ਆਯੁਰਵੇਦ ਪ੍ਰਤੀ ਜਾਗਰੂਕਤਾ ਵਧਾਉਣ ਦੀ ਲੋੜ : ਡਾ. ਪੂਜਾ ਪ੍ਰਭਾਕਰ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਵਿਕਸਿਤ ਭਾਰਤ ਜੀ ਰਾਮ ਜੀ ਦੇ ਪੰਜਾਬ ਸਕੱਤਰ ਡਾ. ਪੂਜਾ ਪ੍ਰਭਾਕਰ ਅਤੇ ਮਾਝਾ ਜ਼ੋਨ ਦੇ ਜਨਰਲ ਸਕੱਤਰ ਵਿਕਾਸ ਪਰਾਸ਼ਰ ਨੇ ਕਨਵੀਨਰ ਭੀਮ ਸਿੰਘ ਕੋਟਲੀ ਅਤੇ ਉਪ ਪ੍ਰਧਾਨ ਪਰਮਿੰਦਰ ਸਿੰਘ ਦੇ ਮਾਰਗਦਰਸ਼ਨ ਵਿਚ
Publish Date: Tue, 29 Sep 2026 04:20 PM (IST)
Updated Date: Tue, 29 Sep 2026 04:21 PM (IST)
ਡਾ. ਪੂਜਾ ਪ੍ਰਭਾਕਰ ਨੇ ਚੇਅਰਮੈਨ ਗੁਰਸ਼ਰਨ ਸਿੰਘ ਛੀਨਾ ਨਾਲ ਕੀਤੀ ਮੁਲਾਕਾਤ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਵਿਕਸਿਤ ਭਾਰਤ ਜੀ ਰਾਮ ਜੀ ਦੇ ਪੰਜਾਬ ਸਕੱਤਰ ਡਾ. ਪੂਜਾ ਪ੍ਰਭਾਕਰ ਅਤੇ ਮਾਝਾ ਜ਼ੋਨ ਦੇ ਜਨਰਲ ਸਕੱਤਰ ਵਿਕਾਸ ਪਰਾਸ਼ਰ ਨੇ ਕਨਵੀਨਰ ਭੀਮ ਸਿੰਘ ਕੋਟਲੀ ਅਤੇ ਉਪ ਪ੍ਰਧਾਨ ਪਰਮਿੰਦਰ ਸਿੰਘ ਦੇ ਮਾਰਗਦਰਸ਼ਨ ਵਿਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਗੁਰਸ਼ਰਨ ਸਿੰਘ ਛੀਨਾ ਅਤੇ ਨਗਰ ਪ੍ਰੀਸ਼ਦ ਪ੍ਰਧਾਨ ਸ਼ੇਰ ਸਿੰਘ ਔਲਖ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੌਕੇ ਬੈਠਕ ਵਿਚ ਆਯੁਰਵੇਦ ਦੇ ਪ੍ਰਚਾਰ-ਪਸਾਰ ਅਤੇ ਹਰ ਵਿਅਕਤੀ ਤੱਕ ਇਸ ਦੇ ਲਾਭ ਪਹੁੰਚਾਉਣ ਨੂੰ ਲੈ ਕੇ ਵਿਸਥਾਰ ਨਾਲ ਚਰਚਾ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਆਯੁਰਵੇਦ ਸਾਡੀ ਪ੍ਰਾਚੀਨ ਚਿਿਕਤਸਾ ਪ੍ਰਣਾਲੀ ਹੈ ਅਤੇ ਸਿਹਤ ਦੀ ਸੰਭਾਲ ਅਤੇ ਸਰੀਰ ਦੇ ਅੰਦਰੂਨੀ ਅੰਗਾਂ ਦੀ ਦੇਖਭਾਲ ਲਈ ਇਸ ਦੇ ਮਹੱਤਵ ਪ੍ਰਤੀ ਲੋਕਾਂ ਵਿਚ ਜਾਗਰੂਕਤਾ ਵਧਾਉਣਾ ਜ਼ਰੂਰੀ ਹੈ। ਵਿਸ਼ੇਸ਼ ਤੌਰ ਤੇ ਪੇਂਡੂ ਖੇਤਰਾਂ ਵਿਚ ਅੱਜ ਵੀ ਕਈ ਲੋਕ ਆਯੁਰਵੇਦਿਕ ਇਲਾਜ ਅਤੇ ਇਸ ਦੇ ਵੱਖ-ਵੱਖ ਲਾਭਾਂ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਹਨ। ਇਸੇ ਮੰਤਵ ਨਾਲ ਸਿਡਾਨਾ ਆਯੁਰਵੇਦਿਕ ਹਸਪਤਾਲ ਵੱਲੋਂ ਸਮਾਜ ਦੇ ਵੱਖ-ਵੱਖ ਵਰਗਾਂ ਤੱਕ ਸਿਹਤ ਸੇਵਾਵਾਂ ਪਹੁੰਚਾਉਣ ਲਈ ਵੱਖ-ਵੱਖ ਖੇਤਰਾਂ ਵਿਚ ਕਈ ਮੁਫ਼ਤ ਆਯੁਰਵੇਦਿਕ ਸਿਹਤ ਅਤੇ ਜਾਗਰੂਕਤਾ ਕੈਂਪ ਲਗਾਉਣ ਦੀ ਪਹਿਲ ਕੀਤੀ ਜਾ ਰਹੀ ਹੈ। ਸਿਡਾਨਾ ਆਯੁਰਵੇਦਿਕ ਹਸਪਤਾਲ ਦੀ ਚੇਅਰਪਰਸਨ ਡਾ. ਜੀਵਨ ਜੋਤੀ ਸਿਡਾਨਾ ਨੇ ਭਰੋਸਾ ਦਿੱਤਾ ਕਿ ਸੰਸਥਾ ਹਮੇਸ਼ਾਂ ਸਮਾਜ ਦੇ ਨਾਲ ਖੜ੍ਹੀ ਰਹੇਗੀ ਅਤੇ ਲੋੜਵੰਦ ਲੋਕਾਂ ਦੀ ਮਦਦ ਲਈ ਸਿਹਤ ਸਣੇ ਵੱਖ-ਵੱਖ ਖੇਤਰਾਂ ਵਿਚ ਹਰ ਸੰਭਵ ਸਹਿਯੋਗ ਦਿੰਦੀ ਰਹੇਗੀ। ਕਨਵੀਨਰ ਭੀਮ ਸਿੰਘ ਕੋਟਲੀ ਨੇ ਕਿਹਾ ਕਿ ਵਿਕਸਿਤ ਭਾਰਤ ਜੀ ਰਾਮ ਜੀ ਦਾ ਮੁੱਖ ਮੰਤਵ ਸਮਾਜ ਦੇ ਹਰ ਵਰਗ ਤੱਕ ਲੋੜੀਂਦੀਆਂ ਸਹੂਲਤਾਂ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਰੁਜ਼ਗਾਰ, ਘੱਟੋ-ਘੱਟ ਉਜਰਤ, ਸਿਹਤ, ਸਿੱਖਿਆ ਅਤੇ ਹੋਰ ਮੁੱਢਲੀਆਂ ਸਹੂਲਤਾਂ ਰਾਹੀਂ ਲੋੜਵੰਦ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਨੂੰ ਤਾਕਤਵਰ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉੱਥੇ ਹੀ ਡਾ. ਪੂਜਾ ਪ੍ਰਭਾਕਰ, ਸਕੱਤਰ ਪੰਜਾਬ, ਵੀਬੀ ਜੀ ਰਾਮ ਜੀ ਨੇ ਕਿਹਾ ਕਿ ਜਥੇਬੰਦੀ ਸਮਾਜ ਦੇ ਹਰ ਉਸ ਖੇਤਰ ਵਿਚ ਸਰਗਰਮੀ ਨਾਲ ਕੰਮ ਕਰ ਰਹੀ ਹੈ ਜਿੱਥੇ ਲੋੜਵੰਦ ਤੇ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰਨ ਵਾਲੇ ਲੋਕਾਂ ਨੂੰ ਮਦਦ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਿਹਤ ਜਾਗਰੂਕਤਾ ਅਤੇ ਆਯੁਰਵੇਦਿਕ ਚਿਿਕਤਸਾ ਸਹੂਲਤਾਂ ਨੂੰ ਪੇਂਡੂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਤੱਕ ਪਹੁੰਚਾਉਣਾ ਇਸ ਸਮਾਜਿਕ ਯਤਨ ਦਾ ਅਹਿਮ ਹਿੱਸਾ ਹੈ। ਬੈਠਕ ਦੌਰਾਨ ਹਾਜ਼ਰ ਪਤਵੰਤਿਆਂ ਨੇ ਆਯੁਰਵੇਦ ਪ੍ਰਤੀ ਲੋਕ-ਜਾਗਰੂਕਤਾ ਵਧਾਉਣ ਅਤੇ ਲੋੜਵੰਦ ਲੋਕਾਂ ਤੱਕ ਸਿਹਤ ਸਹੂਲਤਾਂ ਪਹੁੰਚਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।