ਖਾਲਸਾ ਯੂਨੀਵਰਸਿਟੀ ਵਿਖੇ ਇਕ ਰੋਜ਼ਾ ਖਪਤਕਾਰ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਖਾਲਸਾ ਯੂਨੀਵਰਸਿਟੀ ਵਿਖੇ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟੀਆਰਏਆਈ), ਖੇਤਰੀ ਦਫ਼ਤਰ ਜੈਪੁਰ ਦੇ ਸਹਿਯੋਗ ਨਾਲ ਵਿਿਦਆਰਥੀਆਂ ਅਤੇ ਖਪਤਕਾਰਾਂ ਨੂੰ ਸਾਈਬਰ ਸੁਰੱਖਿਆ, ਖਪਤਕਾਰ
Publish Date: Tue, 22 Sep 2026 04:51 PM (IST)
Updated Date: Tue, 22 Sep 2026 04:54 PM (IST)
ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਖਾਲਸਾ ਯੂਨੀਵਰਸਿਟੀ ਵਿਖੇ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟੀਆਰਏਆਈ), ਖੇਤਰੀ ਦਫ਼ਤਰ ਜੈਪੁਰ ਦੇ ਸਹਿਯੋਗ ਨਾਲ ਵਿਿਦਆਰਥੀਆਂ ਅਤੇ ਖਪਤਕਾਰਾਂ ਨੂੰ ਸਾਈਬਰ ਸੁਰੱਖਿਆ, ਖਪਤਕਾਰ ਅਧਿਕਾਰਾਂ ਅਤੇ ਦੂਰਸੰਚਾਰ ਸੇਵਾਵਾਂ ਸਬੰਧੀ ਜਾਗਰੂਕ ਕਰਨ ਲਈ ਇਕ ਰੋਜ਼ਾ ਖਪਤਕਾਰ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ। ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਅਤੇ ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ ਦੀ ਯੋਗ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਮੌਕੇ ’ਵਰਸਿਟੀ ਦੇ ਕੰਟਰੋਲਰ ਪ੍ਰੀਖਿਆਵਾਂ ਡਾ. ਕੰਵਲਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਕਤ ਪ੍ਰੋਗਰਾਮ ’ਚ ਟੀਆਰਏਆਈ ਦੇ ਸਲਾਹਕਾਰ ਰਾਜੇਸ਼ ਕੁਮਾਰ ਅਗਰਵਾਲ, ਜੁਆਇੰਟ ਐਡਵਾਈਜ਼ਰ ਜੇਪੀ ਗਰਗ, ਸੀਨੀਅਰ ਰਿਸਰਚ ਅਫਸਰ ਓਮ ਪ੍ਰਕਾਸ਼, ਸਮਾਜ ਸੇਵੀ ਰਾਮ ਸਿੰਘ, ਮੋਟੀਵੇਸ਼ਨਲ ਸਪੀਕਰ, ਐਂਕਰ ਅਤੇ ਇਵੈਂਟ ਆਰਗੇਨਾਈਜ਼ਰ ਮਹਿੰਦਰ ਕੌਰ ਕਟਾਰੀਆ ਅਤੇ ਪੰਜਾਬ ਸਟੇਟ ਅਤੇ ਚੰਡੀਗੜ੍ਹ ਹਿਊਮਨ ਰਾਈਟਸ ਕਮਿਸ਼ਨ ਦੇ ਸੁਪਰਡੈਂਟ ਆਫ ਪੁਲਿਸ ਅਤੇ ਸਾਈਬਰ ਮਾਹਿਰ ਦੀਪਕ ਸਿੰਘ ਪੀਪੀਐਸ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸਹਾਇਕ ਪ੍ਰੋਫੈਸਰ ਡਾ. ਪ੍ਰਿਿਤਕਾ ਮਹਿਰਾ ਨੇ ਸਵਾਗਤੀ ਭਾਸ਼ਣ ਦਿੰਦਿਆਂ ਸਮੂਹ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਸਵਾਗਤ ਕੀਤਾ ਉਪਰੰਤ ਸ਼ਮ੍ਹਾ ਰੌਸ਼ਨ ਕਰਨ ਦੀ ਰਸਮ ਅਦਾ ਕੀਤੀ ਗਈ। ਪ੍ਰੋਗਰਾਮ ਦੌਰਾਨ ਸਾਈਬਰ ਸੁਰੱਖਿਆ ਅਤੇ ਦੂਰਸੰਚਾਰ ਖੇਤਰ ’ਚ ਖਪਤਕਾਰ ਜਾਗਰੂਕਤਾ ਨਾਲ ਸਬੰਧਿਤ ਦੋ ਮੁੱਖ ਸੈਸ਼ਨ ਕਰਵਾਏ ਗਏ। ਇਸ ਮੌਕੇ ਦੀਪਕ ਸਿੰਘ ਨੇ ਸਾਈਬਰ ਹਾਈਜੀਨ ਅਤੇ ਸਾਈਬਰ ਧੋਖਾਧੜੀ ਤੋਂ ਬਚਾਅ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਉਨ੍ਹਾਂ ਵਿਿਦਆਰਥੀਆਂ ਨੂੰ ਵੱਖ—ਵੱਖ ਕਿਸਮ ਦੇ ਸਾਈਬਰ ਖਤਰਿਆਂ ਤੋਂ ਜਾਣੂ ਕਰਵਾਉਂਦਿਆਂ ਸੁਰੱਖਿਅਤ ਅਤੇ ਜ਼ਿੰਮੇਵਾਰ ਡਿਜੀਟਲ ਵਿਵਹਾਰ ਅਪਨਾਉਣ ’ਤੇ ਜ਼ੋਰ ਦਿੱਤਾ।ਉਨ੍ਹਾਂ ਨੇ ਸਾਈਬਰ ਧੋਖਾਧੜੀ ਤੋਂ ਬਚਾਅ, ਸਾਫਟਵੇਅਰ ਨੂੰ ਨਿਯਮਿਤ ਤੌਰ ’ਤੇ ਅਪਡੇਟ ਕਰਨ, ਮਜ਼ਬੂਤ ਪਾਸਵਰਡ ਰੱਖਣ, ਅਣਜਾਣ ਵਿਅਕਤੀਆਂ ਵੱਲੋਂ ਭੇਜੇ ਸ਼ੱਕੀ ਲੰਿਕਾਂ ਅਤੇ ਅਟੈਚਮੈਂਟਾਂ ਤੋਂ ਬਚਣ ਅਤੇ ਆਨਲਾਈਨ ਠੱਗੀ ਅਤੇ ਧੋਖਾਧੜੀ ਵਾਲੀਆਂ ਸੰਚਾਰ ਗਤੀਵਿਧੀਆਂ ਪ੍ਰਤੀ ਸੁਚੇਤ ਰਹਿਣ ਬਾਰੇ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ। ਉਨ੍ਹਾਂ ਨੇ ਸਾਈਬਰ ਅਪਰਾਧਾਂ ਦੀਆਂ ਹਾਲੀਆ ਘਟਨਾਵਾਂ ਅਤੇ ਉੱਭਰ ਰਹੇ ਸਾਈਬਰ ਖਤਰਿਆਂ ਬਾਰ ਵੀ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਈਬਰ ਅਪਰਾਧੀ ਆਮ ਤੌਰ ’ਤੇ ਕਿਹੜੇ ਤਰੀਕੇ ਵਰਤਦੇ ਹਨ। ਇਸ ਦੇ ਨਾਲ ਹੀ ਭਾਗੀਦਾਰਾਂ ਨੂੰ ਡਿਜੀਟਲ ਵਾਤਾਵਰਣ ’ਚ ਨਾਗਰਿਕਾਂ ਦੀ ਸੁਰੱਖਿਆ ਲਈ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ—ਵੱਖ ਪਹਿਲਕਦਮੀਆਂ ਬਾਰੇ ਵੀ ਜਾਣੂ ਕਰਵਾਇਆ ਗਿਆ। ਦੂਜੇ ਸੈਸ਼ਨ ’ਚ ਟੀਆਰਏਆਈ ਵੱਲੋਂ ਖਪਤਕਾਰਾਂ ਦੇ ਹਿੱਤਾਂ ਲਈ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਅਤੇ ਰੈਗੂਲੇਟਰੀ ਉਪਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਟੀਆਰਏਆਈ ਦੇ ਸਲਾਹਕਾਰ ਅਗਰਵਾਲ ਨੇ ਦੂਰਸੰਚਾਰ ਖੇਤਰ ’ਚ ਟੈਰਿਫ ਦੀ ਕਾਰਜਪ੍ਰਣਾਲੀ ਅਤੇ ਖਪਤਕਾਰਾਂ ਲਈ ਸੁਖਾਵਾਂ ਮਾਹੌਲ ਪੈਦਾ ਕਰਨ ਵਾਸਤੇ ਕੀਤੇ ਜਾ ਰਹੇ ਰੈਗੂਲੇਟਰੀ ਉਪਾਵਾਂ ਬਾਰੇ ਚਰਚਾ ਕਰਦਿਆਂ ਪ੍ਰਸਾਰਣ ਖੇਤਰ ’ਚ ਲਾਗਤਾਂ ਨੂੰ ਘਟਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਫੈਕਲਟੀ ਡੀਨ ਡਾ. ਮਨਬੀਰ ਕੌਰ ਅਤੇ ਸਕੂਲ ਆਫ਼ ਕੰਪਿਊਟਰ ਸਾਇੰਸ ਦੇ ਮੁਖੀ ਡਾ. ਰਾਕੇਸ਼ ਕੁਮਾਰ ਨੇ ਕਿਹਾ ਕਿ ਪ੍ਰੋਗਰਾਮ ਦਾ ਸਮਾਪਨ ਜ਼ਿੰਮੇਵਾਰ ਡਿਜੀਟਲ ਨਾਗਰਿਕਤਾ, ਸਾਈਬਰ ਹਾਈਜੀਨ ਅਤੇ ਖਪਤਕਾਰ ਜਾਗਰੂਕਤਾ ’ਤੇ ਜ਼ੋਰ ਦੇਣ ਨਾਲ ਹੋਇਆ।ਇਹ ਪ੍ਰੋਗਰਾਮ ਨੌਜਵਾਨਾਂ ਨੂੰ ਸਾਈਬਰ ਸੁਰੱਖਿਆ, ਦੂਰਸੰਚਾਰ ਨਿਯਮਾਂ, ਖਪਤਕਾਰ ਅਧਿਕਾਰਾਂ ਅਤੇ ਸੁਰੱਖਿਅਤ ਡਿਜੀਟਲ ਵਿਵਹਾਰ ਸਬੰਧੀ ਵਧੇਰੇ ਜਾਗਰੂਕ ਕਰਕੇ ਉਨ੍ਹਾਂ ਨੂੰ ਸਸ਼ਕਤ ਬਣਾਉਣ ਵੱਲ ਇਕ ਜਾਣਕਾਰੀ ਭਰਪੂਰ ਅਤੇ ਸਾਰਥਿਕ ਉਪਰਾਲਾ ਸਾਬਤ ਹੋਇਆ।