ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾ ਦੇ ਅਧਿਅਕਾਰੀਆਂ ਨੇ ਕੀਤਾ ਜੀਐੱਨਡੀਯੂ ਦਾ ਦੌਰਾ ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾ ਚੰਡੀਗੜ੍ਹ ਵੱਲੋਂ ਜਨਤਕ ਪ੍ਰਸ਼ਾਸਨ, ਅਧਿਕਾਰੀਆਂ ਦੀ ਸਮਰੱਥਾ ਨਿਰਮਾਣ, ਪੇਸ਼ੇਵਰ ਸਿਖਲਾਈ ਅਤੇ ਉੱਭਰਦੀਆਂ ਤਕਨੀਕਾਂ ਦੀ ਵਰਤੋਂ ਦੇ
Publish Date: Fri, 04 Sep 2026 04:32 PM (IST)
Updated Date: Fri, 04 Sep 2026 04:34 PM (IST)
ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾ ਚੰਡੀਗੜ੍ਹ ਵੱਲੋਂ ਜਨਤਕ ਪ੍ਰਸ਼ਾਸਨ, ਅਧਿਕਾਰੀਆਂ ਦੀ ਸਮਰੱਥਾ ਨਿਰਮਾਣ, ਪੇਸ਼ੇਵਰ ਸਿਖਲਾਈ ਅਤੇ ਉੱਭਰਦੀਆਂ ਤਕਨੀਕਾਂ ਦੀ ਵਰਤੋਂ ਦੇ ਖੇਤਰ ਵਿਚ ਅਕਾਦਮਿਕ-ਸਰਕਾਰੀ ਸਾਂਝੇਦਾਰੀ ਦੀਆਂ ਸੰਭਾਵਨਾਵਾਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਐੱਮਜੀਐੱਸਆਈਪੀਏ ਚੰਡੀਗੜ੍ਹ ਦੇ ਲੀਡਰਸ਼ਿਪ ਅਤੇ ਜਨਤਕ ਨੀਤੀ ਕੇਂਦਰ ਦੇ ਮੁਖੀ ਬਾਲਾਚੰਦਰ ਅਈਅਰ ਆਈਆਰਪੀਐੱਸ ਸੇਵਾਮੁਕਤ ਅਤੇ ਜ਼ਮੀਨ-ਪੱਧਰੀ ਲੋਕਤੰਤਰੀ ਪ੍ਰਸ਼ਾਸਨ ਕੇਂਦਰ ਦੇ ਮੁਖੀ ਹਰੀਸ਼ ਨਾਇਰ ਆਈਏਐਸ ਸੇਵਾਮੁਕਤ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਦੌਰਾ ਕੀਤਾ ਅਤੇ ਉਪ-ਕੁਲਪਤੀ ਪ੍ਰੋ. ਡਾ. ਕਰਮਜੀਤ ਸਿੰਘ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੌਕੇ ਦੋਵਾਂ ਸੰਸਥਾਵਾਂ ਵਿਚਕਾਰ ਸਾਂਝੇ ਤੌਰ ’ਤੇ ਕੰਮ ਕਰਨ ਦੇ ਵੱਖ-ਵੱਖ ਖੇਤਰਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਪ੍ਰੋ. ਐਚਐਸ ਸੈਣੀ ਡੀਨ ਅਕਾਦਮਿਕ ਮਾਮਲੇ, ਪ੍ਰੋ. ਸਤਨਾਮ ਸਿੰਘ ਦਿਓਲ ਡੀਨ ਵਿਿਦਆਰਥੀ ਭਲਾਈ, ਪ੍ਰੋ. ਰਵਿੰਦਰ ਕੁਮਾਰ ਪ੍ਰੋਫੈਸਰ ਇੰਚਾਰਜ ਲੋਕ ਸੰਪਰਕ, ਪ੍ਰੋ. ਵੰਦਨਾ ਭੱਲਾ ਡਾਇਰੈਕਟਰ ਖੋਜ, ਪ੍ਰੋ. ਪੀਕੇ ਪਾਤੀ ਬਾਇਓਟੈਕਨਾਲੋਜੀ ਵਿਭਾਗ, ਪ੍ਰੋ. ਮਨਦੀਪ ਕੌਰ ਯੂਨੀਵਰਸਿਟੀ ਸਕੂਲ ਆਫ਼ ਫਾਈਨੈਂਸ਼ੀਅਲ ਸਟੱਡੀਜ਼, ਪ੍ਰੋ. ਸੰਦੀਪ ਸ਼ਰਮਾ ਕੰਪਿਊਟਰ ਇੰਜੀਨੀਅਰਿੰਗ ਤੇ ਤਕਨਾਲੋਜੀ ਵਿਭਾਗ ਅਤੇ ਡਾ. ਸਵਾਤੀ ਮਹਿਤਾ ਪੰਜਾਬ ਸਕੂਲ ਆਫ਼ ਇਕਨਾਮਿਕਸ ਮੌਜੂਦ ਸਨ। ਵਿਸ਼ੇਸ਼ ਮੁਲਾਕਾਤ ਦੌਰਾਨ ਯੂਨੀਵਰਸਿਟੀ ਦੀ ਬਹੁ-ਵਿਸ਼ਾਈ ਅਕਾਦਮਿਕ ਮੁਹਾਰਤ, ਖੋਜ ਸਮਰੱਥਾ ਅਤੇ ਉੱਭਰਦੀਆਂ ਤਕਨੀਕਾਂ ਦੇ ਖੇਤਰ ਵਿਚ ਵਧ ਰਹੀ ਸਮਰੱਥਾ ਨੂੰ ਸਰਕਾਰੀ ਅਧਿਕਾਰੀਆਂ ਲਈ ਉੱਚ ਪੱਧਰੀ ਸਿਖਲਾਈ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਨਾਲ ਜੋੜਨ ਬਾਰੇ ਵਿਚਾਰ ਕੀਤਾ ਗਿਆ। ਮਹਿਮਾਨ ਅਧਿਕਾਰੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਕਾਦਮਿਕ ਅਤੇ ਖੋਜ ਵਾਤਾਵਰਨ ਵਿਚ ਵਿਸ਼ੇਸ਼ ਦਿਲਚਸਪੀ ਦਿਖਾਈ ਅਤੇ ਜਨਤਕ ਨੀਤੀ, ਪ੍ਰਸ਼ਾਸਨ ਅਤੇ ਤਕਨਾਲੋਜੀ ਆਧਾਰਿਤ ਸਮਾਜਿਕ ਵਿਕਾਸ ਦੇ ਖੇਤਰਾਂ ਵਿਚ ਸਾਂਝੇ ਉਪਰਾਲਿਆਂ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਕੀਤੀ।