- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਐੱਨਐੱਸ ਈਵੈਂਟ ਵਲੋਂ ਸਾਉਣ ਦੀ ਮਹੀਨੇ ਨੂੰ ਸਮਰਪਿਤ ਹੋਟਲ ਰੀਜੈਂਟ ਵਿਖੇ ਧੂੰਮਧਾਮ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ ਅਮਿੱਟ ਛਾਪ ਛੱਡ ਗਿਆ। ਇਹ ਸਮਾਰੋਹ ਪ੍ਰਬੰਧਕ ਪਾਇਲ ਤੇ ਨੀਲਮ ਦੀ ਅਗਵਾਈ

ਅਜਿਹੇ ਸੱਭਿਆਚਾਰਕ ਸਮਾਗਮ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਦੇ : ਜੋਤਸਨਾ ਸ਼ਰਮਾ
ਅਮਨਦੀਪ ਸਿੰਘ, ਪੰਜਾਬੀ ਜਾਗਰਣ
ਅੰਮ੍ਰਿਤਸਰ : ਐੱਨਐੱਸ ਈਵੈਂਟ ਵਲੋਂ ਸਾਉਣ ਦੀ ਮਹੀਨੇ ਨੂੰ ਸਮਰਪਿਤ ਹੋਟਲ ਰੀਜੈਂਟ ਵਿਖੇ ਧੂੰਮਧਾਮ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ ਅਮਿੱਟ ਛਾਪ ਛੱਡ ਗਿਆ। ਇਹ ਸਮਾਰੋਹ ਪ੍ਰਬੰਧਕ ਪਾਇਲ ਤੇ ਨੀਲਮ ਦੀ ਅਗਵਾਈ ਹੇਠ ਕਰਵਾਇਆ ਗਿਆ ਸੀ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਪੰਜਾਬ ਮਹਿਲਾ ਕਾਂਗਰਸ ਦੀ ਵਾਈਸ ਪ੍ਰਧਾਨ ਵਿੱਦਿਆ ਗਿੱਲ ਰੀਆ, ਜਦ ਕਿ ਵਿਸ਼ੇਸ਼ ਮਹਿਮਾਨਾਂ ਵਿਚ ਨੇਲ ਸਟੂਡੀਓ ਦੀ ਐੱਮਡੀ ਜੋਤਸਨਾ ਸ਼ਰਮਾ, ਮੇਕਅੱਪ ਆਰਟਿਸਟ ਮੈਡ ਸੰਧੂ ਅਤੇ ਡਿਸਟ੍ਰਿਕਟ ਐਵਾਰਡੀ ਅਮਨਦੀਪ ਸਿੰਘ ਸ਼ਾਮਿਲ ਹੋਏ। ਪ੍ਰਬੰਧਕਾਂ ਨੇ ਸਮੂਹ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਜੀ ਆਇਆ ਆਖਿਆ। ਇਸ ਸਮਾਰੋਹ ਦੌਰਾਨ ਔਰਤਾਂ ਦੇ ਮਨੋਰੰਜਨ ਲਈ ਵੱਖ-ਵੱਖ ਗੇਮਾਂ ਵੀ ਖਿਡਾਈਆਂ ਗਈਆਂ। ਸਮਾਰੋਹ ਵਿਚ ਜੱਜਾਂ ਦੀ ਭੂਮਿਕਾ ਆਰਤੀ ਖੰਨਾ ਤੇ ਕੋਮਲ ਮਹਿਰਾ ਨੇ ਨਿਭਾਈ। ਇਸ ਦੌਰਾਨ ਮਿਸਿਜ਼ ਤੀਜ ਕੁਇਨ ਦਾ ਖਿਤਾਬ ਪਾਇਲ, ਬੈਸਟ ਮਹਿੰਦੀ ਅਲਾਈਸ, ਬੈਸਟ ਨੇਲ ਆਰਟ ਸ਼ਿਖਾ, ਬੈਸਟ ਤੀਜ ਅਸੈੱਸਰੀਜ਼ ਪੂਜਾ, ਬੈਸਟ ਮੇਕਅੱਪ ਦਾ ਖਿਤਾਬ ਰੀਆ ਗਿੱਲ ਨੇ ਜਿੱਤਿਆ। ਇਸ ਮੌਕੇ ਮੁੱਖ ਮਹਿਮਾਨ ਪੰਜਾਬ ਮਹਿਲਾ ਕਾਂਗਰਸ ਦੀ ਵਾਈਸ ਪ੍ਰਧਾਨ ਵਿੱਦਿਆ ਗਿੱਲ ਰੀਆ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਸਾਡੀਆਂ ਰਵਾਇਤਾਂ ਦਾ ਅਨਮੋਲ ਹਿੱਸਾ ਹੈ। ਇਹ ਤਿਉਹਾਰ ਧੀਆਂ-ਭੈਣਾਂ ਨੂੰ ਆਪਸੀ ਪਿਆਰ, ਸਾਂਝ ਅਤੇ ਏਕਤਾ ਦੇ ਮਜ਼ਬੂਤ ਰਿਸ਼ਤੇ ਵਿਚ ਜੋੜਦਾ ਹੈ। ਨੇਲ ਸਟੂਡੀਓ ਦੀ ਐੱਮਡੀ ਜੋਤਸਨਾ ਸ਼ਰਮਾ ਨੇ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਗਮ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਣ ਦਾ ਸਸ਼ਕਤ ਮਾਧਿਅਮ ਹਨ। ਇਸ ਸਮਾਰੋਹ ਦੇ ਆਯੋਜਨ ਲਈ ਪਾਇਲ ਤੇ ਨੀਲਮ ਵਧਾਈ ਦੇ ਪਾਤਰ ਹਨ। ਪ੍ਰਬੰਧਕ ਪਾਇਲ ਤੇ ਨੀਲਮ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬੀ ਸੱਭਿਆਚਾਰ ਦੇ ਪ੍ਰਤੀਕ 'ਤੀਆਂ ਦੇ ਤਿਉਹਾਰ' ਨੂੰ ਪੂਰੇ ਉਤਸ਼ਾਹ, ਰੌਣਕ ਅਤੇ ਰਵਾਇਤੀ ਰੰਗਾਂ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਪੰਜਾਬੀ ਲੋਕ-ਸੱਭਿਆਚਾਰ ਦੀਆਂ ਝਲਕੀਆਂ ਦੇ ਨਾਲ ਖੁਸ਼ੀ ਅਤੇ ਆਪਸੀ ਸਾਂਝ ਦਾ ਮਾਹੌਲ ਦੇਖਣ ਨੂੰ ਮਿਿਲਆ। ਔਰਤਾਂ ਤੇ ਛੋਟੇ ਬੱਚਿਆਂ ਨੇ ਵੀ ਗਿੱਧਾ, ਬੋਲੀਆਂ ਅਤੇ ਹੋਰ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਤੀਆਂ ਦੇ ਤਿਉਹਾਰ ਦਾ ਭਰਪੂਰ ਆਨੰਦ ਮਾਣਿਆ। ਉਨ੍ਹਾਂ ਕਿਹਾ ਅਸੀਂ ਸਾਰੇ ਪੰਜਾਬ ਦੇ ਅਮੀਰ ਵਿਰਸੇ, ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਸੰਭਾਲਣ ਲਈ ਲਗਾਤਾਰ ਯਤਨਸ਼ੀਲ ਹਾਂ। ਇਸ ਤੋਂ ਇਲਾਵਾ ਬੈਸਟ ਟ੍ਰਡੀਸ਼ਨਲ ਆਊੇਟਫਿੱਟ, ਬੈਸਟ ਗਰੈਸਫੁੱਲ ਲੇਡੀ, ਬੈਸਟ ਜਿਊਲਰੀ, ਮਿਸ ਸਾਵਨ, ਮਿਸਿਜ਼ ਸਾਵਨ ਫਸਟ ਐਂਡ ਸੈਕਿੰਡ ਰਨਰਅਪ ਅਤੇ ਬੈਸਟ ਰੈਂਪ ਤੋਂ ਇਲਾਵਾ ਕਈ ਟਾਈਟਲ ਕੱਢੇ ਗਏ। ਜੇਤੂਆਂ ਨੂੰ ਵਿਸ਼ੇਸ਼ ਮਹਿਮਾਨਾਂ ਅਤੇ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ।
ਨੈਤਿਕ ਤੇ ਸਮਰਿਧੀ ਨੇ ਮੋਹਿਆ ਮਨ
ਇਸੇ ਦੌਰਾਨ ਕਈ ਫਿਲਮਾਂ ਤੇ ਗੀਤਾਂ ਵਿਚ ਕੰਮ ਕਰ ਚੁੱਕੇ ਅਦਾਕਾਰ ਨੈਤਿਕ ਅਤੇ ਸਮਰਿਧੀ ਨੇ ਪੰਜਾਬੀ ਗੀਤ ‘ਰੀਲ’ ’ਤੇ ਸ਼ਾਨਦਾਰ ਪੇਸ਼ਕਾਰੀ ਨਾਲ ਦਰਸ਼ਕਾਂ ਤੋਂ ਤਾੜੀਆਂ ਬਟੋਰੀਆਂ। ਦੋਵਾਂ ਬੱਚਿਆਂ ਨੇ ਬਹੁਤ ਹੀ ਸ਼ਾਨਦਾਰ ਢੰਗ ਨਾਲ ਅੱਜ ਦੇ ਸੋਸ਼ਲ ਮੀਡੀਆ ’ਤੇ ਵੱਧ ਰਹੇ ਰੁਝਾਨ ਨੂੰ ਪੇਸ਼ ਕੀਤਾ ਅਤੇ ਦਰਸ਼ਕਾਂ ਦਾ ਮਨ ਮੋਹ ਲਿਆ। ਜੱਜਾਂ ਅਤੇ ਮਹਿਮਾਨਾਂ ਨੇ ਵੀ ਦੋਵਾਂ ਦੇ ਇਸ ਹੁਨਰ ਦੀ ਤਾਰੀਫ ਕੀਤੀ।