‘ਪਰਿਊਸ਼ਣ ਪਰਵ’ ਸ਼ਰਧਾ ਤੇ ਧੂਮਧਾਮ ਨਾਲ ਸ਼ੁਰੂ
ਗੁਰਪ੍ਰੀਤ ਸਿੰਘ ਚੰਦੀ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਜੰਡਿਆਲਾ ਗੁਰੂ ਜੈਨ ਭਾਈਚਾਰੇ ਦੇ ਪਵਿੱਤਰ ‘ਪਰਿਊਸ਼ਣ ਪਰਵ’ ਦੀ ਜੰਡਿਆਲਾ ਗੁਰੂ ਵਿਖੇ ਧੂੰਮਧਾਮ ਤੇ ਧਾਰਮਿਕ ਸ਼ਰਧਾ ਨਾਲ ਸ਼ੁਰੂਆਤ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੈ ਇੰਦਰਦਿਨ ਸੰਕ੍ਰਾਂਤੀ ਮੰਡਲ
Publish Date: Wed, 09 Sep 2026 04:10 PM (IST)
Updated Date: Wed, 09 Sep 2026 04:10 PM (IST)
ਗੁਰਪ੍ਰੀਤ ਸਿੰਘ ਚੰਦੀ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਜੰਡਿਆਲਾ ਗੁਰੂ ਜੈਨ ਭਾਈਚਾਰੇ ਦੇ ਪਵਿੱਤਰ ‘ਪਰਿਊਸ਼ਣ ਪਰਵ’ ਦੀ ਜੰਡਿਆਲਾ ਗੁਰੂ ਵਿਖੇ ਧੂੰਮਧਾਮ ਤੇ ਧਾਰਮਿਕ ਸ਼ਰਧਾ ਨਾਲ ਸ਼ੁਰੂਆਤ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੈ ਇੰਦਰਦਿਨ ਸੰਕ੍ਰਾਂਤੀ ਮੰਡਲ ਪੰਜਾਬ ਦੇ ਪ੍ਰਧਾਨ ਗੁਲਸ਼ਨ ਜੈਨ ਨੇ ਦੱਸਿਆ ਕਿ ‘ਪਰਿਊਸ਼ਣ ਪਰਵ’ ਜੈਨ ਸਮਾਜ ਦਾ ਮਹੱਤਵਪੂਰਨ ਧਾਰਮਿਕ ਤਿਉਹਾਰ ਹੈ, ਜਿਸ ਦੌਰਾਨ ਸੰਗਤ ਵੱਲੋਂ ਵੱਖ-ਵੱਖ ਧਾਰਮਿਕ ਕਿਿਰਆਵਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜੈਨ ਭਾਈਚਾਰੇ ਦੇ ਲੋਕ ਸਵੇਰੇ ਸ੍ਰੀ ਆਦਿਨਾਥ ਮੰਦਰ ਤੇ ਸ੍ਰੀ ਪਾਰਸ਼ਵਨਾਥ ਮੰਦਰ ਵਿਖੇ ਨਤਮਸਤਕ ਹੋ ਕੇ ਪ੍ਰਮਾਤਮਾ ਦੀ ਪੂਜਾ-ਅਰਚਨਾ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਹਨ। ਇਸ ਤੋਂ ਇਲਾਵਾ ਰਾਤ ਸਮੇਂ ਸ੍ਰੀ ਪਾਰਸ਼ਵਨਾਥ ਮੰਦਰ ਵਿਖੇ ਭਗਤੀ ਗੀਤਾਂ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂ ਸ਼ਾਮਲ ਹੋ ਕੇ ਧਾਰਮਿਕ ਮਾਹੌਲ ਨੂੰ ਹੋਰ ਵੀ ਭਾਵਪੂਰਨ ਬਣਾਉਂਦੇ ਹਨ। ਪਰਿਊਸ਼ਣ ਪਰਵ ਦੇ ਪਹਿਲੇ ਦਿਨ ਸ੍ਰੀ ਪਾਰਸ਼ਵਨਾਥ ਮੰਦਰ ਵਿਖੇ ਭਜਨ ਗਾਏ ਗਏ ਅਤੇ ਪ੍ਰਮਾਤਮਾ ਦੀ ਪਹਿਲੀ ਆਰਤੀ ਪ੍ਰਧਾਨ ਅਸ਼ੋਕ ਕੁਮਾਰ, ਮਨੀਸ਼ ਜੈਨ, ਰੁਦਰਾਕਸ਼ ਜੈਨ ਅਤੇ ਜੈਨ ਸਵੀਟ ਵਾਲਿਆਂ ਵੱਲੋਂ ਕੀਤੀ ਗਈ। ਇਸ ਮੌਕੇ ਰਜਨੀਸ਼ ਜੈਨ, ਸਜਲ ਜੈਨ ਚਾਂਦ ਜਵੈਲਰ, ਕੋਮਲ ਜੈਨ ਅਤੇ ਜੈਨ ਭਾਈਚਾਰੇ ਵੱਲੋਂ ਸ਼ਰਧਾ ਤੇ ਉਤਸ਼ਾਹ ਨਾਲ ਧਾਰਮਿਕ ਕਿਰਿਆਵਾਂ ਕੀਤੀਆਂ ਗਈਆਂ।