ਡੁੱਬਣ ਨਾਲ ਨਹੀਂ, ਕਤਲ ਕਰਕੇ ਲਾਸ਼ ਨਹਿਰ ’ਚ ਸੁੱਟੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਝੰਡੇਰ ਦੇ ਰਹਿਣ ਵਾਲੇ ਦਿਲਬਾਗ ਸਿੰਘ ਦੀ ਮੌਤ ਨਹਿਰ 'ਚ ਡੁੱਬਣ ਨਾਲ ਨਹੀਂ ਸਗੋਂ ਉਸ ਦਾ ਕਤਲ ਕਰਕੇ ਲਾਸ਼ ਖੁਰਦ-ਬੁਰਦ ਕਰਨ ਲਈ ਉਸ ਨੂੰ ਨਹਿਰ
Publish Date: Sat, 19 Sep 2026 06:24 PM (IST)
Updated Date: Sat, 19 Sep 2026 06:26 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਝੰਡੇਰ ਦੇ ਰਹਿਣ ਵਾਲੇ ਦਿਲਬਾਗ ਸਿੰਘ ਦੀ ਮੌਤ ਨਹਿਰ ਚ ਡੁੱਬਣ ਨਾਲ ਨਹੀਂ ਸਗੋਂ ਉਸ ਦਾ ਕਤਲ ਕਰਕੇ ਲਾਸ਼ ਖੁਰਦ-ਬੁਰਦ ਕਰਨ ਲਈ ਉਸ ਨੂੰ ਨਹਿਰ ਚ ਸੁੱਟ ਦਿੱਤਾ ਸੀ। ਪੁਲਿਸ ਨੇ ਦਿਲਬਾਗ ਸਿੰਘ ਦੇ ਦੋਸਤ ਸੁਨੀਲ ਕੁਮਾਰ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਸਬ-ਇੰਸਪੈਕਟਰ ਨਰੇਸ਼ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਅਦਾਲਤ ਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਣੀ ਬਾਕੀ ਹੈ। ਝੰਡੇਰ ਪਿੰਡ ਨਿਵਾਸੀ ਕੰਵਲਜੀਤ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਤੀ ਦਿਲਬਾਗ ਸਿੰਘ ਪੇਸ਼ੇ ਵਜੋਂ ਕਿਸਾਨ ਹੈ ਅਤੇ ਸ਼ਰਾਬ ਦੀ ਲਤ ਦਾ ਸ਼ਿਕਾਰ ਹੈ। ਪਿੰਡ ਦੇ ਹੀ ਸੁਨੀਲ ਕੁਮਾਰ ਨਾਲ ਉਸ ਦਾ ਉੱਠਣਾ-ਬੈਠਣਾ ਹੈ। ਅਕਸਰ ਉਹ ਦੋਵੇਂ ਹੀ ਪਿੰਡ ਤੋਂ ਬਾਹਰ ਜਾਂਦੇ ਸਨ। ਪੀੜਤਾ ਨੇ ਦੱਸਿਆ ਕਿ 14 ਸਤੰਬਰ ਦੀ ਸ਼ਾਮ ਸੁਨੀਲ ਉਸ ਦੇ ਪਤੀ ਨੂੰ ਉਸ ਦੇ ਹੀ ਘਰ ਤੋਂ ਬਾਈਕ ਤੇ ਸ਼ਹਿਰ ਜਾਣ ਦੀ ਗੱਲ ਕਹਿ ਕੇ ਲੈ ਗਿਆ ਸੀ। ਸਾਰੀ ਰਾਤ ਉਸ ਦਾ ਪਤੀ ਘਰ ਨਹੀਂ ਆਇਆ। ਅਗਲੇ ਦਿਨ ਉਨ੍ਹਾਂ ਨੇ ਪੁਲਿਸ ਚ ਮੁਲਜ਼ਮ ਖਿਲਾਫ ਅਤੇ ਪਤੀ ਦੀ ਭਾਲ ਲਈ ਸ਼ਿਕਾਇਤ ਦਿੱਤੀ ਸੀ। ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਨਹਿਰ ਕੰਢੇ ਪਤੀ ਦੇ ਜੁੱਤੇ ਮਿਲੇ। ਪੁਲਿਸ ਨੇ ਤਦ ਸ਼ੱਕ ਦੇ ਅਧਾਰ ਤੇ ਨਹਿਰ ਚ ਗੋਤਾਖੋਰ ਉਤਾਰੇ ਤਾਂ ਪਤੀ ਦੀ ਲਾਸ਼ ਮਿਲੀ। ਪਰਿਵਾਰ ਨੇ ਦੋਸ਼ ਲਗਾਇਆ ਕਿ ਰੰਜਿਸ਼ ਕਾਰਨ ਸੁਨੀਲ ਨੇ ਦਿਲਬਾਗ ਦਾ ਕਤਲ ਕਰਕੇ ਲਾਸ਼ ਖੁਰਦ-ਬੁਰਦ ਕਰਨ ਲਈ ਉਸ ਨੂੰ ਨਹਿਰ ਚ ਸੁੱਟ ਦਿੱਤਾ ਸੀ।