ਆਲ ਇੰਡੀਆ ਐਂਟੀ ਕਰੱਪਸ਼ਨ ਮੋਰਚਾ ਦੇ ਅਹੁਦੇਦਾਰਾਂ ਦੀ ਮੀਟਿੰਗ
ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਆਲ ਇੰਡੀਆ ਐਂਟੀ ਕਰੱਪਸ਼ਨ ਮੋਰਚਾ ਦੀ ਇਕ ਮੀਟਿੰਗ ਮਹੰਤ ਰਮੇਸ਼ਾਨੰਦ ਸਰਸਵਤੀ ਦੇ ਨਿਰਦੇਸ਼ਾਂ ਤੇ ਬਸੰਤ ਲਾਲ ਦੇ ਘਰ ਫਤਿਹਗੜ ਚੂੜੀਆਂ ਰੋਡ ਵਿਚ ਹੋਈ। ਜਿਸ ਵਿਚ ਰਾਸ਼ਟਰੀ ਜਨਰਲ ਸਕੱਤਰ ਜੁਗਲ ਮਹਾਜਨ
Publish Date: Mon, 23 Nov 2026 04:16 PM (IST)
Updated Date: Mon, 23 Nov 2026 04:19 PM (IST)
ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਆਲ ਇੰਡੀਆ ਐਂਟੀ ਕਰੱਪਸ਼ਨ ਮੋਰਚਾ ਦੀ ਇਕ ਮੀਟਿੰਗ ਮਹੰਤ ਰਮੇਸ਼ਾਨੰਦ ਸਰਸਵਤੀ ਦੇ ਨਿਰਦੇਸ਼ਾਂ ਤੇ ਬਸੰਤ ਲਾਲ ਦੇ ਘਰ ਫਤਿਹਗੜ ਚੂੜੀਆਂ ਰੋਡ ਵਿਚ ਹੋਈ। ਜਿਸ ਵਿਚ ਰਾਸ਼ਟਰੀ ਜਨਰਲ ਸਕੱਤਰ ਜੁਗਲ ਮਹਾਜਨ ਅਤੇ ਜਿਲਾ ਪ੍ਰਧਾਨ ਲਵਪ੍ਰੀਤ ਸ਼ਰਮਾ ਪਹੁੰਚੇ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜੁਗਲ ਮਹਾਜਨ ਨੇ ਕਿਹਾ ਕਿ ਅੰਮ੍ਰਿਤਸਰ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਵੱਲੋਂ ਭ੍ਰਿਸ਼ਟਾਚਾਰ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ, ਕਿਉਂਕਿ ਇਹਨਾਂ ਨੂੰ ਜਿੰਨੀਆਂ ਮਰਜ਼ੀ ਚਿੱਠੀਆਂ ਪੱਤਰ ਪਾ ਦੋ ਇਹ ਉਹਨਾਂ ਦਾ ਜਵਾਬ ਦੇਣ ਨੂੰ ਤਿਆਰ ਨਹੀਂ, ਜਿਸ ਦੀ ਤਾਜ਼ੀ ਮਿਸਾਲ ਐਂਟੀ ਕਰਪਸ਼ਨ ਮੋਰਚੇ ਵੱਲੋਂ ਵਿਭਾਗ ਵਿੱਚ ਕਈ ਆਰਟੀਆਈ ਠੇਕੇਦਾਰਾਂ ਦੇ ਖਿਲਾਫ ਪਾਈਆਂ ਹਨ ਪਰ ਉਥੋਂ ਦੇ ਅਧਿਕਾਰੀ ਜਵਾਬ ਦੇਣ ਨੂੰ ਤਿਆਰ ਨਹੀਂ ਹਨ, ਜਿਸਤੋਂ ਸਾਫ ਜਾਹਿਰ ਹੁੰਦਾ ਹੈ ਕਿ ਮੁਲਾਜ਼ਮ ਭ੍ਰਿਸ਼ਟਾਚਾਰ ਨੂੰ ਬੜਾਵਾ ਦੇ ਰਹੇ ਹਨ, ਜਿਸਨੂੰ ਕਿਸੇ ਵੀ ਕੀਮਤ ਤੇ ਸਹਿਣ ਨਹੀਂ ਕੀਤਾ ਜਾਵੇਗਾ। ਇਸ ਮੌਕੇ ਸੰਜੇ ਸੋਨੀ, ਵਰਿੰਦਰ ਲਾਟੀ, ਸਰਵਣ ਕੁਮਾਰ, ਸਤਪਾਲ ਭਗਤ, ਰਵਿੰਦਰ ਕੁਮਾਰ, ਰਾਜਕੁਮਾਰ, ਮਨੋਜ ਕੁਮਾਰ, ਦਲੀਪ ਕੁਮਾਰ, ਬਿਆਸ ਕੁਮਾਰ, ਜਤਿੰਦਰ ਕੁਮਾਰ ਆਦਿ ਹਾਜ਼ਰ ਸਨ।