ਸਕੂਲ ’ਚ ‘ਅੰਨ੍ਹੇ ਰਾਹਾਂ ਦੀ ਭਟਕਣ’ ਨਾਟਕ ਪੇਸ਼ ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਲੋਕ ਕਲਾ ਮੰਚ ਮਜੀਠਾ ਦੇ ਸੰਚਾਲਕ ਗੁਰਮੇਲ ਸਿੰਘ ਸ਼ਾਮਨਗਰੀ ਦੀ ਨਿਰਦੇਸ਼ਨਾ ਤਹਿਤ ਸ਼ਹੀਦ ਕੈਪਟਨ ਅਮਰਦੀਪ ਸਿੰਘ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਜੀਠਾ ਲੜਕੇ ਤੇ ਲੜਕੀਆਂ ਵਿੰਗ ਵਿਖੇ ਮਾਪੇ
Publish Date: Thu, 26 Nov 2026 04:21 PM (IST)
Updated Date: Thu, 26 Nov 2026 04:22 PM (IST)
ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਲੋਕ ਕਲਾ ਮੰਚ ਮਜੀਠਾ ਦੇ ਸੰਚਾਲਕ ਗੁਰਮੇਲ ਸਿੰਘ ਸ਼ਾਮਨਗਰੀ ਦੀ ਨਿਰਦੇਸ਼ਨਾ ਤਹਿਤ ਸ਼ਹੀਦ ਕੈਪਟਨ ਅਮਰਦੀਪ ਸਿੰਘ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਜੀਠਾ ਲੜਕੇ ਤੇ ਲੜਕੀਆਂ ਵਿੰਗ ਵਿਖੇ ਮਾਪੇ ਅਤੇ ਅਧਿਆਪਕਾਂ ਦੀ ਚਿੰਤਾ ਦਾ ਵਿਸ਼ਾ ਅਤੇ ਸਾਡੀ ਕਿਸ਼ੋਰ ਪੀੜ੍ਹੀ ਦੇ ਬੱਚਿਆਂ ਦੀ ਜਿੰਦਗੀ ਨਾਲ ਜੁੜਿਆ ਹੋੲਆ ਨਾਟਕ ਅੰਨ੍ਹੇ ਰਾਹਾਂ ਦੀ ਭਟਕਣ ਦਾ ਸਫਲ ਮੰਚਨ ਕੀਤਾ ਗਿਆ। ਇਸ ਨਾਟਕ ਵਿਚ ਕਿਸ਼ੋਰ ਉਮਰ ਦੇ ਮੁੰਡਿਆਂ ਦਾ ਨਸ਼ੇ ਵੱਲ ਪ੍ਰੇਰਿਤ ਹੋ ਜਾਣ ਅਤੇ ਧੀਆਂ/ਪੁੱਤਾਂ ਦਾ ਛੋਟੀ ਉਮਰੇ ਅਜਿਹੇ ਕਦਮ ਚੁੱਕ ਲੈਣਾ ਜਿਸ ਦਾ ਅੰਤ ਜਿੰਦਗੀ ਖਰਾਬ ਹੋ ਜਾਣ ਨਾਲ ਹੁੰਦਾ ਹੈ ਸਫਲਤਾ ਪੂਰਵਕ ਨਾਟਕ ਦੇ ਪਾਤਰਾਂ ਵੱਲੋ ਦਰਸਾਇਆ ਗਿਆ। ਇਸ ਦੇ ਨਾਲ ਹੀ ਨਾਟਕ ਵਿਚ ਇਹ ਦਸਣ ਦਾ ਯਤਨ ਕੀਤਾ ਗਿਆ ਕਿ ਨੌਜਵਾਨੀ ਦੇ ਸੁਪਨੇ ਸੋਹਣੇ ਹੁੰਦੇ ਹਨ ਪਰ ਗਲਤ ਰਾਹ ਉਨ੍ਹਾਂ ਨੂੰ ਬਰਬਾਦ ਕਰ ਦਿੰਦੇ ਹਨ। ਗੱਲਬਾਤ ਕਰਦਿਆਂ ਨਾਟਕ ਦੇ ਲੇਖਕ ਨਿਰਦੇਸ਼ਕ ਗੁਰਮੇਲ ਸਿੰਘ ਸ਼ਾਮਨਗਰ ਨੇ ਕਿਹਾ ਕਿ ਸਾਡੇ ਸਮਾਜ ਵਿਚ ਨੌਜਵਾਨ ਲੜਕੇ ਲੜਕੀਆਂ ਵਿਚ ਬਹੁਤ ਵੱਡੇ ਪੱਧਰ ਤੇ ਅਰਾਜਕਤਾ ਫੈਲ ਚੁੱਕੀ ਹੈ ਪਰ ਸਾਡੀਆਂ ਸਰਕਾਰਾਂ ਅਤੇ ਸਮਾਜ ਦੇ ਹੋਰ ਵਰਗ ਇੰਨ੍ਹਾਂ ਨੂੰ ਸਿੱਧੇ ਰਾਹ ਤੇ ਲਿਆਉਣ ਵਾਸਤੇ ਕੋਈ ਠੋਸ ਕਦਮ ਚੁੱਕਣ ਵਿਚ ਅਸਫਲ ਰਹੀਆਂ ਹਨ। ਜਿਸ ਕਰਕੇ ਦਿਨੋ ਦਿਨ ਨੋਜਵਾਨ ਗਲਤ ਰਾਹ ਚੁਣ ਕੇ ਆਪਣੇ ਜੀਵਣ ਨੂੰ ਬਰਬਾਦ ਕਰ ਰਹੇ ਹਨ। ਇਸ ਵਾਸਤੇ ਸਾਨੂੰ ਸਭਨਾਂ ਨੂੰ ਨੌਜਵਾਨਾਂ ਦੀ ਜਿੰਦਗੀ ਨੂੰ ਬਰਬਾਦ ਹੋਣ ਤੋ ਬਚਾਉਣ ਲਈ ਸਾਰਥਕ ਕਦਮ ਚੁੱਕਣ ਦੀ ਲੋੜ ਹੈ ਜਿਸ ਨਾਲ ਸਾਡਾ ਸਮਾਜ ਅਸਲ ਵਿਚ ਨਰੋਇਆ ਸਮਾਜ ਬਣ ਸਕੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਗੁਰਪ੍ਰਤਾਪ ਸਿੰਘ ਰੰਧਾਵਾ ਸਕੂਲ ਦੇ ਸਮੂਹ ਅਧਿਆਪਕ ਅਤੇ ਬੱਚੇ ਵੀ ਹਾਜ਼ਰ ਸਨ।