ਜੀਐੱਨਡੀਯੂ ਵਿਖੇ 557ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਤੇ ਨਗਰ ਕੀਰਤਨ ਕੱਢੇ ਜਾ ਰਹੇ ਹਨ। ਇਸੇ ਸਿਲਸਿਲੇ ਤਹਿਤ
Publish Date: Fri, 20 Nov 2026 04:50 PM (IST)
Updated Date: Fri, 20 Nov 2026 04:52 PM (IST)
ਵੱਖ-ਵੱਖ ਵਿਭਾਗਾਂ ਵਿਖੇ ਪੁੱਜਣ ’ਤੇ ਹੋਇਆ ਨਿੱਘਾ ਸਵਾਗਤ ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਤੇ ਨਗਰ ਕੀਰਤਨ ਕੱਢੇ ਜਾ ਰਹੇ ਹਨ। ਇਸੇ ਸਿਲਸਿਲੇ ਤਹਿਤ ਵਿਸ਼ਵ ਪ੍ਰਸਿੱਧ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜਾ ਪਿਆਰਿਆਂ ਦੀ ਅਗਵਾਈ ਵਿਚ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਵਿਿਦਆਰਥੀਆਂ, ਅਧਿਆਪਨ ਤੇ ਗ਼ੈਰ ਅਧਿਆਪਨ ਸਟਾਫ ਦੇ ਵੱਲੋਂ ਉਚੇਚੇ ਤੌਰ ਤੇ ਹਾਜ਼ਰੀ ਭਰੀ। ਇਹ ਨਗਰ ਕੀਰਤਨ ਕੈਂਪਸ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਵੱਖਖ਼ਵੱਖ ਵਿਭਾਗਾਂ, ਰਿਹਾਇਸ਼ੀ ਕੁਆਟਰਾਂ ਤੇ ਬੰਗਲਿਆਂ, ਵੀਸੀ ਦਫਤਰ, ਪ੍ਰਬੰਧਕੀ ਬਲਾਕ, ਭਾਈ ਗੁਰਦਾਸ ਲਾਇਬ੍ਰੇਰੀ ਤੋਂ ਹੁੰਦਾ ਹੋਇਆ ਸੁਰੱਖਿਆ ਵਿਭਾਗ ਵਿਖੇ ਪਹੁੰਚਿਆ। ਕੀਰਤਨੀ ਜੱਥਿਆਂ ਦੇ ਵੱਲੋਂ ਗੁਰਬਾਣੀ ਦੇ ਛਹਿਬਰ ਦੇ ਨਾਲ ਜੀਐØਨਡੀਯੂ ਕੈਂਪਸ ਦੇ ਸਮੁੱਚੇ ਵਾਤਾਵਰਨ ਨੂੰ ਗੁਰਬਾਣੀ ਦੇ ਨਾਲ ਸਰੋਬਾਰ ਕਰਦੇ ਹੋਏ ਸੰਗਤਾਂ ਨੂੰ ਨਿਹਾਲ ਕੀਤਾ। ਜਗ੍ਹਾ-ਜਗ੍ਹਾ ਨਗਰ ਕੀਰਤਨ ਦਾ ਭਰਵਾਂ ਸਵਾਗਤ ਹੋਇਆ। ਸ਼ਰਧਾਲੂਆਂ ਵੱਲੋਂ ਜਗ੍ਹਾਖ਼ਜਗ੍ਹਾ ਸਵਾਗਤੀ ਗੇਟ ਬਣਾ ਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਤੇ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਤੇ ਸ਼ਰਧਾਲੂਆਂ ਦੇ ਲਈ ਵੱਖਖ਼ਵੱਖ ਪ੍ਰਕਾਰ ਦੇ ਜਲਖ਼ਪਾਨਾ, ਫਲਾਂ ਦੇ ਨਾਲਖ਼ਨਾਲ ਗੁਰੂ ਕੇ ਅਤੁੱਟ ਲੰਗਰ ਵੀ ਵਰਤਾਏ ਗਏ। ਸੁਰੱਖਿਆ ਵਿਭਾਗ ਵਿਖੇ ਪੁੱਜਣ ਤੇ ਸਮੁੱਚੇ ਸੁਪਰਵਾਈਜ਼ਰਾ, ਸੀਨੀਅਰ ਜੂਨੀਅਰ ਸੁਰੱਖਿਆ ਗਾਰਡਾਂ ਦੇ ਵੱਲੋਂ ਨਗਰ ਕੀਰਤਨ ਦਾ ਸਵਾਗਤ ਕਰਨ ਦੇ ਨਾਲਖ਼ਨਾਲ 5 ਪਿਆਰਿਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓੁ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਤੇ ਗੁਰੂ ਅੱਗੇ ਨੱਤਮਸਤਕ ਹੁੰਦੇ ਹੋਏ ਡ੍ਰਾਈ ਫਰੁੂਟ ਵਾਲੇ ਗਰਮ ਦੁੱਧ, ਫਲ ਤੇ ਮਠਿਆਈਆਂ ਦੇ ਲੰਗਰ ਵੀ ਤਕਸੀਮ ਕੀਤੇ ਗਏ। ਜਦਕਿ ਵੀਸੀ ਪ੍ਰੋ. ਡਾ. ਕਰਮਜੀਤ ਸਿੰਘ, ਰਜਿਸਟਰਾਰ ਪ੍ਰੋ. ਡਾ. ਕਰਮਜੀਤ ਸਿੰਘ ਚਾਹਲ, ਡੀਨ ਅਕੈਡਮਿਕ ਪ੍ਰੋ. ਡਾ. ਐØੱਚਐØੱਸ ਸੈਣੀ, ਡੀਨ ਸਟੂਡੈਂਟ ਵੈਲਫੇਅਰ ਪ੍ਰੋ. ਡਾ. ਸਤਨਾਮ ਸਿੰਘ ਦਿਓੁਲ, ਡੀਨ ਫੈਕਲਟੀ ਪ੍ਰੋ. ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ, ਡੀਨ ਕਾਲਜ ਕੌਂਸਲ ਪ੍ਰੋ. ਸਰੋਜ ਅਰੌੜਾ, ਮੁੱਖ ਸੁਰੱਖਿਆ ਅਫਸਰ ਤੇ ਸੇਵਾ ਮੁੱਕਤ ਪੀਪੀਐØਸ ਅਧਿਕਾਰੀ ਹਰਵਿੰਦਰ ਸਿੰਘ ਸੰਧੂ ਆਦਿ ਦੇ ਵੱਲੋਂ ਵੀ ਗੁਰੂ ਜੀ ਅੱਗੇ ਨੱਤਮਸਤਕ ਹੁੰਦਿਆਂ ਸਰਬੱਤ ਦੇ ਭਲੇ ਲਈ ਅਰਦਾਸਾ ਸੋਧਿਆ ਗਿਆ। ਜਦਕਿ ਪ੍ਰਬੰਧਕੀ ਬਲਾਕ ਵਿਖੇ ਜੀਐØਨਡੀਯੂ ਨਾਨਖ਼ਟੀਚਿੰਗ ਐਸੋਸੀਏਸ਼ਨ, ਆਫੀਸਰਜ਼ ਐਸੋਸੀਏਸ਼ਨ ਤੇ ਟੀਚਰ ਐਸੋਸੀਏਸ਼ਨ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਵੱਖਖ਼ਵੱਖ ਵਿਅਕਤੀ ਵਿਸ਼ੇਸ਼ਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓੁ ਦੇ ਕੇ ਸਨਮਾਨਿਤ ਵੀ ਕੀਤਾ ਗਿਆ।