ਸਰਕਲ ਮਹਿਤਾ ਤੋਂ ਹਲਕੇ ’ਚ ਮੀਟਿੰਗਾਂ ਦਾ ਆਗਾਜ਼ ਰਾਜਦੀਪ ਸਿੰਘ ਨੰਗਲ, ਪੰਜਾਬੀ ਜਾਗਰਣ ਚੌਕ ਮਹਿਤਾ : ਹਲਕਾ ਜੰਡਿਆਲਾ ਗੁਰੂ ਦੇ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਗੁਰਪ੍ਰੀਤ ਸਿੰਘ ਰੰਧਾਵਾ
Publish Date: Sat, 03 Oct 2026 04:18 PM (IST)
Updated Date: Sat, 03 Oct 2026 04:19 PM (IST)
ਰਾਜਦੀਪ ਸਿੰਘ ਨੰਗਲ, ਪੰਜਾਬੀ ਜਾਗਰਣ ਚੌਕ ਮਹਿਤਾ : ਹਲਕਾ ਜੰਡਿਆਲਾ ਗੁਰੂ ਦੇ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਗੁਰਪ੍ਰੀਤ ਸਿੰਘ ਰੰਧਾਵਾ ਵੱਲੋਂ ਹਲਕੇ ਵਿਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰਦਿਆਂ ਸਰਕਲ ਮਹਿਤਾ ਵਿਚ ਪਲੇਠੀ ਮੀਟਿੰਗ ਕੀਤੀ ਗਈ। ਕਸਬਾ ਚੌਂਕ ਮਹਿਤਾ ਵਿਖੇ ਹੋਈ ਮੀਟਿੰਗ ਦੌਰਾਨ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਪਾਰਟੀ ਅਹੁਦੇਦਾਰਾਂ, ਵਰਕਰਾਂ ਅਤੇ ਪੰਚਾਇਤ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਮੈਂਬਰ ਜਨਰਲ ਕੌਂਸਲ ਮਹਿੰਦਰਪਾਲ ਸਿੰਘ ਬੱਲ, ਸਾਬਕਾ ਚੇਅਰਮੈਨ ਜਥੇਦਾਰ ਗੁਰਮੀਤ ਸਿੰਘ ਖੱਬੇ ਰਾਜਪੂਤਾਂ, ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਧਿਆਨ ਸਿੰਘ ਮਹਿਤਾ ਅਤੇ ਸਰਕਲ ਮਹਿਤਾ ਦੇ ਪ੍ਰਧਾਨ ਲਖਵਿੰਦਰ ਸਿੰਘ ਖਾਲਸਾ ਵੱਲੋਂ ਗੁਰਪ੍ਰੀਤ ਸਿੰਘ ਰੰਧਾਵਾ ਦਾ ਨਿੱਘਾ ਸਵਾਗਤ ਕੀਤਾ ਗਿਆ। ਮੀਟਿੰਗ ਦੌਰਾਨ ਪਿੰਡਾਂ ਦੇ ਅਹੁਦੇਦਾਰਾਂ ਅਤੇ ਪੰਚਾਇਤਾਂ ਨੇ ਆਪਣੇ-ਆਪਣੇ ਖੇਤਰਾਂ ਨਾਲ ਸਬੰਧਤ ਸਮੱਸਿਆਵਾਂ ਅਤੇ ਸਿਆਸੀ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਗੁਰਪ੍ਰੀਤ ਰੰਧਾਵਾ ਨੇ ਕਿਹਾ ਕਿ ਵਰਕਰਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਲਈ ਯਤਨ ਕੀਤੇ ਜਾਣਗੇ ਅਤੇ ਅਹਿਮ ਮਸਲਿਆਂ ਸਬੰਧੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨਾਲ ਗੱਲਬਾਤ ਕੀਤੀ ਜਾਵੇਗੀ। ਇਸ ਮੌਕੇ ਸਰਕਲ ਮਹਿਤਾ ਦੇ ਪ੍ਰਧਾਨ ਲਖਵਿੰਦਰ ਸਿੰਘ ਖਾਲਸਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਲੀਡ ਨਾਲ ਜਿਤਾਉਂਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਸਰਕਲ ਮਹਿਤਾ ਨੂੰ ਅਕਾਲੀ ਦਲ ਦੀ ਮਜ਼ਬੂਤ ਜਿੱਤ ਦਾ ਕੇਂਦਰ ਬਣਾਉਂਣ ਲਈ ਪੂਰੀ ਤਾਕਤ ਨਾਲ ਕੰਮ ਕੀਤਾ ਜਾਵੇਗਾ। ਇਸ ਮੌਕੇ ਮਾਸਟਰ ਬਲਜਿੰਦਰ ਸਿੰਘ ਬੁਟਰ, ਸਪੋਰਟਸ ਵਿੰਗ ਦੇ ਚੇਅਰਮੈਨ ਬਲਜੀਤ ਪ੍ਰਧਾਨ, ਸਾਬਕਾ ਸਰਪੰਚ ਕੁਲਬੀਰ ਸਿੰਘ ਧਰਦਿਉ, ਯੂਥ ਸਰਕਲ ਪ੍ਰਧਾਨ ਜੋਰਾਵਰ ਸਿੰਘ ਬੱਬਾ, ਪ੍ਰਧਾਨ ਹਰਜੀਤ ਸਿੰਘ ਐਸ.ਸੀ. ਵਿੰਗ, ਪ੍ਰਧਾਨ ਪਰਵਿੰਦਰ ਸਿੰਘ ਸੋਨਾ ਬੀ.ਸੀ. ਵਿੰਗ, ਜਥੇਦਾਰ ਸਰਤਾਜ ਸਿੰਘ ਚੂੰਗ, ਸਰਪੰਚ ਤਰਸੇਮ ਸਿੰਘ ਚੂੰਗ, ਸਾਬਕਾ ਸਰਪੰਚ ਸੁਖਦੇਵ ਸਿੰਘ ਧਰਦਿਉ, ਸਾਬਕਾ ਬਲਾਕ ਸੰਮਤੀ ਮੈਂਬਰ ਗੁਰਲਾਲ ਸਿੰਘ ਲਾਲੀ, ਸਾਬਕਾ ਸਰਪੰਚ ਜਸਵੰਤ ਸਿੰਘ ਧਰਦਿਉ, ਪ੍ਰਧਾਨ ਪ੍ਰਭਸ਼ੇਰ ਸਿੰਘ ਸੈਦੋਕੇ, ਪ੍ਰਧਾਨ ਇੰਦਰਜੀਤ ਸਿੰਘ ਚੂੰਗ, ਬਾਪੂ ਸਰਦੂਲ ਸਿੰਘ ਸੈਦੋਕੇ, ਜਥੇਦਾਰ ਕੁਲਵਿੰਦਰ ਸਿੰਘ ਸੈਦੋਕੇ, ਗੁਰਪਾਲ ਸਿੰਘ ਫੌਜੀ, ਜਸਵਿੰਦਰ ਸਿੰਘ ਜੱਸਾ, ਪ੍ਰਧਾਨ ਜੁਗਰਾਜ ਸਿੰਘ, ਪ੍ਰਧਾਨ ਸ਼ਮਸ਼ੇਰ ਸਿੰਘ ਚੂੰਗ, ਅਜੀਤ ਪਾਲ ਸਿੰਘ ਖੱਬੇ, ਪ੍ਰਧਾਨ ਲਖਬੀਰ ਸਿੰਘ ਬੁਟਰ, ਜਰਮਨ ਸਿੰਘ ਧਰਦਿਉ, ਨਿਰਮਲ ਸਿੰਘ ਧਰਦਿਉ, ਹਰਜੀਤ ਸਿੰਘ, ਗੁਰਮੁਖ ਸਿੰਘ ਧਰਦਿਉ ਅਤੇ ਦਵਿੰਦਰ ਸਿੰਘ ਮਹਿਤਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਅਕਾਲੀ ਵਰਕਰ ਮੌਜੂਦ ਸਨ।