ਕੜਾਕੇ ਦੀ ਠੰਢ ’ਚ ਸਕੂਲ ਖੋਲ੍ਹੇ ਜਾਣਾ ਬੱਚਿਆਂ ਦੀ ਸਿਹਤ ਨਾਲ ਖ਼ਿਲਵਾੜ : ਸਮਾਜ ਸੇਵਕ
ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੂਰੇ ਪੰਜਾਬ ਵਿਚ ਪੈ ਰਹੀ ਕੜਾਕੇ ਦੀ ਠੰਡ ਵਿੱਚ ਜਿੱਥੇ ਵਪਾਰ ਤੇ ਕੰਮਕਾਜ ਵਿਚ ਗਿਰਾਵਟ ਆਈ ਹੈ ਤੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋਇਆ ਹੈ,
Publish Date: Fri, 16 Jan 2026 04:40 PM (IST)
Updated Date: Fri, 16 Jan 2026 04:42 PM (IST)

ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੂਰੇ ਪੰਜਾਬ ਵਿਚ ਪੈ ਰਹੀ ਕੜਾਕੇ ਦੀ ਠੰਡ ਵਿੱਚ ਜਿੱਥੇ ਵਪਾਰ ਤੇ ਕੰਮਕਾਜ ਵਿਚ ਗਿਰਾਵਟ ਆਈ ਹੈ ਤੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋਇਆ ਹੈ, ਉਥੇ ਹੀ ਪੰਜਾਬ ਸਰਕਾਰ ਵਲੋ ਸਕੂਲਾਂ ਨੂੰ ਖੋਲ੍ਹੇ ਜਾਣਾ ਬੱਚਿਆ ਦੀ ਸਿਹਤ ਨਾਲ ਖਿਲਵਾੜ ਕਰਨ ਦੇ ਬਰਾਬਰ ਹੈ। ਇਹ ਪ੍ਰਗਟਾਵਾ ਸ਼ਿਵ ਸੈਨਾ ਹਿੰਦੁਸਤਾਨ ਦੇ ਸੰਗਠਨ ਮੰਤਰੀ ਪੰਜਾਬ ਰਾਹੁਲ ਖੋਸਲਾ, ਸਮਾਜ ਸੇਵਕ ਰਜਿੰਦਰ ਸਹਿਦੇਵ, ਸੁਨੀਲ ਕੁਮਾਰ, ਬਲਦੇਵ ਸਿੰਘ, ਕਮਲ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਦੇ ਨਾਲ ਪੂਰੇ ਪੰਜਾਬ ਦੇ ਮਾਪਿਆ ਵਿਚ ਰੋਸ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕੜਾਕੇ ਦੀ ਠੰਡ ਵਿੱਚ ਪੈ ਰਹੀ ਸੰਘਣੀਧੁੰਦ ਤੇ ਸੀਤ ਲਹਿਰ ਕਾਰੋਬਾਰ ਕਰਨ ਵਾਲਿਆ ਲਈ ਮੁਸੀਬਤਾਂ ਖੜੀ ਕਰ ਰਹੀ ਹੈ ਤੇ ਇਸ ਠੰਡੇ ਮੋਸਮ ਵਿਚ ਬੱਚਿਆ ਨੂੰ ਸਕੂਲ ਭੇਜਣਾ ਕਿਸੇ ਖਤਰੇ ਤੋ ਘਟ ਨਹੀ ਹੈ। ਉਨ੍ਹਾਂ ਕਿਹਾ ਕਿ ਕੜਾਕੇ ਦੀ ਠੰਡ ਵਿੱਚ ਸਕੂਲਾਂ ਨੂੰ ਹਜੇ ਇਕ ਹਫਤਾ ਬੰਦ ਰੱਖਣਾ ਚਾਹੀਦਾ ਹੈ ਅਤੇ ਆਨਲਾਈਨ ਕਲਾਸਾ ਲਗਾ ਦੇਣੀਆਂ ਚਾਹੀਦੀਆਂ ਹਨ, ਤਾਂ ਜੌ ਬੱਚਿਆਂ ਦੀ ਸਿਹਤ ਦਾ ਖਿਆਲ ਰੱਖਿਆ ਜਾ ਸਕੇ ਅਤੇ ਮਾਪੇ ਵੀ ਇਸ ਠੰਡ ਦੇ ਮੌਸਮ ਵਿਚ ਸੁਰੱਖਿਅਤ ਰਹਿ ਸਕਣ। ਸਮਾਜ ਸੇਵਕਾਂ ਨੇ ਸਰਕਾਰ ਤੋ ਮੰਗ ਕੀਤੀ ਕਿ ਕੜਾਕੇ ਦੀ ਠੰਡ ਅਤੇ ਪੈ ਰਹੀ ਸੰਘਣੀ ਧੁੰਦ ਨੂੰ ਦੇਖਦੇ ਹੋਏ ਸਕੂਲਾਂ ਨੂੰ ਹਜੇ ਬੰਦ ਕੀਤਾ ਜਾਵੇ।