- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬੀ ਜਾਗਰਣ ਟੀਮ, ਪੰਜਾਬੀ ਜਾਗਰਣ ਅੰਮ੍ਰਿਤਸਰ : ਨੈਸ਼ਨਲ ਹਾਈਵੇ ’ਤੇ ਭਾਖੜਾ ਨਹਿਰ ’ਤੇ ਬਣੇ ਪੁਲ ਦੇ ਟੁੱਟਣ ਦੀ ਘਟਨਾ ਵਰਗੀ ਨੌਬਤ ਸ਼ਹਿਰ ਦੇ ਪੁਲਾਂ ’ਤੇ ਵੀ ਆ ਸਕਦੀ ਹੈ।

ਪੰਜਾਬੀ ਜਾਗਰਣ ਟੀਮ, ਪੰਜਾਬੀ ਜਾਗਰਣ
ਅੰਮ੍ਰਿਤਸਰ : ਨੈਸ਼ਨਲ ਹਾਈਵੇ ’ਤੇ ਭਾਖੜਾ ਨਹਿਰ ’ਤੇ ਬਣੇ ਪੁਲ ਦੇ ਟੁੱਟਣ ਦੀ ਘਟਨਾ ਵਰਗੀ ਨੌਬਤ ਸ਼ਹਿਰ ਦੇ ਪੁਲਾਂ ’ਤੇ ਵੀ ਆ ਸਕਦੀ ਹੈ। ਇਸ ਹਾਦਸੇ ਨੂੰ ਦੇਖਦਿਆਂ ਪੰਜਾਬੀ ਜਾਗਰਣ ਦੀਆਂ ਟੀਮ ਨੇ ਸ਼ਹਿਰ ਦੇ ਸਭ ਤੋਂ ਵਿਅਸਤ ਵੱਖ-ਵੱਖ ਫਲਾਈਓਵਰਾਂ ਤੋਂ ਗੁਜ਼ਰਨ ਵਾਲੇ ਭਾਰੀ ਭਰਕਮ ਵਾਹਨਾਂ ਦੀ ਆਵਾਜਾਈ ’ਤੇ ਦੇਰ ਰਾਤ ਤੱਕ ਨਜ਼ਰ ਰੱਖੀ। ਜਿਸ ਵਿੱਚ ਸਾਹਮਣੇ ਆਇਆ ਕਿ ਹਰ 10 ਤੋਂ ਲੈ ਕੇ 15 ਮਿੰਟ ਬਾਅਦ ਭੰਡਾਰੀ ਪੁਲ ਐਲੀਵੇਟਿਡ ਰੋਡ ਅਤੇ ਚਾਟੀਵਿੰਡ ਫਲਾਈਓਵਰ ਤੋਂ ਭਾਰੀ ਭਰਕਮ ਓਵਰਲੋਡ ਵਾਹਨ ਗੁਜ਼ਰਦੇ ਹਨ। ਇਨ੍ਹਾਂ ਵਾਹਨਾਂ ਦੀ ਰਫ਼ਤਾਰ ਵੀ ਉਨ੍ਹਾਂ ਉੱਪਰ ਲੱਦੇ ਬੋਝ ਦੇ ਹਿਸਾਬ ਨਾਲ ਤੇਜ਼ ਰਹਿੰਦੀ ਹੈ। ਇਨ੍ਹਾਂ ਦੋਵਾਂ ਥਾਵਾਂ ’ਤੇ ਵਾਹਨ ਆਪਣੇ ਵਜ਼ਨ ਸਮੇਤ ਕਰੀਬ 45 ਤੋਂ 50 ਟਨ ਵਜ਼ਨ ਨਾਲ ਭਾਰੀ ਭਰਕਮ ਵਾਹਨ ਗੁਜ਼ਰ ਰਹੇ ਹਨ। ਜੇਕਰ ਇੰਨੇ ਹੀ ਵਜ਼ਨ ਦੇ ਵਾਹਨ ਇੱਕੋ ਸਮੇਂ ਪੁਲ ’ਤੇ ਆ ਜਾਣ ਤਾਂ ਕੋਈ ਅਸੁਖਦ ਘਟਨਾ ਵਾਪਰਨ ਦਾ ਸਬੱਬ ਬਣ ਸਕਦੇ ਹਨ। ਇਹ ਓਵਰਲੋਡ ਵਾਹਨ ਇਨ੍ਹਾਂ ਪੁਲਾਂ ਦੀ ਮਿਆਦ ਨੂੰ ਹਿਲਾਉਣ ਵਿਚ ਕੋਈ ਕਸਰ ਨਹੀਂ ਛੱਡ ਰਹੇ।
ਪੁਲਾਂ ਦੀ ਮਿਆਦ 50 ਤੋਂ 60 ਸਾਲ, 100 ਟਨ ਵਜ਼ਨ ਦੀ ਸਮਰੱਥਾ
ਵੱਖ-ਵੱਖ ਵਿਭਾਗਾਂ ਦੇ ਇੰਜੀਨੀਅਰਿੰਗ ਬ੍ਰਾਂਚ ਦੇ ਅਫ਼ਸਰਾਂ ਮੁਤਾਬਕ ਪੁਲਾਂ ਦੀ ਮਿਆਦ 50 ਤੋਂ 60 ਸਾਲ ਰਹਿੰਦੀ ਹੈ। ਉੱਥੇ ਹੀ ਇਨ੍ਹਾਂ ਪੁਲਾਂ ਦੀ 70 ਤੋਂ ਲੈ ਕੇ 100 ਟਨ ਤੱਕ ਵਜ਼ਨ ਸਹਿਣ ਦੀ ਸਮਰੱਥਾ ਰਹਿੰਦੀ ਹੈ। ਇਹੀ ਨਹੀਂ ਸਮਾਂ ਬੀਤਣ ਨਾਲ ਹੀ ਇਨ੍ਹਾਂ ਪੁਲਾਂ ਦੀ ਨਿਯਮਤ ਜਾਂਚ ਅਤੇ ਮੈਂਟੀਨੈਂਸ ਰੱਖਣਾ ਵੀ ਜ਼ਰੂਰੀ ਹੈ। ਉੱਥੇ ਹੀ ਇਨ੍ਹਾਂ ਪੁਲਾਂ ’ਤੇ ਡਿਜ਼ਾਈਨ ਕੀਤੇ ਗਏ ਪ੍ਰੋਜੈਕਟ ਦੇ ਹਿਸਾਬ ਨਾਲ ਹੀ ਵਾਹਨ ਗੁਜ਼ਰ ਸਕਦੇ ਹਨ। ਭਾਰੀ-ਭਰਕਮ ਵਾਹਨਾਂ ਨਾਲ ਪੁਲਾਂ ਦੀ ਮਿਆਦ ’ਤੇ ਵੀ ਅਸਰ ਪੈਂਦਾ ਹੈ। ਕੋਈ ਵੀ ਪੁਲ ਉਸ ਦੇ ਡਿਜ਼ਾਈਨ ਕੀਤੇ ਗਏ ਢਾਂਚੇ ਦੇ ਹਿਸਾਬ ਨਾਲ ਹੀ ਵਜ਼ਨ ਸਹਿਣ ਵਾਲਾ ਰਹਿੰਦਾ ਹੈ। ਜਿਸ ਲਈ ਉੱਥੋਂ ਗੁਜ਼ਰਨ ਵਾਲੀ ਟ੍ਰੈਫਿਕ ਅਤੇ ਸਾਇਲ ਬੇਅਰਿੰਗ ਕੈਪੇਸਿਟੀ ਵਗੈਰਾ ਨੂੰ ਦੇਖ ਕੇ ਡਿਜ਼ਾਈਨ ਕੀਤਾ ਜਾਂਦਾ ਹੈ।
ਐਲੀਵੇਟਿਡ ਰੋਡ ’ਤੇ ਨਜ਼ਰ.. ਸਮਾਂ ਰਾਤ 9 ਵਜੇ ਤੋਂ 12 ਵਜੇ ਤੱਕ
ਭੰਡਾਰੀ ਪੁਲ ਤੋਂ ਅਲਫ਼ਾ ਵੰਨ ਮਾਲ ਤੱਕ ਕਰੀਬ 4.5 ਕਿਲੋਮੀਟਰ ਲੰਬਾ ਐਲੀਵੇਟਿਡ ਰੋਡ ਸਾਲ 2014 ਵਿੱਚ ਸ਼ੁਰੂ ਹੋਇਆ ਸੀ। ਇਸ ਦਾ ਇਸਤੇਮਾਲ ਮੁੱਖ ਤੌਰ ’ਤੇ ਜੀਟੀ ਰੋਡ ਜਲੰਧਰ-ਦਿੱਲੀ ਵੱਲ ਜਾਣ ਲਈ ਕੀਤਾ ਜਾਂਦਾ ਹੈ। ਇੱਥੇ ਰਾਤ ਦੇ ਸਮੇਂ ਹਰ 10 ਮਿੰਟ ਬਾਅਦ ਭਾਰੀ ਭਰਕਮ ਅਤੇ ਓਵਰਲੋਡਿਡ ਵਾਹਨ ਗੁਜ਼ਰਦੇ ਹਨ। ਅਜਿਹੇ ਵਿਚ ਰਾਤ ਦੇ ਸਮੇਂ ਐਲੀਵੇਟਿਡ ਰੋਡ ’ਤੇ ਭਾਰੀ ਵਾਹਨਾਂ ਦਾ ਦਬਾਅ ਜ਼ਿਆਦਾ ਵਧ ਜਾਂਦਾ ਹੈ। ਵਰਤਮਾਨ ਵਿੱਚ ਝੋਨੇ ਦੀਆਂ ਬੋਰੀਆਂ ਨਾਲ ਲੱਦੇ ਵਾਹਨ ਜ਼ਿਆਦਾ ਗੁਜ਼ਰ ਰਹੇ ਹਨ।
ਚਾਟੀਵਿੰਡ ਫਲਾਈਓਵਰ ਰਾਤ 9 ਵਜੇ ਤੋਂ 12 ਵਜੇ ਤੱਕ
ਪੀਡਬਲਿਊਡੀ ਵੱਲੋਂ ਸਾਲ 2021 ਵਿਚ ਚਾਟੀਵਿੰਡ ਫਲਾਈਓਵਰ ਤਿਆਰ ਕੀਤਾ ਗਿਆ ਸੀ। ਇੱਥੇ ਰਾਤ ਦੇ ਸਮੇਂ ਤਿੰਨ ਤੋਂ ਚਾਰ ਘੰਟਿਆਂ ਵਿਚ 40 ਤੋਂ 50 ਹੈਵੀ ਵਹੀਕਲ ਗੁਜ਼ਰਦੇ ਹਨ। ਜਿਨ੍ਹਾਂ ਵਿੱਚੋਂ ਜ਼ਿਆਦਾਤਰ ਓਵਰਲੋਡਿਡ ਹੁੰਦੇ ਹਨ। ਰਾਤ 9 ਵਜੇ ਤੋਂ ਲੈ ਕੇ 12 ਵਜੇ ਤੱਕ ਇਨ੍ਹਾਂ ਵਾਹਨਾਂ ਦਾ ਗੁਜ਼ਰਨਾ ਦੇਖਿਆ ਜਾ ਸਕਦਾ ਹੈ। ਇਸ ਫਲਾਈਓਵਰ ਤੋਂ ਤਰਨਤਾਰਨ, ਹਰੀਕੇ, ਜ਼ੀਰਾ, ਫਿਰੋਜ਼ਪੁਰ ਅਤੇ ਬਠਿੰਡਾ ਵੱਲੋਂ ਤਰਨਤਾਰਨ ਰੋਡ ਦੇ ਰਸਤੇ ਆਉਣ ਵਾਲੇ ਭਾਰੀ ਟਰੱਕ ਅਤੇ ਮਾਲਵਾਹਕ ਵਾਹਨ ਸਿੱਧੇ ਚਾਟੀਵਿੰਡ ਚੌਕ ਅਤੇ ਫਲਾਈਓਵਰ ਦਾ ਇਸਤੇਮਾਲ ਕਰਦੇ ਹਨ। ਉੱਥੇ ਹੀ ਜਲੰਧਰ ਅਤੇ ਲੁਧਿਆਣਾ ਵੱਲੋਂ ਤਾਰਾ ਵਾਲਾ ਪੁਲ ਵੱਲੋਂ ਬਾਈਪਾਸ ਤੋਂ ਆਉਣ ਵਾਲੇ ਵਾਹਨ ਇਸ ਫਲਾਈਓਵਰ ਤੋਂ ਹੋ ਕੇ ਸ਼ਹਿਰ ਦੇ ਅੰਦਰ ਅਤੇ ਬਾਹਰੀ ਹਿੱਸਿਆਂ ਵਿੱਚ ਜਾਂਦੇ ਹਨ।
ਪੁਲਾਂ ਦਾ ਨਿਰੀਖਣ ਮੈਂਟੀਨੈਂਸ ਹੁੰਦੀ ਹੈ : ਐਕਸੀਅਨ ਸਿਮਰਜੀਤ ਸਿੰਘ
ਪੁਲਾਂ ਦੇ ਡਿਜ਼ਾਈਨ ਕੀਤੇ ਗਏ ਢਾਂਚੇ ਮੁਤਾਬਕ ਹੀ ਉਸ ’ਤੇ ਵਾਹਨਾਂ ਦੀ ਆਵਾਜਾਈ ਹੋਣੀ ਚਾਹੀਦੀ ਹੈ। ਵਿਭਾਗ ਸਮੇਂ-ਸਮੇਂ ’ਤੇ ਪੁਲਾਂ ਦਾ ਨਿਰੀਖਣ ਕਰਦਾ ਹੈ, ਉੱਥੇ ਹੀ 5 ਸਾਲ ਵਿੱਚ ਮੈਂਟੀਨੈਂਸ ਵੀ ਕੀਤੀ ਜਾਂਦੀ ਹੈ। ਭਾਰੀ ਭਰਕਮ ਵਾਹਨਾਂ ਨੂੰ ਆਵਾਜਾਈ ਸੁਰੱਖਿਆ ਨਿਯਮਾਂ ਤਹਿਤ ਸਪੀਡ ’ਤੇ ਵੀ ਕੰਟਰੋਲ ਰੱਖਣਾ ਚਾਹੀਦਾ ਹੈ। ਓਵਰਲੋਡਿਡ ਵਾਹਨਾਂ ਦੀ ਵਜ੍ਹਾ ਨਾਲ ਪੁਲਾਂ ਅਤੇ ਸੜਕਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ।
ਵਿਭਾਗ ਓਵਰਲੋਡ ਵਾਹਨਾਂ ’ਤੇ ਕਾਰਵਾਈ ਕਰ ਰਿਹਾ : ਆਰਟੀਓ
ਟਰਾਂਸਪੋਰਟ ਵਿਭਾਗ ਦੀ ਇਨਫੋਰਸਮੈਂਟ ਟੀਮ ਨਿਯਮਤ ਤੌਰ ’ਤੇ ਫਲਾਈਓਵਰ ਅਤੇ ਸੜਕਾਂ ’ਤੇ ਚੱਲਣ ਵਾਲੇ ਓਵਰਲੋਡ ਵਾਹਨਾਂ ਦਾ ਚਲਾਨ ਕਰ ਰਹੀ ਹੈ। ਟਰਾਂਸਪੋਰਟਰ ਵੀ ਮੋਟਰ ਵਹੀਕਲ ਐਕਟ ਤਹਿਤ ਮਾਲ ਲੋਡਿੰਗ ਦੀ ਲਿਿਮਟ ਤੋਂ ਭਲੀ-ਭਾਂਤ ਜਾਣੂ ਹਨ।
ਡੇਢ ਹਫ਼ਤੇ ’ਚ 53 ਚਲਾਨ ਕੱਟੇ : ਏਡੀਸੀਪੀ ਟ੍ਰੈਫਿਕ
ਡੇਢ ਹਫ਼ਤੇ ਵਿਚ ਹੀ ਓਵਰਲੋਡ ਵਾਹਨਾਂ ਦੇ 53 ਚਲਾਨ ਕੱਟੇ ਜਾ ਚੁੱਕੇ ਹਨ। ਓਵਰਲੋਡ ਵਾਹਨਾਂ ਅਤੇ ਟ੍ਰੈਫਿਕ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਸ਼ਹਿਰ ਦੇ ਐਂਟਰੀ ਅਤੇ ਐਗਜ਼ਿਟ ਪੁਆਇੰਟਾਂ ’ਤੇ ਨਾਕਾਬੰਦੀ ਹੈ। ਆਉਣ ਵਾਲੇ ਦਿਨਾਂ ਵਿਚ ਓਵਰਲੋਡ ਵਾਹਨਾਂ ਖ਼ਿਲਾਫ਼ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ।