ਲੋਕ ਹਾਲੇ ਵੀ ਬੁਨਿਆਦੀ ਸਹੂਲਤਾਂ ਤੋਂ ਸੱਖਣੇ : ਡਾ. ਬਾਵਾ ਪੱਤਰ ਪੇ੍ਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸੁਲਤਾਨਵਿੰਡ ਪਲਾਟ ਲਖਾ ਸਿੰਘ ਅਤੇ ਆਸ-ਪਾਸ ਦੀਆਂ ਕਲੋਨੀਆਂ ਦੇ ਲੋਕ ਅੱਜ ਸਰਕਾਰ ਤੋਂ ਸਿੱਧਾ ਸਵਾਲ ਪੁੱਛ ਰਹੇ ਹਨ ਕਿ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਜ਼ਮੀਨੀ ਪੱਧਰ ’ਤੇ ਬਦਲਾਅ ਕਿੱਥੇ ਹੈ? ਇਹ
Publish Date: Sat, 12 Sep 2026 07:10 PM (IST)
Updated Date: Sat, 12 Sep 2026 07:11 PM (IST)
ਕਿਹਾ, ਬੁਲਾਰੀਆ ਦੀ ਦੇਖ-ਰੇਖ ’ਚ ਹੋਏੇ ਕੰਮਾਂ ਨੂੰ ਅੱਜ ਵੀ ਲੋਕ ਯਾਦ ਕਰਦੇ ਪੱਤਰ ਪੇ੍ਰਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸੁਲਤਾਨਵਿੰਡ ਪਲਾਟ ਲਖਾ ਸਿੰਘ ਅਤੇ ਆਸ-ਪਾਸ ਦੀਆਂ ਕਲੋਨੀਆਂ ਦੇ ਲੋਕ ਅੱਜ ਸਰਕਾਰ ਤੋਂ ਸਿੱਧਾ ਸਵਾਲ ਪੁੱਛ ਰਹੇ ਹਨ ਕਿ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਜ਼ਮੀਨੀ ਪੱਧਰ ’ਤੇ ਬਦਲਾਅ ਕਿੱਥੇ ਹੈ? ਇਹ ਪ੍ਰਗਟਾਵਾ ਡਾ. ਬਲਬੀਰ ਸਿੰਘ ਬਾਵਾ ਜਨਰਲ ਸਕੱਤਰ ਪੰਜਾਬ (ਪੀਡਬਲਯੂਏ) ਇੰਚਾਰਜ, ਵਾਰਡ ਨੰਬਰ 36, ਹਲਕਾ ਦੱਖਣੀ (ਕਾਂਗਰਸ) ਨੇ ਗੱਲਬਾਤ ਕਰਦਿਆਂ ਕੀਤਾ। ਡਾ. ਬਾਵਾ ਨੇ ਕਿਹਾ ਕਿ ਜਦੋਂ ਇੰਦਰਬੀਰ ਸਿੰਘ ਬੁਲਾਰੀਆ ਹਲਕਾ ਦੱਖਣੀ ਦੀ ਨੁਮਾਇੰਦਗੀ ਕਰਦੇ ਸਨ, ਉਸ ਸਮੇਂ ਉਨ੍ਹਾਂ ਦੀ ਦੇਖ-ਰੇਖ ਅਤੇ ਮੌਜੂਦਗੀ ਵਿਚ ਸੁਲਤਾਨਵਿੰਡ, ਪਲਾਟ ਲੱਖਾ ਸਿੰਘ ਅਤੇ ਨੇੜਲੀਆਂ ਕਲੋਨੀਆਂ ਵਿਚ ਸੀਵਰੇਜ, ਵਾਟਰ ਸਪਲਾਈ ਅਤੇ ਸਟਰੀਟ ਲਾਈਟਾਂ ਸਮੇਤ ਕਈ ਬੁਨਿਆਦੀ ਕੰਮ ਕਰਵਾਏ ਗਏ। ਪਰ ਅੱਜ ਸਵਾਲ ਇਹ ਹੈ ਕਿ ਪਿਛਲੇ ਚਾਰ ਸਾਲਾਂ ਵਿਚ ਮੌਜੂਦਾ ਸਰਕਾਰ ਨੇ ਇਨ੍ਹਾਂ ਇਲਾਕਿਆਂ ਲਈ ਕੀ ਕੀਤਾ? ਜਿਹੜੀਆਂ ਸਟਰੀਟ ਲਾਈਟਾਂ ਲੋਕਾਂ ਦੀ ਸੁਰੱਖਿਆ ਲਈ ਜ਼ਰੂਰੀ ਹਨ, ਉਹ ਅੱਜ ਵੀ ਕਈ ਥਾਵਾਂ ’ਤੇ ਠੀਕ ਨਹੀਂ। ਲੋਕਾਂ ਨੂੰ ਬੁਨਿਆਦੀ ਸਹੂਲਤਾਂ ਲਈ ਦਫ਼ਤਰਾਂ ਦੇ ਚੱਕਰ ਕੱਟਣੇ ਪੈ ਰਹੇ ਹਨ। ਚਾਰ ਸਾਲਾਂ ਦਾ ਸਮਾਂ ਕਿਸੇ ਵੀ ਸਰਕਾਰ ਲਈ ਘੱਟ ਨਹੀਂ ਹੁੰਦਾ। ਲੋਕ ਹੁਣ ਸਿਰਫ਼ ਐਲਾਨ ਨਹੀਂ, ਜ਼ਮੀਨ ’ਤੇ ਕੰਮ ਦੇਖਣਾ ਚਾਹੁੰਦੇ ਹਨ। ਡਾ. ਬਲਬੀਰ ਸਿੰਘ ਬਾਵਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ ਹਲਕੇ ਵਿਚ ਹੋਏ ਵਿਕਾਸ ਕਾਰਜਾਂ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ। ਬੁਲਾਰੀਆ ਦੀ ਅਗਵਾਈ ਅਤੇ ਲੋਕਾਂ ਨਾਲ ਸਿੱਧੀ ਜੁੜੀ ਹੋਈ ਸਿਆਸਤ ਦਾ ਮੁਕਾਬਲਾ ਸਿਰਫ਼ ਬਿਆਨਾਂ ਨਾਲ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜੇ ‘ਆਪ’ ਸਰਕਾਰ ਸੱਚਮੁੱਚ ਆਮ ਲੋਕਾਂ ਦੀ ਸਰਕਾਰ ਹੋਣ ਦਾ ਦਾਅਵਾ ਕਰਦੀ ਹੈ ਤਾਂ ਸੁਲਤਾਨਵਿੰਡ, ਪਲਾਟ ਲੱਖਾਂ ਸਿੰਘ ਅਤੇ ਨੇੜਲੀਆਂ ਕਲੋਨੀਆਂ ਵਿਚ ਆ ਕੇ ਲੋਕਾਂ ਤੋਂ ਪੁੱਛੇ ਕਿ ਉਨ੍ਹਾਂ ਨੂੰ ਕੀ ਮਿਿਲਆ ਹੈ। ਲੋਕਾਂ ਨੂੰ ਹੁਣ ਭਾਸ਼ਣ ਨਹੀਂ, ਬਿਜਲੀ ਦੀ ਰੌਸ਼ਨੀ, ਸਾਫ਼ ਪਾਣੀ, ਠੀਕ ਸੀਵਰੇਜ ਅਤੇ ਬੁਨਿਆਦੀ ਸਹੂਲਤਾਂ ਚਾਹੀਦੀਆਂ ਹਨ। ਡਾ. ਬਾਵਾ ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਸਰਕਾਰ ਆਪਣੇ ਵਾਅਦਿਆਂ ਅਤੇ ਜ਼ਮੀਨੀ ਹਕੀਕਤ ਦਾ ਹਿਸਾਬ ਲੋਕਾਂ ਨੂੰ ਦੇਵੇ।