ਖਾਲਸਾ ਕਾਲਜ ਵਿਖੇ ‘ਐਨਪੀਟੀਈਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਖਾਲਸਾ ਕਾਲਜ ਵੱਲੋਂ ਆਈਆਈਟੀ ਕਾਨਪੁਰ ਦੇ ਸਹਿਯੋਗ ਨਾਲ ਅਧਿਆਪਕਾਂ ਲਈ ਡਿਜੀਟਲ ਸਿੱਖਿਆ ਨੂੰ ਮਜ਼ਬੂਤ ਕਰਨ ਅਤੇ ਨਿਰੰਤਰ ਪੇਸ਼ੇਵਰ ਵਿਕਾਸ ਨੂੰ ਉਤਸ਼ਾਹਿਤ ਕਰਨ ਸਬੰਧੀ ‘ਐਨਪੀਟੀਈਐਲ ਜਾਗਰੂਕਤਾ
Publish Date: Mon, 28 Sep 2026 07:19 PM (IST)
Updated Date: Mon, 28 Sep 2026 07:21 PM (IST)
ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਖਾਲਸਾ ਕਾਲਜ ਵੱਲੋਂ ਆਈਆਈਟੀ ਕਾਨਪੁਰ ਦੇ ਸਹਿਯੋਗ ਨਾਲ ਅਧਿਆਪਕਾਂ ਲਈ ਡਿਜੀਟਲ ਸਿੱਖਿਆ ਨੂੰ ਮਜ਼ਬੂਤ ਕਰਨ ਅਤੇ ਨਿਰੰਤਰ ਪੇਸ਼ੇਵਰ ਵਿਕਾਸ ਨੂੰ ਉਤਸ਼ਾਹਿਤ ਕਰਨ ਸਬੰਧੀ ‘ਐਨਪੀਟੀਈਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਨਿਰਦੇਸ਼ਾਂ ’ਤੇ ਕਰਵਾਈ ਉਕਤ ਵਰਕਸ਼ਾਪ ਦੌਰਾਨ ਅਧਿਆਪਕਾਂ ਨੂੰ ਐਸਡਬਲਯੂਏਵਾਈਏਐਮ—ਐਨਪੀਟੀਈਐਲ (ਸਵੈਮ—ਐਨਪੀਟੀਈਐਲ)ਦੇ ਅਕਾਦਮਿਕ ਢਾਂਚੇ ਸਬੰਧੀ ਜਾਣੂ ਕਰਵਾਇਆ ਗਿਆ ਅਤੇ ਉੱਚ ਸਿੱਖਿਆ ’ਚ ਅਧਿਆਪਨ, ਸਿੱਖਣ ਅਤੇ ਪੇਸ਼ੇਵਰ ਵਿਕਾਸ ਨੂੰ ਬੇਹਤਰ ਬਣਾਉਣ ਲਈ ਐਨਪੀਟੀਈਐਲ ਲੋਕਲ ਚੈਪਟਰਾਂ ਦੀ ਵੱਧ ਰਹੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ ਗਈ। ਉਕਤ ਪ੍ਰੋਗਰਾਮ ਦੀ ਸ਼ੁਰੂਆਤ ਵਿਿਦਆਰਥੀਆਂ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਗਈ, ਉਪਰੰਤ ਅਕਾਦਮਿਕ ਅਫੇਅਰਜ਼, ਡੀਨ ਅਤੇ ਆਈਕਿਊਏਸੀ ਡਾਇਰੈਕਟਰ ਡਾ. ਤਮਿੰਦਰ ਸਿੰਘ ਨੇ ਮੁੱਖ ਬੁਲਾਰਿਆਂ ਆਈਆਈਟੀ ਕਾਨਪੁਰ ਐਨਪੀਟੀਈਐਲ ਲੋਕਲ ਚੈਪਟਰਜ਼ (ਨਾਰਥ ਜ਼ੋਨ) ਤੋਂ ਕੋਆਰਡੀਨੇਟਰ ਡਾ. ਅੰਗਨਾ ਸੇਨਗੁਪਤਾ, ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਤੋਂ ਸੈਂਟਰ ਫਾਰ ਮਲਟੀਫੈਸਿਟਡ ਲਰਨਿੰਗ ਦੇ ਅਫਸਰ ਇੰਚਾਰਜ ਲਖਵੀਰ ਸਿੰਘ ਖੰਨਾ ਅਤੇ ਸਮੂਹ ਅਧਿਆਪਕਾਂ ਦਾ ਸਵਾਗਤ ਕਰਦਿਆਂ ਵਰਕਸ਼ਾਪ ਦੇ ਉਦੇਸ਼ਾਂ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਨੇ ਰਾਸ਼ਟਰੀ ਪੱਧਰ ਦੇ ਡਿਜੀਟਲ ਸਿੱਖਿਆ ਪਲੇਟਫਾਰਮਾਂ ਦੀ ਵਰਤੋਂ ਕਰਕੇ ਅਕਾਦਮਿਕ ਮੌਕਿਆਂ ਨੂੰ ਵਧਾਉਣ ਅਤੇ ਆਧੁਨਿਕ ਅਧਿਆਪਨ ਤੇ ਸਿੱਖਣ ਦੀਆਂ ਪ੍ਰਥਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਇਸ ਮੌਕੇ ਵਰਕਸ਼ਾਪ ਦੇ ਚੇਅਰਮੈਨ ਅਤੇ ਪ੍ਰਿੰ: ਡਾ. ਰੰਧਾਵਾ ਨੇ ਉੱਚ ਸਿੱਖਿਆ ’ਚ ਤਕਨਾਲੋਜੀ ਦੀ ਤਬਦੀਲੀਕਾਰੀ ਭੂਮਿਕਾ ਨੂੰ ਉਜਾਗਰ ਕਰਦਿਆਂ ਕਿਹਾ ਕਿ ਮੌਜੂਦਾ ਬਦਲਦੇ ਅਕਾਦਮਿਕ ਮਾਹੌਲ ਦੇ ਮੱਦੇਨਜ਼ਰ ਅਧਿਆਪਕਾਂ ਨੂੰ ਨਵੇਂ ਡਿਜੀਟਲ ਸਿੱਖਿਆ ਮੌਕਿਆਂ ਨੂੰ ਅਪਨਾਉਣਾ ਚਾਹੀਦਾ ਹੈ ਅਤੇ ਆਪਣੇ ਗਿਆਨ ਤੇ ਪੇਸ਼ੇਵਰ ਯੋਗਤਾਵਾਂ ਨੂੰ ਨਿਰੰਤਰ ਅਪਗ੍ਰੇਡ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਡਾ. ਸੇਨਗੁਪਤਾ ਨੇ ਐਨਪੀਟੀਈਐਲ ਦੇ ਅਕਾਦਮਿਕ ਢਾਂਚੇ ਸਬੰਧੀ ਪ੍ਰਭਾਵਸ਼ਾਲੀ ਸੈਸ਼ਨ ਕਰਵਾਇਆ।ਉਨ੍ਹਾਂ ਨੇ ਉੱਚ ਸਿੱਖਿਆ ’ਚ ਐਨਪੀਟੀਈਐਲ ਕੋਰਸਾਂ ਦੀ ਮਹੱਤਤਾ, ਇਸਦੇ ਲੋਕਲ ਚੈਪਟਰਾਂ ਦੀ ਕਾਰਗੁਜ਼ਾਰੀ ਅਤੇ ਉਨ੍ਹਾਂ ਤੋਂ ਮਿਲਣ ਵਾਲੇ ਲਾਭਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ।ਉਨ੍ਹਾਂ ਨੇ ਕੋਰਸ ਰਜਿਸਟ੍ਰੇਸ਼ਨ, ਸਰਟੀਫਿਕੇਸ਼ਨ, ਯੋਗਤਾ ਅਤੇ ਪ੍ਰੀਖਿਆ ਪ੍ਰਕਿਿਰਆ ਸਬੰਧੀ ਵੀ ਗਿਆਨ ਸਾਂਝਾ ਕੀਤਾ, ਜਿਸ ਨਾਲ ਅਧਿਆਪਕਾਂ ਨੂੰ ਐਨਪੀਟੀਈਐਲ ਵੱਲੋਂ ਪ੍ਰਦਾਨ ਕੀਤੇ ਜਾਂਦੇ ਵੱਖ—ਵੱਖ ਸਿੱਖਿਆ ਡਿਪਟੀ ਡਾਇਰੈਕਟਰ ਡਾ. ਜ਼ੋਰਾਵਰ ਸਿੰਘ ਨੇ ਵਰਕਸ਼ਾਪ ਨੂੰ ਸਫਲ ਬਣਾਉਣ ਲਈ ਸਰੋਤ ਵਿਅਕਤੀਆਂ, ਕਾਲਜ ਪ੍ਰਬੰਧਕਾਂ ਅਤੇ ਸਮੂਹ ਅਧਿਆਪਕਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ।ਇਸ ਮੌਕੇ ਸਾਇੰਸਿਜ਼ ਡੀਨ ਡਾ. ਹਰਵਿੰਦਰ ਕੌਰ, ਸਟੂਡੈਂਟ ਵੈਲਫੇਅਰ ਡੀਨ ਡਾ. ਦਲਜੀਤ ਸਿੰਘ, ਸਕਿੱਲ ਡਿਵੈਲਪਮੈਂਟ ਸੈਂਟਰ ਡਾਇਰੈਕਟਰ ਡਾ. ਐਮਐਸ ਬੱਤਰਾ ਤੋਂ ਇਲਾਵਾ ਵੱਖ—ਵੱਖ ਵਿਭਾਗਾਂ ਦੇ ਮੁਖੀ ਅਤੇ ਅਧਿਆਪਕ ਹਾਜ਼ਰ ਸਨ।