ਮਜੀਠੀਆ ਨੇ ਅਕਾਲੀ ਵਰਕਰਾਂ ਨਾਲ ਚੋਣ ਰਣਨੀਤੀ ’ਤੇ ਕੀਤੀਆਂ ਵਿਚਾਰਾਂ ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਚੰਡੀਗੜ੍ਹ ਸਥਿਤ ਪੰਜਾਬ ਦੇ ਵਜ਼ੀਰਾਂ ਦੀਆਂ ਸਰਕਾਰੀ ਰਿਹਾਇਸ਼ਾਂ ਵਿਚ ਪੰਜਾਬ ਤੋਂ ਬਾਹਰੋ ਆਏ ਪ੍ਰਾਈਵੇਟ ਵਿਅਕਤੀਆਂ ਦਾ ਪੱਕੇ ਤੌਰ ’ਤੇ ਠਹਿਰਣਾ ਅਸੂਲਾਂ ਦੇ ਖਿਲਾਫ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਜਲਦੀ ਹੀ ਪੰਜਾਬ ਦੇ
Publish Date: Tue, 29 Sep 2026 04:17 PM (IST)
Updated Date: Tue, 29 Sep 2026 04:18 PM (IST)
ਕਿਹਾ, ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਮੰਤਰੀਆਂ ਦੀਆਂ ਸਰਕਾਰੀ ਰਿਹਾਇਸ਼ਾਂ ਦੀ ਜਾਂਚ ਕਰਨ ਦੀ ਕਰਨਗੇ ਮੰਗ ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਚੰਡੀਗੜ੍ਹ ਸਥਿਤ ਪੰਜਾਬ ਦੇ ਵਜ਼ੀਰਾਂ ਦੀਆਂ ਸਰਕਾਰੀ ਰਿਹਾਇਸ਼ਾਂ ਵਿਚ ਪੰਜਾਬ ਤੋਂ ਬਾਹਰੋ ਆਏ ਪ੍ਰਾਈਵੇਟ ਵਿਅਕਤੀਆਂ ਦਾ ਪੱਕੇ ਤੌਰ ’ਤੇ ਠਹਿਰਣਾ ਅਸੂਲਾਂ ਦੇ ਖਿਲਾਫ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਜਲਦੀ ਹੀ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਪੰਜਾਬ ਦੇ ਸਾਰੇ ਮੰਤਰੀਆਂ ਦੀਆਂ ਸਰਕਾਰੀ ਰਿਹਾਇਸ਼ਾਂ ਦੀ ਪੜ੍ਹਤਾਲ ਕਰਨ ਵਾਸਤੇ ਇਕ ਉਚ ਪੱਧਰੀ ਕਮੇਟੀ ਬਣਾਉਣ ਦੀ ਮੰਗ ਕਰੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦੀ ਵਿਸ਼ੇਸ਼ ਇਕੱਤਰਤਾ ਦੌਰਾਨ ਗੱਲਬਾਤ ਕਰਦਿਆਂ ਕੀਤਾ। ਮਜੀਠੀਆ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਦੂਸਰੇ ਸੂਬੇ ਤੋਂ ਆਈ ਇਕ ਔਰਤ ਨੂੰ ਉਸ ਦੇ ਪਰਿਵਾਰ ਸਮੇਤ ਪੰਜਾਬ ਦੇ ਇਕ ਆਲ੍ਹਾ ਵਜੀਰ ਦੀ ਸਰਕਾਰੀ ਰਿਹਾਇਸ਼ ਵਿਚ ਰਹਿਣ ਦੀ ਇਜ਼ਾਜਤ ਦਿੱਤੀ ਗਈ ਤੇ ਉਹ ਔਰਤ ਕਥਿਤ ਤੌਰ ਤੇ ਸਰਕਾਰੀ ਸਮਾਗਮਾਂ ਵਿਚ ਸ਼ਿਰਕਤ ਵੀ ਕਰਦੀ ਹੈ ਅਤੇ ਪੰਜਾਬ ਦੇ ਖਜਾਨੇ ਵਿਚੋ ਮਹੀਨਾਵਾਰ ਤਨਖਾਹ ਵੀ ਲੈਂਦੀ ਹੈ। ਜਿਹੜਾ ਕਿ ਸੰਵਿਧਾਨ ਦੇ ਬਿਲਕੁਲ ਉਲਟ ਹੈ। ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਨੂੰ ਲੁੱਟਣ ਤੇ ਕੁੱਟਣ ਵਾਸਤੇ ਸੱਤਾ ਵਿਚ ਆਈ ਹੈ। ਮਜੀਠੀਆ ਨੇ ਆਮ ਆਦਮੀ ਪਾਰਟੀ ਦੀਆਂ ਪੰਜਾਬ ਮਾਰੂ ਨੀਤੀਆਂ ਨੂੰ ਸਮਝਣ ਦੀ ਲੋੜ ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣ ਵਾਸਤੇ ਪੰਜਾਬੀਆਂ ਨੂੰ ਇਕਜੁੱਟ ਹੋ ਕੇ 2027 ਵਿਚ ਆਮ ਆਦਮੀ ਪਾਰਟੀ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਉਣ ਪਵੇਗਾ ਤਾਂ ਹੀ ਪੰਜਾਬ ਨੂੰ ਖੁ਼ਸ਼ਹਾਲ ਬਣਾਇਆ ਜਾ ਸਕਦਾ ਹੈ। ਇਸ ਮੌਕੇ ਮਜੀਠੀਆ ਦੇ ਨਾਲ ਸੰਤੋਖ ਸਿੰਘ ਸਮਰਾ, ਹਲਕਾ ਇੰਚਾਰਜ ਅਜਨਾਲਾ ਜ਼ੋਧ ਸਿੰਘ ਸਮਰਾ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਤਰੁਨ ਕੁਮਾਰ ਅਬਰੋਲ, ਸਲਵੰਤ ਸਿੰਘ ਸੇਠ ਦੋਵੇ ਸਾਬਕਾ ਪ੍ਰਧਾਨ, ਸਾਬਕਾ ਸੀਨੀਅਰ ਮੀਤ ਪ੍ਰਧਾਨ ਪ੍ਰਿੰਸ ਨਈਅਰ, ਸਾਬਕਾ ਵਾਈਸ ਚੇਅਰਮੈਨ ਦੁਰਗਾ ਦਾਸ, ਅਜੈ ਕੁਮਾਰ ਚੋਪੜਾ, ਜਥੇਦਾਰ ਹਰਪਾਲ ਸਿੰਘ, ਕਰਨਬੀਰ ਸਿੰਘ ਗਿੱਲ, ਲਖਬੀਰ ਸਿੰਘ ਰਿਟਾ: ਐਸਡੀਓ, ਸਾਰਜ ਸਿੰਘ ਗਿੱਲ, ਨਰੇਸ਼ ਕੁਮਾਰ, ਸੁਖਵੰਤ ਸਿੰਘ, ਗੁਰਪ੍ਰੀਤ ਸਿੰਘ ਪ੍ਰਿੰਟੂ, ਰਾਜਨ ਆੜ੍ਹਤੀਆ, ਹਰਪਿੰਦਰ ਸਿੰਘ, ਐਡਵੋਕੇਟ ਪ੍ਰਸ਼ਾਂਤ ਸ਼ਰਮਾ, ਜੈ ਗੋਪਾਲ, ਪ੍ਰੋ: ਬਿਮਲ ਕੁਮਾਰ, ਰਾਜੇਸ਼ ਕੁਮਾਰ ਜੀਵਨ, ਆਦਿ ਅਕਾਲੀ ਵਰਕਰ ਹਾਜ਼ਰ ਸਨ।