ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਬਿਜਲੀ ਘਰ ਮਜੀਠਾ ਵਿਖੇ ਗੇਟ ਰੈਲੀ ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਪੀਐਸਪੀਸੀਐਲ/ਟੀਐਸਟੀਸੀਐਲ ਸਬ ਅਰਬਨ ਮੰਡਲ ਅੰਮ੍ਰਿਤਸਰ ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਰਾਮ ਲੁਭਾਇਆ ਦੀ ਪ੍ਰਧਾਨਗੀ ਹੇਠ ਬਿਜਲੀ ਦਫਤਰ ਮਜੀਠਾ ਵਿਖੇ ਵਿਸ਼ਾਲ ਗੇਟ ਰੈਲੀ ਕੀਤੀ ਗਈ।
Publish Date: Thu, 27 Aug 2026 04:24 PM (IST)
Updated Date: Thu, 27 Aug 2026 04:28 PM (IST)
ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਪੀਐਸਪੀਸੀਐਲ/ਟੀਐਸਟੀਸੀਐਲ ਸਬ ਅਰਬਨ ਮੰਡਲ ਅੰਮ੍ਰਿਤਸਰ ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਰਾਮ ਲੁਭਾਇਆ ਦੀ ਪ੍ਰਧਾਨਗੀ ਹੇਠ ਬਿਜਲੀ ਦਫਤਰ ਮਜੀਠਾ ਵਿਖੇ ਵਿਸ਼ਾਲ ਗੇਟ ਰੈਲੀ ਕੀਤੀ ਗਈ। ਪ੍ਰੈਸ ਸਕੱਤਰ ਜੋਗਿੰਦਰ ਸਿੰਘ ਸੋਹੀ ਨੇ ਦੱਸਿਆ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਦੇ ਸੱਦੇ ’ਤੇ ਅੱਜ ਸਮੁੱਚੇ ਪੰਜਾਬ ਦੇ ਵੱਖ ਵੱਖ 52 ਵਿਭਾਗਾਂ ਵੱਲੋਂ ਸਾਂਝੇ ਤੌਰ ’ਤੇ ਹੜਤਾਲ ਕੀਤੀ ਗਈ ਹੈ। ਪੈਨਸ਼ਨਰਜ਼ ਐਸੋਸੀਏਸ਼ਨ ਵੱਲੋ ਵੀ ਹੜਤਾਲ ਵਿਚ ਆਪਣਾ ਪੂਰਾ ਸਮਰਥਨ ਦਿੱਤਾ ਗਿਆ ਹੈ। ਪੈਨਸ਼ਨਰਾਂ ਦੇ ਭਰਵੇ ਇਕੱਠ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਕਾਰਜਕਾਲ ਦੇ ਸਾਢੇ ਚਾਰ ਸਾਲ ਬੀਤ ਜਾਣ ਤੇ ਵੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਇਕ ਵੀ ਧੇਲਾ ਨਹੀ ਦਿੱਤਾ ਗਿਆ। ਸਗੋ 200 ਰੁਪਏ ਵਿਕਾਸ ਫੰਡ ਦੇ ਨਾਂ ’ਤੇ ਜ਼ਬਰੀ ਕੱਟਿਆ ਜਾ ਰਿਹਾ ਹੈ ਅਤੇ ਡੀਏ ਦੇ ਸਬੰਧ ਵਿਚ ਪੰਜਾਬ ਹਰਿਆਣਾ ਹਾਈਕੋਰਟ ਨੇ ਫੈਸਲਾ ਕੀਤਾ ਕਿ ਮੁਲਾਜ਼ਮਾਂ ਦਾ ਆਈਏਐਸ ਅਤੇ ਆਈਪੀਐਸ ਅਧਿਕਾਰੀ ਜਿਹੜੇ ਕਿ 60 ਫੀਸਦੀ ਡੀਏ ਲੈ ਰਹੇ ਹਨ ਅਤੇ ਇਸੇ ਤਰਜ਼ ਤੇ ਬਾਕੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 42 ਫੀਸਦੀ ਤੋਂ ਵਧਾ ਕੇ 60 ਫੀਸਦੀ ਡੀਏ ਦਿੱਤਾ ਜਾਵੇ। ਹਾਈਕੋਰਟ ਦੇ ਇਸ ਫੈਸਲੇ ਦੀ ਮਿਆਦ ਵੀ ਖਤਮ ਹੋ ਚੁੱਕੀ ਹੈ। ਹੜਤਾਲ ਚ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਵੱਧ ਚੜ੍ਹ ਕੇ ਹੜਤਾਲ ਨੂੰ ਸਮਰਥਨ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਆਗੂਆਂ ਨੇ ਪੰਜਾਬ ਸਰਕਾਰ ਪਾਸੋ ਮੰਗ ਕੀਤੀ ਕਿ ਆਪਣਾ ਅੜੀਅਲ ਵਤੀਰਾ ਅਤੇ ਟਕਰਾਅ ਦਾ ਰਾਹ ਛੱਡ ਕੇ ਸ਼ਾਂਤਮਈ ਸੰਘਰਸ਼ ਕਰ ਰਹੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਮੰਗ ਪੱਤਰ ਚ ਦਰਜ ਮੰਗਾਂ ਤੇ ਮਸਲਿਆਂ ਦਾ ਹੱਲ ਆਗੂਆਂ ਨੂੰ ਮੀਟਿੰਗ ਚ ਲੈ ਕੇ ਤੁਰੰਤ ਕੀਤਾ ਜਾਵੇ ਤਾਂ ਕਿ ਪੰਜਾਬ ਦੇ ਲੋਕ ਅਮਨ ਚੈਨ ਨਾਲ ਬੈਠ ਸਕਣ। ਇਸ ਭਰਵੀ ਗੇਟ ਰੈਲੀ ਵਿਚ ਰਾਮ ਲੁਭਾਇਆ ਤੋਂ ਇਲਾਵਾ ਜ਼ੋਗਿੰਦਰ ਸਿੰਘ ਸੋਹੀ, ਦਰਸ਼ਨ ਕੁਮਾਰ ਕਲੇਰ, ਗੁਰਮੇਜ਼ ਸਿੰਘ ਸੋਹੀ, ਦਲਵਿੰਦਰ ਸਿੰਘ ਸੁਪਾਰੀਵਿੰਡ, ਸੁਖਪਾਲ ਸਿੰਘ ਗਿੱਲ ਮਜੀਠਾ, ਜਗੀਰ ਸਿੰਘ ਸੋਹੀ, ਰਵੇਲ ਸਿੰਘ ਗੋਸਲ, ਸੂਬਾ ਆਗੂ ਕ੍ਰਿਸ਼ਨ ਸਿੰਘ, ਕੁੰਦਨ ਲਾਲ ਜੇ.ਈ, ਰਘਬੀਰ ਸਿੰਘ ਮਜੀਠਾ, ਬਿਕਰਮਜੀਤ ਸਿੰਘ ਜਲਾਲਪੁਰਾ, ਜਗਬੀਰ ਸਿੰਘ, ਹਰਪਾਲ ਸਿੰਘ ਸੋਹੀ, ਗੁਰਜੀਤ ਸਿੰਘ ਚੰਡੇ, ਤਰਸੇਮ ਸਿੰਘ ਤਰਗੜ੍ਹ, ਕੁਲਦੀਪ ਸਿੰਘ ਸੇਠ ਆਦਿ ਹਾਜ਼ਰ ਸਨ।