਲਾਕੇ ਵਿਚ ਐਤਵਾਰ ਦੀ ਰਾਤ ਪਿਸਤੌਲ ਦੇ ਬਲ ਤੇ ਲੁੱਟੀ ਗਈ ਕਾਰ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਕੱਥੂਨੰਗਲ ਇਲਾਕੇ ਦੇ ਟੋਲ ਪਲਾਜ਼ਾ ਤੇ ਦੇਖੀ ਗਈ ਹੈ। ਜਾਣਕਾਰੀ ਮਿਲਦਿਆਂ ਹੀ ਪੁਲਿਸ ਨੇ ਕਾਰ ਲੁੱਟਣ ਵਾਲੇ ਮੁਲਜਮ ਅਤੇ ਕਾਰ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਨੂੰ ਲੈ ਕੇ ਉਨ੍ਹਾਂ ਦੀਆਂ ਟੀਮਾਂ ਪੂਰੀ ਤਰ੍ਹਾਂ ਐਕਟਿਵ ਹਨ। ਆਈਜੀ ਨੇ ਦੱਸਿਆ ਘਟਨਾ ਨੂੰ ਲੈ ਕੇ ਕਈ ਸਬੂਤ ਪੁਲਿਸ ਦੇ ਹੱਥ ਲੱਗੇ ਹਨ। ਐਸਐਸਪੀ ਗੁਰਦਾਸਪੁਰ ਅਤੇ ਐਸਐਸਪੀ ਪਠਾਨਕੋਟ ਇਸ ਬਾਰੇ ਡੂੰਘੀ ਜਾਂਚ ਕਰ ਰਹੇ ਹਨ। ਆਈਜੀ ਨੇ ਅੱਤਵਾਦੀ ਘਟਨਾ ਤੋਂ ਸਾਫ਼ ਇਨਕਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਐਤਵਾਰ ਦੀ ਰਾਤ ਹਥਿਆਰਬੰਦ ਬਦਮਾਸ਼ ਨੇ ਪਠਾਨਕੋਟ ਵਿਚ ਪਿਸਤੌਲ ਦੇ ਬਲ ਤੇ ਮਹਿੰਦਰਾ ਐਕਸਯੂਵੀ ਕਾਰ ਨੂੰ ਲੁੱਟ ਲਿਆ ਸੀ। ਅੰਮ੍ਰਿਤਸਰ ਵਿਚ ਪਤਾ ਲਗਾਇਆ ਜਾ ਰਿਹਾ ਹੈ ਕਿ ਕੱਥੂਨੰਗਲ ਟੋਲ ਪਲਾਜ਼ਾ ਤੋਂ ਬਾਅਦ ਦੋਸ਼ੀ ਕਿਸ ਦਿਸ਼ਾ ਵਿੱਚ ਕਾਰ ਲੈ ਕੇ ਫਰਾਰ ਹੋਇਆ ਹੈ। ਪੁਲਿਸ ਨੂੰ ਸ਼ੱਕ ਹੈ ਕਿ ਕਾਰ ਅਤੇ ਲੁੱਟ ਕਰਨ ਵਾਲਾ ਦੋਸ਼ੀ ਕਿਸੇ ਦਿਹਾਤੀ ਖੇਤਰ ਵਿਚ ਲੁਕਿਆ ਬੈਠਾ ਹੈ।