15 ਅਕਤੂਬਰ ਤੋਂ ਬਾਅਦ ਬਣੇਗਾ ਕੰਕਰੀਟ ਦਾ ਸਥਾਈ ਬੰਨ੍ਹ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਵਾਟਰ ਸਪਲਾਈ ਪ੍ਰੋਜੈਕਟ ਦੇ ਨਿਰਮਾਣ ਕਾਰਜ ਦੌਰਾਨ ਟੁੱਟੇ ਅੱਪਰ ਦੁਆਬ ਨਹਿਰ ਦੇ ਬੰਨ੍ਹ ਨੂੰ ਠੀਕ ਕਰਨ ਦਾ ਕੰਮ ਘਟਨਾ ਦੇ ਤੀਜੇ ਦਿਨ ਵੀ ਜੰਗੀ
Publish Date: Mon, 21 Sep 2026 07:39 PM (IST)
Updated Date: Mon, 21 Sep 2026 07:41 PM (IST)
ਰਾਹਤ: ਅੱਪਰ ਦੁਆਬ ਨਹਿਰ ਦੇ ਬੰਨ੍ਹ ਨੂੰ ਮਜ਼ਬੂਤ ਕਰਨ ਦੀ ਕਵਾਇਦ ਤੇਜ਼ ਜ਼ਿਆਦਾਤਰ ਰਿਹਾਇਸ਼ੀ ਇਲਾਕਿਆਂ ਤੋਂ ਉਤਰਿਆ ਪਾਣੀ, ਖਾਲੀ ਪਲਾਟਾਂ ਵਿਚ ਪਾਣੀ ਘਟਿਆ; ਸਲਾਬ ਅਤੇ ਤਰੇੜਾਂ ਤੋਂ ਸਹਿਮੇ ਲੋਕ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਵਾਟਰ ਸਪਲਾਈ ਪ੍ਰੋਜੈਕਟ ਦੇ ਨਿਰਮਾਣ ਕਾਰਜ ਦੌਰਾਨ ਟੁੱਟੇ ਅੱਪਰ ਦੁਆਬ ਨਹਿਰ ਦੇ ਬੰਨ੍ਹ ਨੂੰ ਠੀਕ ਕਰਨ ਦਾ ਕੰਮ ਘਟਨਾ ਦੇ ਤੀਜੇ ਦਿਨ ਵੀ ਜੰਗੀ ਪੱਧਰ ਤੇ ਜਾਰੀ ਰਿਹਾ। ਪ੍ਰਸ਼ਾਸਨ, ਇਲਾਕਾ ਨਿਵਾਸੀਆਂ ਅਤੇ ਕਾਰ ਸੇਵਾ ਵਾਲੇ ਸੰਤ ਬਾਬਾ ਭੂਰੀ ਵਾਲਿਆਂ ਦੇ ਸਹਿਯੋਗ ਨਾਲ ਬਣਾਏ ਗਏ ਅਸਥਾਈ ਬੰਨ੍ਹ ਨੂੰ ਨਹਿਰੀ ਵਿਭਾਗ ਹੁਣ ਤਕਨੀਕੀ ਤੌਰ ਤੇ ਮਜ਼ਬੂਤ ਕਰਨ ਵਿੱਚ ਜੁਟਿਆ ਹੋਇਆ ਹੈ, ਤਾਂ ਜੋ ਪਾਣੀ ਦਾ ਦੁਬਾਰਾ ਰਿਸਾਅ ਨਾ ਹੋ ਸਕੇ। ਸੋਮਵਾਰ ਨੂੰ ਜ਼ਿਆਦਾਤਰ ਪ੍ਰਭਾਵਿਤ ਕਲੋਨੀਆਂ ਤੋਂ ਪਾਣੀ ਉਤਰ ਚੁੱਕਾ ਹੈ ਅਤੇ ਖਾਲੀ ਪਏ ਪਲਾਟਾਂ ਵਿਚ ਵੀ ਪਾਣੀ ਕਾਫੀ ਘੱਟ ਹੋ ਗਿਆ ਹੈ। ਕਈ ਥਾਵਾਂ ਤੇ ਜ਼ਮੀਨ ਸੁੱਕਣ ਲੱਗੀ ਹੈ, ਪਰ ਘਰਾਂ ਦੇ ਅੰਦਰ ਸੀਲਨ, ਨਮੀ ਅਤੇ ਫਰਸ਼ ਧੱਸਣ ਦੇ ਨਿਸ਼ਾਨ ਹੁਣ ਲੋਕਾਂ ਲਈ ਮੁਸੀਬਤ ਦਾ ਕਾਰਨ ਬਣ ਰਹੇ ਹਨ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮਹਾਂਮਾਰੀ ਦੀ ਰੋਕਥਾਮ ਲਈ ਤੁਰੰਤ ਕੀਟਨਾਸ਼ਕ ਅਤੇ ਮੱਛਰ ਰੋਕੂ ਦਵਾਈਆਂ ਦੇ ਛਿੜਕਾਅ ਦੀ ਮੰਗ ਉਠਾਈ ਹੈ। ਨਵੇਂ ਘਰ ਦੀ ਖੁਸ਼ੀ ਹੰਝੂਆਂ ਵਿੱਚ ਬਦਲੀ ਕਿਸੇ ਦਾ ਸਮਾਨ ਰੁੜ੍ਹਿਆ ਤਾਂ ਕਿਤੇ ਧੱਸੀਆਂ ਟਾਈਲਾਂ ਮਕਾਨ ਦਾ ਫਰਸ਼ ਧੱਸਿਆ, 90 ਹਜ਼ਾਰ ਦਾ ਨੁਕਸਾਨ : ਸਥਾਨਕ ਨਿਵਾਸੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਾਲ ਭਰ ਪਹਿਲਾਂ ਹੀ ਮਿਹਨਤ ਦੀ ਕਮਾਈ ਨਾਲ ਨਵਾਂ ਮਕਾਨ ਬਣਵਾਇਆ ਸੀ। ਪਾਣੀ ਦੇ ਦਬਾਅ ਨਾਲ ਘਰ ਦੇ ਫਰਸ਼ ਦੀਆਂ ਟਾਈਲਾਂ ਧੱਸ ਗਈਆਂ, ਜਿਸ ਨਾਲ ਕਰੀਬ 90 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੀ ਪਤਨੀ ਨੇ ਭਰੇ ਗਲੇ ਨਾਲ ਕਿਹਾ ਕਿ ਨਵੇਂ ਆਸ਼ਿਆਨੇ ਦੀ ਖੁਸ਼ੀ ਸੰਭਲਣ ਤੋਂ ਪਹਿਲਾਂ ਹੀ ਪਾਣੀ ਦੀ ਮਾਰ ਨੇ ਸਭ ਬਰਬਾਦ ਕਰ ਦਿੱਤਾ। 200 ਕੁਇੰਟਲ ਰੇਤ-ਬਜਰੀ ਰੁੜ੍ਹੀ: ਨਿਰਮਾਣ ਅਧੀਨ ਮਕਾਨ ਦੇ ਮਾਲਕ ਪ੍ਰਭਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਖਾਲੀ ਪਲਾਟ ਵਿੱਚ ਕਰੀਬ 200 ਕੁਇੰਟਲ ਰੇਤ ਅਤੇ ਬਜਰੀ ਰੱਖੀ ਸੀ। ਨਹਿਰ ਦਾ ਤੇਜ਼ ਵਹਾਅ ਨਿਰਮਾਣ ਸਮੱਗਰੀ ਨੂੰ ਪੂਰੀ ਤਰ੍ਹਾਂ ਰੋੜ੍ਹ ਕੇ ਲੈ ਗਿਆ, ਜਿਸ ਨਾਲ ਉਨ੍ਹਾਂ ਨੂੰ ਵੱਡਾ ਆਰਥਿਕ ਝਟਕਾ ਲੱਗਾ ਹੈ। —ਬਿਮਾਰੀਆਂ ਦਾ ਡਰ : ਇਲਾਕੇ ਦੀ ਬਜ਼ੁਰਗ ਔਰਤ ਮਾਤਾ ਸੰਤੋਸ਼ ਨੇ ਕਿਹਾ ਕਿ ਖੜ੍ਹੇ ਹੋਏ ਪਾਣੀ ਤੋਂ ਤੇਜ਼ ਬਦਬੂ ਆ ਰਹੀ ਹੈ। ਮੱਛਰਾਂ ਦੀ ਭਰਮਾਰ ਨਾਲ ਡੇਂਗੂ-ਮਲੇਰੀਆ ਦਾ ਖ਼ਤਰਾ ਮੰਡਰਾ ਰਿਹਾ ਹੈ। ਸਿਹਤ ਵਿਭਾਗ ਨੂੰ ਤੁਰੰਤ ਪੂਰੇ ਇਲਾਕੇ ਵਿੱਚ ਫੌਗਿੰਗ ਕਰਵਾਉਣੀ ਚਾਹੀਦੀ ਹੈ। —ਸੋਮਵਾਰ ਸ਼ਾਮ ਤੱਕ ਲੋਹੇ ਦੀ ਜਾਲੀ (ਗੈਬੀਅਨ) ਅਤੇ ਮਿੱਟੀ ਦੀਆਂ ਬੋਰੀਆਂ ਦੀ ਮਦਦ ਨਾਲ ਬੰਨ੍ਹ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਮਜ਼ਬੂਤ ਕਰ ਦਿੱਤਾ ਜਾਵੇਗਾ। 15 ਅਕਤੂਬਰ ਤੋਂ ਬਾਅਦ ਜਦੋਂ ਨਹਿਰ ਵਿੱਚ ਪਾਣੀ ਦੀ ਸਪਲਾਈ ਰੋਕੀ ਜਾਵੇਗੀ, ਤਦ ਉਸ ਥਾਂ ਤੇ ਕੰਕਰੀਟ ਨਾਲ ਪੱਕਾ ਅਤੇ ਸਥਾਈ ਬੰਨ੍ਹ ਤਿਆਰ ਕੀਤਾ ਜਾਵੇਗਾ। (ਰਾਕੇਸ਼ ਗੁਪਤਾ, ਐਸਡੀਓ, ਨਹਿਰੀ ਵਿਭਾਗ) ਨਹਿਰੀ ਵਿਭਾਗ ਵੱਲੋਂ ਜਾਲੀ ਅਤੇ ਬੋਰੀਆਂ ਨਾਲ ਸੁਰੱਖਿਆ ਯਕੀਨੀ ਬਣਾਏ ਜਾਣ ਤੋਂ ਬਾਅਦ ਹੀ ਪਾਈਪਲਾਈਨ ਵਾਲੇ ਹਿੱਸੇ ਤੋਂ ਮਿੱਟੀ ਹਟਾਈ ਜਾਵੇਗੀ। ਕੰਪਨੀ ਕਿਸੇ ਵੀ ਤਰ੍ਹਾਂ ਦੀ ਜਲਦਬਾਜ਼ੀ ਨਹੀਂ ਕਰੇਗੀ। ਸਥਿਤੀ ਦੇ ਸੌ ਪ੍ਰਤੀਸ਼ਤ ਸੁਰੱਖਿਅਤ ਹੋਣ ਤੇ ਹੀ ਕੰਮ ਅੱਗੇ ਵਧੇਗਾ। (ਅਨਿਲ ਕੁਮਾਰ, ਪ੍ਰੋਜੈਕਟ ਮੈਨੇਜਰ, ਐਲਐਂਡਟੀ)