ਪੰਜਾਬ ਭਰ 'ਚ ਭਾਜਪਾ ਦੇ ਹੱਕ 'ਚ ਹੋਣਗੀਆਂ ਮੀਟਿੰਗਾਂ, ਵਪਾਰੀ ਆਗੂ ਰਜਿੰਦਰ ਸਿੰਘ ਮਰਵਾਹਾ ਦਾ ਵੱਡਾ ਐਲਾਨ
ਅੰਮ੍ਰਿਤਸਰ ਦੇ ਪ੍ਰਸਿੱਧ ਰਿਜ਼ੋਰਟ ਅਮੀਰਾ 'ਚ ਅੱਜ ਵਪਾਰੀਆਂ ਦੀ ਇੱਕ ਇਤਿਹਾਸਕ ਮੀਟਿੰਗ ਹੋਈ। ਮੀਟਿੰਗ ਦੀ ਪ੍ਰਧਾਨਗੀ ਪੰਜਾਬ ਦੇ ਪ੍ਰਸਿੱਧ ਉਦਯੋਗਪਤੀ ਅਤੇ ਵਰਲਡ ਸਿੱਖ ਚੈਂਬਰ ਆਫ ਕਾਮਰਸ ਦੇ ਪੰਜਾਬ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਮਰਵਾਹਾ ਨੇ ਕੀਤੀ। ਇਸ ਮਹਾ-ਮੀਟਿੰਗ 'ਚ ਸ਼ਹਿਰ ਦੀਆਂ 25 ਵੱਖ-ਵੱਖ ਵਪਾਰੀ ਜਥੇਬੰਦੀਆਂ ਦੇ ਪ੍ਰਧਾਨ ਅਤੇ ਸਕੱਤਰ ਮੌਜੂਦ ਰਹੇ।
Publish Date: Wed, 30 Sep 2026 12:43 PM (IST)
Updated Date: Wed, 30 Sep 2026 12:47 PM (IST)
ਅੰਮ੍ਰਿਤਸਰ- ਅੰਮ੍ਰਿਤਸਰ ਦੇ ਪ੍ਰਸਿੱਧ ਰਿਜ਼ੋਰਟ ਅਮੀਰਾ 'ਚ ਅੱਜ ਵਪਾਰੀਆਂ ਦੀ ਇੱਕ ਇਤਿਹਾਸਕ ਮੀਟਿੰਗ ਹੋਈ। ਮੀਟਿੰਗ ਦੀ ਪ੍ਰਧਾਨਗੀ ਪੰਜਾਬ ਦੇ ਪ੍ਰਸਿੱਧ ਉਦਯੋਗਪਤੀ ਅਤੇ ਵਰਲਡ ਸਿੱਖ ਚੈਂਬਰ ਆਫ ਕਾਮਰਸ ਦੇ ਪੰਜਾਬ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਮਰਵਾਹਾ ਨੇ ਕੀਤੀ। ਇਸ ਮਹਾ-ਮੀਟਿੰਗ 'ਚ ਸ਼ਹਿਰ ਦੀਆਂ 25 ਵੱਖ-ਵੱਖ ਵਪਾਰੀ ਜਥੇਬੰਦੀਆਂ ਦੇ ਪ੍ਰਧਾਨ ਅਤੇ ਸਕੱਤਰ ਮੌਜੂਦ ਰਹੇ।
ਮੀਟਿੰਗ 'ਚ ਮੁੱਖ ਮਹਿਮਾਨ ਵਜੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਵਿਸ਼ੇਸ਼ ਦੂਤ, ਨੈਸ਼ਨਲ ਟ੍ਰੇਡ ਵੈਲਫੇਅਰ ਬੋਰਡ ਦੇ ਚੇਅਰਮੈਨ ਸ੍ਰੀ ਸੁਨੀਲ ਸਿੰਘੀ ਅਤੇ ਅੰਮ੍ਰਿਤਸਰ ਦੇ ਸੀਨੀਅਰ ਆਗੂ ਤੇ ਸਾਬਕਾ ਸੰਸਦ ਮੈਂਬਰ ਸ੍ਰੀ ਸ਼ਵੇਤ ਮਲਿਕ ਸ਼ਾਮਲ ਹੋਏ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਸਲਿਲ ਕਪੂਰ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।
ਮਰਵਾਹਾ ਨੇ ਮੁੱਖ ਮਹਿਮਾਨ ਸਾਹਮਣੇ ਰੱਖੀਆਂ 6 ਵੱਡੀਆਂ ਮੰਗਾਂ, ਦਿੱਤਾ ਨਾਅਰਾ “ਵਪਾਰੀਆਂ ਦੀ ਜੋ ਗੱਲ ਕਰੇਗਾ, ਉਹੀ ਦੇਸ਼ ’ਤੇ ਰਾਜ ਕਰੇਗਾ।” ਮੀਟਿੰਗ ਦੇ ਕਨਵੀਨਰ ਸਰਦਾਰ ਰਜਿੰਦਰ ਸਿੰਘ ਮਰਵਾਹਾ, ਜਿਨ੍ਹਾਂ ਨੇ ਹਾਲ ਹੀ 'ਚ ਭਾਜਪਾ ਦਾ ਪੱਲਾ ਫੜਿਆ ਹੈ, ਨੇ ਪ੍ਰਧਾਨ ਮੰਤਰੀ ਮੋਦੀ ਜੀ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਆਪਣੇ ਵਿਸ਼ੇਸ਼ ਦੂਤ ਨੂੰ ਵਪਾਰੀਆਂ ਨਾਲ ਸਿੱਧਾ ਸੰਵਾਦ ਕਰਨ ਲਈ ਅੰਮ੍ਰਿਤਸਰ ਭੇਜਿਆ।
ਮਰਵਾਹਾ ਨੇ ਕੇਂਦਰ ਸਰਕਾਰ ਦੇ ਸਾਹਮਣੇ 6 ਪ੍ਰਮੁੱਖ ਮੰਗਾਂ ਰੱਖੀਆਂ:-
1. ਅਟਾਰੀ-ਵਾਹਗਾ ਸਰਹੱਦ ਖੋਲ੍ਹੀ ਜਾਵੇ: ਵਪਾਰ ਨੂੰ ਉਤਸ਼ਾਹਿਤ ਕਰਨ ਲਈ ਅਟਾਰੀ ਸਰਹੱਦ ਨੂੰ ਤੁਰੰਤ ਖੋਲ੍ਹਿਆ ਜਾਵੇ।
2. ਸਰਹੱਦੀ ਖੇਤਰ 'ਚ ਫੂਡ ਪ੍ਰੋਸੈਸਿੰਗ ਉਦਯੋਗ: ਸਰਹੱਦੀ ਇਲਾਕੇ 'ਚ ਫੂਡ ਪ੍ਰੋਸੈਸਿੰਗ ਉਦਯੋਗ ਸਥਾਪਤ ਕੀਤੇ ਜਾਣ ਤਾਂ ਜੋ ਸਥਾਨਕ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕੇ।
3. ਨੌਜਵਾਨਾਂ ਨੂੰ ਵਿਆਜ-ਮੁਕਤ ਕਰਜ਼ੇ: MSME ਤਹਿਤ ਨੌਜਵਾਨ ਵਰਗ ਨੂੰ ਭਾਰੀ ਵਿਆਜ ਤੋਂ ਰਾਹਤ ਦਿੰਦਿਆਂ ਵਿਆਜ-ਮੁਕਤ ਕਰਜ਼ੇ ਦਿੱਤੇ ਜਾਣ।
4. ਪੰਜਾਬ ਨੂੰ ਟੈਕਸ 'ਚ ਛੋਟ: ਪਹਾੜੀ ਸੂਬਿਆਂ ਦੀ ਤਰਜ਼ ’ਤੇ ਪੰਜਾਬ ਨੂੰ ਵੀ ਟੈਕਸ/ਇਨਕਮ ਟੈਕਸ 'ਚ ਛੋਟ ਦਿੱਤੀ ਜਾਵੇ।
5. ਗੈਂਗਸਟਰ ਅਤੇ ਜਬਰੀ ਵਸੂਲੀ ਤੋਂ ਮੁਕਤੀ: ਵਪਾਰੀਆਂ ਨੂੰ ਗੈਂਗਸਟਰਾਂ ਅਤੇ ਜਬਰੀ ਵਸੂਲੀ ਤੋਂ ਨਿਜਾਤ ਦਿਵਾ ਕੇ ਨਿਡਰ ਹੋ ਕੇ ਕਾਰੋਬਾਰ ਕਰਨ ਲਈ ਸੁਰੱਖਿਅਤ ਮਾਹੌਲ ਬਣਾਇਆ ਜਾਵੇ।
6. ਅੰਮ੍ਰਿਤਸਰ ਨੂੰ ਟੂਰਿਜ਼ਮ ਹੱਬ ਅਤੇ ਪੰਜਾਬ ਨੂੰ ਨਸ਼ਾ-ਮੁਕਤ ਕੀਤਾ ਜਾਵੇ: ਅੰਮ੍ਰਿਤਸਰ ਨੂੰ ਟੂਰਿਜ਼ਮ ਹੱਬ ਐਲਾਨਿਆ ਜਾਵੇ ਅਤੇ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਠੋਸ ਕਦਮ ਚੁੱਕੇ ਜਾਣ। ਮਰਵਾਹਾ ਨੇ ਐਲਾਨ ਕੀਤਾ ਕਿ ਇਸ ਤਰ੍ਹਾਂ ਦੀਆਂ ਵਪਾਰੀ ਮੀਟਿੰਗਾਂ ਉਹ ਪੂਰੇ ਪੰਜਾਬ 'ਚ ਕਰਨਗੇ। ਮੌਜੂਦ ਸਾਰੇ ਲੋਕਾਂ ਨੇ ਦੋਵੇਂ ਹੱਥ ਖੜ੍ਹੇ ਕਰਕੇ ਇਸ ਐਲਾਨ ਦਾ ਸਮਰਥਨ ਕੀਤਾ।
ਸੁਨੀਲ ਸਿੰਘੀ ਅਤੇ ਸ਼ਵੇਤ ਮਲਿਕ ਨੇ ਦਿੱਤਾ ਭਰੋਸਾ ਸ੍ਰੀ ਸੁਨੀਲ ਸਿੰਘੀ ਜੀ ਨੇ ਸਾਰੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਉਹ ਖੁਦ ਪ੍ਰਧਾਨ ਮੰਤਰੀ ਜੀ ਨਾਲ ਮੁਲਾਕਾਤ ਕਰਕੇ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਯਤਨ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਮਰਵਾਹਾ ਜੀ ਨੂੰ ਸਫਲ ਵਪਾਰੀ ਮੀਟਿੰਗ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਜਦੋਂ ਵੀ ਉਹ ਵਪਾਰੀਆਂ ਦੀ ਮੀਟਿੰਗ ਕਰਵਾਉਣਗੇ, ਉਹ ਉਨ੍ਹਾਂ ਮੀਟਿੰਗਾਂ 'ਚ ਸ਼ਾਮਲ ਹੋਣਗੇ।
ਸਾਬਕਾ ਸੰਸਦ ਮੈਂਬਰ ਸ਼ਵੇਤ ਮਲਿਕ ਜੀ ਨੇ ਕਿਹਾ, “ਅਸੀਂ ਭਾਜਪਾ ਨੂੰ ਇੱਕ ਹੀਰਾ ਦਿੱਤਾ ਹੈ, ਜਿਸ ਦੀ ਬਹੁਤ ਲੋੜ ਸੀ।” ਉਨ੍ਹਾਂ ਕਿਹਾ ਕਿ ਮਰਵਾਹਾ ਦੇ ਭਾਜਪਾ 'ਚ ਆਉਣ ਨਾਲ ਪਾਰਟੀ 'ਚ ਵਪਾਰੀ ਵਰਗ ਨੂੰ ਇੱਕ ਮਜ਼ਬੂਤ ਆਵਾਜ਼ ਮਿਲੀ ਹੈ।
ਇਹ ਪ੍ਰਮੁੱਖ ਵਪਾਰੀ ਆਗੂ ਰਹੇ ਮੌਜੂਦ ਸਾਬਕਾ ਚੇਅਰਮੈਨ ਮੀਡੀਅਮ ਇੰਡਸਟਰੀ ਬੋਰਡ ਪੰਜਾਬ ਪਰਮਜੀਤ ਸਿੰਘ ਬੱਤਰਾ, ਸੀਨੀਅਰ ਉਦਯੋਗਪਤੀ ਸਤਬੀਰ ਸਿੰਘ (ਅਮੀਰਾ ਫਾਰਮਜ਼), ਸੀਨੀਅਰ ਉਦਯੋਗਪਤੀ ਸੌਰਵ ਸੇਠ, ਰਿਜ਼ੋਰਟ ਐਂਡ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ, ਲਘੂ ਉਦਯੋਗ ਭਾਰਤੀ ਤੋਂ ਡਾ. ਜੇ.ਪੀ. ਸਿੰਘ, ਜਵੈਲਰਜ਼ ਐਸੋਸੀਏਸ਼ਨ ਤੋਂ ਗੋਗੀ ਜਵੈਲਰਜ਼, ਸਿਵਲ ਲਾਈਨ ਹੋਟਲ ਐਸੋਸੀਏਸ਼ਨ ਤੋਂ ਐਪਸ ਚੱਢਾ, ਸ਼ਾਸਤਰੀ ਮਾਰਕੀਟ ਤੋਂ ਦੀਪਕ ਰਾਏ, ਮਜੀਠ ਮੰਡੀ ਤੋਂ ਸੰਦੀਪ, ਕੱਪੜਾ ਮਾਰਕੀਟ ਤੋਂ ਹਰਪ੍ਰੀਤ ਸਿੰਘ, ਪੈਟਰੋਲ ਪੰਪ ਸੰਗਠਨ ਤੋਂ ਪਰਮਜੀਤ ਸਿੰਘ ਬੱਤਰਾ, ਵਾਲ ਸਿਟੀ ਹੋਟਲ ਐਸੋਸੀਏਸ਼ਨ ਤੋਂ ਸਰਦਾਰ ਹਰਿੰਦਰ ਸਿੰਘ ਅਤੇ ਸੁਰਿੰਦਰ ਗਾਂਧੀ, ਟਾਹਲੀ ਬਾਜ਼ਾਰ ਤੋਂ ਸਰਬਿੰਦਰ ਸਿੰਘ, ਆਰਕੀਟੈਕਟ ਜਸਬੀਰ ਸਿੰਘ ਅਹਲੂਵਾਲੀਆ, ਐਕਸਪੋਰਟਰ ਸੰਗਠਨ ਤੋਂ ਸੌਰਵ ਸੇਠ, ਫਾਰਮਾਸਿਊਟੀਕਲ ਖੇਤਰ ਤੋਂ ਪ੍ਰਵੀਣ ਗੁਪਤਾ, ਫੋਕਲ ਪੁਆਇੰਟ ਤੋਂ ਜਗਮੋਹਨ ਮਾਰਸ਼ਲ, ਦਬੁਰਜੀ ਇੰਡਸਟਰੀ ਤੋਂ ਸੰਜੇ ਅਗਰਵਾਲ, ਪਲਾਈਵੁੱਡ ਸੰਗਠਨ ਤੋਂ ਡਾ. ਸੰਜੀਵ ਅਰੋੜਾ, ਧਰਮਪਾਲ ਚਾਚਾ, ਫੂਡ ਪ੍ਰੋਸੈਸਿੰਗ ਐਸੋਸੀਏਸ਼ਨ ਤੋਂ ਅਮੀਰ ਮਲਹੋਤਰਾ, ਸੰਜੀਵ ਕਪੂਰ, ਪੈਟਰੋਲੀਅਮ ਪੰਪ ਐਸੋਸੀਏਸ਼ਨ ਤੋਂ ਗੁਰਜੀਤ ਸਿੰਘ, ਰੀਅਲ ਹੋਟਲ ਤੋਂ ਸੌਰਭ ਕਪੂਰ ਅਤੇ ਇੰਡਸਟਰੀਅਲ ਐਸੋਸੀਏਸ਼ਨ ਤੋਂ ਕਈ ਹੋਰ ਪਤਵੰਤੇ ਹਾਜ਼ਰ ਰਹੇ। ਅੰਤ 'ਚ ਪ੍ਰਬੰਧਕ ਸਰਦਾਰ ਰਜਿੰਦਰ ਸਿੰਘ ਮਰਵਾਹਾ ਨੇ ਮੁੱਖ ਮਹਿਮਾਨ, ਸਾਰੇ ਵਪਾਰੀਆਂ ਅਤੇ ਉਦਯੋਗਪਤੀਆਂ ਦਾ ਇਸ ਸਫਲ ਸੰਮੇਲਨ 'ਚ ਸ਼ਮੂਲੀਅਤ ਕਰਨ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।