ਪੰਜਾਬ ਸਿਆਸਤ 'ਚ ਨਵਾਂ ਭੂਚਾਲ: ਬਿਕਰਮ ਮਜੀਠੀਆ ਦਾ ਵੱਡਾ ਦਾਅਵਾ, ਭਗਵੰਤ ਮਾਨ ਦੀ ਵੀਡੀਓ ਵਾਲੇ ਮਾਮਲੇ 'ਚ ਅਫ਼ਸਰਾਂ ਦੀ ਮਿਲੀਭੁਗਤ!
ਪੂਰਵ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਵੀਡੀਓ ਦੀ ਫ਼ਰਜ਼ੀ ਫੋਰੈਂਸਿਕ ਰਿਪੋਰਟ ਤਿਆਰ ਕਰਨ ਵਾਲਿਆਂ ਖ਼ਿਲਾਫ਼ ਹਰਿਆਣਾ ਦੇ ਗੁਰੂਗ੍ਰਾਮ 'ਚ FIR ਦਰਜ ਕੀਤੀ ਗਈ ਹੈ। ਪੁਲਿਸ ਨੇ ਇਸ ਮਾਮਲੇ 'ਚ ਅਰੁਣ ਮਹਿੰਦਰੂ ਅਤੇ ਅੰਕਿਤ ਨੂੰ ਨਾਮਜ਼ਦ ਕੀਤਾ ਹੈ। ਮਜੀਠੀਆ ਨੇ ਦੱਸਿਆ ਕਿ ਐਫਆਈਆਰ 'ਚ ਪੰਜਾਬ ਸਰਕਾਰ ਦੇ ਕੁਝ ਅਫ਼ਸਰਾਂ ਦੀ ਮਿਲੀਭਗਤ ਦਾ ਵੀ ਜ਼ਿਕਰ ਹੈ।
Publish Date: Wed, 24 Jun 2026 11:42 AM (IST)
Updated Date: Wed, 24 Jun 2026 12:12 PM (IST)

ਜਾਗਰਣ ਪ੍ਰਤੀਨਿਧ, ਅੰਮ੍ਰਿਤਸਰ : ਪੂਰਵ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਵੀਡੀਓ ਦੀ ਫ਼ਰਜ਼ੀ ਫੋਰੈਂਸਿਕ ਰਿਪੋਰਟ ਤਿਆਰ ਕਰਨ ਵਾਲਿਆਂ ਖ਼ਿਲਾਫ਼ ਹਰਿਆਣਾ ਦੇ ਗੁਰੂਗ੍ਰਾਮ 'ਚ FIR ਦਰਜ ਕੀਤੀ ਗਈ ਹੈ। ਪੁਲਿਸ ਨੇ ਇਸ ਮਾਮਲੇ 'ਚ ਅਰੁਣ ਮਹਿੰਦਰੂ ਅਤੇ ਅੰਕਿਤ ਨੂੰ ਨਾਮਜ਼ਦ ਕੀਤਾ ਹੈ। ਮਜੀਠੀਆ ਨੇ ਦੱਸਿਆ ਕਿ ਐਫਆਈਆਰ 'ਚ ਪੰਜਾਬ ਸਰਕਾਰ ਦੇ ਕੁਝ ਅਫ਼ਸਰਾਂ ਦੀ ਮਿਲੀਭਗਤ ਦਾ ਵੀ ਜ਼ਿਕਰ ਹੈ।
ਮਜੀਠੀਆ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਸ ਵੀਡੀਓ ਦੇ ਸਬੰਧ 'ਚ ਪਹਿਲਾਂ ਹੀ ਜਾਂਚ ਕਰਵਾ ਲਈ ਸੀ। ਉਸ ਜਾਂਚ ਨੂੰ ਝੂਠਾ ਸਾਬਤ ਕਰਨ ਲਈ CM ਭਗਵੰਤ ਮਾਨ ਨੇ ਆਪਣੇ ਅਮਲੇ ਨਾਲ ਮਿਲ ਕੇ ਫ਼ਰਜ਼ੀ ਰਿਪੋਰਟ ਤਿਆਰ ਕਰਵਾਈ ਹੈ ਪਰ ਗੁਰੂ ਸਾਹਿਬਾਨ ਦੀ ਕਿਰਪਾ ਨਾਲ ਉਨ੍ਹਾਂ ਦੇ ਚਿਹਰੇ ਜਲਦ ਹੀ ਬੇਨਕਾਬ ਹੋ ਗਏ।
CCTV ਫੁਟੇਜ ਦਿਖਾ ਕੇ ਅਫ਼ਸਰਾਂ ਦੇ ਨਾਂ ਕੀਤੇ ਨਸ਼ਰ
ਮਜੀਠੀਆ ਨੇ ਪ੍ਰੈੱਸ ਕਾਨਫਰੰਸ ਦੌਰਾਨ ਗੁਰੂਗ੍ਰਾਮ ਦੇ ਇੱਕ ਵੱਡੇ ਹੋਟਲ ਦੀ CCTV ਫੁਟੇਜ ਦਿਖਾਉਂਦੇ ਹੋਏ ਕੁਝ ਵੱਡੇ ਅਫ਼ਸਰਾਂ ਦੇ ਨਾਂ ਵੀ ਦੱਸੇ। ਮਜੀਠੀਆ ਨੇ ਦਾਅਵਾ ਕੀਤਾ ਕਿ ਇਹ ਰਿਪੋਰਟ ਤਿਆਰ ਕਰਨ ਲਈ ਇੱਕ ਵੱਡੀ ਰਕਮ ਦਾ ਭੁਗਤਾਨ ਕੀਤਾ ਗਿਆ ਹੈ, ਜੋ ਕਿ ਰਿਪੋਰਟ ਬਣਾਉਣ ਵਾਲਿਆਂ ਨੂੰ ਦਿੱਤੀ ਗਈ ਸੀ। ਉਨ੍ਹਾਂ ਨੇ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੋ ਕੋਈ ਵੀ ਇਸ ਸਾਜ਼ਿਸ਼ 'ਚ ਸ਼ਾਮਲ ਹੈ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਮਜੀਠੀਆ ਨੇ ਕੇਂਦਰੀ ਏਜੰਸੀਆਂ ਤੋਂ ਵੀ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।