- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਨਗਰ ਸੁਧਾਰ ਟਰੱਸਟ ਵੱਲੋਂ ਸ਼ਹਿਰ ਦੀਆਂ ਮੁੱਖ ਵਿਕਸਿਤ ਸਕੀਮਾਂ ਵਿਚ ਸਥਿਤ ਕਰੀਬ 58 ਵਪਾਰਕ ਅਤੇ ਦੋ ਰਿਹਾਇਸ਼ੀ ਜਾਇਦਾਦਾਂ ਦੀ ਈ-ਨਿਲਾਮੀ

ਰਣਜੀਤ ਐਵੀਨਿਊ-ਨਿਊ ਅੰਮ੍ਰਿਤਸਰ-ਟਰੱਕ ਸਟੈਂਡ ਸਕੀਮ ’ਚ ਵਪਾਰਕ ਦਾਇਰਾ ਵਧੇਗਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ
ਅੰਮ੍ਰਿਤਸਰ : ਨਗਰ ਸੁਧਾਰ ਟਰੱਸਟ ਵੱਲੋਂ ਸ਼ਹਿਰ ਦੀਆਂ ਮੁੱਖ ਵਿਕਸਿਤ ਸਕੀਮਾਂ ਵਿਚ ਸਥਿਤ ਕਰੀਬ 58 ਵਪਾਰਕ ਅਤੇ ਦੋ ਰਿਹਾਇਸ਼ੀ ਜਾਇਦਾਦਾਂ ਦੀ ਈ-ਨਿਲਾਮੀ ਕਰਵਾਈ ਜਾ ਰਹੀ ਹੈ। ਇਸ ਵਿਚ 13 ਅਕਤੂਬਰ ਤੋਂ ਲੈ ਕੇ 15 ਅਕਤੂਬਰ ਤੱਕ ਹੋਣ ਵਾਲੀ ਨਿਲਾਮੀ ਵਿਚ ਰਣਜੀਤ ਐਵੀਨਿਊ, ਟਰੱਕ ਸਟੈਂਡ ਸਕੀਮ ਅਤੇ ਨਹਿਰੂ ਸ਼ਾਪਿੰਗ ਕੰਪਲੈਕਸ ਦੀਆਂ ਸਾਈਟਾਂ ਸ਼ਾਮਲ ਹਨ। ਖਾਸ ਗੱਲ ਇਹ ਹੈ ਕਿ ਇਨ੍ਹਾਂ ਵਿਚ ਕਈ ਐੱਸਸੀਓ, ਬੂਥ ਅਤੇ ਦੁਕਾਨਾਂ ਪ੍ਰਾਈਮ ਕਮਰਸ਼ੀਅਲ ਲੋਕੇਸ਼ਨ 'ਤੇ ਹਨ। ਇਨ੍ਹਾਂ ਦੀ ਵਿਕਰੀ ਤੋਂ ਬਾਅਦ ਸਬੰਧਤ ਇਲਾਕਿਆਂ ਵਿਚ ਕਾਰੋਬਾਰ ਲਈ ਨਵੀਆਂ ਥਾਵਾਂ ਉਪਲਬਧ ਹੋਣਗੀਆਂ ਅਤੇ ਕਮਰਸ਼ੀਅਲ ਗਤੀਵਿਧੀਆਂ ਦਾ ਦਾਇਰਾ ਵਧੇਗਾ। ਨਗਰ ਸੁਧਾਰ ਟਰੱਸਟ ਦੀ ਗੱਲ ਕਰੀਏ ਤਾਂ ਵਰਤਮਾਨ ਵਿਚ ਰਣਜੀਤ ਐਵੀਨਿਊ ਵਪਾਰਕ ਗਤੀਵਿਧੀਆਂ ਦਾ ਮੁੱਖ ਕੇਂਦਰ ਬਣਿਆ ਹੋਇਆ ਹੈ। ਇਸ ਵਿਚ ਹੋਟਲ, ਰੈਸਟੋਰੈਂਟ, ਇਮੀਗ੍ਰੇਸ਼ਨ, ਜਿੰਮ, ਸੈਲੂਨ, ਸ਼ਹਿਰ ਦੇ ਪੁਰਾਣੇ ਬ੍ਰਾਂਡ ਰਣਜੀਤ ਐਵੀਨਿਊ ਵੱਲ ਹੀ ਰੁਖ ਕਰ ਰਹੇ ਹਨ। ਸ਼ਹਿਰ ਦੇ ਪਾਸ਼ ਇਲਾਕਿਆਂ ਦੀ ਗੱਲ ਕਰੀਏ ਤਾਂ ਰਣਜੀਤ ਐਵੀਨਿਊ ਵਿਚ ਪਾਰਕਿੰਗ ਦਾ ਪ੍ਰਬੰਧ ਹੋਣ ਕਾਰਨ ਇੱਥੇ ਆਵਾਜਾਈ ਕਾਫ਼ੀ ਵੱਧ ਚੁੱਕੀ ਹੈ।
ਇਹ ਜਾਇਦਾਦਾਂ ਨਿਲਾਮ ਹੋਣਗੀਆਂ
ਨਗਰ ਸੁਧਾਰ ਟਰੱਸਟ ਵੱਲੋਂ ਡਿਸਟ੍ਰਿਕਟ ਸ਼ਾਪਿੰਗ ਸੈਂਟਰ ਅਜਨਾਲਾ ਰੋਡ ਵਿਚ ਐੱਸਸੀਓ, ਟਰੱਕ ਸਟੈਂਡ ਸਕੀਮ ਵਿਚ ਬੁਕਿੰਗ ਏਜੰਸੀ, ਬਿਲਟ-ਅੱਪ ਐੱਸਸੀਐੱਫ, ਲਾਈਟ ਐਂਡ ਸਾਊਂਡ ਸਰਵਿਸ ਸਾਈਟਾਂ, ਮਾਲ ਮੰਡੀ ਸਕੀਮ ਵਿਚ ਇਕ ਢਾਈ ਸੌ ਗਜ਼ ਦੇ ਰਿਹਾਇਸ਼ੀ ਪਲਾਟ ਤੋਂ ਇਲਾਵਾ ਦੋ ਬਿਲਟ-ਅੱਪ ਐੱਸਸੀਐੱਫ ਕਮਰਸ਼ੀਅਲ ਅਤੇ ਅਜਨਾਲਾ ਰੋਡ ਸੀ-ਬਲਾਕ ਵਿਚ ਢਾਈ ਸੌ ਗਜ਼ ਦੇ ਦੋ ਰਿਹਾਇਸ਼ੀ ਪਲਾਟਾਂ ਦੀ ਈ-ਨਿਲਾਮੀ ਕੀਤੀ ਜਾਣੀ ਹੈ। ਇਸੇ ਤਰ੍ਹਾਂ ਨਹਿਰੂ ਸ਼ਾਪਿੰਗ ਕੰਪਲੈਕਸ ਲਾਰੈਂਸ ਰੋਡ ਵਿਚ 11 ਬਿਲਟ-ਅੱਪ ਦੁਕਾਨਾਂ ਦੀ ਈ-ਨਿਲਾਮੀ ਕਰਵਾਈ ਜਾਣੀ ਹੈ। ਇਨ੍ਹਾਂ ਜਾਇਦਾਦਾਂ ਦੇ ਨਿਲਾਮ ਹੋਣ ਨਾਲ ਨਗਰ ਸੁਧਾਰ ਟਰੱਸਟ ਕੋਲ ਕਰੋੜਾਂ ਰੁਪਏ ਆਉਣਗੇ। ਇਨ੍ਹਾਂ ਇਲਾਕਿਆਂ ਵਿਚ ਨਗਰ ਸੁਧਾਰ ਟਰੱਸਟ ਵੱਲੋਂ ਸੜਕਾਂ, ਸੀਵਰੇਜ ਵਿਵਸਥਾ ਮੁਹੱਈਆ ਕਰਵਾਈ ਜਾ ਚੁੱਕੀ ਹੈ। ਨਗਰ ਸੁਧਾਰ ਟਰੱਸਟ ਵੱਲੋਂ ਰਣਜੀਤ ਐਵੀਨਿਊ ਏ ਅਤੇ ਬੀ-ਬਲਾਕ ਯੋਜਨਾ ਨਗਰ ਨਿਗਮ ਨੂੰ ਹੈਂਡਓਵਰ ਕੀਤੀ ਜਾ ਚੁੱਕੀ ਹੈ।
ਵਾਲਡ ਸਿਟੀ ਦੇ ਕਾਰੋਬਾਰੀਆਂ ਲਈ ਰਣਜੀਤ ਐਵੇਨਿਊ ਖਿੱਚ ਦਾ ਕੇਂਦਰ
ਵਰਤਮਾਨ ਵਿਚ ਵਾਲਡ ਸਿਟੀ ਦੇ ਅੰਦਰ ਪਾਰਕਿੰਗ ਵਿਵਸਥਾ ਨਾ ਹੋਣ ਕਾਰਨ ਦੁਕਾਨਦਾਰਾਂ ਅਤੇ ਗ੍ਰਾਹਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਾਲਡ ਸਿਟੀ ਵਿਚ ਸਾਲਾਂ ਤੋਂ ਕਾਰੋਬਾਰ ਜਮਾ ਕੇ ਬੈਠੇ ਕਾਰੋਬਾਰੀਆਂ ਦਾ ਰੁਝਾਨ ਹੁਣ ਰਣਜੀਤ ਐਵੀਨਿਊ ਵਿਚ ਪੈਰ ਜਮਾਉਣ ਵੱਲ ਹੈ। ਵਾਲਡ ਸਿਟੀ ਵਿਚ ਅਕਸਰ ਜਾਮ ਦੀ ਸਮੱਸਿਆ ਬਣੀ ਰਹਿੰਦੀ ਹੈ, ਉੱਥੇ ਪਾਰਕਿੰਗ ਨਾ ਹੋਣ ਕਾਰਨ ਵਾਹਨਾਂ ਨੂੰ ਟੋਅ ਵੀ ਕਰ ਲਿਆ ਜਾਂਦਾ ਹੈ। ਇਸ ਕਾਰਨ ਗਾਹਕ ਉੱਥੇ ਜਾਣ ਤੋਂ ਕਤਰਾਉਂਦੇ ਹਨ। ਇਨ੍ਹਾਂ ਸਭ ਦੇ ਮੱਦੇਨਜ਼ਰ ਜ਼ਿਆਦਾਤਰ ਕਾਰੋਬਾਰੀ ਹੁਣ ਵਾਲਡ ਸਿਟੀ ਤੋਂ ਬਾਹਰ ਵੱਲ ਆਪਣਾ ਕਾਰੋਬਾਰ ਸ਼ਿਫਟ ਕਰ ਰਹੇ ਹਨ। ਇਸ ਵਿਚ ਜ਼ਿਆਦਾਤਰ ਸਰਾਫਾ ਕਾਰੋਬਾਰੀ ਸਿਵਲ ਲਾਈਨਜ਼ ਏਰੀਆ ਵਿਚ ਆਪਣੇ ਸ਼ੋਅਰੂਮ ਖੋਲ੍ਹ ਰਹੇ ਹਨ। ਉੱਥੇ ਲਾਰੈਂਸ ਰੋਡ, ਮਾਲ ਰੋਡ ਤੋਂ ਬਾਅਦ ਹੁਣ ਰਣਜੀਤ ਐਵੀਨਿਊ ਪ੍ਰਮੁੱਖ ਵਪਾਰਕ ਕੇਂਦਰ ਬਣ ਚੁੱਕਾ ਹੈ।