ਪਿੰਗਲਵਾੜਾ ਦੇ ਵਿਸ਼ੇਸ਼ ਬੱਚੇ ਰਮੇਸ਼ ਨੇ ਹਾਂਗਕਾਂਗ ’ਚ ਲਹਿਰਾਇਆ ਤਿਰੰਗਾ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਅਤੇ ਪਿੰਗਲਵਾੜਾ ਸੁਸਾਇਟੀ ਆਫ਼ ਓਨਟਾਰੀਓ ਦੇ ਸਾਂਝੇ ਪ੍ਰੋਜੈਕਟ ਅਧੀਨ ਚਲਾਏ ਜਾ ਰਹੇ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਦੇ ਵਿਸ਼ੇਸ਼
Publish Date: Thu, 10 Sep 2026 07:06 PM (IST)
Updated Date: Thu, 10 Sep 2026 07:07 PM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਅਤੇ ਪਿੰਗਲਵਾੜਾ ਸੁਸਾਇਟੀ ਆਫ਼ ਓਨਟਾਰੀਓ ਦੇ ਸਾਂਝੇ ਪ੍ਰੋਜੈਕਟ ਅਧੀਨ ਚਲਾਏ ਜਾ ਰਹੇ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਦੇ ਵਿਸ਼ੇਸ਼ ਵਿਿਦਆਰਥੀ ਰਮੇਸ਼ ਨੇ ਆਪਣੀ ਮਿਹਨਤ, ਲਗਨ ਅਤੇ ਦ੍ਰਿੜ੍ਹ ਇਰਾਦੇ ਨਾਲ ਅੰਤਰਰਾਸ਼ਟਰੀ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਪੈਸ਼ਲ ਓਲਪਿੰਕ ਪੂਰਬੀ ਏਸ਼ੀਆ ਬੌਲੰਿਗ ਮੁਕਾਬਲਾ 2026 ਹਾਂਗਕਾਂਗ ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਰਮੇਸ਼ ਨੇ 4 ਸਤੰਬਰ ਤੋਂ 9 ਸਤੰਬਰ 2026 ਤੱਕ ਹਾਂਗ ਕਾਂਗ ਵਿੱਚ ਹੋਏ ਮੁਕਾਬਲਿਆਂ ਵਿੱਚ ਭਾਗ ਲਿਆ। ਉਸ ਨੇ ਡਬਲ ਮੁਕਾਬਲੇ ਅਤੇ ਮਿਕਸਡ ਟੀਮ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਦੋ ਗੋਲਡ ਮੈਡਲ ਜਿੱਤੇ। ਇਸ ਤੋਂ ਇਲਾਵਾ ਸਿੰਗਲ ਮੁਕਾਬਲੇ ਵਿਚ ਵੀ ਉਸ ਨੇ ਚੌਥਾ ਸਥਾਨ ਹਾਸਲ ਕਰਕੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਰਮੇਸ਼ ਨੂੰ ਸਾਲ 2018 ਵਿੱਚ ਪਿੰਗਲਵਾੜਾ ਸੰਸਥਾ ਮਾਨਾਂਵਾਲਾ ਬ੍ਰਾਂਚ ਵਿਖੇ ਲਿਆਂਦਾ ਗਿਆ ਸੀ। ਉਸ ਸਮੇਂ ਉਹ ਸਰੀਰਕ ਤੌਰ ’ਤੇ ਕਮਜ਼ੋਰ ਸੀ ਅਤੇ ਤੁਰਨ-ਫਿਰਨ ਵਿਚ ਵੀ ਮੁਸ਼ਕਿਲ ਮਹਿਸੂਸ ਕਰਦਾ ਸੀ। ਪਿੰਗਲਵਾੜਾ ਸੰਸਥਾ ਵੱਲੋਂ ਉਸ ਦੀ ਲਗਾਤਾਰ ਦੇਖਭਾਲ, ਮੈਡੀਕਲ ਇਲਾਜ ਅਤੇ ਫਿਿਜ਼ਓਥੈਰੇਪੀ ਕੀਤੀ ਗਈ, ਜਿਸ ਨਾਲ ਉਸ ਦੀ ਸਰੀਰਕ ਸਮਰੱਥਾ ਵਿੱਚ ਮਹੱਤਵਪੂਰਨ ਸੁਧਾਰ ਆਇਆ। ਰਮੇਸ਼ ਸਾਲ 2019 ਵਿੱਚ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਵਿਚ ਦਾਖਲ ਹੋਇਆ। ਸਕੂਲ ਆਉਣ ਸਮੇਂ ਉਹ ਬਹੁਤ ਚੁੱਪ ਰਹਿੰਦਾ ਸੀ ਅਤੇ ਕਿਸੇ ਨਾਲ ਗੱਲਬਾਤ ਨਹੀਂ ਸੀ ਕਰਦਾ। ਸਕੂਲ ਦੀ ਸਿੱਖਿਆ, ਅਧਿਆਪਕਾਂ ਦੀ ਮਿਹਨਤ ਅਤੇ ਪਿਆਰ ਭਰੇ ਮਾਹੌਲ ਨਾਲ ਉਸ ਵਿੱਚ ਹੌਲੀ-ਹੌਲੀ ਵੱਡਾ ਬਦਲਾਅ ਆਇਆ। ਅੱਜ ਰਮੇਸ਼ ਨਾ ਸਿਰਫ਼ ਗੱਲਬਾਤ ਕਰਦਾ ਹੈ, ਸਗੋਂ ਸਕੂਲ ਦੇ ਵਿੱਦਿਅਕ, ਵੋਕੇਸ਼ਨਲ ਅਤੇ ਖੇਡਾਂ ਨਾਲ ਸਬੰਧਤ ਕੰਮਾਂ ਵਿੱਚ ਸਰਗਰਮੀ ਨਾਲ ਭਾਗ ਲੈਂਦਾ ਹੈ। ਰਮੇਸ਼ ਬਹੁਤ ਹੀ ਸ਼ਾਂਤ ਅਤੇ ਮਿਲਣਸਾਰ ਸੁਭਾਅ ਦਾ ਹੈ। ਉਹ ਸਕੂਲ ਦੇ ਹੋਰ ਵਿਿਦਆਰਥੀਆਂ ਦੀ ਮਦਦ ਕਰਦਾ ਹੈ, ਅਧਿਆਪਕਾਂ ਦੀ ਗੱਲ ਮੰਨਦਾ ਹੈ ਅਤੇ ਆਪਣੀ ਸਫ਼ਾਈ ਦਾ ਵੀ ਵਿਸ਼ੇਸ਼ ਧਿਆਨ ਰੱਖਦਾ ਹੈ। ਉਸ ਨੂੰ ਰੰਗ ਭਰਨਾ ਅਤੇ ਹੋਰ ਬੱਚਿਆਂ ਦੀ ਸਹਾਇਤਾ ਕਰਨਾ ਵਿਸ਼ੇਸ਼ ਤੌਰ ’ਤੇ ਪਸੰਦ ਹੈ। ਰਮੇਸ਼ ਨੇ 26 ਜੁਲਾਈ 2020 ਨੂੰ ਸਪੈਸ਼ਲ ਓਲਪਿੰਕ ਵਰਚੂਯਲ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ ਭਾਗ ਲੈ ਕੇ ਪਹਿਲਾ ਸਥਾਨ ਅਤੇ ਗੋਲਡ ਮੈਡਲ ਹਾਸਲ ਕੀਤਾ ਸੀ। ਇਸ ਤੋਂ ਬਾਅਦ ਉਸ ਨੇ 1 ਤੋਂ 5 ਸਤੰਬਰ 2024 ਤੱਕ ਹੋਈ ਨੈਸ਼ਨਲ ਬੌਲੰਿਗ ਚੈਂਪੀਅਨਸ਼ਿਪ ਵਿੱਚ ਭਾਗ ਲੈ ਕੇ ਬ੍ਰੌਂਜ਼ ਮੈਡਲ ਹਾਸਲ ਕੀਤਾ ਸੀ। 20 ਤੋਂ 24 ਅਪ੍ਰੈਲ 2026 ਤੱਕ ਹੋਈ ਨੈਸ਼ਨਲ ਬੌਲੰਿਗ ਚੈਂਪੀਅਨਸ਼ਿਪ ਦਿੱਲੀ ਵਿੱਚ ਰਮੇਸ਼ ਨੇ ਸਿਲਵਰ ਅਤੇ ਗੋਲਡ ਮੈਡਲ ਜਿੱਤੇ। ਇਸ ਤੋਂ ਬਾਅਦ ਉਸ ਨੇ ਬੌਲੰਿਗ ਪ੍ਰੀਪੇਅਰਟਰੀ ਕੈਂਪ-1, ਕੈਂਪ-2 ਅਤੇ ਕੈਂਪ-3 ਵਿਚ ਭਾਗ ਲਿਆ ਅਤੇ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਦੇ ਆਧਾਰ ’ਤੇ ਅੰਤਰਰਾਸ਼ਟਰੀ ਮੁਕਾਬਲੇ ਲਈ ਚੁਣਿਆ ਗਿਆ। ਆਖਿਰਕਾਰ ਸਪੈਸ਼ਲ ਓਲਪਿੰਕ ਪੂਰਬੀ ਏਸ਼ੀਆ ਬੌਲੰਿਗ ਮੁਕਾਬਲਾ 2026, ਹਾਂਗਕਾਂਗ ਵਿਚ ਉਸ ਨੇ ਦੋ ਗੋਲਡ ਮੈਡਲ ਜਿੱਤ ਕੇ ਪਿੰਗਲਵਾੜਾ ਸੰਸਥਾ, ਪੰਜਾਬ ਅਤੇ ਭਾਰਤ ਦਾ ਨਾਮ ਰੌਸ਼ਨ ਕੀਤਾ। ਰਮੇਸ਼ ਦੀ ਇਸ ਅੰਤਰਰਾਸ਼ਟਰੀ ਸਫ਼ਲਤਾ ਪਿੱਛੇ ਉਸ ਦੀ ਆਪਣੀ ਮਿਹਨਤ ਦੇ ਨਾਲ-ਨਾਲ ਕੋਚ ਨਵਦੀਪ ਸਿੰਘ, ਪ੍ਰਿੰਸੀਪਲ ਅਨੀਤਾ ਬੱਤਰਾ ਅਤੇ ਪਿੰਗਲਵਾੜਾ ਸੰਸਥਾ ਦਾ ਵੱਡਾ ਯੋਗਦਾਨ ਹੈ। ਕੋਚ ਨਵਦੀਪ ਸਿੰਘ ਪਿਛਲੇ ਤਿੰਨ ਸਾਲਾਂ ਤੋਂ ਰਮੇਸ਼ ਨੂੰ ਲਗਾਤਾਰ ਮਿਹਨਤ, ਲਗਨ ਅਤੇ ਸਮਰਪਣ ਨਾਲ ਬੌਲੰਿਗ ਦੀ ਟ੍ਰੇਨਿੰਗ ਦੇ ਰਹੇ ਹਨ। ਉਨ੍ਹਾਂ ਦੀ ਮਿਹਨਤ ਸਦਕਾ ਰਮੇਸ਼ ਦੇ ਖੇਡ ਕੌਸ਼ਲ ਅਤੇ ਆਤਮ-ਵਿਸ਼ਵਾਸ ਵਿੱਚ ਵੱਡਾ ਵਾਧਾ ਹੋਇਆ। ਇਸ ਮੌਕੇ ਪਿੰਗਲਵਾੜਾ ਸੰਸਥਾ ਦੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਅਤੇ ਸੋਸਾਇਟੀ ਮੈਂਬਰਾਂ ਵੱਲੋਂ ਰਮੇਸ਼ ਦਾ ਸਵਾਗਤ ਅੰਮ੍ਰਿਤਸਰ ਰੇਲਵੇ ਸਟੇਸ਼ਨ ਪਹੁੰਚਣ ਤੇ ਫੁੱਲਾਂ ਦੇ ਹਾਰਾਂ ਨਾਲ ਅਤੇ ਢੋਲ ਵੱਜਾ ਕੇ ਕੀਤਾ ਗਿਆ। ਇਸ ਮੌਕੇ ਡਾ. ਅੰਮ੍ਰਿਤਪਾਲ ਸਿੰਘ ਚਾਵਲਾ (ਡਾਇਰੈਕਟਰ ਚੀਫ਼ ਖਾਲਸਾ ਦੀਵਾਨ ਆਫ਼ ਐਜੂਕੇਸ਼ਨ, ਭੁਪਿੰਦਰ ਸਿੰਘ, ਬੀਬੀ ਦਲਜੀਤ ਕੌਰ, ਰਣਕੀਰਤ ਸਿੰਘ ਸਪੋਰਟਸ ਵਿਭਾਗ ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ, ਜੀਟੀ ਰੋਡ ਅੰਮ੍ਰਿਤਸਰ, ਸੈਕਟਰੀ ਰੈੱਡ ਕਰਾਸ ਸੋਸਾਇਟੀ, ਅਮਰਬੀਰ ਸਿੰਘ ਢੋਟ ਹਲਕਾ ਇੰਚਾਰਜ (ਆਪ) ਐਂਡ ਗਰੁੱਪ ਵੱਲੋਂ ਭੰਡਾਰੀ ਪੁੱਲ ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਵਿਚ ਪ੍ਰਧਾਨ ਸਰਬਜੀਤ ਸਿੰਘ ਵੀ ਸ਼ਾਮਲ ਹੋਏ। ਇਸ ਮੌਕੇ ਪਿੰਗਲਵਾੜਾ ਅੰਮ੍ਰਿਤਸਰ ਦੇ ਮੁੱਖ ਦਫ਼ਤਰ ਵਿਚ ਵਿਸ਼ੇਸ਼ ਸਨਮਾਨਤ ਸਮਾਗਮ ਕੀਤਾ ਗਿਆ ਜਿਸ ਵਿੱਚ ਅੰਮ੍ਰਿਤਸਰ ਦੇ ਗੁਰਮਿੰਦਰ ਸਿੰਘ ਐੱਸਡੀਐੱਮ ਅੰਮ੍ਰਿਤਸਰ-2 ਨੇ ਸ਼ਮੂਲੀਅਤ ਕੀਤੀ ਅਤੇ ਆਪਣੇ ਵੱਡਮੁੱਲੇ ਵਿਚਾਰ ਪੇਸ਼ ਕੀਤੇ। ਇਸ ਸਮੇਂ ਡਾ. ਇੰਦਰਜੀਤ ਕੌਰ, ਮੁੱਖ ਸੇਵਾਦਾਰ ਨੇ ਆਪਣੇ ਵਿਚਾਰ ਦਿੰਦਿਆਂ ਸਮੂਹ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਆਖਿਆ ਅਤੇ ਵਾਤਾਵਰਨ ਸੰਬੰਧੀ ਵੱਡਮੁੱਲੇ ਵਿਚਾਰ ਪੇਸ਼ ਕੀਤੇ। ਇਸ ਸਮੇਂ ਡਾ. ਜਗਦੀਪਕ ਸਿੰਘ ਮੀਤ-ਪ੍ਰਧਾਨ, ਮੁਖਤਾਰ ਸਿੰਘ ਗੁਰਾਇਆ ਆਨਰੇਰੀ ਸਕੱਤਰ, ਰਾਜਬੀਰ ਸਿੰਘ ਮੈਂਬਰ, ਡਾ. ਨਿਰਮਲ ਸਿੰਘ ਮੈਂਬਰ, ਯੋਗੇਸ਼ ਸੂਰੀ ਮੁੱਖ ਪ੍ਰਸ਼ਾਸਕ, ਰਜਿੰਦਰ ਸਿੰਘ ਪ੍ਰਸ਼ਾਸਕ ਮਾਨਾਂਵਾਲਾ, ਤਿਲਕ ਰਾਜ ਜਨਰਲ ਮੈਨੇਜਰ, ਹਰਪਾਲ ਸਿੰਘ ਸੰਧੂ, ਗੁਲਸ਼ਨ ਰੰਜਨ, ਨਰਿੰਦਰਪਾਲ ਸਿੰਘ ਸੋਹਲ, ਕੁਲਦੀਪ ਸਿੰਘ ਇੰਚਾਰਜ ਭਗਤ ਪੂਰਨ ਸਿੰਘ ਇੰਸਟੀਚਿਊਟ ਆਫ਼ ਸਪੈਸ਼ਲ ਨੀਡਜ਼, ਪਵਨ ਸ਼ਰਮਾ, ਪ੍ਰਿੰਸੀਪਲ ਨਰੇਸ਼ ਕਾਲੀਆ, ਸਮੂਹ ਸਟਾਫ਼ ਅਤੇ ਵਾਰਡਾਂ ਦੇ ਸੇਵਦਾਰ ਅਤੇ ਇੰਚਾਰਜ ਆਦਿ ਹਾਜ਼ਰ ਸਨ। ਰਮੇਸ਼ ਦੀ ਇਹ ਅੰਤਰਰਾਸ਼ਟਰੀ ਜਿੱਤ ਇਸ ਗੱਲ ਦਾ ਪ੍ਰੇਰਣਾਦਾਇਕ ਉਦਾਹਰਨ ਹੈ ਕਿ ਸਹੀ ਮੌਕਾ, ਲਗਾਤਾਰ ਮਿਹਨਤ, ਪਿਆਰ, ਸਿੱਖਿਆ ਅਤੇ ਹੌਸਲਾ ਮਿਲਣ ਨਾਲ ਵਿਸ਼ੇਸ਼ ਬੱਚੇ ਵੀ ਦੁਨੀਆ ਦੇ ਮੰਚ ’ਤੇ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਸਕਦੇ ਹਨ। ਕੈਪਸ਼ਨ : ਸਪੈਸ਼ਲ ਓਲਪਿੰਕ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਪਿੰਗਲਵਾੜਾ ਦੇ ਵਿਸ਼ੇਸ਼ ਬੱਚੇ ਰਮੇਸ਼ ਦਾ ਸਵਾਗਤ ਕਰਦੇ ਹੋਏ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਤੇ ਹੋਰ।