- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਨਗਰ ਸੁਧਾਰ ਟਰੱਸਟ ਵੱਲੋਂ 52.81 ਕਰੋੜ ਦੇ ਰੱਦ ਹੋਏ ਵਿਵਾਦਿਤ ਟੈਂਡਰ ਤੀਜੀ ਵਾਰ ਲਗਾਏ ਗਏ ਹਨ। ਇਨ੍ਹਾਂ ਟੈਂਡਰਾਂ ਨੂੰ ਚਾਰ ਹਿੱਸਿਆਂ ਵਿਚ ਵੰਡ ਕੇ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ
ਅੰਮ੍ਰਿਤਸਰ : ਨਗਰ ਸੁਧਾਰ ਟਰੱਸਟ ਵੱਲੋਂ 52.81 ਕਰੋੜ ਦੇ ਰੱਦ ਹੋਏ ਵਿਵਾਦਿਤ ਟੈਂਡਰ ਤੀਜੀ ਵਾਰ ਲਗਾਏ ਗਏ ਹਨ। ਇਨ੍ਹਾਂ ਟੈਂਡਰਾਂ ਨੂੰ ਚਾਰ ਹਿੱਸਿਆਂ ਵਿਚ ਵੰਡ ਕੇ ਲਗਾਇਆ ਗਿਆ ਹੈ। ਇਸ ਵਿਚ ਰਣਜੀਤ ਐਵੀਨਿਊ ਦੀਆਂ ਵੱਖ-ਵੱਖ ਯੋਜਨਾਵਾਂ ਵਿਚ ਬਣੀਆਂ ਮਾਰਕੀਟਾਂ ਦੀਆਂ 17 ਪਾਰਕਿੰਗਾਂ ਵਿਵਸਥਿਤ ਹੋਣਗੀਆਂ। ਇਸ ਵਿਚ ਰੇਨ ਵਾਟਰ ਹਾਰਵੈਸਟਿੰਗ ਚੈਂਬਰ ਬਣਨਗੇ ਅਤੇ ਇਲਾਕੇ ਵਿੱਚ ਸਟਾਰਮ ਸੀਵਰੇਜ ਵੀ ਵਿਛੇਗਾ। ਇਸ ਤੋਂ ਪਹਿਲਾਂ ਇਸ ਟੈਂਡਰ ਵਿੱਚ ਬੇਨਿਯਮੀਆਂ ਵਰਤਣ ਦੇ ਦੋਸ਼ ਵਿੱਚ 9 ਅਧਿਕਾਰੀ ਸਸਪੈਂਡ ਵੀ ਹੋਏ ਸਨ। ਇਸ ਵਾਰ ਕੁਝ ਟੈਂਡਰਾਂ ਦੀ ਰਾਸ਼ੀ ਵੀ ਘਟਾਈ ਗਈ ਹੈ।
ਬਾਕਸ
8 ਕਿਲੋਮੀਟਰ ਸਟਾਰਮ ਸੀਵਰੇਜ ਵਿਛੇਗਾ, 22 ਰੇਨ ਵਾਟਰ ਹਾਰਵੈਸਟਿੰਗ ਚੈਂਬਰ ਬਣਨਗੇ
ਨਗਰ ਸੁਧਾਰ ਟਰੱਸਟ ਵੱਲੋਂ ਲਗਾਏ ਗਏ ਟੈਂਡਰਾਂ ਦੇ ਸਿਰੇ ਚੜ੍ਹਨ ਤੋਂ ਬਾਅਦ ਸੀਵਰੇਜ ਵਿਵਸਥਾ ਨੂੰ ਅਪਗ੍ਰੇਡ ਕਰਨ ਦਾ ਕੰਮ ਵੀ ਹੋਵੇਗਾ। ਇਸ ਵਿਚ ਅੱਠ ਕਿਲੋਮੀਟਰ ਇਲਾਕੇ ਵਿਚ ਸਟਾਰਮ ਸੀਵਰੇਜ ਵਿਛਾਇਆ ਜਾਣਾ ਹੈ। ਉੱਥੇ ਹੀ ਟਰੱਸਟ ਦੀਆਂ ਸਕੀਮਾਂ ਵਿਚ ਬਣੀਆਂ ਮਾਰਕੀਟਾਂ ਦੀਆਂ ਪਾਰਕਿੰਗਾਂ ਵਿਚ 22 ਰੇਨ ਵਾਟਰ ਹਾਰਵੈਸਟਿੰਗ ਚੈਂਬਰ ਬਣਾਏ ਜਾਣਗੇ। ਇਸ ਵਿਚ ਮੁੱਖ ਤੌਰ 'ਤੇ ਟਰੱਸਟ ਦੀਆਂ ਮਾਰਕੀਟਾਂ ਦੀਆਂ 17 ਪਾਰਕਿੰਗਾਂ ਨੂੰ ਵਿਵਸਥਿਤ ਕੀਤਾ ਜਾਣਾ ਸੀ। ਜਿਸ ਨਾਲ ਵਾਹਨਾਂ ਨੂੰ ਬੇਤਰਤੀਬ ਢੰਗ ਨਾਲ ਖੜ੍ਹਾ ਕਰਨ ਕਾਰਨ ਆਉਣ ਵਾਲੀਆਂ ਮੁਸ਼ਕਲਾਂ ਖਤਮ ਹੋ ਜਾਣਗੀਆਂ। ਇਨ੍ਹਾਂ ਪਾਰਕਿੰਗਾਂ ਵਿਚ ਗਰੀਨ ਬੈਲਟ ਬਣਾਉਣ ਦੇ ਨਾਲ ਰੇਨ ਵਾਟਰ ਹਾਰਵੈਸਟਿੰਗ ਚੈਂਬਰ ਬਣਾਏ ਜਾਣਗੇ, ਜੋ ਕਿ ਪਾਰਕਿੰਗ ਦੇ ਨਾਲ ਕਨੈਕਟ ਰਹਿਣਗੇ। ਇਸ ਨਾਲ ਪਾਰਕਿੰਗਾਂ ਵਿਚ ਬਰਸਾਤੀ ਪਾਣੀ ਖੜ੍ਹਾ ਰਹਿਣ ਦੀ ਦਿੱਕਤ ਖਤਮ ਹੋਣੀ ਸੀ। ਡਿਸਟ੍ਰਿਕਟ ਸ਼ਾਪਿੰਗ ਸੈਂਟਰ ਦੀਆਂ 14 ਪਾਰਕਿੰਗਾਂ, 97 ਏਕੜ ਸਕੀਮ ਦੀਆਂ ਦੋ ਅਤੇ ਸੀ ਬਲਾਕ ਪਾਰਕਿੰਗ, ਕੰਜ਼ਿਊਮਰ ਕੋਰਟ ਦੀ ਬੈਕਸਾਈਡ ਪਾਰਕਿੰਗ ਵਿਚ ਸਟਾਰਮ ਸੀਵਰੇਜ ਵਿਛਾਉਣ ਦੀ ਯੋਜਨਾ ਬਣਾਈ ਗਈ ਹੈ। ਰੇਨ ਵਾਟਰ ਹਾਰਵੈਸਟਿੰਗ ਚੈਂਬਰਾਂ ਨਾਲ ਬਰਸਾਤ ਦਾ ਪਾਣੀ ਸੀਵਰੇਜ ਵਿੱਚ ਜਾਣ ਦੀ ਬਜਾਏ ਧਰਤੀ ਵਿਚ ਜਾਣ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗਣ ਤੋਂ ਬਚਣਾ ਸੀ। ਉੱਥੇ ਹੀ ਸਟਾਰਮ ਸੀਵਰੇਜ ਪਾਉਣ ਨਾਲ ਬਰਸਾਤ ਦੌਰਾਨ ਵਧਣ ਵਾਲੀਆਂ ਸੀਵਰੇਜ ਜਾਮ ਦੀਆਂ ਸ਼ਿਕਾਇਤਾਂ ਵੀ ਹੱਲ ਹੋਣੀਆਂ ਸਨ।
ਬਾਕਸ
ਸੁੰਦਰੀਕਰਨ-ਬੂਟੇ ਲਾਉਣ ਦਾ ਕੰਮ ਹੋਵੇਗਾ
ਇਸ ਵਿਚ ਰਣਜੀਤ ਐਵੀਨਿਊ ਡਿਸਟ੍ਰਿਕਟ ਸ਼ਾਪਿੰਗ ਸੈਂਟਰ ਦੇ ਸੁੰਦਰੀਕਰਨ, 97 ਏਕੜ ਅਤੇ ਸੀ ਬਲਾਕ ਵਿਚ ਇਲੈਕਟ੍ਰੀਕਲ ਵਰਕ ਦੇ ਕੰਮ ਕਰਵਾਏ ਜਾਣਗੇ। ਨਗਰ ਸੁਧਾਰ ਟਰੱਸਟ ਨੇ ਡਿਸਟ੍ਰਿਕਟ ਸ਼ਾਪਿੰਗ ਸੈਂਟਰ, 97 ਏਕੜ ਅਤੇ ਸੀ ਬਲਾਕ ਵਿਚ ਬੂਟੇ ਲਾਉਣ, ਸਿਵਲ ਵਰਕ ਅਤੇ ਬਿਊਟੀਫਿਕੇਸ਼ਨ ਦੇ ਕੰਮ ਕਰਵਾਉਣੇ ਹਨ। ਉੱਥੇ ਹੀ ਇਹ ਸਾਰੇ ਕੰਮ ਕਰੀਬ 4 ਤੋਂ 6 ਮਹੀਨਿਆਂ ਵਿੱਚ ਪੂਰੇ ਕਰਨ ਦਾ ਟੀਚਾ ਰੱਖਿਆ ਜਾਵੇਗਾ।