ਮਜੀਠੀਆ ਕਰ ਰਹੇ ਬਦਲੇ ਅਤੇ ਝੂਠ ਦੀ ਰਾਜਨੀਤੀ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਹਲਕਾ ਮਜੀਠਾ ਤੋਂ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਸਾਬਕਾ ਮੰਤਰੀ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਰਕਰਾਂ ਨਾਲ ਬਦਲੇ ਅਤੇ ਝੂਠ ਦੀ ਰਾਜਨੀਤੀ ਕਰ ਰਹੇ ਹਨ।
Publish Date: Mon, 19 Oct 2026 06:44 PM (IST)
Updated Date: Mon, 19 Oct 2026 06:45 PM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਹਲਕਾ ਮਜੀਠਾ ਤੋਂ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਸਾਬਕਾ ਮੰਤਰੀ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਰਕਰਾਂ ਨਾਲ ਬਦਲੇ ਅਤੇ ਝੂਠ ਦੀ ਰਾਜਨੀਤੀ ਕਰ ਰਹੇ ਹਨ। ਗਿੱਲ ਨੇ ਕਿਹਾ ਕਿ ਜਤਿੰਦਰ ਸਿੰਘ ਸਰਪੰਚ ਦੇ ਮਾਮਲੇ ਵਿਚ ਮਜੀਠੀਆ ਨੇ ਝੂਠ ਦੀ ਰਾਜਨੀਤੀ ਦੀਆਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਹਨ। ਜਤਿੰਦਰ ਸਿੰਘ ਸਰਪੰਚ ਨਾਲ ਮਜੀਠੀਆ ਸਿਆਸੀ ਰਾਜਨੀਤੀ ਨਹੀਂ ਝੂਠ ਦੀ ਰਾਜਨੀਤੀ ਇਸ ਲਈ ਕਰ ਰਹੇ ਹਨ, ਕਿਉਂਕਿ ਜਤਿੰਦਰ ਸਿੰਘ ਨੇ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈ। ਇਹ ਝੂਠ ਅਤੇ ਬੁਖਲਾਹਟ ਦੀ ਰਾਜਨੀਤੀ ਹੈ। ਜਤਿੰਦਰ ਸਿੰਘ ਸਰਪੰਚ ਦੇ ਪਰਿਵਾਰਕ ਮੈਂਬਰ ਦਾਦਾ ਬਾਪੂ ਪ੍ਰੇਮ ਸਿੰਘ ਤੇ ਧਰਮ ਪਤਨੀ ਬੀਬੀ ਹਰਮੀਤ ਕੌਰ ਨਾਲ ਪ੍ਰੈਸ ਕਾਨਫਰੰਸ ਦੌਰਾਨ ਗਿੱਲ ਨੇ ਦੱਸਿਆ ਕਿ ਇਹ ਪਰਿਵਾਰ 100 ਸਾਲ ਤੋਂ ਅਕਾਲੀ ਸੀ, ਜੋ ਇਨ੍ਹਾਂ ਦੀਆਂ ਗਲਤ ਨੀਤੀਆਂ ਤੋਂ ਤੰਗ ਹੋ ਕੇ ਆਪ ਵਿਚ ਸ਼ਾਮਲ ਹੋਇਆ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਵੱਲੋਂ ਜਤਿੰਦਰ ਸਿੰਘ ਸਰਪੰਚ ‘ਤੇ ਝੂਠੇ ਦੋਸ਼ ਲਗਾ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ, ਜਦ ਕਿ ਜਤਿੰਦਰ ਸਿੰਘ ਦਾ ਝਗਲਾ ਹੋਣ ਕਾਰਨ ਇਕ ਕੇਸ ਚੱਲ ਰਿਹਾ ਹੈ। ਜਤਿੰਦਰ ਸਿੰਘ ਸਰਪੰਚ ਦੀ ਪਤਨੀ ਬੀਬੀ ਹਰਮੀਤ ਕੌਰ ਨੇ ਦੱਸਿਆ ਕਿ ਬਿਕਰਮ ਮਜੀਠੀਆ ਦਾ ਉਨ੍ਹਾਂ ਦੇ ਘਰ ਵਾਲੇ ਨਾਲ ਚੰਗਾ ਵਿਵਹਾਰ ਸੀ, ਪਰ ਜਦੋਂ ਦੀ ਪਾਰਟੀ ਬਦਲੀ ਹੈ, ਮਜੀਠੀਆ ਨੇ ਗੰਦੀ ਸਿਆਸਤ ਸ਼ੁਰੂ ਕਰ ਦਿੱਤੀ ਹੈ। ਇਥੋਂ ਤੱਕ ਕਿ ਸਾਡੇ ਪਰਿਵਾਰ ਨੂੰ ਡਰਾਉਂਣ ਲਈ ਦਹਿਸ਼ਤ ਵੀ ਫੈਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਪਿੰਡਾਂ ਵਿਚ ਝਗੜੇ ਹੋਣਾ ਆਮ ਗੱਲ ਹੈ ਜਿਸ ਨੂੰ ਆਪਸ ਵਿਚ ਬੈਠ ਕੇ ਸਮਝੌਤਾ ਕਰਦਿਆ ਖਤਮ ਕਰ ਦਿੱਤਾ ਜਾਂਦਾ ਹੈ, ਪਰ ਇਸ ਝਗੜੇ ਨੂੰ ਸਿਆਸੀ ਅਤੇ ਝੂਠ ਦੀ ਰੰਗਤ ਦਿੱਤੀ ਜਾ ਰਹੀ ਹੈ। ਦਸਣਯੋਗ ਹੈ ਕਿ ਬਿਕਰਮ ਸਿੰਘ ਮਜੀਠੀਆ ਨੇ ਬੀਤੇ ਦਿਨੀਂ ਸਰਪੰਚ ਜਤਿੰਦਰ ਸਿੰਘ ਖਿਲਾਫ ਪ੍ਰੈਸ ਕਾਨਫਰੰਸ ਕਰਕੇ ਕਈ ਦੋਸ਼ ਲਗਾਏ ਸਨ।