ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸਬੰਧੀ ਦਿੱਤਾ ਖੁੱਲਾ ਸੱਦਾ ਗੁਰਜਿੰਦਰ ਮਾਹਲ, ਪੰਜਾਬੀ ਜਾਗਰਣ ਅੰਮ੍ਰਿਤਸਰ : 4 ਸਤੰਬਰ ਨੂੰ ਆਉਣ ਵਾਲੀ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਤਿਆਰੀਆਂ ਵੱਡੇ ਪੱਧਰ ’ਤੇ
Publish Date: Tue, 01 Sep 2026 04:10 PM (IST)
Updated Date: Tue, 01 Sep 2026 04:13 PM (IST)
ਗੁਰਜਿੰਦਰ ਮਾਹਲ, ਪੰਜਾਬੀ ਜਾਗਰਣ ਅੰਮ੍ਰਿਤਸਰ : 4 ਸਤੰਬਰ ਨੂੰ ਆਉਣ ਵਾਲੀ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਤਿਆਰੀਆਂ ਵੱਡੇ ਪੱਧਰ ’ਤੇ ਕੀਤੀਆਂ ਜਾ ਰਹੀਆਂ ਹਨ ਤੇ 1 ਲੱਖ ਤੋਂ ਵੱਧ ਆਉਣ ਵਾਲੇ ਸ਼ਰਧਾਲੂਆਂ ਦੀ ਆਮਦ ਨੂੰ ਮੁੱਖ ਰੱਖਦੇ ਹੋਏ ਸ੍ਰੀ ਗਿਰੀਰਾਜ ਧਾਮ ਗੋਲਡਨ ਸਿਟੀ ਇਨਕਲੇਵ ਏਅਰਪੋਰਟ ਰੋਡ ’ਤੇ ਸ਼ਰਧਾਲੂਆਂ ਲਈ ਦਿਨ-ਰਾਤ ਤਿਆਰੀਆਂ ਵੱਡੇ ਪੱਧਰ ’ਤੇ ਮੁਕੰਮਲ ਕਰ ਲਈਆਂ ਗਈਆਂ ਹਨ। ਧਾਮ ਦੇ ਪ੍ਰਮੁੱਖ ਸ੍ਰੀ ਕ੍ਰਿਸ਼ਨ ਪਾਤਰ ਸੁਆਮੀ ਸ੍ਰੀ ਨਿਵਾਸ ਮਹਾਰਾਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ 18 ਸਾਲ ਦੇ ਸਮੇਂ ਤੋਂ ਧਾਮ ’ਚ ਨਿਰੰਤਰ ਸ੍ਰੀ ਲਛਮੀ ਨਰਾਇਣ ਜੀ ਦੇ ਹਵਨ ਯੱਗ ਰੋਜ਼ਾਨਾ ਕੀਤੇ ਜਾਂਦੇ ਹਨ ਤੇ ਹਰ ਸਾਲ ਹੀ ਸੰਗਤ ਦੇ ਸਹਿਯੋਗ ਨਾਲ ਵੱਡੇ ਪੱਧਰ ’ਤੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਤਿਆਰੀਆਂ, ਕੀਰਤਨ ਭਜਨ ਮੰਡਲੀਆਂ ਤੇ ਦੇਸ਼ ਵਿਦੇਸ਼ ਤੋਂ ਆ ਰਹੇ ਸ਼ਰਧਾਲੂਆਂ ਲਈ ਹਰ ਤਰ੍ਹਾਂ ਦੇ ਇੰਤਜ਼ਾਮ ਵੱਡੇ ਪੱਧਰ ’ਤੇ ਕਰ ਲਏ ਗਏ ਹਨ। 24 ਘੰਟੇ ਭੋਜਨ ਪ੍ਰਸ਼ਾਦ ਆਦਿ ਦੀ ਵਿਵਸਥਾ ਤੋਂ ਇਲਾਵਾ ਸ਼ਰਧਾਲੂਆਂ ਦੇ ਹਰ ਤਰ੍ਹਾਂ ਦੇ ਰਹਿਣ-ਸਹਿਣ ਤੇ ਵਿਸ਼ੇਸ਼ ਇੰਤਜ਼ਾਮ ਦੀਆਂ ਤਿਆਰੀਆਂ ਗਿਰੀਰਾਜ ਧਾਮ ਦੀ ਟਰੱਸਟ ਕਮੇਟੀ ਵੱਲੋਂ ਮੁਕੰਮਲ ਹੋ ਗਈਆਂ ਹਨ ਅਤੇ ਕਿਸੇ ਨੂੰ ਵੀ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਇਸ ਸਬੰਧੀ ਸਮਾਗਮ ਵਿੱਚ ਆਉਣ ਲਈ ਖੁੱਲਾ ਪਰਿਵਾਰਿਕ ਸੱਦਾ ਵੀ ਦਿੱਤਾ। ਸਵਾਮੀ ਨੇ ਕਿਹਾ ਕਿ 4 ਸਤੰਬਰ ਨੂੰ ਸਾਰਾ ਦਿਨ ਸਵੇਰ ਤੋਂ ਲੈ ਕੇ ਰਾਤ 12 ਵਜੇ ਤੱਕ ਸ੍ਰੀ ਸੁਨੇਹਾ ਗੋਸਵਾਮੀ ਅਤੇ ਹੋਰ ਭਜਨ ਮੰਡਲੀਆਂ ਵੱਲੋਂ ਸ੍ਰੀ ਕ੍ਰਿਸ਼ਨ ਭਗਵਾਨ ਜੀ ਦੀ ਉਤਸਵ ਮਹਿਮਾ ਅਤੇ ਭਜਨ ਕੀਰਤਨ ਨਿਰੰਤਰ ਕੀਤੇ ਜਾਣਗੇ। ਪਾਰਕਿੰਗ ਦੀ ਵਿਵਸਥਾ ਸੁਚਾਰੂ ਢੰਗ ਲਈ ਕਰਨ ਸਬੰਧੀ ਵਿਸ਼ੇਸ਼ ਪਾਰਕਿੰਗ ਸਥਾਨ ਵੀ ਨਿਯੁਕਤ ਕੀਤੇ ਗਏ ਹਨ ਤਾਂ ਜੋ ਕਿਸੇ ਵਿਅਕਤੀ ਨੂੰ ਕੋਈ ਮੁਸ਼ਕਿਲ ਨਾ ਆ ਸਕੇ।