ਡੀਏਵੀ ਕਾਲਜ ਵਿਖੇ ਓਪਨ ਮਾਈਕ ਦਿਵਸ ਮਨਾਇਆ
ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਡੀਏਵੀ ਕਾਲਜ ਅੰਮ੍ਰਿਤਸਰ ਦੇ ਪ੍ਰਿੰਟ ਐਂਡ ਸੋਸ਼ਲ ਮੀਡੀਆ ਕਲੱਬ ਅਤੇ ਮਾਸ ਕਮਿਊਨੀਕੇਸ਼ਨ ਤੇ ਵੀਡੀਓ ਪ੍ਰੋਡਕਸ਼ਨ ਵਿਭਾਗ ਵੱਲੋਂ ਕਾਲਜ ਕੈਂਪਸ ਵਿੱਚ ਓਪਨ ਮਾਈਕ ਦਾ ਆਯੋਜਨ ਕੀਤਾ ਗਿਆ।
Publish Date: Wed, 23 Sep 2026 04:11 PM (IST)
Updated Date: Wed, 23 Sep 2026 04:12 PM (IST)
ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਡੀਏਵੀ ਕਾਲਜ ਅੰਮ੍ਰਿਤਸਰ ਦੇ ਪ੍ਰਿੰਟ ਐਂਡ ਸੋਸ਼ਲ ਮੀਡੀਆ ਕਲੱਬ ਅਤੇ ਮਾਸ ਕਮਿਊਨੀਕੇਸ਼ਨ ਤੇ ਵੀਡੀਓ ਪ੍ਰੋਡਕਸ਼ਨ ਵਿਭਾਗ ਵੱਲੋਂ ਕਾਲਜ ਕੈਂਪਸ ਵਿੱਚ ਓਪਨ ਮਾਈਕ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਨੇ ਕਾਰਜਕ੍ਰਮ ਦਾ ਸ਼ੁਭ ਆਰੰਭ ਕੀਤਾ। ਓਪਨ ਮਾਈਕ ਵਿਚ ਵਿਿਦਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਕਵਿਤਾ ਪਾਠ, ਗੀਤ, ਸ਼ਾਇਰੀ, ਕਹਾਣੀ ਸੁਣਾਉਣ, ਭਾਸ਼ਣ ਅਤੇ ਹੋਰ ਰਚਨਾਤਮਕ ਪੇਸ਼ਕਾਰੀਆਂ ਰਾਹੀਂ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਵਿਿਦਆਰਥੀਆਂ ਦੀ ਆਤਮ-ਵਿਸ਼ਵਾਸ ਭਰਪੂਰ ਪੇਸ਼ਕਾਰੀ ਨੂੰ ਹਾਜ਼ਰ ਦਰਸ਼ਕਾਂ ਅਤੇ ਅਧਿਆਪਕਾਂ ਵੱਲੋਂ ਖੂਬ ਸਰਾਹਿਆ ਗਿਆ। ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਨੇ ਵਿਿਦਆਰਥੀਆਂ ਦੀ ਪ੍ਰਤਿਭਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਓਪਨ ਮਾਈਕ ਵਰਗੇ ਮੰਚ ਵਿਿਦਆਰਥੀਆਂ ਦੀ ਰਚਨਾਤਮਕਤਾ, ਆਤਮ-ਵਿਸ਼ਵਾਸ ਅਤੇ ਸੰਚਾਰ ਹੁਨਰ ਨੂੰ ਨਿਖਾਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਪ੍ਰਿੰਟ ਐਂਡ ਸੋਸ਼ਲ ਮੀਡੀਆ ਕਲੱਬ ਅਤੇ ਮਾਸ ਕਮਿਊਨੀਕੇਸ਼ਨ ਤੇ ਵੀਡੀਓ ਪ੍ਰੋਡਕਸ਼ਨ ਵਿਭਾਗ ਵੱਲੋਂ ਕੀਤੇ ਗਏ ਸਫਲ ਆਯੋਜਨ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਪ੍ਰੋ. ਸੰਦੀਪ ਕੁਮਾਰ ਸ਼ਰਮਾ, ਪ੍ਰੋ.ਸ਼ਿਵ ਕੁਮਾਰ, ਪ੍ਰੋ. ਅਨੁਰਾਗ ਸਨਨ, ਪ੍ਰੋ. ਅਦਿਿਤਆ ਗੌਤਮ, ਸੁਭਾਸ਼ ਕੁਮਾਰ, ਅਮਿਤ ਕੁਮਾਰ ਅਤੇ ਵੱਡੀ ਗਿਣਤੀ ਵਿਚ ਵਿਿਦਆਰਥੀ ਹਾਜ਼ਰ ਸਨ।