ਮੰਡਲ ਜੰਡਿਆਲਾ ਗੁਰੂ ਵਿਖੇ ਵਿਸ਼ਾਲ ਅਰਥੀ ਫੂਕ ਰੋਸ ਪ੍ਰਦਰਸ਼ਨ ਕੀਤਾ ਗੁਰਪ੍ਰੀਤ ਸਿੰਘ ਚੰਦੀ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਪੰਜਾਬ ਮੁਲਾਜ਼ਮ ਪੈਨਸ਼ਨਰਜ ਸਾਂਝਾ ਫਰੰਟ ਤੇ ਸਾਂਝਾ ਮੁਲਾਜ਼ਮ ਮੰਚ ਤੇ ਅਧਾਰਿਤ ਬਣੀ ਸਾਂਝੀ ਤਾਲਮੇਲ ਕਮੇਟੀ ਦੇ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਮੰਡਲ ਜੰਡਿਆਲਾ ਗੁਰੂ
Publish Date: Sat, 29 Aug 2026 04:37 PM (IST)
Updated Date: Sat, 29 Aug 2026 04:40 PM (IST)
ਗੁਰਪ੍ਰੀਤ ਸਿੰਘ ਚੰਦੀ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਪੰਜਾਬ ਮੁਲਾਜ਼ਮ ਪੈਨਸ਼ਨਰਜ ਸਾਂਝਾ ਫਰੰਟ ਤੇ ਸਾਂਝਾ ਮੁਲਾਜ਼ਮ ਮੰਚ ਤੇ ਅਧਾਰਿਤ ਬਣੀ ਸਾਂਝੀ ਤਾਲਮੇਲ ਕਮੇਟੀ ਦੇ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਮੰਡਲ ਜੰਡਿਆਲਾ ਗੁਰੂ ਵਿਖੇ ਮੁੱਖ ਮੰਤਰੀ ਪੰਜਾਬ ਦੀ ਅਰਥੀ ਫੂਕੀ ਗਈ ਅਤੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਵਿਸ਼ਾਲ ਅਰਥੀ ਰੋਸ ਪ੍ਰਦਰਸ਼ਨ ਸਾਥੀ ਬਿਕਰਮਜੀਤ ਸਿੰਘ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਵੱਖ-ਵੱਖ ਬੁਲਾਰਿਆਂ ਨੇ ਕਿਹਾ ਕੀ ਮਿਤੀ 27-08-2026 ਨੂੰ ਮੁਲਾਜ਼ਮਾਂ ਦੀਆ ਭੱਖਦੀਆ ਮੰਗਾਂ ਜਿਵੇਂ ਡੀਏ ਦੀਆਂ ਬਕਾਇਆ ਕਿਸ਼ਤਾਂ ਤੁਰੰਤ ਜਾਰੀ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨੀ, 17-07-20 ਦਾ ਨੋਟੀਫਿਕੇਸ਼ਨ ਰੱਦ ਕਰਕੇ ਪੰਜਾਬ ਦੇ ਸਕੇਲ 35400 ਦੇਣਾ, ਵੱਖ ਵੱਖ ਵਿਭਾਗਾਂ ਵਿੱਚ ਕੱਚੇ ਕਾਮੇ ਪੱਕੇ ਕਰਨਾ, ਪੈਨਸ਼ਨਰਜ ਨੂੰ 2.59 ਦਾ ਗੁਣਾਕ ਦੇਣੀ, 15-01-2015 ਦਾ ਨੋਟੀਫਿਕੇਸ਼ਨ ਰੱਦ ਕਰਕੇ ਪੂਰੀ ਤਨਖਾਹ ਦੇਣਾ, ਪੇਂਡੂ ਭੱਤੇ ਸਮੇਤ ਕੋਟ ਗਏ ਹੋਰ ਭੱਤੇ ਬਹਾਲ ਕਰਨਾ, ਬਣਦਾ 2000 ਪ੍ਰਤੀ ਮਹੀਨਾ ਕਰਨਗੇ ਟੈਕਸਾ ਬੰਦ ਕਰਨਾ ਆਦਿ ਮੰਗਾਂ ਤੇ ਪੂਰੇ ਪੰਜਾਬ ਅੰਦਰ ਜ਼ਿਲਾਂ ਪੱਧਰੀ ਤਹਿਸੀਲ ਪੱਧਰੀ ਰੋਸ ਧਰਨੇ ਦਿੱਤੇ ਜਾ ਰਹੇ ਸਨ, ਉਸੇ ਦਿਨ ਪੰਜਾਬ ਦੇ ਮੁੱਖ ਮੰਤਰੀ ਵੱਲੋ ਦਿੱਤੀ ਗਈ ਮੀਟਿੰਗ ਪੀਏਪੀ ਜਲੰਧਰ ਵਿਖੇ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਪਹਿਲਾ ਹੜਤਾਲ ਵਾਪਸ ਲਉ ਫਿਰ ਮੀਟਿੰਗ ਕਰਨਗੇ। ਟਵੀਟ ਕਰਕੇ ਕਿਹਾ ਕਿ ਇਹ ਮੀਟਿੰਗ ਨਹੀਂ ਹੋ ਸਕਦੀ। ਮੁੱਖ ਮੰਤਰੀ ਪੰਜਾਬ ਵੱਲੋ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਸਰਾਸਰ ਧੋਖਾ ਦਿੱਤਾ ਗਿਆ ਹੈ। ਸਾਂਝੀ ਤਾਲਮੇਲ ਕਮੇਟੀ ਪੰਜਾਬ ਨੇ ਤੁਰੰਤ ਆਪਣਾ ਰੋਸ ਪ੍ਰਗਟ ਕਰਦਿਆਂ ਮਿਤੀ 28,29-08-2026 ਤੇ ਜ਼ਿਲ੍ਹਾ ਪੱਧਰੀ /ਤਹਿਸੀਲ ਪੱਧਰੀ /ਦੱਫਤਰਾ ਦੇ ਮੇਨ ਗੇਟ ਤੇ ਮੁੱਖ ਮੰਤਰੀ ਦੀ ਅਰਥੀ ਫੂਕਦੇ ਅਤੇ ਟਵੀਟ ਦੀਆਂ ਕਾਪੀਆਂ ਸਾੜਣ ਦਾ ਪ੍ਰੋਗਰਾਮ ਉਲੀਕਿਆ ਗਿਆ ਜਿਸ ਕੜੀ ਵੱਲੋ ਅੱਜ ਦਾ ਇਹ ਅਰਥੀ ਫੂਕ ਰੋਸ ਪ੍ਰਦਰਸ਼ਨ ਕੀਤਾ ਗਿਆ। ਸਾਂਝੀ ਤਾਲਮੇਲ ਕਮੇਟੀ ਵੱਲੋਂ 30-08-2026 ਨੂੰ ਮੀਟਿੰਗ ਲੁਧਿਆਣਾ ਵਿਖੇ ਬੁਲਾਈ ਗਈ ਹੈ, ਉਸ ਵਿੱਚ ਅਗਲੇ ਤਿੱਖੇ ਸੰਘਰਸ਼ ਪ੍ਰੋਗਰਾਮ ਉਲੀਕੇ ਜਾਣਗੇ। ਇਸ ਅਰਥੀ ਰੋਸ ਪ੍ਰਦਰਸ਼ਨ ਵਿਚ ਇਸ ਅਰਥੀ ਫੂਕ ਪ੍ਰਦਰਸ਼ਨ ਵਿਚ ਸਾਥੀ ਅਮਨਦੀਪ ਸਿੰਘ ਜਾਣੀਆ ਸਬ ਡਵੀਜ਼ਨ ਪ੍ਰਧਾਨ, ਜੋਗਿੰਦਰ ਸਿੰਘ ਸੋਢੀ, ਗੁਰਿੰਦਰ ਸਿੰਘ ਸਰਕਲ ਪ੍ਰਧਾਨ, ਹਰਜਿੰਦਰ ਸਿੰਘ ਸਕੱਤਰ, ਰਵਿੰਦਰ ਸਿੰਘ ਸਕੱਤਰ, ਸੁਖਦੇਵ ਸਿੰਘ, ਅਵਤਾਰ ਸਿੰਘ, ਗੁਰਜਿੰਦਰ ਸਿੰਘ, ਹਰਮਨਦੀਪ ਸਿੰਘ, ਵਿਕਰਮਜੀਤ ਸਿੰਘ, ਅਨਿਲ ਕੁਮਾਰ, ਗਗਨਦੀਪ ਸਿੰਘ ਸਪੋਟ ਬਿਿਲੰਗ ਪੰਜਾਬ ਪ੍ਰਧਾਨ, ਨੀਰਜ ਕੁਮਾਰ ਤੇ ਹੋਰ ਸੈਕੜੇ ਸਾਥੀਆਂ ਨੇ ਪ੍ਰਦਰਸ਼ਨ ਕੀਤਾ।