ਪੰਜਾਬ ਰੋਡਵੇਜ਼ ਪੈਨਸ਼ਨਰ ਐਸੋ. ਦੀ ਮੀਟਿੰਗ, ਅਹਿਮ ਮਤੇ ਪਾਸ
ਪੰਜਾਬ ਰੋਡਵੇਜ਼ ਪੈਨਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਅਹਿਮ ਮਤੇ ਪਾਸ
Publish Date: Sat, 17 Jan 2026 05:58 PM (IST)
Updated Date: Sun, 18 Jan 2026 04:10 AM (IST)
ਸੁਸ਼ੀਲ ਅਰੋੜਾ, ਪੰਜਾਬੀ ਜਾਗਰਣ, ਬਾਬਾ ਬਕਾਲਾ ਸਾਹਿਬ : ਪੰਜਾਬ ਰੋਡਵੇਜ਼ ਪੈਨਸ਼ਨਰ ਐਸੋਸੀਏਸ਼ਨ ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਦੀ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਬੇਦਾਦਪੁਰ ਦੀ ਪ੍ਰਧਾਨਗੀ ਹੇਠ ਸਤਿਗੁਰੂ ਰਵਿਦਾਸ ਮਹਾਰਾਜ ਧਰਮਸ਼ਾਲਾ ਬਾਬਾ ਬਕਾਲਾ ਸਾਹਿਬ ਵਿਖੇ ਹੋਈ, ਜਿਸ ਵਿਚ ਹੱਕੀ ਮੰਗਾਂ ਨੂੰ ਲੈ ਕੇ ਰੋਸ ਪ੍ਰਗਟਾਇਆ ਗਿਆ। ਇਸ ਮੌਕੇ ਪੰਜਾਬ ਸਰਕਾਰ ਤੋਂ 16 ਫ਼ੀਸਦੀ ਡੀਏ ਦੇਣ ਅਤੇ ਪੈਨਸ਼ਨਰਾਂ ਦੇ 2.59 ਦੇ ਫੈਕਟਰ ਨਾਲ ਪੈਨਸ਼ਨਾਂ ਸੋਧਣ ਦੀ ਮੰਗ ਕੀਤੀ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਰੋਡਵੇਜ਼ ਪੈਨਸ਼ਨਰ ਐਸੋਸੀਏਸ਼ਨ ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਵੱਲੋਂ ਹੱਕੀ ਮੰਗਾਂ ਨੂੰ ਲੈ ਕੇ ਆਪਣਾ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਚੇਅਰਮੈਨ ਮੰਗਲ ਸਿੰਘ ਵਡਾਲਾ, ਜਨਰਲ ਸਕੱਤਰ ਸੁਰਜੀਤ ਸਿੰਘ, ਕੈਸ਼ੀਅਰ ਪਰਮਜੀਤ ਕੁਮਾਰ ਸੱਲ੍ਹਣ, ਜਾਇੰਟ ਸਕੱਤਰ ਰਵੇਲ ਸਿੰਘ ਬੁੱਟਰ, ਐਗਜੈਕਟਿਵ ਮੈਂਬਰਹਰਪਾਲ ਸਿੰਘ ਠੱਠੀਆਂ, ਜੋਗਿੰਦਰ ਸਿੰਘ ਦੋਲੋ ਨੰਗਲ,ਰੁਲਦਾ ਸਿੰਘ ਬੁਟਾਰੀ, ਜਸਬੀਰ ਸਿੰਘ, ਬੇਅੰਤ ਸਿੰਘ ਸਠਿਆਲਾ, ਬਲਬੀਰ ਸਿੰਘ ਪੀਆਰਟੀਸੀ , ਸੁਰਜਨ ਸਿੰਘ ਕੰਮੋਕੇ, ਮਹਿੰਦਰ ਸਿੰਘ ਧਰਦਇ, ਮੱਖਣ ਸਿੰਘ, ਕਪੂਰ ਸਿੰਘ ਬਾਬਾ ਬਕਾਲਾ ਸਾਹਿਬ, ਹਰਦੇਵ ਸਿੰਘ, ਰਾਮ ਲਾਲ ਬਿਆਸ, ਅਮਰਜੀਤ ਸਿੰਘ ਪੱਲ੍ਹਾ ਆਦਿ ਵੀ ਮੌਜੂਦ ਸਨ।