ਮਸੂਰੀ ਇੰਟਰਨੈਸਨਲ ਪਬਲਿਕ ਸਕੂਲ ਦਾ ਸਾਲਾਨਾ ਸਮਾਗਮ ‘ਮੈਂ ਪੰਜਾਬ ਬੋਲਦਾ’ ਸਮਾਪਤ ਕੁਲਦੀਪ ਸਿੰਘ ਭੁੱਲਰ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਮਸੂਰੀ ਇੰਟਰਨੈਸਨਲ ਪਬਲਿਕ ਸਕੂਲ ਫ਼ਤਿਹਪੁਰ ਰਾਜਪੂਤਾ ਦਾ ਸਾਲਾਨਾ 23ਵਾਂ ਸਮਾਗਮ ‘ਮੈਂ ਪੰਜਾਬ ਬੋਲਦਾ’ ਸੰਪੰਨ ਹੋਇਆ। ਸਮਾਗਮ ਦਾ ਆਗਾਜ਼ ਸਕੂਲ ਮੈਨੇਜਮੈਂਟ ਦੇ ਪ੍ਰਧਾਨ ਕਰਨਬੀਰ ਸਿੰਘ ਥਿੰਦ, ਸੁਖਜੀਤ
Publish Date: Mon, 09 Nov 2026 04:28 PM (IST)
Updated Date: Mon, 09 Nov 2026 04:29 PM (IST)
ਕੁਲਦੀਪ ਸਿੰਘ ਭੁੱਲਰ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਮਸੂਰੀ ਇੰਟਰਨੈਸਨਲ ਪਬਲਿਕ ਸਕੂਲ ਫ਼ਤਿਹਪੁਰ ਰਾਜਪੂਤਾ ਦਾ ਸਾਲਾਨਾ 23ਵਾਂ ਸਮਾਗਮ ‘ਮੈਂ ਪੰਜਾਬ ਬੋਲਦਾ’ ਸੰਪੰਨ ਹੋਇਆ। ਸਮਾਗਮ ਦਾ ਆਗਾਜ਼ ਸਕੂਲ ਮੈਨੇਜਮੈਂਟ ਦੇ ਪ੍ਰਧਾਨ ਕਰਨਬੀਰ ਸਿੰਘ ਥਿੰਦ, ਸੁਖਜੀਤ ਸਿੰਘ, ਪ੍ਰਿੰਸੀਪਲ ਪਰਮੀਤ ਕੌਰ ਨੇ ਸਮਾ ਰੌਸ਼ਨ ਕਰਕੇ ਕੀਤਾ। ਇਸ ਮੌਕੇ ਸਕੂਲ ਦੀਆਂ ਲੜਕੀਆਂ ਦੀਆਂ ਵਿਦਿਆਰਥਣਾਂ ਨੇ ਸ਼ਬਦ ਗਾਇਨ ਕਰਕੇ ਕੀਤਾ। ਸਕੂਲ ਸਮਾਗਮ ਦਾ ਥੀਮ ਅਜੋਕੇ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਵਿਅੰਗਮਈ ਪੇਸ਼ਕਾਰੀ ਕੀਤੀ। ਸਮਾਗਮ ਦੇ ਮੁੱਖ ਮਹਿਮਾਨ ਸਾਬਕਾ ਜ਼ਿਲ੍ਹਾ ਅਫਸਰ ਕੰਵਲਜੀਤ ਸਿੰਘ ਧੰਜੂ, ਸਕੂਲ ਸਰਪਰਸਤ ਸਵਿੰਦਰ ਕੌਰ, ਨਵਪ੍ਰੀਤ ਕੌਰ ਨੇ ਵਿੱਦਿਅਕ ਵਰ੍ਹੇ 2025-2026 ਵਿਚ ਬੋਰਡ ਜਮਾਤਾਂ ਵਿਚ ਉੱਚ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਕੰਵਲਜੀਤ ਸਿੰਘ ਧੰਜੂ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਜੀਅ-ਤੋੜ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ, ਉਨ੍ਹਾਂ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਲਗਾਤਾਰ ਬਿਹਤਰ ਤਬੀਅਤ ਦੇਣ ਲਈ ਵੱਖ-ਵੱਖ ਨੁਕਤੇ ਸਾਂਝੇ ਕੀਤੇ।ਸਟੇਜ ਦਾ ਸੰਚਾਲਨ ਕੰਵਲਪ੍ਰੀਤ ਕੌਰ ਅਤੇ ਸੁਮਨਪਰੀਤ ਕੌਰ ਨੇ ਸਾਂਝੇ ਤੌਰ ਤੇ ਕੀਤਾ। ਮੌਕੇ ਵਿਿਦਆਰਥੀਆਂ ਨੇ ਸ਼ਾਨਦਾਰ ਰੰਗਾਂ ਰੰਗ ਪ੍ਰੋਗਰਾਮ ਦੀ ਪੇਸਕਾਰੀ ਕੀਤੀ। ਵਿਦਿਆਰਥੀਆਂ ਨੇ ਵੱਖ-ਵੱਖ ਸੂਬਿਆਂ ਤੇ ਸਭਿਆਚਾਰ ਨੂੰ ਪੇਸ਼ ਕਰਦੀ ਕੋਰਿਓਗਰਾਫੀ ਪੇਸ਼ ਕੀਤੀ। ਵਿਦਿਆਰਥੀਆਂ ਨੇ ਬੀਰ ਰਸ ਨੂੰ ਪੇਸ਼ ਕਰਦਿਆਂ ਗਤਕੇ ਦੀ ਬੇਹੱਦ ਉਤਸ਼ਾਹ ਜਨਕ ਪੇਸ਼ਕਾਰੀ ਕੀਤੀ।ਛੋਟੇ ਬੱਚਿਆਂ ਨੇ ‘ਗੁਰਮੁਖੀ ਪੜ੍ਹੋ’ ਦੀ ਪੇਸ਼ਕਾਰੀ ਨਾਲ ਸਮੂਹ ਸਰੋਤਿਆਂ ਨੂੰ ਬੰਨ ਕੇ ਰੱਖ ਦਿੱਤਾ। ਭਗਤ ਸਿੰਘ ਦੀ ਜੀਵਨੀ ਤੇ ਵਿਿਦਆਰਥੀਆਂ ਨੇ ਨਾਟਕ ਪੇਸ਼ ਕੀਤਾ। ਸਾਬਕਾ ਜ਼ਿਲ੍ਹਾ ਅਫਸਰ ਕੰਵਲਜੀਤ ਸਿੰਘ ਧੰਜੂ, ਸਵਿੰਦਰ ਕੌਰ ਸਰਪਰਸਤ, ਨਵਪ੍ਰੀਤ ਕੌਰ, ਚੇਅਰਮੈਨ ਕਰਨਬੀਰ ਸਿੰਘ ਥਿੰਦ, ਸੁਖਜੀਤ ਸਿੰਘ, ਪ੍ਰਿੰਸੀਪਲ ਪਰਮੀਤ ਕੌਰ ਨੇ ਆਏ ਹੋਏ ਮਹਿਮਾਨਾਂ ਕੰਵਲਜੀਤ ਸਿੰਘ ਤਲਵੰਡੀ ਡੋਗਰਾ, ਮਨਦੀਪ ਸਿੰਘ, ਹਰਪ੍ਰੀਤ ਸਿੰਘ ਸਰਪੰਚ ਜੰਡ, ਮੰਗਲ ਸਿੰਘ ਸਰਪੰਚ ਫ਼ਤਿਹਪੁਰ ਰਾਜਪੂਤਾ, ਸਰਬਜੀਤ ਸਿੰਘ ਸਰਪੰਚ ਨਵਾਂ ਪਿੰਡ, ਪੰਕਜ ਕੁਮਾਰ ਐੱਸਡੀਓ, ਸਵਿੰਦਰ ਸਿੰਘ ਰਾਜਪੂਤ, ਅਜੀਤ ਪਾਲ ਸਿੰਘ, ਨਾਨਕ ਸਿੰਘ ਆਦਿ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਚੇਅਰਮੈਨ ਕਰਨਬੀਰ ਸਿੰਘ ਥਿੰਦ ਨੇ ਸਕੂਲ ਦੀ ਸਲਾਨਾ ਰਿਪੋਰਟ ਪੜ੍ਹੀ। ਇਸ ਮੌਕੇ ਅਮਨਦੀਪ ਸਿੰਘ, ਇਕਬਾਲ ਸਿੰਘ, ਡਾ. ਦੀਪ ਸਿੱਖਾ, ਅਰਵਿੰਦਰ ਕੌਰ, ਰਵਜੀਤ ਕੌਰ, ਅਮਨਦੀਪ ਕੌਰ, ਮਨਜਿੰਦਰ ਸਿੰਘ,ਸਾਹਿਲਪਰੀਤ ਕੌਰ,ਦਵਿੰਦਰ ਸਿੰਘ, ਅਮਨਪ੍ਰੀਤ ਕੌਰ, ਰੁਪਿੰਦਰਜੀਤ ਕੌਰ, ਵਜਿੰਦਰ ਕੌਰ, ਕਮਲਜੀਤ ਕੌਰ, ਨਵਨੀਤ ਕੌਰ, ਕੁਲਜੀਤ ਕੌਰ, ਬਲਜੀਤ ਕੌਰ, ਮਨਜੋਤ ਕੌਰ, ਸੁਨੀਤਾ, ਮਨਪ੍ਰੀਤ ਕੌਰ, ਪੂਨਮ, ਸਿਮਰਨਜੀਤ ਕੌਰ, ਨਵਰੀਨ ਕੌਰ, ਸਮਨਪਰੀਤ ਕੌਰ, ਕਿਰਨਦੀਪ ਕੌਰ, ਮੁਸਕਾਨਦੀਪ ਕੌਰ, ਹਰਜੀਤ ਕੌਰ, ਕੋਮਲਪ੍ਰੀਤ ਕੌਰ ਆਦਿ ਹਾਜ਼ਰ ਸਨ।