ਈਐੱਸਆਈ ਹਸਪਤਾਲ ’ਚ ਨਵੀਂ ਵਾਇਰਿੰਗ ਕੀਤੀ, ਮਾਹਿਰ ਡਾਕਟਰਾਂ ਦੀ ਘਾਟ ਬਰਕਰਾਰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਈਐਸਆਈ ਹਸਪਤਾਲ 'ਚ ਇਕ ਪਾਸੇ ਬਿਜਲੀ ਵਿਵਸਥਾ ਨੂੰ ਲੀਹ 'ਤੇ ਲਿਆਉਣ ਲਈ ਪੁਰਾਣੀ ਵਾਇਰਿੰਗ ਬਦਲ ਦਿੱਤੀ ਗਈ ਹੈ, ਉੱਥੇ ਹੀ ਦੂਜੇ ਪਾਸੇ
Publish Date: Tue, 22 Sep 2026 06:46 PM (IST)
Updated Date: Tue, 22 Sep 2026 06:48 PM (IST)
ਚਾਰ ਦਿਨ ਬਿਜਲੀ ਸੰਕਟ ਤੋਂ ਬਾਅਦ ਪੁਰਾਣੀ ਵਾਇਰਿੰਗ ਤੇ ਮੇਨ ਸਵਿੱਚ ਬਦਲੇ, ਹਾਟਲਾਈਨ ਦੀ ਸਹੂਲਤ ਸ਼ੁਰੂ, ਐਮਡੀ ਮੈਡੀਸਨ ਦੀ ਤਾਇਨਾਤੀ ਨਹੀਂ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਈਐਸਆਈ ਹਸਪਤਾਲ ਚ ਇਕ ਪਾਸੇ ਬਿਜਲੀ ਵਿਵਸਥਾ ਨੂੰ ਲੀਹ ਤੇ ਲਿਆਉਣ ਲਈ ਪੁਰਾਣੀ ਵਾਇਰਿੰਗ ਬਦਲ ਦਿੱਤੀ ਗਈ ਹੈ, ਉੱਥੇ ਹੀ ਦੂਜੇ ਪਾਸੇ ਮਾਹਿਰ ਡਾਕਟਰਾਂ ਦੀ ਘਾਟ ਮਰੀਜ਼ਾਂ ਲਈ ਪ੍ਰੇਸ਼ਾਨੀ ਬਣੀ ਹੋਈ ਹੈ। ਈਐਸਆਈ ਨਿਗਮ ਨੇ ਹਸਪਤਾਲ ਦੀ ਪੁਰਾਣੀ ਵਾਇਰਿੰਗ ਦੇ ਨਾਲ ਮੇਨ ਸਵਿੱਚ ਵੀ ਬਦਲ ਦਿੱਤੇ ਹਨ ਅਤੇ ਹਾਟਲਾਈਨ ਦੀ ਸਹੂਲਤ ਉਪਲਬਧ ਕਰਵਾਈ ਹੈ। ਇਸ ਨਾਲ ਬਿਜਲੀ ਸਪਲਾਈ ਚ ਤਕਨੀਕੀ ਖਰਾਬੀ ਆਉਣ ਤੇ ਹਸਪਤਾਲ ਦੀਆਂ ਸੇਵਾਵਾਂ ਪ੍ਰਭਾਵਿਤ ਹੋਣ ਦਾ ਖਦਸ਼ਾ ਘੱਟ ਹੋਵੇਗਾ। ਦਰਅਸਲ, ਇਸੇ ਮਹੀਨੇ ਖਰਾਬ ਵਾਇਰਿੰਗ ਕਾਰਨ ਹਸਪਤਾਲ ਚ ਚਾਰ ਦਿਨ ਤੱਕ ਬਿਜਲੀ ਸਪਲਾਈ ਠੱਪ ਰਹੀ ਸੀ। ਐਕਸ-ਰੇ, ਲੈਬ, ਕੰਪਿਊਟਰ ਅਤੇ ਬਿਿਲੰਗ ਵਰਗੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ ਸਨ। ਕੰਪਿਊਟਰ ਨਾ ਚੱਲਣ ਕਾਰਨ ਮਰੀਜ਼ਾਂ ਨੂੰ ਦੂਜੇ ਹਸਪਤਾਲ ਚ ਰੈਫਰ ਵੀ ਨਹੀਂ ਕੀਤਾ ਜਾ ਸਕਿਆ। ਭਿਆਨਕ ਗਰਮੀ ਚ ਡਾਕਟਰਾਂ ਨੂੰ ਓਪੀਡੀ ਛੱਡ ਕੇ ਦਰੱਖਤ ਦੀ ਛਾਂ ਹੇਠ ਬੈਠ ਕੇ ਮਰੀਜ਼ਾਂ ਦੀ ਜਾਂਚ ਕਰਨੀ ਪਈ ਸੀ। ਇਸ ਤੋਂ ਬਾਅਦ ਹਸਪਤਾਲ ਦੀ ਬਿਜਲੀ ਵਿਵਸਥਾ ਨੂੰ ਲੈ ਕੇ ਮਾਮਲਾ ਈਐਸਆਈ ਨਿਗਮ ਦੇ ਅਧਿਕਾਰੀਆਂ ਸਾਹਮਣੇ ਚੁੱਕਿਆ ਗਿਆ। ਹੁਣ ਵਾਇਰਿੰਗ ਅਤੇ ਮੇਨ ਸਵਿੱਚ ਬਦਲਣ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਹਸਪਤਾਲ ਦੀਆਂ ਮੈਡੀਕਲ ਸੇਵਾਵਾਂ ਨਾਲ ਜੁੜੀ ਦੂਜੀ ਵੱਡੀ ਸਮੱਸਿਆ ਅਜੇ ਵੀ ਬਣੀ ਹੋਈ ਹੈ। ਮੈਡੀਸਨ ਵਿਭਾਗ ਚ ਐਮਡੀ ਮੈਡੀਸਨ ਮਾਹਿਰ ਦੀ ਤਾਇਨਾਤੀ ਨਹੀਂ ਹੋਈ ਹੈ। ਹਸਪਤਾਲ ਚ ਬੁਖਾਰ, ਇਨਫੈਕਸ਼ਨ, ਬਲੱਡ ਪ੍ਰੈਸ਼ਰ, ਸ਼ੂਗਰ ਸਮੇਤ ਵੱਖ-ਵੱਖ ਬਿਮਾਰੀਆਂ ਦੇ ਮਰੀਜ਼ ਇਲਾਜ ਲਈ ਪਹੁੰਚਦੇ ਹਨ, ਪਰ ਮਾਹਿਰ ਡਾਕਟਰ ਦੀ ਅਣਹੋਂਦ ਕਾਰਨ ਲੋੜਵੰਦ ਮਰੀਜ਼ਾਂ ਨੂੰ ਦੂਜੇ ਹਸਪਤਾਲਾਂ ਚ ਰੈਫਰ ਕਰਨਾ ਪੈ ਰਿਹਾ ਹੈ। ਹਸਪਤਾਲ ਦਾ ਬਿਜਲੀ ਢਾਂਚਾ ਤਾਂ ਸੁਧਰ ਗਿਆ, ਪਰ ਮਾਹਿਰ ਡਾਕਟਰੀ ਸੇਵਾਵਾਂ ਦੀ ਘਾਟ ਮਰੀਜ਼ਾਂ ਲਈ ਅਜੇ ਵੀ ਚੁਣੌਤੀ ਬਣੀ ਹੋਈ ਹੈ।