ਪੀਏਯੂ ਦੇ ਨਵ ਨਿਯੁਕਤ ਵਾਈਸ ਚਾਂਸਲਰ ਡਾ. ਐੱਚ.ਐੱਸ. ਧਾਲੀਵਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ
ਬਾਗਬਾਨੀ ਅਤੇ ਫਲ ਵਿਗਿਆਨ ਦੇ ਮਾਹਰ ਡਾ. ਧਾਲੀਵਾਲ ਕੋਲ ਖੇਤੀਬਾੜੀ ਖੇਤਰ ’ਚ ਲਗਭਗ 31 ਸਾਲਾਂ ਦਾ ਤਜ਼ਰਬਾ ਹੈ। ਉਨ੍ਹਾਂ ਨੇ ਅਧਿਆਪਨ, ਖੋਜ ਅਤੇ ਵਿਸਥਾਰ ਸਿੱਖਿਆ ਦੇ ਤਿੰਨੋਂ ਖੇਤਰਾਂ ’ਚ ਪ੍ਰਸ਼ਾਸਕੀ ਜ਼ਿੰਮੇਵਾਰੀਆਂ ਵੀ ਨਿਭਾਈਆਂ ਹਨ।
Publish Date: Thu, 15 Oct 2026 10:40 AM (IST)
Updated Date: Thu, 15 Oct 2026 10:43 AM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ। ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੇ ਨਵ ਨਿਯੁਕਤ ਵਾਈਸ ਚਾਂਸਲਰ ਨੇ ਅਹੁਦਾ ਸੰਭਾਲਣ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ। ਪੀਏਯੂ ਦੇ ਖੇਤੀਬਾੜੀ ਕਾਲਜ ਦੇ ਸਾਬਕਾ ਡੀਨ ਡਾ. ਐੱਚ.ਐੱਸ. ਧਾਲੀਵਾਲ ਨੂੰ ਬੁੱਧਵਾਰ ਨੂੰ ਵੀਸੀ ਨਿਯੁਕਤ ਕੀਤਾ ਗਿਆ ਸੀ।
ਬਾਗਬਾਨੀ ਅਤੇ ਫਲ ਵਿਗਿਆਨ ਦੇ ਮਾਹਰ ਡਾ. ਧਾਲੀਵਾਲ ਕੋਲ ਖੇਤੀਬਾੜੀ ਖੇਤਰ ’ਚ ਲਗਭਗ 31 ਸਾਲਾਂ ਦਾ ਤਜ਼ਰਬਾ ਹੈ। ਉਨ੍ਹਾਂ ਨੇ ਅਧਿਆਪਨ, ਖੋਜ ਅਤੇ ਵਿਸਥਾਰ ਸਿੱਖਿਆ ਦੇ ਤਿੰਨੋਂ ਖੇਤਰਾਂ ’ਚ ਪ੍ਰਸ਼ਾਸਕੀ ਜ਼ਿੰਮੇਵਾਰੀਆਂ ਵੀ ਨਿਭਾਈਆਂ ਹਨ।
ਖੋਜ ਦੇ ਖੇਤਰ ’ਚ ਮਹੱਤਵਪੂਰਨ ਪ੍ਰਾਪਤੀਆਂ
ਡਾ. ਧਾਲੀਵਾਲ ਨੇ ਪੀਏਯੂ ਦੀਆਂ ਫਸਲਾਂ ਦੀਆਂ ਸਿਫ਼ਾਰਸ਼ਾਂ ਵਿੱ’ਚ 28 ਸੁਝਾਅ ਦਿੱਤੇ ਹਨ। ਡਾ. ਧਾਲੀਵਾਲ ਨੂੰ ਸੂਚਨਾ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੂਚਨਾ ਅਧਿਕਾਰੀ ਅੰਮ੍ਰਿਤਪਾਲ ਸਿੰਘ ਤੇ ਰਣਧੀਰ ਸਿੰਘ ਨੇ ਸਨਮਾਨਿਤ ਕੀਤਾ। ਇਸ ਮੌਕੇ ਡਾਕਟਰ ਨਰਿੰਦਰ ਪਾਲ ਸਿੰਘ ਵੀ ਮੌਜੂਦ ਸਨ ।