ਮਜੀਠਾ ਰੋਡ ਪੁਲਿਸ ਦੀ ਵੱਡੀ ਕਾਰਵਾਈ: ਡਾਕਟਰ ਤੋਂ 10 ਲੱਖ ਦੀ ਫਿਰੌਤੀ ਮੰਗਣ ਵਾਲਾ ਮੁਲਜ਼ਮ 12 ਘੰਟਿਆਂ 'ਚ ਗ੍ਰਿਫ਼ਤਾਰ, ਕਰਜ਼ੇ ਕਾਰਨ ਬਣਿਆ ਅਪਰਾਧੀ ਸ੍ਰੀ ਹਰਮਨਬੀਰ ਸਿੰਘ ਗਿੱਲ, IPS, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਸ੍ਰੀ ਸਿਰੀਵੇਨੇਲਾ, ਆਈਪੀਐਸ, ਏਡੀਸੀਪੀ ਸਿਟੀ 2, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਗਗਨਦੀਪ ਸਿੰਘ, ਏ.ਸੀ.ਪੀ. ਨੌਰਥ ਦੀ ਨਿਗਰਾਨੀ ਹੇਠ ਇੰਸਪੈਕਟਰ ਰਕੇਸ਼ ਕੁਮਾਰ, ਮੁੱਖ ਅਫਸਰ ਥਾਣਾ ਮਜੀਠਾ ਰੋਡ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਐਸ.ਆਈ. ਤਰਸੇਮ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਡਾਕਟਰ ਨੂੰ ਪਿਸਟਲ ਦਿਖਾ ਕੇ ਫਰੋਤੀ ਮੰਗਣ ਵਾਲੇ ਨੂੰ 12 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਡਾਕਟਰ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਮਜੀਠਾ ਰੋਡ ਵਿਖੇ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕੀਤ
Publish Date: Sun, 09 Aug 2026 04:51 PM (IST)
Updated Date: Sun, 09 Aug 2026 04:52 PM (IST)
ਅੰਮ੍ਰਿਤਸਰ : ਸ੍ਰੀ ਹਰਮਨਬੀਰ ਸਿੰਘ ਗਿੱਲ, IPS, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਸ੍ਰੀ ਸਿਰੀਵੇਨੇਲਾ, ਆਈਪੀਐਸ, ਏਡੀਸੀਪੀ ਸਿਟੀ 2, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਗਗਨਦੀਪ ਸਿੰਘ, ਏ.ਸੀ.ਪੀ. ਨੌਰਥ ਦੀ ਨਿਗਰਾਨੀ ਹੇਠ ਇੰਸਪੈਕਟਰ ਰਕੇਸ਼ ਕੁਮਾਰ, ਮੁੱਖ ਅਫਸਰ ਥਾਣਾ ਮਜੀਠਾ ਰੋਡ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਐਸ.ਆਈ. ਤਰਸੇਮ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਡਾਕਟਰ ਨੂੰ ਪਿਸਟਲ ਦਿਖਾ ਕੇ ਫਰੋਤੀ ਮੰਗਣ ਵਾਲੇ ਨੂੰ 12 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਡਾਕਟਰ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਮਜੀਠਾ ਰੋਡ ਵਿਖੇ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ।
ਡਾਕਟਰ ਆਪਣੇ ਕਲੀਨਿਕ ਵਿਖੇ ਮੌਜੂਦ ਸੀ। ਇਸ ਦੌਰਾਨ ਇੱਕ ਵਿਅਕਤੀ ਕਾਲਾ ਹੈਲਮਟ ਪਹਿਨ ਕੇ ਕਲੀਨਿਕ ਵਿੱਚ ਦਾਖਲ ਹੋਇਆ ਅਤੇ ਪਿਸਤੌਲ ਕੱਢ ਕੇ ਡਾਕਟਰ ਵੱਲ ਤਾਣ ਦਿੱਤੀ ਤੇ ਡਾਕਟਰ ਨੂੰ ਧਮਕਾਉਂਦਿਆਂ ਕਿ ਸੋਮਵਾਰ ਤੱਕ 10 ਲੱਖ ਰੁਪਏ ਤਿਆਰ ਰੱਖਣ ਦੀ ਧਮਕੀ ਦਿੱਤੀ ਅਤੇ ਇਸ ਤੋਂ ਬਾਅਦ ਉਹ ਵਿਅਕਤੀ ਪਿਸਤੌਲ ਸਮੇਤ ਮੌਕੇ ਤੋਂ ਚਲਾ ਗਿਆ। ਪੁਲਿਸ ਵੱਲੋਂ ਮੁਕਦਮਾ ਦੀ ਜਾਂਚ ਹਰ ਐਂਗਲ ਤੋਂ ਕਰਨ ਤੇ ਮੁਕੱਦਮ ਵਿੱਚ ਲੋੜੀਂਦੇ ਦੋਸ਼ੀ ਸੁਖਬੀਰ ਸਿੰਘ ਪੁੱਤਰ ਹਰੀ ਸਿੰਘ, ਵਾਸੀ ਭਵਾਨੀ ਨਗਰ, ਮਜੀਠਾ ਰੋਡ, ਅੰਮ੍ਰਿਤਸਰ, ਉਮਰ 51 ਸਾਲ ਨੂੰ ਥਾਣਾ ਮਜੀਠਾ ਰੋਡ ਦੇ ਖੇਤਰ ਤੋਂ ਗ੍ਰਿਫ਼ਤਾਰ ਕੀਤਾ।
ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਸਿਰ ’ਤੇ ਚੜ੍ਹੇ ਕਰਜ਼ੇ ਕਾਰਨ ਆਰਥਿਕ ਤੰਗੀ ਵਿੱਚ ਸੀ, ਜਿਸ ਕਾਰਨ ਉਸ ਵੱਲੋਂ ਇਹ ਅਪਰਾਧ ਕਰਨ ਦਾ ਰਸਤਾ ਅਪਣਾਇਆ ਗਿਆ। ਇਹ ਮਜੀਠਾ ਰੋਡ ਵਿਖੇ ਕੁਲਚਿਆਂ ਦੀ ਦੁਕਾਨ ਚਲਾਉਂਦਾ ਸੀ। ਗ੍ਰਿਫਤਾਰ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਮਾਮਲੇ ਦੀ ਹੋਰ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ।