
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੁਰਿੰਦਰ ਸਿੰਘ ਵਿਰਦੀ, ਪੰਜਾਬੀ ਜਾਗਰਣ ਛੇਹਰਟਾ : ਜੀਟੀ ਰੋਡ ਛੇਹਰਟਾ ਸਥਿਤ ਨਗਰ ਨਿਗਮ ਜੋਨ ਨੰਬਰ 8 ਨੇੜੇ ਛੇਹਰਟਾ ਗਰਲਜ਼ ਸਕੂਲ ਦੇ ਸਾਹਮਣੇ ਕੁਝ ਦਿਨ ਪਹਿਲਾਂ ਆਸਪਾਸ ਦੇ ਸ਼ਰਾਰਤੀ ਅਨਸਰਾਂ

ਛੇਹਰਟਾ ਸਥਿਤ ਜ਼ੋਨ ਨੰਬਰ 8 ਦੇ ਸਾਹਮਣੇ ਬਣਾਇਆ ਨਾਜਾਇਜ਼ ਰਸਤਾ, ਹਾਦਸਿਆਂ ਦਾ ਖਤਰਾ ਵਧਿਆ
ਸੁਰਿੰਦਰ ਸਿੰਘ ਵਿਰਦੀ, ਪੰਜਾਬੀ ਜਾਗਰਣ
ਛੇਹਰਟਾ : ਜੀਟੀ ਰੋਡ ਛੇਹਰਟਾ ਸਥਿਤ ਨਗਰ ਨਿਗਮ ਜੋਨ ਨੰਬਰ 8 ਨੇੜੇ ਛੇਹਰਟਾ ਗਰਲਜ਼ ਸਕੂਲ ਦੇ ਸਾਹਮਣੇ ਕੁਝ ਦਿਨ ਪਹਿਲਾਂ ਆਸਪਾਸ ਦੇ ਸ਼ਰਾਰਤੀ ਅਨਸਰਾਂ ਵੱਲੋਂ ਬੀਆਰਟੀਐਸ ਦੀਆਂ ਗਰਿੱਲਾਂ ਤੋੜ ਕੇ ਬਣਾਇਆ ਗਿਆ ਗੈਰ-ਅਧਿਕਾਰਤ ਰਸਤਾ ਹੁਣ ਲੋਕਾਂ ਲਈ ਖਤਰੇ ਦਾ ਕਾਰਨ ਬਣਦਾ ਜਾ ਰਿਹਾ ਹੈ। ਇਸ ਰਸਤੇ ਰਾਹੀਂ ਵਾਹਨਾਂ ਦੀ ਆਵਾਜਾਈ ਕਾਰਨ ਆਏ ਦਿਨ ਹਾਦਸੇ ਵਾਪਰਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਿਸ ਨਾਲ ਸਕੂਲ ਆਉਣ ਜਾਣ ਵਾਲੇ ਵਿਿਦਆਰਥੀਆਂ, ਮਾਪਿਆਂ ਅਤੇ ਆਮ ਰਾਹਗੀਰਾਂ ਦੀ ਸੁਰੱਖਿਆ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਇਸ ਮੁੱਦੇ ਦੀ ਅਵਾਜ਼ ਬੁਲੰਦ ਕਰਦਿਆਂ ਛੇਹਰਟਾ ਸੰਘਰਸ਼ ਕਮੇਟੀ ਦੇ ਪ੍ਰਧਾਨ ਕੰਵਲਜੀਤ ਸਿੰਘ ਨੇ ਕਿਹਾ ਕਿ ਬੀਆਰਟੀਐਸ ਦੀ ਗਰਿੱਲ ਤੋੜ ਕੇ ਬਣਾਇਆ ਗਿਅ, ਇਹ ਰਸਤਾ ਕਿਸੇ ਵੀ ਤਰ੍ਹਾਂ ਸੁਰੱਖਿਅਤ ਨਹੀਂ ਹੈ। ਉਨ੍ਹਾਂ ਕਿਹਾ ਕਿ ਬੀਆਰਟੀਐਸ ਦੀ ਸੜਕ ਤਾਂ ਪਹਿਲਾਂ ਹੀ ਕਈ ਮਾਵਾਂ ਦੀਆਂ ਕੁੱਖਾਂ ਨੂੰ ਉਜਾੜ ਚੁੱਕੀ ਹੈ ਅਤੇ ਹੁਣ ਇਹ ਨਜਾਇਜ਼ ਤੌਰ ’ਤੇ ਬਣਾਇਆ ਗਿਆ ਰਸਤਾ ਹੋਰ ਵੱਡੇ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਘਣੂੰਪੁਰ ਰੋਡ ’ਤੇ ਪਹਿਲੇ ਹੀ ਵਾਹਨਾਂ ਦੀ ਆਵਾਜਾਈ ਕਾਫੀ ਰਹਿੰਦੀ ਹੈ ਅਤੇ ਸਕੂਲ ਦੇ ਬਿਲਕੁਲ ਸਾਹਮਣੇ ਅਜਿਹੇ ਗੈਰ ਅਧਿਕਾਰਤ ਰਸਤੇ ਕਾਰਨ ਹਾਦਸੇ ਦਾ ਖ਼ਤਰਾ ਹੋਰ ਵੱਧ ਗਿਆ ਹੈ। ਇਸ ਦੇ ਨਾਲ ਹੀ ਅਟਾਰੀ ਵਾਹਘਾ ਸਰਹੱਦ ’ਤੇ ਰੀਟਰੀਟ ਸੈਰੇਮਨੀ ਦੇਖਣ ਲਈ ਸੈਲਾਨੀਆਂ ਦਾ ਸੈਲਾਬ ਆ ਜਾਂਦਾ ਹੈ ਤੇ ਕਈ ਘੰਟੇ ਟ੍ਰੈਫਿਕ ਪ੍ਰਭਾਵਿਤ ਹੁੰਦੀ ਹੈ, ਉਨ੍ਹਾਂ ਕਿਹਾ ਕਿ ਕੁਝ ਲੋਕ ਆਪਣੀ ਸਹੂਲਤ ਲਈ ਜਨਤਕ ਸੁਰੱਖਿਆ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਬੀਆਰਟੀਐਸ ਦੀ ਗਰਿੱਲ ਤੋੜ ਕੇ ਰਸਤਾ ਬਣਾਉਣਾ ਨਾ ਸਿਰਫ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਵਾਲੀ ਕਾਰਵਾਈ ਹੈ, ਸਗੋਂ ਇਸ ਨਾਲ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ। ਪ੍ਰਧਾਨ ਕੰਵਲਜੀਤ ਸਿੰਘ ਨੇ ਦੱਸਿਆ ਕਿ ਸਕੂਲ ਦੇ ਸਾਹਮਣੇ ਹੋਣ ਕਾਰਨ ਵਿਿਦਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਆਵਾਜਾਈ ਵੀ ਰਹਿੰਦੀ ਹੈ। ਜੇਕਰ ਇਸ ਰਸਤੇ ਨੂੰ ਤੁਰੰਤ ਬੰਦ ਨਾ ਕੀਤਾ ਗਿਆ ਤਾਂ ਭਵਿੱਖ ਵਿਚ ਕਿਸੇ ਵੱਡੇ ਹਾਦਸੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਛੇਹਰਟਾ ਸੰਘਰਸ਼ ਕਮੇਟੀ ਨੇ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸੰਬੰਧਤ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮੌਕੇ ਦਾ ਤੁਰੰਤ ਨਿਰੀਖਣ ਕਰਕੇ ਬੀਆਰਟੀਐਸ ਦੀਆਂ ਟੁੱਟੀਆਂ ਗਰਿੱਲਾਂ ਦੀ ਮੁਰੰਮਤ ਕਰਵਾਈ ਜਾਵੇ ਅਤੇ ਬਣਾਏ ਗਏ ਗੈਰ ਅਧਿਕਾਰਤ ਰਸਤੇ ਨੂੰ ਪੱਕੇ ਤੌਰ ’ਤੇ ਬੰਦ ਕੀਤਾ ਜਾਵੇ। ਇਸ ਦੇ ਨਾਲ ਹੀ ਸਰਕਾਰੀ ਗਰਿੱਲਾਂ ਤੋੜਣ ਵਾਲੇ ਸ਼ਰਾਰਤੀ ਅਨਸਰਾਂ ਦੀ ਪਛਾਣ ਕਰਕੇ ਉਨ੍ਹਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਕਮੇਟੀ ਪ੍ਰਧਾਨ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਪਹਿਲ ਦੇ ਆਧਾਰ ’ਤੇ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ, ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਪਹਿਲਾਂ ਹੀ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅਗਰ ਜਲਦ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਇਸ ਜਗ੍ਹਾ ਹੋਣ ਵਾਲੇ ਜਾਨੀ ਨੁਕਸਾਨ ਦੇ ਜਿੰਮੇਵਾਰ ਸਬੰਧਤ ਵਿਭਾਗ ਦੇ ਅਧਿਕਾਰੀ ਅਤੇ ਪੰਜਾਬ ਸਰਕਾਰ ਦੀ ਹੋਵੇਗੀ।
ਪ੍ਰਧਾਨ ਕਵਲਜੀਤ ਸਿੰਘ ਨੇ ਮੰਗ ਕੀਤੀ ਕਿ ਲੋਕਾਂ ਦੀ ਜਾਨ ਅਤੇ ਮਾਲ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਜਿੰਨੀ ਦੇਰ ਤੱਕ ਉਕਤ ਰਸਤੇ ਨੂੰ ਪੱਕੇ ਤੌਰ ਤੇ ਬੰਦ ਨਹੀਂ ਕੀਤਾ ਜਾਂਦਾ ਉਨੀ ਦੇਰ ਤੱਕ ਉਕਤ ਜਗ੍ਹਾ ਤੇ ਛੇਹਰਟਾ ਪੁਲਿਸ ਜਾਂ ਟ੍ਰੈਫਿਕ ਵਿਭਾਗ ਵੱਲੋਂ ਮੁਲਾਜ਼ਮਾਂ ਦੀ ਡਿਊਟੀ ਲਗਾਈ ਜਾਵੇ।