ਸ਼ਹੀਦਾਂ ਤੇ ਵੀਰ ਨਾਰੀਆਂ ਨੂੰ ਸਲਾਮ : ਪੈਂਥਰ ਡਿਵੀਜ਼ਨ ਵੱਲੋਂ ਸ਼ਾਨਦਾਰ ਮਹਿਲਾ ਬਾਈਕ ਰੈਲੀ ਆਯੋਜਿਤ, 46 ਰਾਈਡਰਾਂ ਨੇ ਦਿਖਾਇਆ ਜਜ਼ਬਾ ਆਜ਼ਾਦੀ ਦਿਵਸ ਨੂੰ ਸਮਰਪਿਤ ਭਾਰਤੀ ਫੌਜ ਦੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ, ਵੀਰ ਨਾਰੀਆਂ ਦੇ ਹੌਂਸਲੇ ਅਤੇ ਕੁਰਬਾਨੀ ਨੂੰ ਸਲਾਮ ਕਰਨ ਅਤੇ ਮਹਿਲਾ ਸਸ਼ਕਤੀਕਰਨ ਦਾ ਸੰਦੇਸ਼ ਦੇਣ ਦੇ ਉਦੇਸ਼ ਨਾਲ ਪੈਂਥਰ ਡਿਵੀਜ਼ਨ ਵੱਲੋਂ ਮਹਿਲਾ ਬਾਈਕ ਰੈਲੀ ਦਾ ਆਯੋਜਨ ਕੀਤਾ ਗਿਆ। ਰੈਲੀ ਓਲਡ ਅੰਮ੍ਰਿਤਸਰ ਕੈਂਟ ਤੋਂ ਨਿਊ ਅੰਮ੍ਰਿਤਸਰ ਮਿਲਟਰੀ ਸਟੇਸ਼ਨ ਸਥਿਤ ਡੋਗਰਾਈ ਵਾਰ ਮੈਮੋਰੀਅਲ ਤੱਕ ਕੱਢੀ ਗਈ।
Publish Date: Tue, 18 Aug 2026 03:13 PM (IST)
Updated Date: Tue, 18 Aug 2026 03:18 PM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ - ਆਜ਼ਾਦੀ ਦਿਵਸ ਨੂੰ ਸਮਰਪਿਤ ਭਾਰਤੀ ਫੌਜ ਦੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ, ਵੀਰ ਨਾਰੀਆਂ ਦੇ ਹੌਂਸਲੇ ਅਤੇ ਕੁਰਬਾਨੀ ਨੂੰ ਸਲਾਮ ਕਰਨ ਅਤੇ ਮਹਿਲਾ ਸਸ਼ਕਤੀਕਰਨ ਦਾ ਸੰਦੇਸ਼ ਦੇਣ ਦੇ ਉਦੇਸ਼ ਨਾਲ ਪੈਂਥਰ ਡਿਵੀਜ਼ਨ ਵੱਲੋਂ ਮਹਿਲਾ ਬਾਈਕ ਰੈਲੀ ਦਾ ਆਯੋਜਨ ਕੀਤਾ ਗਿਆ। ਰੈਲੀ ਓਲਡ ਅੰਮ੍ਰਿਤਸਰ ਕੈਂਟ ਤੋਂ ਨਿਊ ਅੰਮ੍ਰਿਤਸਰ ਮਿਲਟਰੀ ਸਟੇਸ਼ਨ ਸਥਿਤ ਡੋਗਰਾਈ ਵਾਰ ਮੈਮੋਰੀਅਲ ਤੱਕ ਕੱਢੀ ਗਈ।
ਰੈਲੀ ਦੀ ਅਗਵਾਈ ਪੈਂਥਰ ਡਿਵੀਜ਼ਨ ਐਫ.ਡਬਲਿਊ.ਓ. ਦੀ ਚੇਅਰਪਰਸਨ ਗੁਲਮੋਹਰ ਕੁਰਲ ਕਪੂਰ ਨੇ ਕੀਤੀ, ਜਦਕਿ ਐਫ.ਡਬਲਿਊ.ਓ. ਪੈਂਥਰ ਡਿਵੀਜ਼ਨ ਦੀ ਵਾਈਸ ਚੇਅਰਪਰਸਨ ਸ੍ਰੀਮਤੀ ਸੰਤੋਸ਼ ਛਿੱਲਰ ਨੇ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਰੈਲੀ ਵਿੱਚ ਪੈਂਥਰ ਡਿਵੀਜ਼ਨ ਦੇ ਅਧਿਕਾਰੀਆਂ, ਜੇ.ਸੀ.ਓਜ਼ ਅਤੇ ਹੋਰ ਰੈਂਕਾਂ ਦੇ ਪਰਿਵਾਰਾਂ ਨਾਲ ਸਬੰਧਤ 46 ਮਹਿਲਾ ਬਾਈਕ ਰਾਈਡਰਾਂ ਨੇ ਪੂਰੇ ਉਤਸ਼ਾਹ ਅਤੇ ਜਜ਼ਬੇ ਨਾਲ ਭਾਗ ਲਿਆ।
ਡੋਗਰਾਈ ਵਾਰ ਮੈਮੋਰੀਅਲ ਵਿਖੇ ਪਹੁੰਚਣ ਉਪਰੰਤ ਰੈਲੀ ਵਿੱਚ ਸ਼ਾਮਲ ਮਹਿਲਾਵਾਂ ਨੇ ਇਤਿਹਾਸਕ ਬੈਟਲ ਆਫ਼ ਡੋਗਰਾਈ ਦੌਰਾਨ ਦੇਸ਼ ਦੀ ਰੱਖਿਆ ਲਈ ਸਰਵਉੱਚ ਬਲਿਦਾਨ ਦੇਣ ਵਾਲੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਸ਼ਹੀਦ ਸੈਨਿਕਾਂ ਦੀ ਬਹਾਦਰੀ, ਸ਼ੌਰਿਆ ਅਤੇ ਕੁਰਬਾਨੀ ਨੂੰ ਨਮਨ ਕਰਦਿਆਂ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਲਈ ਉਨ੍ਹਾਂ ਵੱਲੋਂ ਦਿੱਤੇ ਗਏ ਮਹਾਨ ਬਲਿਦਾਨ ਨੂੰ ਯਾਦ ਕੀਤਾ।