ਸਾਡੀ ਤਰਜੀਹ ਲੋਕ ਸਮੱਸਿਆਵਾਂ ਦਾ ਹੱਲ ਕਰਨਾ : ਵਿਰਾਟ ਦੇਵਗਨ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਵਾਰਡ ਨੰਬਰ 66 ਦੇ ਨਵੀਂ ਸੜਕ ਇਲਾਕੇ ਵਿਚ ਪੀਣ ਵਾਲੇ ਪਾਣੀ ਵਿਚ ਗੰਦਗੀ ਆਉਣ ਦੀ ਸਮੱਸਿਆ ਸਾਹਮਣੇ ਆਉਣ ’ਤੇ ਇਸ ਦਾ ਤੁਰੰਤ ਨੋਟਿਸ ਲੈਂਦਿਆਂ ਕੌਂਸਲਰ ਵਿਰਾਟ ਦੇਵਗਨ ਵਲੋਂ ਸਮੱਸਿਆ ਦੇ ਹੱਲ ਲਈ
Publish Date: Thu, 03 Sep 2026 04:18 PM (IST)
Updated Date: Thu, 03 Sep 2026 04:19 PM (IST)
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਵਾਰਡ ਨੰਬਰ 66 ਦੇ ਨਵੀਂ ਸੜਕ ਇਲਾਕੇ ਵਿਚ ਪੀਣ ਵਾਲੇ ਪਾਣੀ ਵਿਚ ਗੰਦਗੀ ਆਉਣ ਦੀ ਸਮੱਸਿਆ ਸਾਹਮਣੇ ਆਉਣ ’ਤੇ ਇਸ ਦਾ ਤੁਰੰਤ ਨੋਟਿਸ ਲੈਂਦਿਆਂ ਕੌਂਸਲਰ ਵਿਰਾਟ ਦੇਵਗਨ ਵਲੋਂ ਸਮੱਸਿਆ ਦੇ ਹੱਲ ਲਈ ਕਾਰਵਾਈ ਸ਼ੁਰੂ ਕਰਵਾਈ ਗਈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਇਕ ਘਰ ਦੇ ਨਿੱਜੀ ਵਾਟਰ ਸਪਲਾਈ ਕਨੈਕਸ਼ਨ ਦੀ ਪਾਈਪ ਟੁੱਟਣ ਕਾਰਨ ਅੰਡਰਗ੍ਰਾਊਂਡ ਲੀਕੇਜ ਹੋ ਰਹੀ ਸੀ, ਜਿਸ ਕਾਰਨ ਪਾਣੀ ਦੀ ਲਾਈਨ ਪ੍ਰਭਾਵਿਤ ਹੋ ਕੇ ਕਈ ਘਰਾਂ ਦੇ ਪੀਣ ਵਾਲੇ ਪਾਣੀ ਵਿਚ ਗੰਦਗੀ ਆ ਰਹੀ ਸੀ। ਮੌਕੇ ’ਤੇ ਲੋੜੀਂਦੀ ਕਾਰਵਾਈ ਕਰਵਾਉਂਦਿਆਂ ਸਮੱਸਿਆ ਨੂੰ ਦੂਰ ਕਰਨ ਦੇ ਯਤਨ ਕੀਤੇ ਗਏ। ਇਸ ਮੌਕੇ ਇਲਾਕਾ ਨਿਵਾਸੀਆਂ ਨੇ ਕੌਂਸਲਰ ਵਿਰਾਟ ਦੇਵਗਨ ਵਲੋਂ ਸਮੱਸਿਆ ਦਾ ਤੁਰੰਤ ਨੋਟਿਸ ਲੈ ਕੇ ਹੱਲ ਕਰਵਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਦੇ ਹੱਲ ਲਈ ਇਸ ਤਰ੍ਹਾਂ ਜ਼ਮੀਨੀ ਪੱਧਰ ’ਤੇ ਕੰਮ ਕਰਨਾ ਸ਼ਲਾਘਾਯੋਗ ਹੈ। ਵਿਰਾਟ ਦੇਵਗਨ ਨੇ ਕਿਹਾ ਕਿ ਸਾਡਾ ਮਕਸਦ ਸਿਰਫ਼ ਸਮੱਸਿਆਵਾਂ ਦੀ ਗੱਲ ਕਰਨਾ ਨਹੀਂ, ਸਗੋਂ ਸਮੱਸਿਆ ਦੀ ਪਛਾਣ ਕਰਕੇ ਉਸਦਾ ਹੱਲ ਕਰਵਾਉਣਾ ਹੈ। ਵਾਰਡ ਵਿੱਚ ਜਿੱਥੇ ਵੀ ਕਿਸੇ ਨਿਵਾਸੀ ਨੂੰ ਪਾਣੀ, ਸੀਵਰੇਜ, ਸਫਾਈ ਜਾਂ ਹੋਰ ਕਿਸੇ ਬੁਨਿਆਦੀ ਸਹੂਲਤ ਸਬੰਧੀ ਸਮੱਸਿਆ ਆਉਂਦੀ ਹੈ, ਉਹ ਸਾਡੇ ਧਿਆਨ ਵਿਚ ਲਿਆਉਣ। ਹਰ ਸੰਭਵ ਕੋਸ਼ਿਸ਼ ਕਰਕੇ ਉਸਦਾ ਹੱਲ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੇਵਾ ਜਾਰੀ ਹੈ, ਗੱਲਾਂ ਨਹੀਂ—ਸਾਡੀ ਤਰਜੀਹ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਅਤੇ ਵਾਰਡ ਦਾ ਬਿਹਤਰ ਵਿਕਾਸ ਹੈ।