ਵਿਸ਼ਵ ਪੰਜਾਬੀ ਦਿਵਸ ਮੌਕੇ ਰੋਜ਼ ਬੱਡਸ ਸਕੂਲ ’ਚ ਵਿਸ਼ੇਸ਼ ਸਮਾਗਮ ਕਰਵਾਇਆ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਰੋਜ਼ ਬੱਡਸ ਪਬਲਿਕ ਸਕੂਲ ਨਜ਼ਦੀਕ ਗਾਇਤਰੀ ਮੰਦਰ ਕਾਲੇ ਰੋਡ ਵਿਖੇ ਪ੍ਰਿੰਸੀਪਲ ਹਰਪ੍ਰੀਤ ਕੌਰ, ਡਾਇਰੈਕਟਰ ਨਰਿੰਦਰਪਾਲ ਸਿੰਘ ਅਤੇ ਪ੍ਰੈਜੀਡੈਂਟ ਦਵਿੰਦਰ ਕੌਰ ਦੀ ਯੋਗ ਅਗਵਾਈ ਹੇਠ ਵਿਸ਼ਵ ਪੰਜਾਬੀ ਦਿਵਸ ਨੂੰ
Publish Date: Thu, 24 Sep 2026 04:10 PM (IST)
Updated Date: Thu, 24 Sep 2026 04:12 PM (IST)
‘ਪੰਜਾਬੀ ਸਾਡੀ ਮਾਂ ਹੈ, ਪੰਜਾਬੀ ਸਾਡੀ ਪਹਿਚਾਣ’: ਪ੍ਰਿੰ. ਹਰਪ੍ਰੀਤ ਕੌਰ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਰੋਜ਼ ਬੱਡਸ ਪਬਲਿਕ ਸਕੂਲ ਨਜ਼ਦੀਕ ਗਾਇਤਰੀ ਮੰਦਰ ਕਾਲੇ ਰੋਡ ਵਿਖੇ ਪ੍ਰਿੰਸੀਪਲ ਹਰਪ੍ਰੀਤ ਕੌਰ, ਡਾਇਰੈਕਟਰ ਨਰਿੰਦਰਪਾਲ ਸਿੰਘ ਅਤੇ ਪ੍ਰੈਜੀਡੈਂਟ ਦਵਿੰਦਰ ਕੌਰ ਦੀ ਯੋਗ ਅਗਵਾਈ ਹੇਠ ਵਿਸ਼ਵ ਪੰਜਾਬੀ ਦਿਵਸ ਨੂੰ ਸਮਰਪਿਤ ਸਮਾਗਮ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੀਆਂ ਵਿਦਿਆਰਥੀਆਂ ਨੇ ਪੰਜਾਬੀ ਮਾਂ-ਬੋਲੀ ਦੇ ਸਤਿਕਾਰ ਵਿੱਚ ਵੱਖ-ਵੱਖ ਰਚਨਾਤਮਕ ਗਤੀਵਿਧੀਆਂ ਵਿੱਚ ਹਿੱਸਾ ਲਿਆ। ਪੰਜਾਬੀ ਦਿਵਸ ਨੂੰ ਸਮਰਪਿਤ ਇਸ ਸਮਾਗਮ ਦੌਰਾਨ ਵਿਦਿਆਰਥਣਾਂ ਨੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨਾਲ ਸੰਬੰਧਿਤ ਵੱਖ-ਵੱਖ ਰਚਨਾਤਮਕ ਅਤੇ ਸਿੱਖਿਆਤਮਕ ਗਤੀਵਿਧੀਆਂ ਵਿੱਚ ਭਾਗ ਲਿਆ। ਬੱਚਿਆਂ ਨੇ ਸਕੂਲ ਅੰਦਰ ਬੋਰਡ ਦੀ ਸਜਾਵਟ ਵੀ ਕੀਤੀ। ਵਿਦਿਆਰਥਣਾਂ ਨੇ ਪੰਜਾਬੀ ਕਵਿਤਾਵਾਂ, ਸੁੰਦਰ ਲਿਖਾਈ, ਚਿੱਤਰਕਲਾ, ਪੰਜਾਬੀ ਸਾਹਿਤ ਅਤੇ ਪੰਜਾਬੀ ਵਿਰਸੇ ਨਾਲ ਸੰਬੰਧਿਤ ਸੁੰਦਰ ਚਾਰਟ ਅਤੇ ਪੋਸਟਰ ਤਿਆਰ ਕੀਤੇ। ਵਿਦਿਆਰਥਣਾਂ ਵੱਲੋਂ ਕੀਤੀ ਗਈ ਕਲਾਤਮਕ ਪੇਸ਼ਕਾਰੀ ਵਿੱਚ ਪੰਜਾਬੀ ਮਾਂ-ਬੋਲੀ ਪ੍ਰਤੀ ਪਿਆਰ ਅਤੇ ਸਤਿਕਾਰ ਦੀ ਭਾਵਨਾ ਸਪਸ਼ਟ ਤੌਰ ਤੇ ਨਜ਼ਰ ਆਈ। ਸਕੂਲ ਵਿੱਚ ਕੀਤੀ ਗਈ ਪੰਜਾਬੀ ਦਿਵਸ ਦੀ ਸਜਾਵਟ ਨੇ ਸਮਾਗਮ ਦੀ ਰੌਣਕ ਨੂੰ ਹੋਰ ਵੀ ਵਧਾ ਦਿੱਤਾ। ਇਸ ਮੌਕੇ ਪ੍ਰਿੰਸੀਪਲ ਹਰਪ੍ਰੀਤ ਕੌਰ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀ ਸਿਰਫ਼ ਸਾਡੀ ਭਾਸ਼ਾ ਹੀ ਨਹੀਂ, ਸਗੋਂ ਸਾਡੀ ਪਹਿਚਾਣ, ਵਿਰਸੇ ਅਤੇ ਸੱਭਿਆਚਾਰ ਦੀ ਅਣਮੋਲ ਧਰੋਹਰ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਪੰਜਾਬੀ ਭਾਸ਼ਾ ਨੂੰ ਪਿਆਰ ਨਾਲ ਬੋਲਣ, ਪੜ੍ਹਨ ਅਤੇ ਲਿਖਣ ਲਈ ਪ੍ਰੇਰਿਤ ਕੀਤਾ। ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥਣਾਂ ਵਿੱਚ ਮਾਂ-ਬੋਲੀ ਪੰਜਾਬੀ ਪ੍ਰਤੀ ਸਾਂਝ, ਪਿਆਰ ਅਤੇ ਸਤਿਕਾਰ ਦੀ ਭਾਵਨਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਪੰਜਾਬੀ ਦੇ ਅਮੀਰ ਸਾਹਿਤਕ ਅਤੇ ਸੱਭਿਆਚਾਰਕ ਵਿਰਸੇ ਨਾਲ ਜੋੜਨਾ ਸੀ। ਉਨ੍ਹਾਂ ਕਿਹਾ ਕਿ ਪੰਜਾਬੀ ਸਾਡੀ ਮਾਂ ਹੈ, ਪੰਜਾਬੀ ਸਾਡੀ ਪਹਿਚਾਣ ਹੈ। ਪ੍ਰਿੰਸੀਪਲ ਹਰਪ੍ਰੀਤ ਕੌਰ, ਡਾਇਰੈਕਟਰ ਨਰਿੰਦਰਪਾਲ ਸਿੰਘ ਅਤੇ ਪ੍ਰੈਜੀਡੈਂਟ ਦਵਿੰਦਰ ਕੌਰ ਨੇ ਬੱਚਿਆਂ ਦੇ ਹੁਨਰ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅੱਜ ਦੇ ਯੁੱਗ ਵਿਚ ਬੱਚਿਆਂ ਦਾ ਮਾਂ ਬੋਲੀ ਨਾਲ ਜੁੜੇ ਰਹਿਣਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਨੂੰ ਆਪਣੀ ਮਾਂ ਬੋਲੀ ਤੇ ਵਿਰਸੇ ਨਾਲ ਜੋੜੀ ਰੱਖਣ ਲਈ ਸਾਰਿਆਂ ਨੂੰ ਤਤਪਰ ਰਹਿੰਦਿਆਂ ਅਜਿਹੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ।